ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਗਈ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ (ਐੱਨ ਆਰ) 2026 ਵਿੱਚ ਭੁੱਚੋ ਮੰਡੀ ਦੀ ਨਿਸ਼ਾਨੇਬਾਜ਼ ਅਕਸਨੀਰ ਕੌਰ ਨੇ ਬਠਿੰਡਾ ਜ਼ਿਲ੍ਹੇ ਵੱਲੋਂ ਭਾਗ ਲੈਂਦਿਆਂ ਜੂਨੀਅਰ ਮਹਿਲਾ 10 ਮੀਟਰ ਪਿਸਟਲ (ਐੱਨ ਆਰ) ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ…
21 ਜੁਲਾਈ, 2026 – ਭੁੱਚੋ ਮੰਡੀ : ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਗਈ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ (ਐੱਨ ਆਰ) 2026 ਵਿੱਚ ਭੁੱਚੋ ਮੰਡੀ ਦੀ ਨਿਸ਼ਾਨੇਬਾਜ਼ ਅਕਸਨੀਰ ਕੌਰ ਨੇ ਬਠਿੰਡਾ ਜ਼ਿਲ੍ਹੇ ਵੱਲੋਂ ਭਾਗ ਲੈਂਦਿਆਂ ਜੂਨੀਅਰ ਮਹਿਲਾ 10 ਮੀਟਰ ਪਿਸਟਲ (ਐੱਨ ਆਰ) ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਜਿਸ ਸਦਕਾ ਅਕਸਨੀਰ ਕੌਰ ਨੂੰ ਕੌਮੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਉਸ ਦੇ ਪਿਤਾ ਇੰਜ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਪਤੀ ਅਕਸਨੀਰ ਦੇ ਲਗਾਤਾਰ ਅਭਿਆਸ, ਲਗਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਕੌਮੀ ਪੱਧਰ ’ਤੇ ਖੇਡਣ ਦਾ ਮੌਕਾ ਮਿਲਣਾ ਅਕਸਨੀਰ ਲਈ ਵੱਡੀ ਪ੍ਰਾਪਤੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਆਉਣ ਵਾਲੇ ਮੁਕਾਬਲਿਆਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇਗੀ।
ਪੰਜਾਬੀ ਟ੍ਰਿਬਯੂਨ