ਪਨਬੱਸ ਤੇ PRTC ਕੱਚੇ ਮੁਲਾਜ਼ਮਾਂ ਨੇ ਕੀਤਾ ਸੂਬਾ ਪੱਧਰੀ ਚੱਕਾ ਜਾਮ
ਬੱਸ ਸੇਵਾ ਨਾ ਮਿਲਣ ਕਾਰਨ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਟੈਕਸੀਆਂ, ਆਟੋ–ਰਿਕਸ਼ਿਆਂ ਅਤੇ ਨਿੱਜੀ ਵਾਹਨਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
03 ਅੱਗਸਤ, 2026 – ਬਠਿੰਡਾ/ਪਟਿਆਲਾ: PRTC ਅਤੇ ਪਨ ਬੱਸ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾ ਹੁੰਦੀ ਵੇਖ ਕੇ ਸਰਕਾਰੀ ਬੱਸ ਸੇਵਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਸੂਬੇ ਤੋਂ ਬਾਹਰ ਗਈਆਂ ਸਰਕਾਰੀ ਬੱਸਾਂ ਨੂੰ ਵਾਪਸ ਡੀਪੂ ਵਿੱਚ ਬੁਲਾ ਲਿਆ ਗਿਆ। PRTC ਅਤੇ ਪਨਬੱਸ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਜਸ ਸ਼ਰਮਾ ਅਤੇ ਸੰਦੀਪ ਸਿੰਘ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ PRTC ਅਤੇ ਪਨ ਬੱਸ ਦੇ ਕਰਮਚਾਰੀਆਂ ਵੱਲੋਂ ਬਦਲਾਅ ਦੇ ਨਾਂ ਹੇਠ ਵੱਡੀ ਪੱਧਰ ‘ਤੇ ਬੱਸਾਂ ਵਿੱਚ ਜਿੱਥੇ ਪ੍ਰਚਾਰ ਕੀਤਾ। ਉੱਥੇ ਹੀ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਈ ਪਰ ਮੁੱਖ ਮੰਤਰੀ ਬਣਦੇ ਹੀ ਭਗਵੰਤ ਮਾਨ ਵੱਲੋਂ ਜੋ ਵਾਅਦੇ ਕੀਤੇ ਗਏ ਸਨ PRTC ਅਤੇ ਪਨ-ਬੱਸ ਕਰਮਚਾਰੀਆਂ ਨਾਲ ਉਨ੍ਹਾਂ ਵੱਲ ਕੋਈ ਵੀ ਤਵੱਜੋਂ ਨਾ ਦਿੱਤੀ ਗਈ।
ਕਰਮਚਾਰੀਆਂ ਦੀ ਲੋਕਾਂ ਨੂੰ ਅਪੀਲ
ਬੱਸ ਮੁਲਾਜ਼ਮਾਂ ਨੇ ਕਿਹਾ ਕਿ ‘ਵਾਰ–ਵਾਰ ਬੈਠਕਾਂ ਦਾ ਦੌਰ ਚੱਲਣ ਦੇ ਬਾਵਜੂਦ ਵੀ ਸਾਡੀ ਸੁਣਵਾਈ ਨਹੀਂ ਹੋਈ, ਜਿਸ ਨੂੰ ਵੇਖਦੇ ਹੋਏ ਅੱਜ ਪੰਜਾਬ ਵਿੱਚ ਸਰਕਾਰੀ ਬੱਸ ਸੇਵਾ ਬੰਦ ਕੀਤੀ ਗਈ ਹੈ ਅਤੇ ਦੂਜੇ ਸੂਬਿਆਂ ਵਿੱਚ ਗਈਆਂ ਸਰਕਾਰੀ ਬੱਸਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਸਾਡੀ ਆਮ ਲੋਕਾਂ ਨੂੰ ਅਪੀਲ ਹੈ ਕਿ ਹੜਤਾਲ ਵਿੱਚ ਬੱਸ ਮੁਲਾਜ਼ਮਾਂ ਦਾ ਸਾਥ ਦੇਣ, ਕਿਉਂਕਿ ਸਤਾਧਾਰੀ ਧਿਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਇਸ ਹੜਤਾਲ ਕਾਰਨ ਇੱਕ ਡੀਪੂ ਨੂੰ 32 ਤੋਂ 38 ਲੱਖ ਰੁਪਏ ਤੱਕ ਦਾ ਪ੍ਰਤੀ ਦਿਨ ਨੁਕਸਾਨ ਝੱਲਣਾ ਪਵੇ PRTC ਮੈਨੇਜਮੈਂਟ ‘ਤੇ ਸਵਾਲ ਉਠਾਉਂਦੇ ਹਨ‘ ਜੇਕਰ ਸਰਕਾਰ ਕੁਝ ਮੰਗਾਂ ‘ਤੇ ਮੰਨ ਜਾਂਦੀ ਹੈ ਤਾਂ ਮੈਨੇਜਮੈਂਟ ਵੱਲੋਂ ਉਨ੍ਹਾਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ ਮਟੋਲ ਕੀਤੀ ਜਾਂਦੀ ਹੈ, ਇਸ ਲਈ ਮਜਬੂਰੀ ਕਾਰਨ ਅਸੀਂ ਹੜਤਾਲ ‘ਤੇ ਹਾਂ‘।
ਦੱਸਣਯੋਗ ਹੈ ਕਿ ਪੰਜਾਬ ਦੇ 27 ਦੇ 27 ਡੀਪੂ ਵਿੱਚ ਠੇਕਾ ਮੁਲਾਜ਼ਮਾਂ ਵੱਲੋਂ ਬੱਸ ਸੇਵਾ ਠੱਪ ਕੀਤੀ ਗਈ ਹੈ ਜਿਸ ਕਾਰਨ ਪੰਜਾਬ ਭਰ ਦੇ ਵਿੱਚ 90% PRTC ਬੱਸ ਸੇਵਾ ਠੱਪ ਹੋ ਗਈ ਹੈ ਸਿਰਫ ਰੈਗੂਲਰ ਅਤੇ ਕਿਲੋਮੀਟਰ ਸਕੀਮ ਅਧੀਨ ਪਾਈਆਂ ਬੱਸਾਂ ਹੀ ਚੱਲ ਰਹੀਆਂ ਹਨ।
ਪਟਿਆਲਾ ‘ਚ ਚੱਕਾ ਜਾਮ
ਪਟਿਆਲਾ ਵਿਖੇ ਵੀ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਕੱਚੇ ਕਾਮਿਆਂ ਵੱਲੋਂ ਤਿੰਨ ਦਿਨਾਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ 5 ਅਗਸਤ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਕੱਚੇ ਕਾਮਿਆਂ ਦੀ ਹੜਤਾਲ ਕਾਰਨ ਜਿੱਥੇ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਰੋਜ਼ਾਨਾ ਕੰਮਾਕਾਰਾਂ ‘ਤੇ ਜਾਣ ਵਾਲੇ ਵਿਅਕਤੀਆਂ ਅਤੇ ਐਮਰਜੈਂਸੀ ਕੰਮਾਂ ਲਈ ਘਰੋਂ ਨਿਕਲੇ ਲੋਕਾਂ ਨੂੰ ਵੀ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਟਰੈਕਟ ਕਾਮਿਆਂ ਵੱਲੋਂ ਸੁਰੂ ਕੀਤੀ ਹੜਤਾਲ ਕਾਰਨ ਬੱਸ ਅੱਡਿਆ ‘ਤੇ ਲੋਕਾਂ ਦੇ ਭਾਰੀ ਇਕੱਠ ਆਮ ਦੇਖਣ ਨੂੰ ਮਿਲ ਰਹੇ ਹਨ ਤੇ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਇਧਰ ਉਧਰ ਭੱਜ ਦੌੜ ਕੀਤੀ ਜਾ ਰਹੀ ਹੈ।
ETV BHARAT