ਬਾਗਡ਼ੀਆਂ ਦੀ ਜੰਮਪਲ ਮੁਟਿਆਰ ਆਸਟਰੇਲੀਆ ਵਿੱਚ ਕਰ ਰਹੀ ਹੈ ਕਾਨੂੰਨ ਦੀ ਪਡ਼੍ਹਾਈ
30 ਸਤੰਬਰ, 2026 – ਅਮਰਗੜ੍ਹ : ਨੇੜਲੇ ਪਿੰਡ ਬਾਗੜੀਆਂ ਦੀ ਜੰਮਪਲ ਰਵਨੀਤ ਕੌਰ ਸੋਹੀ ਨੇ ਆਸਟਰੇਲੀਆ ਵਿਚ ਕਰਵਾਏ ਮਿਸ ਅਰਥ ਆਸਟਰੇਲੀਆ ਸੁੰਦਰਤਾ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਸ ਅਰਥ ਏਅਰ ਫਸਟ ਰਨਰਅੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਇਹ ਮੁਕਾਬਲਾ ਸਿਡਨੀ ਦੇ ਨਿਊ ਸਾਊਥ ਵੇਲਜ਼ ਵਿਖੇ ਕਰਵਾਇਆ ਗਿਆ। ਰਵਨੀਤ ਕੌਰ ਸੇਵਾਮੁਕਤ ਫੌਜੀ ਅਧਿਕਾਰੀ ਗੁਰਬਖ਼ਸ਼ ਸਿੰਘ ਦੀ ਪੋਤੀ ਹੈ ਅਤੇ ਮਲਕੀਤ ਸਿੰਘ ਦੀ ਦੋਹਤੀ ਹੈ।
ਉਸ ਦੇ ਪਿਤਾ ਸਤਵਿੰਦਰ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਇਸ ਸਮੇਂ ਆਸਟਰੇਲੀਆ ਦੀ ਨਿਊ ਇੰਗਲੈਂਡ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਮਾਡਲਿੰਗ ਅਤੇ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਇਸ ਤੋਂ ਪਹਿਲਾਂ ਸਾਲ 2023 ਦੌਰਾਨ ਹੋਏ ਮਿਸ ਟੀਨ ਇੰਡੀਆ ਆਸਟਰੇਲੀਆ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਪੰਜਾਬੀ ਟ੍ਰਿਬਯੂਨ