• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

‘ਭਗਵੰਤ ਮਾਨ ਦੀ ਨਸ਼ਾ ਖ਼ਤਮ ਕਰਨ ਦੀ Deadline ਵੀ ਹੋਈ Dead’ ; ਕੇਂਦਰੀ ਮੰਤਰੀ

September 23, 2026 By News Bureau

Share

ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।

23 ਸਤੰਬਰ, 2026 – ਬਠਿੰਡਾ: ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਆਗਾਜ਼ ਕਰਨ ਪਹੁੰਚੇ। ਇਸ ਦੌਰਾਨ ਉਹ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਦੇ ਨਾਲ-ਨਾਲ ਮੈਸਰਖਾਨਾ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਦਮਦਮਾ ਸਾਹਿਬ ਜਾਣ ਦਾ ਮੌਕਾ ਮਿਲਿਆ ਹੈ ਪਰ ਨਸ਼ੇ ਦੀ ਲਤ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਦੁੱਖ ਨੂੰ ਦੇਖ ਕੇ ਉਨ੍ਹਾਂ ਦੇ ਦਿਲ ਨੂੰ ਬਹੁਤ ਦੁਖ ਪਹੁੰਚਿਆ ਹੈ।

ਭਗਵੰਤ ਮਾਨ ਅਤੇ ਕੇਜਰੀਵਾਲ ਦੀ ਡੈੱਡਲਾਈਨ ਹਮੇਸ਼ਾ ਡੈੱਡ ਹੀ ਹੁੰਦੀ ਹੈ।

ਇਨ੍ਹਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ, ਪੰਜਾਬ ‘ਚੋਂ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰ ਦੇਵਾਂਗੇ

ਡੈੱਡਲਾਈਨ ਦਿੱਤੀ ਸੀ- ਜੋ ਇੱਕ ਵਾਰ ਨਹੀਂ ਦੋ ਵਾਰ, ਤਿੰਨ ਵਾਰ ਡੈੱਡ ਹੋ ਗਈ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ #NashaMuktPunjabYatra pic.twitter.com/ufBUHSYefV — BJP PUNJAB (@BJP4Punjab) September 21, 2026

ਨਸ਼ੇ ਦੀ ਭੇਂਟ ਚੜ੍ਹ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ ਕੇਂਦਰੀ ਮੰਤਰੀ

ਤਲਵੰਡੀ ਸਾਬੋ ਅਤੇ ਮੈਸਰਖਾਨਾ ਵਿਖੇ ਜਨ ਸਾਹਿਬ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਉਨਾਂ ਪਰਿਵਾਰਾਂ ਨੂੰ ਮਿਲੇ ਜਿਨਾਂ ਦੇ ਨੌਜਵਾਨ ਲੜਕੇ ਨਸ਼ਿਆਂ ਦੀ ਭੇਂਟ ਚੜ ਗਏ, ਇਸ ਦੌਰਾਨ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਉਥੇ ਹੀ ਆਪਣੀ ਸਪੀਚ ਦੌਰਾਨ ਕਿਹਾ ਕਿ “ਪੰਜਾਬ ਅੱਜ ਨਸ਼ਿਆਂ ਦੇ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਨਸ਼ਿਆਂ ਨੇ ਕਈ ਪਰਿਵਾਰ ਉਜਾੜ ਦਿੱਤੇ ਹਨ ਅਤੇ ਕਈ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਤੇ ਬਰਬਾਦ ਕਰ ਦਿੱਤੀ ਹੈ। ਹੁਣ ਇਸ ਸਮੱਸਿਆ ਖ਼ਿਲਾਫ਼ ਸਮਾਜ ਅਤੇ ਜਨਤਾ ਨੂੰ ਮਿਲ ਕੇ ਨਿਰਣਾਇਕ ਲੜਾਈ ਲੜਨ ਦੀ ਲੋੜ ਹੈ।”

ਪੰਜਾਬ ਦਾ ਤਾਂ ਮੁਖੀਆ ਹੀ ਨਸ਼ਾ ਕਰਕੇ ਵਿਧਾਨ ਸਭਾ ਵਿੱਚ ਪਹੁੰਚ ਜਾਂਦਾ ਹੈ, ਪੰਜਾਬ ਦੇ ਕਿੰਨੇ ਮਾੜੇ ਭਾਗ ਹਨ ।

ਭਗਵੰਤ ਸਿੰਘ ਮਾਨ, ਤੁਹਾਡੀ ਪੁਲਿਸ ਨੇ ਉਨ੍ਹਾਂ ਭੈਣਾਂ ਨੂੰ ਥਾਣੇ ਵਿੱਚ ਬਿਠਾਉਣ ਦੀ ਜੁਰਅੱਤ ਕੀਤੀ, ਜੋ ਆਪਣਾ ਦਰਦ ਅਤੇ ਆਪਣੀ ਵਿਥਿਆ ਸਾਡੇ ਸਾਹਮਣੇ ਰੱਖਣ ਆ ਰਹੀਆਂ ਸਨ। ਇੱਕ ਪਾਸੇ ਪੰਜਾਬ ਨੂੰ ਨਸ਼ੇ ਦੇ ਦਰਿਆ ਵਿੱਚ ਡੁਬੋਇਆ ਜਾ… pic.twitter.com/SDN5owzHIq — BJP PUNJAB (@BJP4Punjab) September 21, 2026

ਨਸ਼ਿਆਂ ਵਿਰੁੱਧ ਅਵਾਜ਼ ਚੁੱਕਣ ਵਾਲਿਆਂ ‘ਤੇ ਚਲਾਇਆ ਜਾਂਦਾ ਹੈ ਡੰਡਾ

ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ “ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਦੀ ਸਮੱਸਿਆ ਦੇ ਹੱਲ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਪੰਜਾਬ ਨੂੰ ਨਸ਼ਿਆਂ ਦੀ ਸਮੱਸਿਆ ਤੋਂ ਬਾਹਰ ਕੱਢਣ ਲਈ ਠੋਸ ਅਤੇ ਸਥਾਈ ਯਤਨਾਂ ਦੀ ਲੋੜ ਹੈ। ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਵੱਲੋਂ ਡੰਡੇ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਪਰ ਭਾਜਪਾ ਆਮ ਆਦਮੀ ਪਾਰਟੀ ਦੇ ਡੰਡੇ ਤੋਂ ਡਰਨ ਵਾਲੀ ਨਹੀਂ, ਉਹ ਆਮ ਆਦਮੀ ਪਾਰਟੀ ਦਾ ਡਟਵਾਂ ਵਿਰੋਧ ਕਰਨਗੇ।”

ਮੈਂ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਸੰਦੇਸ਼ ਲੈ ਕੇ ਪੰਜਾਬ ਆਇਆ ਹਾਂ।
ਭਾਜਪਾ ਸੱਤਾ ਵਿੱਚ ਆਉਣ ਤੋਂ ਬਾਅਦ 6 ਮਹੀਨਿਆਂ ਵਿੱਚ ਨਸ਼ੇ ਦੇ ਨੈੱਟਵਰਕ ਨੂੰ ਖ਼ਤਮ ਕਰ ਦੇਵੇਗੀ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ#NashaMuktPunjabYatra pic.twitter.com/SRFpNy23aP — BJP PUNJAB (@BJP4Punjab) September 21, 2026

“ਨਸ਼ਿਆਂ ਦੇ ਮਾਮਲੇ ਵਿੱਚ ਸਮੂਹ ਲੋਕਾਂ ਨੂੰ ਇੱਕਜੁੱਟ ਹੋਣ ਦੀ ਲੋੜ”

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਆਮ ਆਦਮੀ ਪਾਰਟੀ ਹੁਣ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਅਜਿਹਾ ਕਰ ਰਹੀ ਹੈ। ਨਸ਼ਿਆਂ ਦੇ ਮਾਮਲੇ ਵਿੱਚ ਸਮੂਹ ਲੋਕਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਇੱਕਜੁੱਟ ਹੋ ਕੇ ਨਸ਼ਿਆਂ ਵਿਰੁੱਧ ਲੜਾਈ ਵਿੱਢਣੀ ਚਾਹੀਦੀ ਹੈ। ਪੰਜਾਬ ਵਿੱਚ ਭਾਜਪਾ ਦਾ ਰਾਜ ਆਉਣ ਤੇ ਸਭ ਤੋਂ ਪਹਿਲਾਂ ਨਸ਼ਿਆਂ ਨੂੰ ਠੱਲ ਪਾ ਕੇ ਵਿਕਾਸ ਕਾਰਜਾਂ ਦੇ ਰਾਹ ‘ਤੇ ਤੋਰਿਆ ਜਾਵੇਗਾ।

ਸੁਣ ਲੈਣ- ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ..

ਨੂਰ ਦੀ ਇੱਕ ਕਿਰਨ ਹਨੇਰੇ ‘ਤੇ ਭਾਰੀ ਹੋਵੇਗੀ

ਰਾਤ ਤੁਹਾਡੀ ਹੈ ਪਰ ਸਵੇਰ ਸਾਡੀ ਹੋਵੇਗੀ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ#NashaMuktPunjabYatra pic.twitter.com/61f6d7nKyD

— BJP PUNJAB (@BJP4Punjab) September 21, 2026

“ਬੁਢਾਪੇ ਵਿੱਚ ਆਪਣਾ ਸਹਾਰਾ ਗੁਆ ਚੁੱਕੇ ਬਹੁਤ ਸਾਰੇ ਪਿਤਾ”

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਿਤਾ ਬੁਢਾਪੇ ਵਿੱਚ ਆਪਣਾ ਸਹਾਰਾ ਗੁਆ ਚੁੱਕੇ ਹਨ ਅਤੇ ਕਈ ਭੈਣਾਂ ਦੇ ਮੱਥੇ ‘ਤੇ ਲੱਗਾ ਸਿੰਦੂਰ ਨਸ਼ੇ ਕਾਰਨ ਬਰਬਾਦ ਹੋ ਗਿਆ ਹੈ। ਜਦੋਂ ਇਨ੍ਹਾਂ ਭੈਣਾਂ ਨੇ ਆਪਣੀ ਦੁਰਦਸ਼ਾ ਦੱਸੀ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਦੇਖੇ ਅਤੇ ਉਨ੍ਹਾਂ ਦਾ ਦਿਲ ਕੰਬ ਗਿਆ। ਸ਼ਿਵਰਾਜ ਸਿੰਘ ਚੌਹਾਨ ਨੇ ਬਠਿੰਡਾ ਦੇ ਖੇਤੀਬਾੜੀ ਵਿਗਿਆਨ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਕਿਸਾਨਾਂ ਅਤੇ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।

“ਬੀਜੇਪੀ ਦੀ ਸਰਕਾਰ ਬਣਦੇ ਹੀ ਟੁੱਟੇਗੀ ਨਸ਼ੇ ਦੀ ਚੇਨ”

ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਕ ਵਿਸ਼ੇਸ਼ ਅਤੇ ਸਿੱਧਾ ਸੁਨੇਹਾ ਲੈ ਕੇ ਪੰਜਾਬ ਦੀ ਧਰਤੀ ‘ਤੇ ਆਏ ਹਨ। ਉਨ੍ਹਾਂ ਕਿਹਾ ਕਿ “ਕੇਂਦਰ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਿਵੇਂ ਹੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ, ਉਸ ਤੋਂ ਬਾਅਦ ਮਾਤਰ ਛੇ ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਵਿੱਚੋਂ ਨਸ਼ਿਆਂ ਦੀ ਪੂਰੀ ਸਪਲਾਈ ਚੇਨ, ਇਸ ਦੇ ਗਠਜੋੜ ਤੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈਆਂ ਗਈਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕਰਕੇ ਬੁਲਡੋਜ਼ਰ ਚਲਾਇਆ ਜਾਵੇਗਾ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।”

ਸਾਡੇ ਦੇਸ਼ ਦੀ ਜੈ ਹੋਵੇ, ਪਿਤਾ ਦਸ਼ਮੇਸ਼ ਦੀ ਜੈ ਹੋਵੇ, ਸਾਡੇ ਪੰਥ ਦੀ ਜੈ ਹੋਵੇ, ਸ਼੍ਰੀ ਗੁਰੂ ਗ੍ਰੰਥ ਦੀ ਜੈ ਹੋਵੇ।

ਨਹੀਂ ਅਸੀਂ ਰੁਕ ਨਹੀਂ ਸਕਦੇ, ਨਹੀਂ ਅਸੀਂ ਝੁਕ ਨਹੀਂ ਸਕਦੇ।

ਨਹੀਂ ਰੁਕਦੀ ਰਵਾਨੀ ਹੈ, ਨਹੀਂ ਝੁਕਦੀ ਜਵਾਨੀ ਹੈ।

➖ਇਹ ਰਵਾਨੀ ਇਹ ਜਵਾਨੀ ਹੁਣ ਝੁਕੇਗੀ ਨਹੀਂ।

➖ਪੰਜਾਬ ਨੂੰ ਬਚਾਉਣਾ ਸਾਡਾ ਸੰਕਲਪ ਹੈ ਅਤੇ ਅਸੀਂ ਪੰਜਾਬ ਨੂੰ… pic.twitter.com/akugw5woSA

— BJP PUNJAB (@BJP4Punjab) September 21, 2026

“ਮੈਂ ਪੰਜਾਬ ਦੀ ਧਰਤੀ ’ਤੇ ਵਾਰ-ਵਾਰ ਆਵਾਂਗਾ, ਹਿੰਮਤ ਹੈ ਤਾਂ ਰੋਕ ਕੇ ਦਿਖਾਓ”

ਰੈਲੀ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਇਸ ਪ੍ਰੋਗਰਾਮ ਅਤੇ ਰੈਲੀ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਚੌਹਾਨ ਨੇ ਕਿਹਾ, “ਮੈਂ ਪੰਜਾਬ ਦੀ ਧਰਤੀ ’ਤੇ ਵਾਰ-ਵਾਰ ਆਵਾਂਗਾ, ਜੇਕਰ ਮਾਨ ਸਰਕਾਰ ‘ਚ ਹਿੰਮਤ ਹੈ ਤਾਂ ਮੈਨੂੰ ਰੋਕ ਕੇ ਦਿਖਾਏ।”

“ਜੋ ਕਹਿੰਦੇ ਹਨ, ਕਰਕੇ ਦਿਖਾਉਂਦੇ ਹਨ”

ਕੇਂਦਰੀ ਮੰਤਰੀ ਚੌਹਾਨ ਨੇ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ। ਉੱਤਰ ਪ੍ਰਦੇਸ਼ ਵਿੱਚ ਅਪਰਾਧੀਆਂ ਖਿਲਾਫ ਕੀਤੀ ਗਈ ਕਾਰਵਾਈ ਅਤੇ ਨਕਸਲਵਾਦ ਖਿਲਾਫ ਮੁਹਿੰਮ ਦਾ ਹਵਾਲਾ ਦਿੰਦੇ ਹੋਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਕਸਲਵਾਦ ਨੂੰ ਖਤਮ ਕਰਨ ਲਈ 31 ਮਾਰਚ, 2026 ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ ਅਤੇ ਨਕਸਲਵਾਦ ਖਿਲਾਪ ਟੀਚਾ ਸਮਾਂ ਸੀਮਾ ਤੋਂ ਬਹੁਤ ਪਹਿਲਾਂ ਪ੍ਰਾਪਤ ਕਰ ਲਿਆ ਗਿਆ ਸੀ।

“ਅਸੀਂ ਪਿੰਡ-ਪਿੰਡ ਜਾਵਾਂਗੇ, ਜਾਗਰੂਕਤਾ ਦਾ ਸੰਦੇਸ਼ ਫੈਲਾਵਾਂਗੇ”

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਇੱਕ ਯਾਤਰਾ ਦਾ ਆਯੋਜਨ ਕਰ ਰਹੇ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਇਹ ਮੁਹਿੰਮ ਡਰੱਗ ਮਾਫੀਆ, ਅਫੀਮ ਮਾਫੀਆ, ਚਰਸ ਮਾਫੀਆ ਅਤੇ ਚਿੱਟਾ ਮਾਫੀਆ ਖਿਲਾਫ ਚਲਾਈ ਜਾ ਰਹੀ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਯਾਤਰਾ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਹਨ ਪਰ ਭਾਜਪਾ ਦੀ ਮੁਹਿੰਮ ਨਹੀਂ ਰੁਕੇਗੀ। ਉਨ੍ਹਾਂ ਕਿਹਾ, “ਅਸੀਂ ਪਿੰਡ-ਪਿੰਡ ਜਾਵਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ ਅਤੇ ਜਨ ਜਾਗਰੂਕਤਾ ਦਾ ਸੰਦੇਸ਼ ਫੈਲਾਵਾਂਗੇ।

ਅਸੀਂ ਪੰਜਾਬ ਨੂੰ ਬਚਾਉਣਾ ਹੈ, ਨਸ਼ਾ ਮੁਕਤ ਬਣਾਉਣਾ ਹੈ ਅਤੇ ਇਸਦੇ ਲਈ ਬਾਰ-ਬਾਰ ਪੰਜਾਬ ਆਵਾਂਗਾ।

ਆਪ ਸਰਕਾਰ ਵਿੱਚ ਦਮ ਹੈ ਤਾਂ ਰੋਕ ਕੇ ਦੇਖ ਲਵੇ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ#NashaMuktPunjabYatra pic.twitter.com/iFG40hI5EZ — BJP PUNJAB (@BJP4Punjab) September 21, 2026

ਪੰਜਾਬ ਦੇ ਲੋਕਾਂ ਨੂੰ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ

ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਬਹੁਤ ਹੋ ਗਿਆ ਅਤੇ ਪੰਜਾਬ ਨੂੰ ਜਾਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਬੱਚੇ ਨਸ਼ਿਆਂ ਦੇ ਆਦੀ ਹਨ ਅਤੇ ਇਹ ਗਿਣਤੀ ਵੱਧ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਵਾਲ ਕੀਤਾ ਕਿ ਉਹ ਇਸ ਨੂੰ ਕਦੋਂ ਤੱਕ ਬਰਦਾਸ਼ਤ ਕਰਨਗੇ। ਉਨ੍ਹਾਂ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਇਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸ਼ਿਵਰਾਜ ਸਿੰਘ ਚੌਹਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚੁੱਕੇ ਹੋਏ ਝੰਡੇ ਤੋਂ ਪਿੱਛੇ ਨਾ ਹਟਣ। ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਵਾਰ-ਵਾਰ ਪੰਜਾਬ ਆਉਣਗੇ।

ਇਸ ਮੌਕੇ ਉਹਨਾਂ ਨਾਲ ਸਟੇਜ ਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਨੀ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਾਬਕਾ ਵਿਧਾਇਕ ਐਚ ਐਸ ਫੁਲਕਾ ਆਦਿ ਮੌਜੂਦ ਸਨ।

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Punjab Teachers Served Notices For Failing To Join Ration Card Verification Duty

September 23, 2026 By News Bureau

ਸਵਾਈਨ ਫਲੂ ਨਾਲ ਪੰਜਾਬ ‘ਚ ਮੌਤ, 90 ਕੇਸ ਪਾਜ਼ੀਟਿਵ

September 23, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Kartarpur Corridor to Remain Closed Amid Security Concerns, Says Ministry of Home Affairs
  • Punjab Teachers Served Notices For Failing To Join Ration Card Verification Duty
  • ਸਵਾਈਨ ਫਲੂ ਨਾਲ ਪੰਜਾਬ ‘ਚ ਮੌਤ, 90 ਕੇਸ ਪਾਜ਼ੀਟਿਵ
  • ‘ਭਗਵੰਤ ਮਾਨ ਦੀ ਨਸ਼ਾ ਖ਼ਤਮ ਕਰਨ ਦੀ Deadline ਵੀ ਹੋਈ Dead’ ; ਕੇਂਦਰੀ ਮੰਤਰੀ
  • Asian Games: ਭਾਰਤੀ ਹਾਕੀ ਟੀਮ ’ਚ ਸ਼ਾਮਿਲ ਅੰਮ੍ਰਿਤਸਰ ਦੇ 4 ਖਿਡਾਰੀ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive