ਇਕਬਾਲ ਸਿੰਘ ਲਾਲਪੁਰਾ
ਘਾਲ ਖਾਇ ਕਿਛੁ ਹੱਥੋਂ ਦੇ , ਦੀ ਗੁੜ੍ਹਤੀ ਨਾਲ ਜੁਆਨ ਹੋਇਆ ਨਾਨਕ ਨਾਮ ਲੇਵਾ ਦੁਨੀਆ ਭਰ ਵਿੱਚ ਕਿਧਰੇ ਹੱਥ ਅੱਡ ਮੰਗਦਾ ਨਜ਼ਰ ਨਹੀਂ ਆਉਂਦਾ !!
1969 ਤੋਂ ਪਹਿਲਾਂ ਪੰਜਾਬੀ ਭਾਵੇਂ ਸ਼ਰਮਾਏ ਦਾਰ ਨਹੀਂ ਸੀ ਪਰ ਦਿਲ ਦਾ ਬਾਦਸ਼ਾਹ ਤੇ ਅਣਖ ਨਾਲ ਜਿਉਣ ਵਾਲਾ ਸੀ !!
ਚੰਬਲ ਦੇ ਡਾਕੂ ਇਕ ਸਿੱਖ ਬਚਾ ਚੁੱਕ ਕੇ ਲੈ ਗਏ , ਸੰਤ ਉੱਤਮ ਸਿੰਘ ਖਡੂਰ ਸਾਹਿਬ ਗਵਾਲੀਅਰ ਨੇੜੇ ਕਾਰ-ਸੇਵਾ ਕਰਵਾ ਰਹੇ ਸਨ !! ਉਨਾ ਲਲਕਰਾ ਮਾਰਿਆ ਉਏ ਡਾਕੂਓ ਤੁਹਾਡੇ ਪਰਿਵਾਰ ਕਿੱਥੇ ਰਹਿੰਦੇ ਹਨ ਮੈਨੂੰ ਪਤਾ ਹੈ ਜੇਕਰ ਕਲ ਤੱਕ ਸਿੱਖ ਬਚਾ ਵਾਪਿਸ ਨਾ ਆਇਆ ਤਾਂ ਤੁਹਾਡੇ ਪਰਿਵਾਰ ਚੁੱਕ ਲਵਾਂਗੇ !!
ਸੇਵੇਰੇ ਬਚਾ ਘਰ ਵਾਪਿਸ ਪਹੁੰਚ ਗਿਆ ਸੀ !!
ਅੱਜ ਟੈਲੀਵੀਜ਼ਨ ਤੇ ਮੁੱਲਾਂ ਆਖਦਾ ਹੈ ਤੁਹਾਡੀਆਂ ਚਾਰ ਧੀਆਂ ਕਸ਼ਮੀਰ ਵਿੱਚ ਜਬਰੀ ਨਹੀਂ , ਮਰਜ਼ੀ ਨਾਲ ਮੁਸਲਮਾਨ ਮੁੰਡਿਆਂ ਨਾਲ ਵਿਆਹ ਕਰਵਾ ਕੇ ,ਦੀਨ ਇਸਲਾਮ ਵਿੱਚ ਆਈਆਂ ਹਨ !!
ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ ਨੂੰ ਗੁਰਪੁਰਬ ਵਾਲੇ ਦਿਨ ਚੁੱਕ ਕੇ ,ਜਬਰੀ ਵਿਆਹ ਕੇ ,ਦੀਨ ਇਸਲਾਮ ਕਬੂਲ ਕਰਵਾ ਦਿੱਤਾ, ਤੁਹਾਡੀਆਂ ਅਪੀਲਾਂ ਕਿਸੇ ਨਹੀਂ ਮਨੀਆਂ ! ਲ਼ਖ ਲਾਹਣਤ ਹੈ ਉਨਾ ਤੇ ,ਜੋ ਚੁੱਪ ਕਰਕੇ ਘਰ ਬੈਠ ਗਏ , ਜਿੱਥੇ 1947 ਵਿੱਚ ਇਜ਼ਤ ਬਚਾਉੰਦੇ ਦਸ ਲੱਖ ਕਤਲ ਹੋਏ ਸਨ , ਪਾਕਿਸਤਾਨ ਵਸਦੇ ਇਹ ,ਅੱਠ ਹਜ਼ਾਰ ਵੀ ਹੋ ਜਾਂਦੇ , ਤਾਂ ਕੀ ਹੋ ਜਾਣਾ ਸੀ, ਗੁਰੂ ਕੇ ਸਿੱਖ ਦੂਣ ਸਵਾਏ ਹੁੰਦੇ ਹਨ ਮਰਦੇ ਨਹੀਂ !!
ਇਹ ਤਾਂ ਸੋਚੋ ਤੁਹਾਡੀ ਪਨੀਰੀ ਕਿੱਥੋਂ ਉੱਗਦੀ ਰਹੀ !!
ਇਹ ਅਣਖ ਤੇ ਅਨੰਦ ਨਾਲ ਜੀਉਣ ਵਾਲੇ ਕੁਰਾਹੇ ਪੈ ਬੁਝਦਿਲ ਕਿਵੇਂ ਹੋ ਗਏ ?
ਗੁਰੂ-ਘਰ ਗੁਰਬਾਣੀ ਪੜਣ ਲਈ ਹੈ , ਲੰਗਰ ਗਰੀਬ ਦਾ ਮੂੰਹ ਤੇ ਗੁਰੂ ਘਰਾਂ ਵਿੱਚ ਇਫਤਾਰ ਕਿਉਂ ?
1969 ਤੇ ਬਾਦ ਮੁਆਮਲਾ , ਆਬਿਆਨਾ , ਟਰੈਕਟਰ ਦੀ ਰਜਿਸਟਰੱਸ਼ਨ ਮੁਆਫ਼ੀ , ਪਾਣੀ ਬਿਜਲੀ ਫ੍ਰੀ , ਰਾਸ਼ਨ ਫ੍ਰੀ ਦੇ ਲੌਲੀ ਪੋਪਾਂ ਨੇ ਹੱਥੋਂ ਦੇਣ ਵਾਲ਼ੀਆਂ ਨੂੰ ਮੰਗਤੇ ਬਣਾ ਝੋਲੀ ਅੱਡ ਹੱਥ ਠੂਠਾ ਫੜਾ ਦਿੱਤਾ !!
ਲੁਟਿਆ ਗਿਆ ਪੰਜਾਬ , ਮਾਇਨੰਗ , ਸ਼ਰਾਬ , ਜ਼ਮੀਨ , ਕੇਵਲ ਮਾਫੀਆ ਸਭ ਕੁਝ ਲੈ ਗਿਆ !!
ਮੰਗਤੇ ਹੋ ਗਏ ਤਿੰਨ ਲੱਖ ਕਰੋੜ ਦੇ ਕਰਜਈ ,
ਜੋ ਆਪਣਾ ਭਲਾ ਬੁਰਾ ਦੋਸਤ ਦੁਸ਼ਮਣ ਨਹੀਂ ਪਹਿਚਾਣ ਸਕਦਾ ਉਸ ਨੂੰ ਕੌਣ ਬਚਾ ਸਕਦਾ ਹੈ , ਜੇ ਅਣਖ ਮਰ ਗਈ ਤਾ ਬਾਕੀ ਰਹਿ ਗਈ ਲਾਸ਼ !!
ਗੁਰੂ ਸਾਹਿਬਾਨ ਨੇ ਰਾਜ ਸ਼ਕਤੀ , ਆਰਥਿਕ ਸ਼ਕਤੀ ਤੇ ਸ਼ਰੀਰਕ ਸ਼ਕਤੀ ਪ੍ਰਾਪਤ ਕਰਨ ਦਾ ਰਾਹ ਦਸਿਆ !!
ਅਖੌਤੀ ਸਮਾਜਵਾਦੀਆਂ ਨੇ ਚੀਨ ਦੀ ਕੀ ਦਸ਼ਾ ਕੀਤੀ ਹੈ ? ਰੂਸ ਤੇ ਪੂਹਬੀ ਜਰਮਨੀ ਵਰਗੇ ਦੇਸ਼ਾਂ ਨੇ ਕਿਉਂ ਭਜਾ ਦਿੱਤੇ ?
ਜ਼ਫ਼ਰਨਾਮਾ ਜ਼ਰੂਰ ਪੜੋ !! ਇਹ ਪੰਜਾਬ ਸ਼ੋਰੇ ਪੰਜਾਬ ਦਾ ਹੈ ਅੰਗਰੇਜ਼ ਤੇ ਮੁਗਲਾ ਦੇ ਗੁਲਾਮਾ ਦਾ ਨਹੀਂ !! ਵਿਚਾਰਨ ਦਾ ਸਮਾਂ ਹੈ!
ਵਾਹਿਗੁਰੂ ਜੀ ਕੀ ਫ਼ਤਿਹ !!
test