ਇਕਬਾਲ ਸਿੰਘ ਲਾਲਪੁਰਾ
ਸਿਖ ਧਰਮ ਜਾਂ ਖਾਲਸਾ ਪੰਥ ਦੁਨੀਆ ਦਾ ਨਵੀਨਤਮ ਧਰਮ ਹੈ। ਆਬਾਦੀ ਦੇ ਹਿਸਾਬ ਨਾਲ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਤੇ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਸਿੱਖ ਵਸਦੇ ਹਨ। ਗੁਰਮਿਤ ਇੱਕ ਫਲਸਫਾ ਹੈ ਜੋ ‘‘ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਵੰਦਿਆ ਵਿਚੇ ਹੋਵੈ ਮੁਕਤਿ॥” ਦਾ ਰਾਹ ਸਪੱਸ਼ਟ ਕਰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਾਲਸਾ ਨੂੰ ਅਕਾਲ ਪੁਰਖ ਕੀ ਮੂਰਤਿ ਏਹ। ਪ੍ਰਗਟਿਓ ਆਪ ਖਾਲਸਾ ਦੇਹ। ਬਿਆਨ ਕੀਤਾ ਹੈ। ਖਾਲਸਾ ਨਿਰਭੈ, ਨਿਰਵੈਰ ਵੀ ਹੈ ਪਰ ਹੈ ਸਭ ਦਾ ਮਿੱਤਰ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਪਾਣ ਚੜਿਆ ਸਿੱਖ, ਮਨੁੱਖ ਨਹੀ ਦੇਵਤਾ ਬਣਦਾ ਹੈ, ‘‘ਬਲਿਹਾਰੀ ਗੁਰ ਆਪਣੇ ਦਉਹਾੜੀ ਸਦ ਵਾਰ॥ ਜਿਿਨ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥” ਜੋ ਦੇਸ਼^ਸਮਾਜ ਦੀ ਮੁਸੀਬਤ ਸਮੇਂ ਸੇਵਾ ਤੇ ਰਾਖੀ ਕਰਦਾ ਨਜ਼ਰ ਆਉਂਦਾ ਹੈ।
1708 ਈ. ਤੋਂ ਬਾਅਦ ਲਗਾਤਾਰ ਲੜਾਈ ਦੇ ਮੈਦਾਨ ਵਿੱਚ ਰਹਿਣ ਕਰਕੇ ਖਾਲਸਾ ਕਦੇ ਮੁਗਲ, ਕਦੇ ਅਫਗਾਨੀਆ ਤੇ ਕਦੇ ਅੰਗਰੇਜ਼ਾਂ ਨਾਲ ਟੱਕਰ ਲੈਂਦਾ ਰਿਹਾ ਹੈ। ਮੁਗਲ ਤੇ ਅਫਗਾਨਾਂ ਨੇ ਤਾਂ, ਖਾਲਸਾ ਨੂੰ ਸ਼ਰੀਰਕ ਤੌਰ ਤੇ ਖਤਮ ਕਰਨ ਦੇ ਨਾਲ ਨਾਲ, ਸ੍ਰੀ ਹਰਿਮੰਦਰ ਸਾਹਿਬ ਸਮੇਤ ਧਰਮ ਸਥਾਨ ਢਾਹ ਕੇ ਖਤਮ ਕਰਨ ਦਾ ਕੰਮ ਆਰੰਭਿਆ। ਪਰ ਗੁਰਬਾਣੀ ਸਿਧਾਂਤ ਤੇ ਪਰਪੱਕ ਇਹ ਖਾਲਸਾ ਮੁਸੀਬਤਾਂ ਦਾ ਮੁਕਾਬਲਾ ਕਰ, ਹਰ ਮੈਦਾਨ ਫਤਹਿ ਕਰਦਾ ਅੱਗੇ ਵਧਦਾ ਗਿਆ।
