ਸੁੱਖ ਸੰਘੇੜ੍ਹਾ ਨੇ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਉਹ ਖੁਦ ਨਿਰੇਦਸ਼ਨ ਕਰਨਗੇ।
14 ਜੁਲਾਈ, 2026 – ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਹੋਣ ਜਾਂ ਸਿਨੇਮਾ ਦੀ ਦੁਨੀਆ, ਦੋਨੋਂ ਹੀ ਕਲਾ ਵਿਧਾਵਾਂ ‘ਚ ਅਪਣੀ ਬਹੁ-ਆਯਾਮੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ ਪੰਜਾਬ ਮੂਲ ਦੇ ਕੈਨੇਡੀਅਨ ਵਸੇਂਦੇ ਨਿਰਦੇਸ਼ਕ ਸੁੱਖ ਸੰਘੇੜ੍ਹਾ, ਜੋ ਪੰਜਾਬੀ ਭਾਸ਼ਾ ਦਾ ਮਾਣ ਵਧਾਉਣ ਜਾ ਰਹੀ ਫਿਲਮ ‘ਪੰਜਾਬੀਏ ਜ਼ੁਬਾਨੇ’ ਨੂੰ ਵਜ਼ੂਦ ਦੇਣ ਜਾ ਰਹੇ ਹਨ, ਜੋ ਕਰ ਦਿੱਤੀ ਗਈ ਰਸਮੀ ਅਨਾਊਂਸਮੈਂਟ ਬਾਅਦ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
‘ਮਿਡਨਾਈਟ ਸਾਈਕੋਜ਼’ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਹੈ ਉਕਤ ਪ੍ਰਭਾਵਪੂਰਨ ਫਿਲਮ, ਜਿਸ ਦਾ ਲੇਖਣ ਅਤੇ ਨਿਰਦੇਸ਼ਨ ਸੁੱਖ ਸੰਘੇੜ੍ਹਾ ਦੁਆਰਾ ਕੀਤਾ ਜਾਵੇਗਾ, ਜੋ ਇਸ ਤੋਂ ਪਹਿਲਾਂ ਵੀ ਕਈ ਬਹੁ-ਚਰਚਿਤ ਅਤੇ ਰੁਮਾਂਟਿਕ ਸੰਗੀਤਮਈ ਫਿਲਮਾਂ ਦੇ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਅਰਥ-ਭਰਪੂਰ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਵਿਖਾਈ ਦੇ ਰਹੇ ਹਨ ਇਹ ਹੋਣਹਾਰ ਨਿਰਦੇਸ਼ਕ, ਜੋ ਅਪਣੇ ਇਸ ਡ੍ਰੀਮ ਪ੍ਰੋਜੈਕਟ ਨੂੰ ਸ਼ੁਰੂਆਤੀ ਛੋਹਾਂ ਦੇਣ ਲਈ ਕੈਨੇਡਾ ਤੋਂ ਉਚੇਚੇ ਤੌਰ ‘ਤੇ ਪੰਜਾਬ ਪੁੱਜ ਚੁੱਕੇ ਹਨ, ਜਿੰਨ੍ਹਾਂ ਦੀ ਨਿਰਮਾਣ ਟੀਮ ਵੱਲੋਂ ਉਕਤ ਦਿਸ਼ਾ ਵਿੱਚ ਪ੍ਰੀ-ਪ੍ਰੋਡੋਕਸ਼ਨ ਕਵਾਇਦ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
ਇਸੇ ਸੰਬੰਧਤ ਮਿਲੀ ਹੋਰ ਵਿਸਥਾਰਕ ਜਾਣਕਾਰੀ ਅਨੁਸਾਰ ਦੇਸੀ ਚੇਤ ਮਹੀਨੇ ਸਾਲ 2028 ਵਿੱਚ ਵਿਸ਼ਵ ਭਰ ਵਿੱਚ ਪ੍ਰਦਸ਼ਿਤ ਕੀਤੀ ਜਾਵੇਗੀ ਉਕਤ ਫਿਲਮ, ਜਿਸ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਨੂੰ ਹਾਲ-ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਪੰਜਾਬ ਦੇ ਵੱਖ-ਵੱਖ ਹਿੱਸਿਆ ਫਿਲਮਾਈ ਜਾਵੇਗੀ ਉਕਤ ਫਿਲਮ, ਜੋ ਪੁਰਾਤਨ ਮਾਹੌਲ ਅਤੇ ਅਸਲ ਪੰਜਾਬ ਦੇ ਦੇਸੀ ਰੰਗਾਂ ਨੂੰ ਮੁੜ ਜੀਵੰਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ, ਜਿਸ ਦਾ ਗੀਤ-ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ।
ਓਧਰ ਜੇਕਰ ਉਕਤ ਵਿਸ਼ੇਸ਼ ਪਹਿਲਕਦਮੀ ਕਰਨ ਜਾ ਰਹੇ ਨਿਰਦੇਸ਼ਕ ਸੁੱਖ ਸੰਘੇੜ੍ਹਾ ਦੇ ਫਿਲਮੀ ਕਰੀਅਰ ਵੱਲ ਨਜ਼ਰਸਾਨੀ ਕਰੀਏ ਤਾਂ ਉਨ੍ਹਾਂ ਦੀਆਂ ਡਾਇਰੈਕਟੋਰੀਅਲ ਫਿਲਮਾਂ ਵਿੱਚ ‘ਮੁੰਡਾ ਸਾਊਥਾਲ ਦਾ’ , ‘ਅੱਲੜ੍ਹ ਵਰੇਸ’, ‘ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ’ ਆਦਿ ਸ਼ੁਮਾਰ ਰਹੀਆਂ ਹਨ।
ETV BHARAT