• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਪਦਮ ਸ਼੍ਰੀ ਮਿਲਣ ‘ਤੇ ਸਰਦਾਰ ਇੰਦਰਜੀਤ ਸਿੱਧੂ ਦੇ ਭਾਵੁਕ ਬੋਲ

July 1, 2026 By News Bureau

Share

ਮੈਂ ਆਮ ਜਿਹਾ ਬੰਦਾ ਹਾਂ, ਮੈਨੂੰ ਇੰਨ੍ਹਾਂ ਵੱਡਾ ਸਨਮਾਨ ਮਿਲਿਆ,ਇਹ ਮੇਰਾ ਨਹੀਂ ਤੁਹਾਡਾ…

ਪਦਮ ਸ਼੍ਰੀ ਸਨਮਾਨ ਤੋਂ ਬਾਅਦ ਸਰਦਾਰ ਇੰਦਰਜੀਤ ਸਿੰਘ ਸਿੱਧੂ ਦਾ ਚੰਡੀਗੜ੍ਹ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।

01 ਜੁਲਾਈ, 2026 – ਚੰਡੀਗੜ੍ਹ: ਪਦਮ ਸ਼੍ਰੀ ਸਨਮਾਨ ਨਾਲ ਨਵਾਜੇ ਗਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਡੀਆਈਜੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਦੇ ਆਈਏਐਸ/ਆਈਪੀਐਸ ਸੋਸਾਇਟੀ, ਸੈਕਟਰ 49-ਏ ਸਥਿਤ ਨਿਵਾਸ ‘ਤੇ ਸਿਵਲ ਸੋਸਾਇਟੀ ਗਰੁੱਪ ਦੇ ਮੈਂਬਰਾਂ ਨੇ ਪਹੁੰਚ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਵਧਾਈ ਦਿੱਤੀ ਗਈ ਅਤੇ ਸਮਾਜ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਸਫ਼ਾਈ ਨੂੰ ਬਣਾਇਆ ਜੀਵਨ ਦਾ ਮਿਸ਼ਨ

ਸਵਾਗਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ “ਸਫ਼ਾਈ ਉਨ੍ਹਾਂ ਦੇ ਜੀਵਨ ਦਾ ਅਟੁੱਟ ਹਿੱਸਾ ਹੈ। ਪੁਲਿਸ ਸੇਵਾ ਦੌਰਾਨ ਹੀ ਉਨ੍ਹਾਂ ਨੇ ਸਫ਼ਾਈ ਨੂੰ ਆਪਣਾ ਮਿਸ਼ਨ ਬਣਾ ਲਿਆ ਸੀ ਅਤੇ ਅੱਜ ਵੀ ਉਹ ਇਸੇ ਜਜ਼ਬੇ ਨਾਲ ਲੋਕਾਂ ਨੂੰ ਆਪਣੇ ਆਲੇ–ਦੁਆਲੇ ਸਫ਼ਾਈ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ।”

ਨਸ਼ਾ ਮੁਕਤ ਚੰਡੀਗੜ੍ਹ ਲਈ ਸਾਂਝੇ ਯਤਨਾਂ ਦੀ ਅਪੀਲ

ਉਨ੍ਹਾਂ ਕਿਹਾ ਕਿ “ਸਾਫ਼–ਸੁਥਰਾ ਸ਼ਹਿਰ ਬਣਾਉਣ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਸਫ਼ਾਈ ਦੇ ਨਾਲ–ਨਾਲ ਨਸ਼ਾ ਮੁਕਤੀ ਵੀ ਸਮੇਂ ਦੀ ਵੱਡੀ ਲੋੜ ਹੈ। ਸਮਾਜ ਦੇ ਹਰ ਵਰਗ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ।”

26 ਜਨਵਰੀ ਦੇ ਸਨਮਾਨ ਤੋਂ ਵਾਂਝੇ ਰਹਿਣ ਦਾ ਅਫ਼ਸੋਸ

ਸਰਦਾਰ ਸਿੱਧੂ ਨੇ ਆਪਣੇ ਪਦਮ ਸ਼੍ਰੀ ਸਨਮਾਨ ਨਾਲ ਜੁੜਿਆ ਇੱਕ ਤਜਰਬਾ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ “26 ਜਨਵਰੀ ਨੂੰ ਚੰਡੀਗੜ੍ਹ ਪਰੇਡ ਗਰਾਊਂਡ ਵਿੱਚ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸੱਦਾ ਦਿੱਤਾ ਗਿਆ ਸੀ, ਪਰ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਸਮੇਂ ਸਿਰ ਨਹੀਂ ਮਿਲੀ। ਉਸ ਦਿਨ ਉਹ ਆਪਣੀ ਧੀ ਦੇ ਘਰ ਗਏ ਹੋਏ ਸਨ ਅਤੇ ਵਾਪਸ ਆਉਣ ‘ਤੇ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਾ, ਜਿਸ ਦਾ ਉਨ੍ਹਾਂ ਨੂੰ ਅੱਜ ਵੀ ਅਫ਼ਸੋਸ ਹੈ।”

