ਰੱਖੜੀ ਦਾ ਤਿਉਹਾਰ ਸਿਰ ‘ਤੇ ਹੈ ਫਿਰ ਵੀ ਬਜ਼ਾਰਾਂ ਵਿੱਚ ਰੌਣਕਾਂ ਘੱਟ ਵਿਖਾਈ ਦੇ ਰਹੀਆ ਹਨ।
27 ਅਗਸਤ, 2026 – ਲੁਧਿਆਣਾ: ਰੱਖੜੀ ਦਾ ਤਿਉਹਾਰ ਭੈਣ-ਭਰਾਵਾਂ ਦੇ ਪਿਆਰ ਦਾ ਨੂੰ ਸਮਰਪਿਤ ਹੈ। ਇਹ ਉਹ ਦਿਨ ਹੈ ਜਦੋਂ ਇੱਕ ਭੈਣ ਆਪਣੇ ਭਰਾ ਦੇ ਗੁੱਟ ਦੁਆਲੇ ਇੱਕ ਸੁਰੱਖਿਆ ਧਾਗਾ ਬੰਨ੍ਹਦੀ ਹੈ। ਬਦਲੇ ਵਿੱਚ, ਭਰਾ ਨਾ ਸਿਰਫ਼ ਉਸਦੀ ਰੱਖਿਆ ਕਰਨ ਦਾ ਪ੍ਰਣ ਕਰਦਾ ਹੈ ਬਲਕਿ ਉਸ ਨੂੰ ਇੱਕ ਪਿਆਰਾ ਤੋਹਫ਼ਾ ਵੀ ਦਿੰਦਾ ਹੈ। ਪਰ ਰੱਖੜੀ ਦਾ ਤਿਉਹਾਰ ਸਿਰ ‘ਤੇ ਹੈ ਫਿਰ ਵੀ ਬਜ਼ਾਰਾਂ ਵਿੱਚ ਰੌਣਕਾਂ ਘੱਟ ਵਿਖਾਈ ਦੇ ਰਹੀਆ ਹਨ। ਜਿਸ ਦਾ ਇੱਕ ਵੱਡਾ ਕਾਰਨ ਆਨਲਾਈਨ ਖਰੀਦਦਾਰੀ ਦਾ ਵੱਧ ਰਿਹਾ ਰੁਝਾਨ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਹੋਲਸੇਲ ਰੱਖੜੀ ਦੀ ਮਾਰਕੀਟ ਦਾ ਜਾਇਜ਼ਾ
ਈਟੀਵੀ ਭਾਰਤ ਦੀ ਟੀਮ ਵੱਲੋਂ ਲੁਧਿਆਣਾ ਦੇ ਹੋਲਸੇਲ ਰੱਖੜੀ ਦੀ ਮਾਰਕੀਟ ਦਾ ਜਾਇਜ਼ਾ ਲਿਆ ਗਿਆ, ਜਿੱਥੇ ਬਹੁਤ ਘੱਟ ਤਦਾਦ ਵਿੱਚ ਲੋਕ ਪਹੁੰਚੇ ਹੋਏ ਸਨ। ਇਸ ਦਾ ਇੱਕ ਵੱਡਾ ਕਾਰਨ ਆਨਲਾਈਨ ਖਰੀਦਦਾਰੀ ਨੂੰ ਦੱਸਿਆ ਗਿਆ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਤੱਕ ਰੱਖੜੀ ਮਹਿੰਗੀ ਵੀ ਹੋ ਗਈ ਹੈ, ਇਸ ਦਾ ਕਾਰਨ ਰਾਅ ਮਟੀਰੀਅਲ ਮਹਿੰਗਾ ਹੋਣਾ ਹੈ, ਜਿਸ ਦੇ ਵਿੱਚ ਧਾਗੇ ਮੋਤੀ ਕੁੰਦਨ ਅਤੇ ਹੋਰ ਉਹ ਸਮੱਗਰੀ ਜੋ ਰੱਖੜੀ ਬਣਾਉਣ ਦੇ ਵਿੱਚ ਵਰਤੀ ਜਾਂਦੀ ਹੈ ਉਸ ਦੀਆਂ ਕੀਮਤਾਂ ਵੱਧਣਾ ਹੈ।
“ਅਹਿਮਦਾਬਾਦ ਦੇ ਵਿੱਚ ਬਣਦੀ ਹੈ ਜਿਆਦਾਤਰ ਰੱਖੜੀ“
