ਇਕਬਾਲ ਸਿੰਘ ਲਾਲਪੁਰਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ, ਸਭ ਤੋਂ ਸੁਰੱਖਿਅਤ ਐਸ ਜੀ ਪੀ ਸੀ ਦੇ ਪ੍ਰਬੰਧ ਹੇਠ ,ਥਾਂ ਤੋਂ ਅੱਗੇ ਪਿੱਛੇ , ਚੋਰੀ ਜਾ ਗਾਇਬ ਹੋਣ ਨਾਲ, ਇਹ ਗੱਲ ਸਪਸ਼ਟ ਹੋ ਗਈ, ਕਿ ਅੰਗਰੇਜ਼ ਪ੍ਰਸਤ ਮੰਹਤਾਂ ਤੋਂ ਕੁਰਬਾਨੀਆਂ ਦੇ ਕੇ ਬਣਾਇਆ ਗੁਰਦਵਾਰਾ ਪ੍ਰਬੰਧ ਫੇਰ 1920 ਈ : ਵਾਲੇ ਹਾਲਾਤਾਂ ਵਿੱਚ ਪਹੁੰਚ ਗਿਆ ਹੈ !!
ਗੁਰਦਵਾਰਾ ਪ੍ਰਬੰਧ ਅੰਦਿਰ ਦਾ, ਇਹ ਸੱਚ ਉਦੋਂ ਉਜਾਗਰ ਹੋਇਆ, ਜਦੋਂ ਐਸ ਜੀ ਪੀ ਸੀ ਨੇ ਇਹ ਮਾਮਲਾ ਇਕ ਰਿਟਾਇਰ ਹੋ ਰਹੇ ਕਰਮਚਾਰੀ, ਸਿਰ ਮੜ ਕੇ ਸੁਰਖ਼ਰੂ ਹੋਣ ਦੀ ਕੋਸ਼ਿਸ਼ ਕੀਤੀ !! ਨਹੀਂ ਤਾ ਸ਼ਾਇਦ ਕਿਸੇ ਨੂੰ ਪਤਾ ਵੀ ਨਾ ਚੱਲਦਾ !!
ਤਕਰੀਬਨ ਐਸ ਜੀ ਪੀ ਸੀ ਦੇ ਪ੍ਰਬੰਧ ਹੇਠ ਹਰ ਗੁਰਦਵਾਰਾ ਸਾਹਿਬ ਦੇ ਪ੍ਰਬੰਧ ਕਾਂ ਵੱਲੋਂ ਭ੍ਰਿਸ਼ਟਾਚਾਰ ਜਾ ਵਿਭਚਾਰ ਦੇ ਮਾਮਲੇ ਅਖ਼ਬਾਰਾਂ ਜਾ ਸ਼ੋਸ਼ਲ ਮੀਡੀਆ ਦੀਆ ਸੁਰਖ਼ੀਆਂ ਬਣਦੇ ਰਹਿੰਦੇ ਹਨ !! ਪਰ ਸੁਧਾਰ ਲਈ ਯਤਨ ਕਿਧਰੇ ਨਜ਼ਰ ਨਹੀਂ ਆਉਂਦੇ !!
ਪਿਛਲੇ 100 ਸਾਲ ਵਿੱਚ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਇਸ ਸੰਸਥਾ ਨੇ ਕੁਝ ਵੀ ਨਹੀਂ ਕੀਤਾ, ਬਲਿਕੇ ਸ਼੍ਰੀ ਅਕਾਲ ਤਖਤ ਸਾਹਿਬ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਰਾਜਨੀਤੀ ਦਾ ਅਖਾੜਾ ਬਣਾ ਸੋਹਾਂ ਅਰਦਾਸਾਂ ਤੋੜ ਝੂਠੇ ਮਰਜੀਵੜੇ ਬਣ ਪਲੀਤ ਹੀ ਕੀਤਾ ਹੈ !!
ਪਿਛਲੇ 34 ਸਾਲ ਵਿੱਚ ਤਾ ਤਖਤਾਂ ਦੇ ਮੁਤਬਾਜੀ ਜਥੇਦਾਰ ਬਣਾ ਕੇ ਕੋਮ ਨੂੰ ਹੋਰ ਵੀ ,ਭੰਵਲ ਭੂਸੇ ਪਾਇਆ ਜਾ ਰਿਹਾ ਹੈ, ਕੌਣ ਅਸਲੀ ਹੈ ਤੇ ਕੌਣ ਨਕਲੀ ? ਕਿਸ ਦੀ ਗੱਲ ਕੌਮ ਮੰਨੇ ਜਾ ਵਿਸ਼ਵਾਸ ਕਰੇ ?
ਬਦਕਿਸਮਤੀ ਇਹ ਹੈ ਕਿ ਸਿੱਖ ਸਮਾਜ ਜਾ ਵੋਟਰਾਂ ਵੱਲੋਂ ਚੁਣੇ ਨੁਮਾਇੰਦੇ ਇਸ ਕੂਪ੍ਰਬੰਧ ਨੂੰ ਰੋਕਣ ਦੀ ਥਾਂ ਦੋਸ਼ੀਆਂ ਦੇ ਹਮਾਇਤੀ ਜਾ ਭਾਈਵਾਲ ਨਜ਼ਰ ਆਉੰਦੇ ਹਨ !!
ਨਵੀਂ ਪੜਤਾਲੀਆ ਕਮੇਟੀ ਦੀ ਕਲਮ ਵੀ ਕਰਮਚਾਰੀਆਂ ਤੇ ਆ ਕੇ ਰੁਕ ਗਈ ਹੈ !! ਕਿਉਂ ਨਹੀਂ ਇਹ ਇਖਲਾਕੀ ਜ਼ੁਮੇਵਾਰੀ ਕਬੂਲ ਕਰ ਪ੍ਰਧਾਨ
ਸਮੇਤ ਪੂਰੀ ਕਾਰਜ ਕਾਰਨੀ ਅਸਤੀਫ਼ਾ ਦੇ ਕੇ ਮਿਆਦ ਪੂਰੀ ਕਰ ਚੁੱਕੀ ਐਸ ਜੀ ਪੀ ਸੀ ਦੀਆਂ ਨਵੀਂਆਂ ਚੋਣਾਂ ਦੀ ਮੰਗ ਕਰਦੀ ?
ਇਖ਼ਲਾਕ ਇੰਨਾਂ ਦਾ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੇ ਫੇਰ ਫੈਸਲਾ ਬਦਲ ਜਾਣ ਤੇ ਵੀ ਨਹੀਂ ਸੀ ਜਾਗਿਆ ! !
ਪਿਛਲੀਆਂ ਚੋਣਾਂ 2011 ਵਿੱਚ ਹੋਇਆਂ ਸਨ ਤੇ ਚੁਣੇ ਮੈਂਬਰ ਉਦੋ ਤੋਂ ਹੀ, ਗੁਰਦਵਾਰਾ ਧਨ ਤੇ ਗੱਡੀਆਂ ਦੀਆ ਮੌਜਾ ਮਾਣ ਰਹੇ ਹਨ , ਫਿਰ ਵੀ ਇਸਦੀ ਮਿਆਦ 2016 ਵਿੱਚ ਪੂਰੀ ਹੋ ਗਈ ਹੈ ਤੇ ਨਵੀਂਆਂ ਚੌਣਾ ਕਈ ਸਾਲ ਪਹਿਲਾ ਹੋ ਜਾਣੀਆਂ ਚਾਹੀਦੀਆਂ ਸਨ !!
ਜਥੇਦਾਰ ਸਾਹਿਬਾਨ ਦੇ ਫ਼ੈਸਲੇ ਵੀ ਬਹੁਤੀ ਵਾਰੀ ਵਿਵਾਦ ਗ੍ਰਸਤ ਹੀ ਜਾਂ ਰਾਜਨੀਤੀ ਤੋਂ ਪ੍ਰਭਾਵਿਤ ਹੀ ਰਹੇ ਹਨ !!
ਜੇਕਰ 1849 ਈ ਤੋਂ ਪਿੱਛੇ ਵੇਖੀਏ ਤਾਂ ਕੋਈ ਵੀ ਟਕਸਾਲ, ਡੇਰਾ, ਬਾਬਾ ਸਿੱਖ ਧਰਮ ਵਿੱਚ ਪ੍ਰਵਾਨਿਤ ਨਹੀਂ ਸਨ, ਕੇਵਲ ਉਦਾਸੀ , ਨਿਰਮਲੇ ਤੇ ਨਹਿੰਗ ਆਪਣੇ ਸ਼ੁਧ ਤੇ ਪਵਿੱਤਰ ਆਚਰਣ ਰਾਹੀਂ ਲੁਕਾਈ ਨੂੰ ਗੁਰਮਿਤ ਨਾਲ ਜੋੜਨ ਦਾ ਕੰਮ ਕਰਦੇ ਸਨ !!
ਅੰਗਰੇਜ਼ ਦੀ ਸਿੱਖ ਧਰਮ ਨੂੰ ਖਤਮ ਕਰਨ ਵਾਲੀ ਨੀਤੀ ਅੱਗੇ, ਸਿੰਘ ਸਭਾ ਲਹਿਰ ਖੜੀ ਹੋਈ ਸੀ, ਪਰ ਅੰਗਰੇਜ਼ ਨੇ ਚੀਫੀਆਂ ਰਾਹੀਂ ਇਹ ਵੀ ਮੱਠੀ ਪਾ ਜਾ ਖਤਮ ਕਰ ਦਿੱਤੀ ਸੀ !! ਅੱਜ ਇਸਦਾ ਨਾਮ ਹੀ ਹੈ !!
ਜਿਨ੍ਹਾਂ ਤੋਂ ਪ੍ਰਭਾਵਿਤ ਹੋਕੇ ਸਿੱਖ ਨੋਜਵਾਨਾ ਤੇ ਬੀਬੀਆਂ ਨੇ ਗੁਰਮਿਤ ਨਾਲ ਜੁੜਨਾ ਹੁੰਦਾ ਹੈ, ਉਹ ਹੀ ਆਪਣੇ ਆਚਰਣ ਤੇ ਕੰਮਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚੋਂ ਦੂਰ ਹੁੰਦੇ ਜਾ ਰਹੇ ਹਨ ਜਾ ਹੋ ਚੁੱਕੇ ਹਨ !! ਬਦ ਕਿਸਮਤੀ ਇਹ ਹੈ ਨਾ ਤਾ ਕੋਈ ਠਾਕੁਰ ਸਿੰਘ ਸੰਧਾਵਾਲ਼ੀਆ ਨਜ਼ਰ ਆਉੰਦਾ ਹੈ ,ਨਾ ਸਰਦੂਲ ਸਿੰਘ ਕਵੀਸ਼ਰ, ਨਾ ਮਾਸਟਰ ਤਾਰਾ ਸਿੰਘ, ਨਾ ਬਾਬਾ ਖੜਕ ਸਿੰਘ , ਜਸਾ ਸਿੰਘ ਆਹਲੂਵਾਲੀਆ ਤੇ ਕਪੂਰ ਸਿੰਘ ਵਰਗੇ ਆਗੂ ਤਾਂ ਦੂਰ ਦੀ ਗੱਲ ਹੈ !!
ਵਿਦੇਸ਼ਾਂ ਵਿੱਚ ਵਸਦੇ ਸਿੱਖ ਆਸ ਦੀ ਕਿਰਨ ਜ਼ਰੂਰ ਹਨ , ਪਰ ਉੱਥੇ ਵੀ ਗੁਰਦੁਆਰਾ ਸਾਹਿਬਾਨ ਦੀ ਚੌਧਰ ਦੀ ਬਿਮਾਰੀ ਫੈਲਦੀ ਜਾ ਰਹੀ ਹੈ !!
ਸਮੱਸਿਆ ਤੇ ਹਾਲਾਤ ਚਿੰਤਾ ਦਾ ਵਿਸ਼ਾ ਜ਼ਰੂਰ ਹਨ ਪਰ ਲਾ ਇਲਾਜ ਨਹੀਂ , ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਪਰਚਾ ਸ਼ਬਦ ਕਾ , ਪੂਜਾ ਅਕਾਲ ਕੀ , ਦਿਦਾਰ ਖਾਲਸੇ ਕਾ ਦੀ ਗੱਲ ਦਿਲ ਵਿੱਚ ਵਸਾ ਕੇ , ਇਕੱਲੇ ਇਕੱਲੇ ਸਿੱਖ ਜਾ ਸੰਸਥਾਵਾਂ ਦੇ ਕੰਮ ਨੂੰ ਜਥੇਬੰਦ ਕਰਨ ਦੀ !! ਪਰ ਇਸ ਲਈ ਨਿਸਵਾਰਥ ਹੋ , ਮਿਲ ਕੇ ਹਮਲਾ ਮਾਰਨ ਦੀ ਲੋੜ ਹੈ !!
test