ਰਾਸ਼ਟਰਪਤੀ ਤੋਂ ਪਦਮ ਸ਼੍ਰੀ, ਪ੍ਰਧਾਨ ਮੰਤਰੀ ਦੀ ਟਿੱਪਣੀ ਬਣੀ ਯਾਦਗਾਰ

ਉਨ੍ਹਾਂ ਕਿਹਾ ਕਿ “ਰਾਸ਼ਟਰਪਤੀ ਦੇ ਹੱਥੋਂ ਪਦਮ ਸ਼੍ਰੀ ਸਨਮਾਨ ਪ੍ਰਾਪਤ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਯਾਦਗਾਰ ਅਤੇ ਮਾਣ ਵਾਲਾ ਪਲ ਸੀ। ਸਮਾਰੋਹ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਮੌਜੂਦ ਸਨ। ਜਦੋਂ ਉਹ ਸਨਮਾਨ ਪ੍ਰਾਪਤ ਕਰਨ ਲਈ ਅੱਗੇ ਵਧੇ ਤਾਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਵੱਲ ਇਸ਼ਾਰਾ ਕਰਦਿਆਂ ਕਿਹਾ,ਇਨ੍ਹਾਂ ਨੇ ਤਾਂ ਚੰਡੀਗੜ੍ਹ ਨੂੰ ਸਾਫ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਇਹ ਸ਼ਬਦ ਸੁਣ ਕੇ ਉਨ੍ਹਾਂ ਨੂੰ ਬੇਹੱਦ ਮਾਣ ਅਤੇ ਖੁਸ਼ੀ ਮਹਿਸੂਸ ਹੋਈ।”

“ਪੂਰੇ ਭਾਰਤ ਦੀ ਨਜ਼ਰ ਵਿੱਚ ਤੁਸੀਂ ਮੈਨੂੰ ਪਹੁੰਚਾਇਆ। ਮੈਂ ਇੱਕ ਆਮ ਜਿਹਾ ਇਨਸਾਨ ਹਾਂ। ਮੈਨੂੰ ਇੰਨ੍ਹਾਂ ਵੱਡਾ ਸਨਮਾਣ ਮਿਲਿਆ। ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਜਦੋਂ ਅਸੀਂ ਪਾਰਕ ਘੁੰਮਣ ਜਾਂਦੇ ਸੀ ਪਰ ਚਾਰੇ ਪਾਸੇ ਗੰਦਗੀ ਹੀ ਗੰਦਗੀ ਫੈਲੀ ਹੋਈ ਸੀ। ਹੌਲੀ-ਹੌਲੀ ਸੈਰ ਘਟਦੀ ਗਈ ਅਤੇ ਕੂੜੇ ਚੁੱਕਣ ਦਾ ਕੰਮ ਵੱਧਦਾ ਗਿਆ। ਹੁਣ ਮੈਂ ਸਿਰਫ ਬਾਹਰ ਕੂੜਾ ਚੁੱਕਣ ਹੀ ਬਾਹਰ ਜਾਂਦਾ ਹਾਂ, ਸੈਰ ਕਰਨ ਨਹੀਂ। ਜਦੋਂ ਮੈਂ ਬਾਹਰ ਕੂੜਾ ਚੁੱਕਣ ਜਾਂਦਾ ਸੀ ਤਾਂ ਕਈ ਸ਼ਰਾਰਤੀ ਲੋਕ ਮੇਰੇ ਅੱਗੇ ਹੋਰ ਗੰਦ ਸੁੱਟ ਦਿੰਦੇ ਸਨ। ਕੋਈ ਹੈਰਾਨ ਵੀ ਹੁੰਦਾ ਸੀ ਕਿ ਮੈਂ ਕੀ ਕਰ ਰਿਹਾ ਹਾਂ। ਪਰ ਮੈਂ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਸੀ। ਮੈਨੂੰ ਸਾਫ ਸਫਾਈ ਦੀ ਆਦਤ ਘਰ ਤੋਂ ਪਈ ਸੀ। ਐਵਾਰਡ ਮਿਲਣ ਸਮੇਂ ਪੀਐਮ ਮੋਦੀ ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਤਾਂ ਸਾਰਾ ਚੰਡੀਗੜ੍ਹ ਸਾਫ ਕਰ ਦਿੱਤਾ। ਦਹਾਕਿਆਂ ਤੋਂ ਮੈਂ ਇਸ ਕੰਮ ਲਈ ਲੱਗਿਆ ਹੋਇਆ ਹਾਂ। ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਸਫ਼ਾਈ ਦੇ ਨਾਲ-ਨਾਲ ਨਸ਼ਾ ਮੁਕਤੀ ਵੀ ਸਮੇਂ ਦੀ ਵੱਡੀ ਲੋੜ ਹੈ।”– ਇੰਦਰਜੀਤ ਸਿੰਘ ਸਿੱਧੂ (ਪਦਮਸ਼੍ਰੀ ਐਵਾਰਡੀ)