ਧਰਮ ਅਸਥਾਨ ਢਾਹੁਣ ਦੀ ਨੀਤੀ ਅੰਗਰੇਜ ਨੇ ਨਹੀਂ ਅਪਣਾਈ। ਅੰਗਰੇਜ ਨੇ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਖੌਜ ਕੀਤੀ ਤੇ ਕਰਵਾਈ, ਉਸ ਨੇ ਖਾਲਸਾ ਨੂੰ ਹੀ ਕਾਬੂ ਵਿੱਚ ਰੱਖਣ ਲਈ ਇੱਕ ਦੂਜੇ ਤੋਂ ਨਿਖੇੜਣ ਤੇ ਕੰਮਜੋਰ ਕਰਨ ਲਈ ਸਿੱਖ ਸਿਧਾਂਤਾ ਨੂੰ ਸੱਟ ਮਾਰਨ ਦੀ ਨੀਤੀ ਚੁਣੀ।
ਮਹਾਰਾਜਾ ਰਣਜੀਤ ਸਿੰਘ ਬਹਾਦਰ ਜਿਸ ਨੂੰ ਭਾਰਤੀਆਂ ਨੇ ਆਪਣਾ ਰਾਜਾ ਸਵਿਕਾਰ ਕਰ ਲਿਆ ਸੀ ਤੇ ਲੋੜ ਪੈਣ ਤੇ ਨਿਜ਼ਾਮ ਹੈਦਰਾਬਾਦ ਜਾਂ ਜਗਨਨਾਥ ਪੁਰੀ ਵਾਲੇ, ਲਾਹੋਰ ਤੋਂ ਹੀ ਫੌਜੀ ਸਹਾਇਤਾ ਮੰਗਦੇ ਸਨ, ਦਿੱਲੀ ਦੇ ਮੁਗਲ ਜਾਂ ਕਲਕੱਤੇ ਬੈਠੇ ਅੰਗਰੇਜ ਤੋਂ ਨਹੀ। ਮਹਾਰਾਜਾ ਤੋਂ ਬਾਅਦ ਉਸਦੇ ਪਰਿਵਾਰ ਨੂੰ ਖਤਮ ਜਾਂ ਕਮਜ਼ੋਰ ਕਰਨ ਲਈ ਅੰਗਰੇਜ ਨਾਲ ਬਹੁਤੇ ਸਿੱਖ ਰਜਵਾੜੇ ਹੀ ਸਾਥੀ ਸਨ। “ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ ਸਿੰਘਾਂ ਨਾਲ ਸੀ ਉਸਦੀ ਗੈਰਸਾਲੀ” ਦੀ ਗੱਲ ਸ਼ਾਹ ਮੁਹਮੱਦ ਲਿਖਦਾ ਹੈ। ਹੋਰ ਕੌਣ ਕੌਣ ਨਾਲ ਸਨ ਇਸਦੀ ਲੰਬੀ ਸੂਚੀ ਹੈ।
ਲਾਹੋਰ ਦੀ ਜਿੱਤ ਉਪਰੰਤ ਅੰਗਰੇਜ ਨੇ ਸਿੱਖ ਆਸਥਾ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬਾਨ ਤੇ ਕਬਜ਼ਾ ਕਰ ਅਤੇ ਸਿੱਖ ਸਰੂਪ ਵਾਲੇ ਪੰਥ ਵਿਰੋਧੀਆਂ ਤੋਂ ਹੀ, ਸਿੱਖ ਸਿਧਾਂਤਾਂ ਨੂੰ ਹੀ ਢਾਹ ਲਾਉਣ, ਦਾ ਕੰਮ ਆਰੰਭ ਕਰਵਾਇਆ। ‘ਪੰਜ ਪਿਆਰੇ’ ਦੀ ਸਿਰਮੌਰ ਸਿੱਖ ਸੰਸਥਾ ਨੂੰ ਪਿੱਛੇ ਸੁੱਟ, ਪੰਜ ਪੁਜਾਰੀਆਂ ਤੋਂ ਜਰਨਲ ਡਾਇਰ ਵਰਗਿਆਂ ਨੂੰ ਸਨਮਾਨਿਤ ਵੀ ਕਰਵਾ ਲਿਆ। ਮਜ੍ਹਬੀ ਸਿੱਖ ਜੋ ਗੁਰੂ ਪਾਤਿਸ਼ਾਹ ਦੇ ਵੱਡੇ ਪੁੱਤਰ ਪ੍ਰਵਾਨ ਸਨ, ਰੰਗਰੇਟੇ ਗੁਰੂ ਕੇ ਬੇਟਿਆਂ ਦਾ, ਪ੍ਰਸ਼ਾਦ ਵੀ ਸ੍ਰੀ ਹਰਮੰਦਿਰ ਸਾਹਿਬ ਵਿਚ ਪ੍ਰਵਾਨ ਕਰਨ ਦੀ ਮਨਾਹੀ ਕਰਵਾ ਦਿੱਤੀ।
ਪੰਜਾਬ ਤੋਂ ਲੱਖਾਂ ਦੀ ਗਿਣਤੀ ਸਿੱਖ ਅੰਗਰੇਜ ਨੇ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੁਨੀਆ ਭਰ ਵਿੱਚ ਲੜਨ ਲਈ ਭੇਜ ਦਿੱਤੇ। ਅੰਗਰੇਜ ਲਈ ਲੜਦੇ ਦੋ ਵਿਸ਼ਵ ਜੰਗਾਂ ਵਿੱਚ ਇੱਕ ਲੱਖ ਸਿੱਖ ਫੌਜੀ ਸ਼ਹੀਦ ਹੋਏ। ਅੰਗਰੇਜ ਲਈ ਲੜਨ ਵਾਲੇ ਇਹਨਾਂ ਸੂਰਮਿਆਂ ਨੂੰ, ਲਾਹੌਰ ਬੈਠੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਬੰਬਾ ਨਜ਼ਰ ਨਹੀਂ ਆਈ, ਨਾ ਹੀ ਕੋਈ ਮਹਾਰਾਜਾ ਦਲੀਪ ਸਿੰਘ ਨਾਲ ਖੜਿਆ। ਰਾਜਕੁਮਾਰੀ ਬੰਬਾ ਲਾਲਾ ਲਾਜਪਤ ਰਾਏ ਸਮੇਤ ਹੋਰ ਆਜ਼ਾਦੀ ਘੁਲਾਟੀਆਂ ਨੂੰ ਮਿਲਦੀ ਰਹੀ, ਪਰ ਸਿੱਖ ਉਸਤੋਂ ਦੂਰ ਹੀ ਰਹੇ। ਆਜ਼ਾਦੀ ਤੋਂ ਬਾਅਦ ਉਹ 1957 ਈ ਵਿੱਚ ਲਾਹੌਰ ਵਿੱਚ ਹੀ ਇਸ ਸੰਸਾਰ ਤੋਂ ਵਿਦਾ ਹੋਈ ।
ਗੁਰਦੁਆਰਾ ਸੁਧਾਰ ਲਹਿਰ ਵੀ 1920 ਤੋਂ 1925 ਈ. ਤੱਕ ਕਈ ਸੋ ਬੰਦੇ ਮਰਵਾ, ਹਜ਼ਾਰਾਂ ਗ੍ਰਿਫਤਾਰ ਕਰਵਾ ਤੇ ਕੌਮੀ ਮਾਲੀ ਨੁਕਸਾਨ ਕਰਵਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੋਂ ਵੱਧ, ਕੁਝ ਵੀ ਪ੍ਰਾਪਤ ਨਹੀ ਕਰ ਸਕੀ। ਨਵੇਂ ਬਣੇ ਕੌਮੀ ਆਗੂ, ਅੰਗਰੇਜ ਓH ਹਯੂਮ ਦੀ ਕਾਂਗਰਸ ਦੇ ਮੈਂਬਰ ਬਣ ਕੇ ਖੁਸ਼ ਹੋ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਨਾ ਤਾਂ ਪ੍ਰਬੰਧ ਹੀ ਸੁਧਰਿਆ ਤੇ ਨਾ ਹੀ ਸੰਸਥਾ ਵੱਲੋਂ ਸਿੱਖੀ ਦੇ ਮੂਲ ਸਿਧਾਂਤਾਂ, ਦਾ ਪ੍ਰਚਾਰ ਕਰਨ ਦੀ ਕੋਈ ਵਿਉਂਤਬੰਦੀ ਹੀ ਹੋਈ। ਜਾਤ^ਪਾਤ ਰਹਿਤ ਧਰਮ ਨੇ, ਇਸ ਬਿਮਾਰੀ ਨੂੰ, ਕਾਨੂੰਨ ਤੌਰ ਤੇ, ਮਾਨਤਾ ਦੇ ਕੇ ਸਿੱਖ ਕੌਮ ਨੇ ਗਲ ਪਾ ਲਿਆ ਅਤੇ ਗੁਰੂ ਸਾਹਿਬਾਨ ਦੇ ਹੁਕਮ, ‘‘ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥” ਦੇ ਸਿਧਾਂਤ ਦਾ ਖ਼ਾਤਮਾ ਕਰ ਦਿੱਤਾ। ਦੂਜੀ ਗੱਲ ਨਿਰਮਲ ਪੰਥ ਦੀ ਵਿਲਖਣਤਾ ਦੀ ਸੀ, ਜਿਸ ਵਿੱਚ ਪੁਜਾਰੀਵਾਦ ਤੇ ਕਰਮ ਕਾਂਡ ਲਈ ਕੌਈ ਥਾਂ ਨਹੀ ਸੀ। ਇਸ ਮੂਲ ਸਿਧਾਂਤ ਨੂੰ ਛੱਡ ਇਤਿਹਾਸਕ ਗੁਰੂ ਘਰਾਂ ਵਿੱਚ ਹੀ, ਉਜਰਤ ਲੈ ਕੇ ਪਾਠ ਕਰਨੇ ਹੀ ਆਰੰਭ ਕਰ ਦਿੱਤੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਤੇ ਅਕਾਲ ਪੁਰਖ ਵਿੱਚ ਪੁਲ ਹੈ “ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ’’ ਦਾ ਸਿਧਾਂਤ ਪ੍ਰਪਕ ਕਰਨ ਲਈ ਘਰ ਘਰ ਹੋਵੈ ਧਰਮਸਾਲ ਦਾ ਸਿਧਾਂਤ ਪ੍ਰਚਾਰਨ ਲਈ, ਹਰ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਥਾਪਿਤ ਕਰਨ ਦੀ ਥਾਂ, ਪਾਬੰਦੀਆਂ ਲਾ ਕੇ ਗੁਰੂ ਤੇ ਹੀ ਕਬਜਾ ਕਰ, ਆਮ ਸਿੱਖ ਦੀ ਪਹੁੰਚ ਤੋਂ ਦੂਰ ਕਰ ਦਿੱਤਾ ।
ਗੁਰੂ ਘਰਾਂ ਦੀ ਮੁੜ ਉਸਾਰੀ ਜਾਂ ਨਵੀਂ ਇਮਾਰਤ ਬਣਾਉਣ ਲਈ, ਇੱਕ ਨਵੀਂ ਸੰਸਥਾ ਕਾਰ ਸੇਵਾ ਵਾਲੇ ਬਾਬਿਆਂ, ਨੂੰ ਮਾਨਤਾ ਦੇ ਕੇ ਡੇਰੇਦਾਰ ਬਣਾ ਦਿੱਤਾ ਜੋ ‘‘ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥” ਸਿਧਾਂਤ ਤੋਂ ਕੋਹਾਂ ਦੂਰ ਹਨ। ਸਿੱਖ ਧਰਮ ਤਾਂ ਫਲਸਫੇ ਤੇ ਅਧਾਰਿਤ ਹੈ, ਇਮਾਰਤਾਂ ਤੇ ਨਹੀਂ।
– ਗੁਰੂ ਦਾ ਮੰਜੀਆਂ, ਪ੍ਰਚਾਰਕਾਂ ਦਾ ਸਿਧਾਂਤ ਛੱਡ, ਗੁਰਬਾਣੀ ਅਨੂਸਾਰ ਜੀਵਨ ਜਿਉਣ ਵਾਲੇ ਪ੍ਰਚਾਰਕ ਦੇਸ਼ ਵਿਦੇਸ਼ ਵਿੱਚ ਤਾਂ ਕੀ ਪੰਜਾਬ ਲਈ ਵੀ ਤਿਆਰ ਨਹੀਂ ਕੀਤੇ ।
– ਸਿੱਖ ਇਤਿਹਾਸ ਤੇ ਫਲਸਫੇ ਵਾਰੇ ਖੋਜ ਕਰ, ਵਿਵਾਦ ਦੂਰ ਕਰਨ ਲਈ ਕੋਈ ਉਪਰਾਲਾ ਨਹੀਂ ਹੋਇਆ, ਇਸੇ ਕਾਰਨ ਪ੍ਰਬੰਧਕ ਕਮੇਟੀ, ਦੀਆਂ ਹੀ ਪੁਸਤਕਾਂ ਹੀ ਵਿਵਾਦਾਂ ਵਿੱਚ ਰਹਿੰਦੀਆਂ ਹਨ । ਵਿਰੋਧੀਆਂ ਵੱਲੋਂ ਪੈਦਾ ਕੀਤਾ ਗਿਆ ਗੁਰਮਿਤ ਵਿਰੋਧੀ ਰਲੇਵਾਂ ਤਾਂ ਕਿਸ ਦੂਰ ਕਰਨਾ ਹੈ ।
– ਸਿਖ ਸਮਾਜ ਦਾ ਭਾਵੇਂ ਵੱਡਾ ਹਿਸਾ ਪੰਜਾਬ ਵਿੱਚ ਵਸਦਾ ਹੈ ਪਰ ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ 50 ਲੱਖ ਤੋਂ ਵੱਧ ਸਿਖ ਵਸਦੇ ਹਨ, ਪੰਜਾਬ ਦੀ ਰਾਜਨੀਤੀ ਉੱਤੇ ਸਰਦਾਰੀ ਪ੍ਰਾਪਤ ਕਰਨ ਨਾਲ ਉਨਾਂ ਸਿੱਖਾਂ ਦੀ ਕੀ ਲੈਣਾ ਦੇਣਾ ਹੈ। ਆਲ ਇੰਡੀਆ ਗੁਰਦਵਾਰਾ ਐਕਟ ਜਿਸ ਦੀ ਮੰਗ ਮਾਸਟਰ ਤਾਰਾ ਸਿੰਘ ਜੀ ਨੇ 1956 ਈ ਵਿੱਚ ਆਰੰਭ ਕੀਤੀ ਸੀ। ਲੋਕਲ ਕਮੇਟੀਆਂ ਰਾਹੀਂ ਗੁਰਦਵਾਰਾ ਪ੍ਰਬੰਧ ਦੀ ਗੱਲ ਤਾਂ ਲਾਗੂ ਗੁਰਦੁਆਰਾ ਐਕਟ 1925 ਵੀ ਕਰਦਾ ਹੈ, ਫੇਰ ਇਨਾ ਤੋਂ ਪ੍ਰਬੰਧ ਖੋਹਣ ਦਾ ਕੌਮੀ ਲਾਭ ਕੀ ਹੋਇਆ< ਲੋੜ ਤਾਂ ਹਰ ਸ਼ਹਿਰ ਵਿੱਚ ਲੋਕਲ ਕਮੇਟੀ ਬਣ ਕੇਂਦਰੀ ਕਮੇਟੀ ਨਾਲ ਜੁੜਨ ਦੀ ਸੀ, ਸ਼ਾਇਦ ਇਸੇ ਕਾਰਨ ਦਿੱਲੀ ਤੇ ਹਰਿਆਣਾ ਗੁਰਦੁਆਰਾ ਕਮੇਟੀਆਂ ਅੱਡ ਹੋ ਗਇਆਂ ਹਨ ਤੇ ਕੇਂਦਰੀ ਸੰਗਠਨ ਕਮਜ਼ੋਰ ਹੋ ਗਿਆ ਲਗਦਾ ਹੈ।
– ਗੁਰਬਾਣੀ ਗਿਆਨ, ਵਿਚਾਰ ਤੇ ਰਹਿਤ ਤੇ ਅਧਾਰਤ ਹੈ, ਵਿੱਦਿਆ ਹੀ ਪਰਉਪਕਾਰੀ ਬਨਣ ਦਾ ਰਾਹ ਦੱਸਦੀ ਹੈ, ਪਰ ਕੋਈ ਵੀ ਸਿੱਖ ਸੰਸਥਾਂ ਪਿਛਲੇ ਸੋ ਸਾਲ ਵਿੱਚ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਨਹੀਂ ਬਣ ਸਕੀ। ਇਸੇ ਕਾਰਨ ਸਿੱਖ ਬੱਚੇ ਲੋਕ ਤੰਤਰ ਦੇ ਦੋ ਥੰਮ ਨਿਆਂਪਾਲਿਕਾ (ਜੁਡੀਸ਼ਰੀ) ਤੇ ਅਫਸਰਸ਼ਾਹੀ (ਬਉੁਰੋਕਰੇਸੀ) ਤੋ ਬਾਹਰ ਹੋ ਰਹੇ ਹਨ। ਕੇਵਲ ਵਿੱਦਿਆ ਵਿੱਦਿਆ ਤੇ ਵਿੱਦਿਆ ਹੀ ਤਰੱਕੀ ਵੱਲ ਲੈ ਕੇ ਜਾ ਸਕਦੀ ਹੈ, ਜਿਸ ਤੇ ਗੁਰਮਤਿ ਆਧਾਰਿਤ ਹੈ ।
– ਸਿੱਖ ਪੀੜਿਤ ਨਹੀਂ ਹਨ ਦੇਸ਼ ਦਾ ਮਾਲਕ ਤੇ ਜੁੰਮੇਵਾਰ ਸ਼ਹਿਰੀ ਹਨ, ਯਹੂਦੀ ਕੌਮ ਨੇ ਵੀ ਬਹੁਤ ਔਖੇ ਸਮੇਂ ਦਾ ਮੁਕਾਬਲਾ ਕੀਤਾ ਹੈ, ਪਰ ਉਨਾਂ ਫੈਸਲਾ ਕੀਤਾ ਹੈ, ਕਿ ਉਹ ਵਿਕਟਿਮ ਭਾਵ ਪੀੜਤ ਕਾਰਡ ਨਹੀ ਪ੍ਰਚਾਰਨਗੇ। ਸਿੱਖ ਤਾਂ ਉੱਤੇ ਪਏ ਵੀ ਰੋਂਦੇ ਤੇ ਲੜਦੇ ਹੀ ਨਜ਼ਰ ਆਉਂਦੇ ਹਨ, ਪੰਜਾਬ ਵਿੱਚ ਪਿਛਲੇ ਅਠਾਹਠ ਸਾਲ ਤੋਂ, ਬਹੁਤੇ ਸਿੱਖ ਤੇ ਕਿਸਾਨੀ ਨਾਲ ਸਬੰਧਤ ਹੀ ਮੁੱਖ ਮੰਤਰੀ ਰਹੇ ਹਨ ਤੇ ਅੱਜ ਵੀ ਹੈ, ਫੇਰ ਖੇਤੀ ਵਿਕਾਸ ਲਈ ਕੌਣ ਜੁੰਮੇਵਾਰ ਹੈ? ਪਰ ਬਾਰ ਬਾਰ ਪੀੜਤ ਕਾਰਡ ਖੇਡ, ਚੜ੍ਹਦੀ ਕਲਾ ਵਾਲੀ ਸਿੱਖ ਮਾਨਸਿਕਤਾ ਹੀ ਕੰਮਜੋਰ ਕਰ ਦਿੱਤੀ ਗਈ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ॥ ਵਾਲਾ ਸਿਧਾਂਤ ਤਾਂ ਰੋਂਦਿਆਂ ਪੀੜਤਾਂ ਵਿੱਚੋਂ ਕਿੱਥੇ ਨਜਰ ਆਉਣਾ ਹੈ।
– ਗੁਰਮਿਤ ਸਿਧਾਂਤ ਸਪਸ਼ਟ ਕਰਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦੁਰ ਸ਼ਾਹ ਨੂੰ ਆਖਿਆ ਸੀ ਕਿ ਰਾਜ ਸ਼ਕਤੀ, ਦੌਲਤ ਤੇ ਸ਼ਰੀਰਕ ਬਲ ਹੀ ਅਸਲ ਕਰਾਮਾਤ ਹਨ। ਫੇਰ ਤਾਂ ਹਰ ਸਿੱਖ ਐਸੇ ਗੁਣ ਹਰਿ ਖਾਲਸਹਿ ਬਖਸ਼ੈ, ਭਗਤਿ, ਗਿਆਨੀ, ਰਾਜ, ਜੋਗੇਸ੍ਵਰ ॥ ਛਤ੍ਰਿਯ ਬ੍ਰਿਤਿ ਅਨਨਯੁਪਾਸਕ, ਤਯਾਗੀ ਹਠੀ ਸੂਰ ਭਨੇਸ਼ਵਰ॥ ਭਾਵ ੧) ਭਗਤੀ ਵਾਲਾ, (੨) ਗਿਆਨ ਵਾਲਾ (੩) ਰਾਜਿਆਂ ਦਾ ਸਵਾਮੀ (੪) ਯੋਗੀਆਂ ਦਾ ਵੀ ਸਵਾਮੀ, (੫) ਛਤੀਆਂ ਵਰਗੀ ਉਪਜੀਵਿਕਾ ਵਾਲਾ (੬) ਪ੍ਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਦਾ ਉਪਾਸਕ ਨਹੀਂ, (੭) ਤਯਾਗੀ) (੮) ਹਠੀ (੯) ਸੂਰਬੀਰ (੧੦) ਭਵਨੇਸ਼ਰ- ਭਵਨ ਜ਼ਮੀਨ ਦਾ ਮਾਲਕ ਵਾਲੇ ਗੁਣਾ, ਦਾ ਧਾਰਣੀ ਹੋਣਾ ਚਾਹੀਦਾ ਹੈ। ਅਗੇ ਵਧਣ ਲਈ ਗੱਲ ਵੱਖ ਦੇਸ਼ ਦੀ ਨਹੀਂ ਵੱਖਰੀ ਸੋਚ ਦੀ ਲੋੜ ਦੀ ਹੈ।
ਇਸ ਤਰਾਂ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦਿਦਾਰ ਖਾਲਸੇ ਕਾ ਦਾ ਮੂਲ ਸਿਧਾਂਤ ਹੀ ਧੁੰਧਲਾ ਹੋ ਗਿਆ ਹੈ ਜਿਸ ਵੱਲ ਮੁੜਨ ਨਾਲ ਹੀ ਖਾਲਸਾ ਮੁੜ ਬੁਲੰਦੀ ਛੂਹ ਸਕਦਾ ਹੈ।
ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ
ਬਾਹਰ ਹੋ ਰਹੇ ਹਨ। ਕੇਵਲ ਵਿੱਦਿਆ ਵਿੱਦਿਆ ਤੇ ਵਿੱਦਿਆ ਹੀ ਤਰੱਕੀ ਵੱਲ ਲੈ ਕੇ ਜਾ ਸਕਦੀ ਹੈ, ਜਿਸ ਤੇ ਗੁਰਮਤਿ ਆਧਾਰਿਤ ਹੈ ।
– ਸਿੱਖ ਪੀੜਿਤ ਨਹੀਂ ਹਨ ਦੇਸ਼ ਦਾ ਮਾਲਕ ਤੇ ਜੁੰਮੇਵਾਰ ਸ਼ਹਿਰੀ ਹਨ, ਯਹੂਦੀ ਕੌਮ ਨੇ ਵੀ ਬਹੁਤ ਔਖੇ ਸਮੇਂ ਦਾ ਮੁਕਾਬਲਾ ਕੀਤਾ ਹੈ, ਪਰ ਉਨਾਂ ਫੈਸਲਾ ਕੀਤਾ ਹੈ, ਕਿ ਉਹ ਵਿਕਟਿਮ ਭਾਵ ਪੀੜਤ ਕਾਰਡ ਨਹੀ ਪ੍ਰਚਾਰਨਗੇ। ਸਿੱਖ ਤਾਂ ਉੱਤੇ ਪਏ ਵੀ ਰੋਂਦੇ ਤੇ ਲੜਦੇ ਹੀ ਨਜ਼ਰ ਆਉਂਦੇ ਹਨ, ਪੰਜਾਬ ਵਿੱਚ ਪਿਛਲੇ ਅਠਾਹਠ ਸਾਲ ਤੋਂ, ਬਹੁਤੇ ਸਿੱਖ ਤੇ ਕਿਸਾਨੀ ਨਾਲ ਸਬੰਧਤ ਹੀ ਮੁੱਖ ਮੰਤਰੀ ਰਹੇ ਹਨ ਤੇ ਅੱਜ ਵੀ ਹੈ, ਫੇਰ ਖੇਤੀ ਵਿਕਾਸ ਲਈ ਕੌਣ ਜੁੰਮੇਵਾਰ ਹੈ? ਪਰ ਬਾਰ ਬਾਰ ਪੀੜਤ ਕਾਰਡ ਖੇਡ, ਚੜ੍ਹਦੀ ਕਲਾ ਵਾਲੀ ਸਿੱਖ ਮਾਨਸਿਕਤਾ ਹੀ ਕੰਮਜੋਰ ਕਰ ਦਿੱਤੀ ਗਈ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ॥ ਵਾਲਾ ਸਿਧਾਂਤ ਤਾਂ ਰੋਂਦਿਆਂ ਪੀੜਤਾਂ ਵਿੱਚੋਂ ਕਿੱਥੇ ਨਜਰ ਆਉਣਾ ਹੈ।
– ਗੁਰਮਿਤ ਸਿਧਾਂਤ ਸਪਸ਼ਟ ਕਰਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦੁਰ ਸ਼ਾਹ ਨੂੰ ਆਖਿਆ ਸੀ ਕਿ ਰਾਜ ਸ਼ਕਤੀ, ਦੌਲਤ ਤੇ ਸ਼ਰੀਰਕ ਬਲ ਹੀ ਅਸਲ ਕਰਾਮਾਤ ਹਨ। ਫੇਰ ਤਾਂ ਹਰ ਸਿੱਖ ਐਸੇ ਗੁਣ ਹਰਿ ਖਾਲਸਹਿ ਬਖਸ਼ੈ, ਭਗਤਿ, ਗਿਆਨੀ, ਰਾਜ, ਜੋਗੇਸ੍ਵਰ ॥ ਛਤ੍ਰਿਯ ਬ੍ਰਿਤਿ ਅਨਨਯੁਪਾਸਕ, ਤਯਾਗੀ ਹਠੀ ਸੂਰ ਭਨੇਸ਼ਵਰ॥ ਭਾਵ ੧) ਭਗਤੀ ਵਾਲਾ, (੨) ਗਿਆਨ ਵਾਲਾ (੩) ਰਾਜਿਆਂ ਦਾ ਸਵਾਮੀ (੪) ਯੋਗੀਆਂ ਦਾ ਵੀ ਸਵਾਮੀ, (੫) ਛਤੀਆਂ ਵਰਗੀ ਉਪਜੀਵਿਕਾ ਵਾਲਾ (੬) ਪ੍ਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਦਾ ਉਪਾਸਕ ਨਹੀਂ, (੭) ਤਯਾਗੀ) (੮) ਹਠੀ (੯) ਸੂਰਬੀਰ (੧੦) ਭਵਨੇਸ਼ਰ- ਭਵਨ ਜ਼ਮੀਨ ਦਾ ਮਾਲਕ ਵਾਲੇ ਗੁਣਾ, ਦਾ ਧਾਰਣੀ ਹੋਣਾ ਚਾਹੀਦਾ ਹੈ। ਅਗੇ ਵਧਣ ਲਈ ਗੱਲ ਵੱਖ ਦੇਸ਼ ਦੀ ਨਹੀਂ ਵੱਖਰੀ ਸੋਚ ਦੀ ਲੋੜ ਦੀ ਹੈ।
ਇਸ ਤਰਾਂ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦਿਦਾਰ ਖਾਲਸੇ ਕਾ ਦਾ ਮੂਲ ਸਿਧਾਂਤ ਹੀ ਧੁੰਧਲਾ ਹੋ ਗਿਆ ਹੈ ਜਿਸ ਵੱਲ ਮੁੜਨ ਨਾਲ ਹੀ ਖਾਲਸਾ ਮੁੜ ਬੁਲੰਦੀ ਛੂਹ ਸਕਦਾ ਹੈ।
(ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ)
test