ਇਕਬਾਲ ਸਿੰਘ ਲਾਲਪੁਰਾ
Brig Sukhjit Singh, MVC, Maharaja of Kapurthala
H H ਬ੍ਰਗੇਡੀਅਰ ਸਰਦਾਰ ਸੁਖਜੀਤ ਸਿੰਘ ਬਹਾਦੁਰ ਮਹਾਰਾਜਾ ਕਪੂਰਥਲਾ , ਸਿੱਖ ਮਿਸਲਾਂ ਦੀ ਵਿਰਾਸਤ ਤੇ ਸੁਲਤਾਨ ਉੱਲ ਕੌਮ ਬਾਬਾ ਜਸਾ ਸਿੰਘ ਆਹਲੂਵਾਲੀਆ ਦੇ ਅਸਲ ਵਾਰਿਸ ਹਨ !! ਜਿਨਾਂ ਤੋਂ ਕੌਮ ਅਗਵਾਈ ਲੈ ਸਕਦੀ ਹੈ !!
ਨਿਮਰਤਾ ਇੰਨੀ ਕਿ ਸਾਥੀਆਂ ਨੂੰ ਪਤਾ ਹੀ ਨਹੀਂ ਲਗਾ ਕਿ ਇਹ ਫ਼ੌਜੀ ਅਫਸਰ ਰਾਜਕੁਮਾਰ ਹੈ , ਜਦੋਂ ਮਹਾਰਾਜਾ ਪਰਮਜੀਤ ਸਿੰਘ ਬਹਾਦੁਰ ਦੇ ਅਕਾਲ ਚਲਾਣੇ ਤੇ ਸਾਥੀਆਂ ਨੂੰ ਪਤਾ ਚਲਿਆ ਤੇ ਹੈਰਾਨ ਰਹਿ ਗਏ !!
ਇਕ ਰੁਪਏ ਮਹੀਨੇ ਤੇ ਫੌਜ ਵਿੱਚ ਬ੍ਰਗੇਡੀਅਰ ਦੇ ਅਹੁਦੇ ਤੇ ਨੌਕਰੀ ਹੀ ਨਹੀਂ ਕੀਤੀ , ਅੱਗੇ ਹੋ ਬਹਾਦੁਰੀ ਨਾਲ ਦੁਸ਼ਮਣ ਦੇ 1965 ਤੇ 1971 ਦੀ ਲੜਾਈ ਦੇ ਛੱਕੇ ਛੁਡਾ ਦਿੱਤੇ ਤੇ ਮਹਾਵੀਰ ਚੱਕਰ ਜਿੱਤਿਆ !!
ਬੇਅਸੂਲੀ ਵੇਖੀ ਤੇ ਉਸ ਵੇਲੇ ਰਖਿਆ ਮੰਤਰੀ ਸ਼੍ਰੀ ਬੰਸੀ ਲਾਲ ਦੇ ਮੂੰਹ ਤੇ ਅਸਤੀਫ਼ਾ ਮਾਰ ਘਰ ਆ ਗਏ !!
ਆਪਣਾ ਮਹਿਲ ਬਚਿਆ ਦਾ ਭਵਿਖ ਸਵਾਰਨ ਲ਼ਈ ਸੈਨਿਕ ਸਕੂਲ ਕਪੂਰਥਲਾ ਬਣਾ ਦਿੱਤਾ !!
ਕਲਾ ਤੇ ਲੇਖਕਾਂ ਦੇ ਸਰਪ੍ਰਸਤ ਕਿ ਹਰ ਇਕ ਲਈ ਕਲੀ ਪ੍ਰੇਰਣਾ ਹੀ ਨਹੀਂ ਪਲ਼ਿਓ ਪੈਸੇ ਖਰਚ ਕਰ ਉਨਾ ਦਿਆਂ ਕਿਤਾਬਾਂ ਵੀ ਛਪਵਾ ਦਿੰਦੇ ਹਨ !! ਮੈਨੂੰ ਵੀ ਪਿਆਰ ਨਾਲ ਲਿਖਣ ਵੱਲ ਪ੍ਰੇਰਣ ਵਿੱਚ ਮਹਾਰਾਜ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ !!
ਇੰਨਾਂ ਦਾ ਮਿਲਣ, ਗੱਲ ਬਾਤ ਤੇ ਗਿਆਨ ਸਾਂਝਾ ਕਰਨ ਦਾ ਤਰੀਕਾ ਵੀ ਵਿਲੱਖਣ ