ਇਕਬਾਲ ਸਿੰਘ ਲਾਲਪੁਰਾ
ਅੱਜ ਤੋਂ 243 ਸਾਲ ਪਹਿਲਾਂ 13 ਨਵੰਬਰ 1780 ਨੂੰ ਸਰਦਾਰ ਮਹਾਂ ਸਿੰਘ ਸ਼ੂਕਰਚਕੀਆ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਉਸਦਾ ਨਾਂ ਬੁੱਧ ਸਿੰਘ ਰੱਖਿਆ ਗਿਆ । ਬੁੱਧ ਸਿੰਘ ਤੇਜ਼ ਦਿਮਾਗ ਹੀ ਨਹੀਂ ਬਹਾਦੁਰ ਵੀ ਸੀ , ਇਹ ਬਾਲਕ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਮਿਸਲਾਂ ਵਿਚ ਆਪਸੀ ਲੜਾਈ ਮਹਾਰਾਜਾ ਦੇ ਜਨਮ ਤੋਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ । ਛੋਟੀ ਉਮਰ ਵਿੱਚ ਹੀ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ ਤੇ ਬਾਲ ਰਣਜੀਤ ਸਿੰਘ ਦੇ ਮੋਢਿਆਂ ‘ਤੇ ਮਿਸਲ ਦੀ ਵੱਡੀ ਜ਼ੁੰਮੇਵਾਰੀ ਆ ਪਈ ।
- ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਤੇਗ਼ ਦੇ ਜ਼ੋਰ ਨਾਲ ਮਿਸਲਾਂ ਦੀ ਵਿਖਰੀ ਹੋਈ ਸ਼ਕਤੀ ਨੂੰ ਹੀ ਖੂਨ ਖਰਾਬੇ ਤੋਂ ਬਿਨਾ ਇਕੱਤਰ ਕੀਤਾ ਬਲਕਿ ਦਰਾਂ ਖ਼ੈਬਰ ਤੋਂ ਹਿੰਦ ਤੇ ਹਮਲਾ ਕਰਨ ਵਾਲੇ ਅਫ਼ਗਾਨੀਆਂ ਨੂੰ ਵੀ ਲਲਕਾਰੀਆਂ ਤੇ ਮੁੱਢ ਕਦੀਮ ਤੋਂ ਹੋ ਰਹੇ ਹਮਲੇ ਬੰਦ ਕਰਵਾ ਦਿੱਤੇ । ਅਫ਼ਗਾਨੀਆਂ ਤੋਂ ਪੇਸ਼ਾਵਰ ਤੇ ਕਸ਼ਮੀਰ ਖੋ ਕੇ ਖ਼ਾਲਸਾ ਰਾਜ ਦਾ ਹਿੱਸਾ ਬਣਾ ਲਿਆ ।
- ਇੱਕ ਮਜ਼ਬੂਤ ਰਾਜ ਸ਼ਕਤੀ ਭਾਵ ਖ਼ਾਲਸਾ ਰਾਜ ਨਾਲ ਨਪੋਲਿਅਨ ਤੇ ਅੰਗਰੇਜ ਦੋਨੋ ਸੰਧੀ ਕਰਨ ਲਈਂ ਤਤਪਰ ਸਨ ।
- ਵਿਦਿਆ ਦੇ ਖੇਤਰ ਵਿਚ ਖਾਲਸਾ ਰਾਜ ਵਿਸ਼ਵ ਵਿਚ ਸਭ ਤੋਂ ਅੱਗੇ ਸੀ ਜਿੱਥੇ ਵਿੱਦਿਆ ਦਰ 87 ਫ਼ੀਸਦੀ ਸੀ । ਕਾਇਦਾ ਏ ਨੂਰ ਹਰ ਪਾਸੇ ਵਿੱਦਿਆ ਦਾ ਚਾਨਣ ਲੈ ਕੇ ਜਾ ਰਿਹਾ ਸੀ ।
- ਖ਼ਾਲਸਾ ਰਾਜ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ । ਇੱਕ ਨਾਨਕ ਸ਼ਾਹੀ ਰੁਪਈਆ ਅਜੋਕੇ ਸਮੇਂ ਦੇ ‘’ਦਸ ਪੋੰਡ’’ ਦੇ ਬਰਾਬਰ ਸੀ ਤੇ ਵਾਹਰਲੇ ਲੋਕ ਇੱਥੇ ਨੋਕਰੀ ਕਰਨ ਆਉਂਦੇ ਸਨ ।
- ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਦੀ ਬਾਤ ਸਮਾਜਿਕ ਏਕਤਾ ਦੀ ਗਵਾਹੀ ਭਰਦੀ ਸੀ ।
- ਗੁਰੂ ਦੇ ਦਰਸ਼ਨ ਕਰਨ ਵਾਲੇ ਬਜ਼ੁਰਗਾਂ ਦੇ ਪੈਰ ਬਾਦਸ਼ਾਹ ਆਪਣੇ ਸੁੰਦਰ ਦਾੜੇ ਨਾਲ ਸਾਫ ਕਰਕੇ ਸਕੂਨ ਮਹਿਸੂਸ ਕਰਦਾ ਸੀ
- ਸਭ ਤੋਂ ਉੱਪਰ ਮਹਾਰਾਜਾ ਸਾਹਿਬ ਦਾ ਨਿਯਾਂ ਸੀ ਜਿੱਥੇ ਦੁਸ਼ਮਣਾਂ ਦੀ ਵੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਗਿਆ ਤੇ ਕਿਸੇ ਨੂੰ ਸਜ਼ਾ ਮੌਤ ਨਹੀਂ ਦਿੱਤੀ ਗਈ ।
- ਗ਼ੱਦਾਰਾਂ ਤੇ ਲਾਲਚੀਆਂ ਨੇ ਇਹ ਰਾਜ ਦਾ ਮਹਾਰਾਜਾ ਤੋਂ ਬਾਦ ਦਸ ਸਾਲ ਵਿੱਚ ਹੀ ਅੰਤ ਕਰ ਦਿੱਤਾ ।
- ਮਹਾਰਾਜਾ ਸਾਹਿਬ ਦਾ ਜਨਮ ਪੁਰਬ ਮਨਾਉਂਦਿਆਂ ਆਉ ਵਿਚਾਰ ਕਰੀਏ ਕੀ ਅਸੀਂ ਉਸਦੇ ਅਸਲ ਵਾਰਿਸ ਹਾਂ ਜਾਂ ਗ਼ੱਦਾਰਾਂ ਦੇ, ਮਹਾਰਾਜਾ ਸਾਹਿਬ ਦੀ ਰੂਹ, ਜਵਾਬ ਮੰਗਦੀ ਹੈ ।
ਆਓ ਪੰਜਾਬ ਦੇ ਵਾਰਸੋ ਇਕੱਠੇ ਹੋ ਕਿ ਅਮਨ ਸ਼ਾਂਤੀ ਤੇ ਤਰੱਕੀ ਦਾ ਰਾਹ ਫੜੀਏ , ਦੋਸਤ ਤੇ ਦੁਸ਼ਮਣ ਦੀ ਪਹਿਚਾਨ ਕਰੀਏ, ਮਾਰਨ ਵਾਲੇ ਨੂੰ ਛੱਡ ਮਲ੍ਹਮ ਲਾਉਣ ਵਾਲੇ ਵੱਲ ਪਿਆਰ ਦਾ ਹੱਥ ਵਧਾਈਏ । ਖ਼ਾਲਸਾ ਸਿਧਾਂਤ ਮਾਰਕਸ ਤੋਂ ਬਿਲੁਕੁੱਲ ਵੱਖਰਾ ਹੈ। ਆਉ ਚਰਚਾ ਕਰੀਏ ।
test