ਲੁਧਿਆਣਾ ਦੇ ਪੁਰਾਣੇ ਹੋਲਸੇਲਰ ਨੇ “ਗੱਲਬਾਤ ਕਰਦਿਆਂ ਦੱਸਿਆ ਕਿ ਰੱਖੜੀ ਚਾਈਨਾ ਤੋਂ ਬਹੁਤ ਘੱਟ ਆਉਂਦੀ ਹੈ, ਜ਼ਿਆਦਾਤਰ ਰੱਖੜੀ ਭਾਰਤ ਵਿੱਚ ਹੀ ਬਣਦੀ ਹੈ। ਅਹਿਮਦਾਬਾਦ ਦੇ ਵਿੱਚ ਰੱਖੜੀਆਂ ਬਣਾਉਣ ਦਾ ਗੜ ਹੈ, ਉਥੋਂ ਹੀ ਜ਼ਿਆਦਾਤਰ ਸਪਲਾਈ ਆਉਂਦੀ ਹੈ। ਚਾਈਨਾ ਤੋਂ ਸਿਰਫ ਛੋਟੇ ਬੱਚਿਆਂ ਦੀਆਂ ਆਈਟਮਾਂ ਆਉਂਦੀਆਂ ਹਨ ਇਸ ਤੋਂ ਇਲਾਵਾ ਸਾਡੇ ਹੀ ਕੁਝ ਮੈਨਫੈਕਚਰਰ ਉਥੋਂ ਬਰੈਸਲੇਟ ਆਦੀ ਬਣਵਾਉਂਦੇ ਹਨ, ਇਸ ਤੋਂ ਇਲਾਵਾ ਸਾਰੀ ਰੱਖੜੀ ਭਾਰਤ ਦੇ ਵਿੱਚ ਹੀ ਬਣਦੀ ਹੈ।”
ਰੱਖੜੀ ਨਾਲ ਸਜੇ ਬਜਾਰ (Etv Bharat)
“ਬਾਜ਼ਾਰ ਦੇ ਵਿੱਚ 40 ਤੋਂ 50 ਫੀਸਦੀ ਲੋਕਾਂ ਦੀ ਕਮੀ“
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਪਿਛਲੇ 21 ਸਾਲ ਤੋਂ ਉਹ ਕੰਮ ਕਰ ਰਹੇ ਨੇ, ਇਸ ਵਾਰ ਬਾਜ਼ਾਰ ਦੇ ਵਿੱਚ 40 ਤੋਂ 50 ਫੀਸਦੀ ਲੋਕਾਂ ਦੀ ਕਮੀ ਹੈ। ਇਸ ਦਾ ਵੱਡਾ ਕਾਰਨ ਗਰਮੀ ਅਤੇ ਆਨਲਾਈਨ ਖਰੀਦਦਾਰੀ ਦਾ ਰੁਝਾਨ ਵਧਣਾ ਹੈ। ਬਾਜ਼ਾਰ ਦੇ ਵਿੱਚ ਜਿਆਦਾਤਰ ਕਪਲ ਰੱਖੜੀ ਦਾ ਜਿਆਦਾ ਟਰੈਂਡ ਹੈ, ਲੋਕ ਜਿਆਦਾ ਭਾਬੀ ਅਤੇ ਭਰਾ ਲਈ ਰੱਖੜੀ ਦਾ ਸੈੱਟ ਖਰੀਦ ਰਹੇ ਹਨ। ਇਸ ਤੋਂ ਇਲਾਵਾ ਰੱਖੜੀ ਦੀ ਪੈਕਿੰਗ ਦੇ ਲਈ ਵਿਸ਼ੇਸ਼ ਡੱਬੇ ਵੀ ਤਿਆਰ ਹੋ ਰਹੇ ਹਨ। ਜਿੰਨਾ ਨੂੰ ਆਪਣੀ ਲੋੜ ਦੇ ਮੁਤਾਬਿਕ ਕਸਟਮਾਈਜ਼ ਵੀ ਕਰਵਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਰੱਖੜੀ ਹੋਲਸੇਲਰ ਵਪਾਰੀ ਨੇ ਦੱਸਿਆ ਕਿ ਪਹਿਲਾਂ ਫੋਰਮ ਦੀਆਂ ਰੱਖੜੀਆਂ ਵੱਡੀਆਂ-ਵੱਡੀਆਂ ਚੱਲਦੀਆਂ ਹੁੰਦੀਆਂ ਸਨ ਪਰ ਹੁਣ ਰੱਖੜੀ ਛੋਟੀ ਹੋ ਗਈ ਹੈ, ਰਿਸ਼ਤੇ ਵੀ ਘੱਟ ਗਏ ਨੇ। ਹੁਣ ਜਿੰਨੀ ਛੋਟੀ ਰੱਖੜੀ ਹੈ ਉਨੀ ਉਸ ਦੀ ਵੱਧ ਮੰਗ ਹੈ।
ETV BHARAT