‘ਮੇਰਾ ਮਿਸ਼ਨ ਅਜੇ ਅਧੂਰਾ ਹੈ‘

ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਸਰਦਾਰ ਸਿੱਧੂ ਨੇ ਕਿਹਾ ਕਿ ਪਦਮ ਸ਼੍ਰੀ ਸਨਮਾਨ ਉਨ੍ਹਾਂ ਲਈ ਅੰਤ ਨਹੀਂ, ਸਗੋਂ ਸਮਾਜ ਸੇਵਾ ਦੀ ਇੱਕ ਨਵੀਂ ਸ਼ੁਰੂਆਤ ਹੈ।ਉਨ੍ਹਾਂ ਦਾ ਮਿਸ਼ਨ ਅਜੇ ਅਧੂਰਾ ਹੈ ਅਤੇ ਉਹ ਅੱਗੇ ਵੀ ਸਫ਼ਾਈ ਅਤੇ ਨਸ਼ਾ ਮੁਕਤੀ ਲਈ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ।”

ਸਿਵਲ ਸੋਸਾਇਟੀ ਗਰੁੱਪ ਨੇ ਜਤਾਇਆ ਮਾਣ

ਸਮਾਗਮ ਦੌਰਾਨ ਸਿਵਲ ਸੋਸਾਇਟੀ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ “ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਮਿਲਿਆ ਪਦਮ ਸ਼੍ਰੀ ਸਨਮਾਨ ਨਾ ਸਿਰਫ਼ ਚੰਡੀਗੜ੍ਹ, ਸਗੋਂ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੀ ਅਗਵਾਈ ਹੇਠ ਸਫ਼ਾਈ ਅਤੇ ਨਸ਼ਾ ਮੁਕਤੀ ਦੀ ਮੁਹਿੰਮ ਹੋਰ ਵੀ ਮਜ਼ਬੂਤ ਹੋਵੇਗੀ।”

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Satya Pal Jain reappointed Additional Solicitor General at Punjab and Haryana HC for 3 months

July 1, 2026 By News Bureau

VB-G Ram-G ਐਕਟ ਅੱਜ ਤੋਂ ਲਾਗੂ, ਮਜ਼ਦੂਰੀ ਵਿੱਚ ਇੰਨਾ ਹੋਵੇਗਾ ਵਾਧਾ

July 1, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Cracks in fields, rising costs deepen paddy farmers’ worries across Punjab
  • Satya Pal Jain reappointed Additional Solicitor General at Punjab and Haryana HC for 3 months
  • VB-G Ram-G ਐਕਟ ਅੱਜ ਤੋਂ ਲਾਗੂ, ਮਜ਼ਦੂਰੀ ਵਿੱਚ ਇੰਨਾ ਹੋਵੇਗਾ ਵਾਧਾ
  • ਪਾਕਿਸਤਾਨ ਵਿੱਚ 125 ਸਾਲ ਪੁਰਾਣਾ ਗੁਰਦੁਆਰਾ ਸਿੰਘ ਸਭਾ ਢਾਹੇ ਜਾਣ ‘ਤੇ ਸਿੱਖ ਸੰਗਤ ਵਿੱਚ ਰੋਸ
  • ਪਦਮ ਸ਼੍ਰੀ ਮਿਲਣ ‘ਤੇ ਸਰਦਾਰ ਇੰਦਰਜੀਤ ਸਿੱਧੂ ਦੇ ਭਾਵੁਕ ਬੋਲ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive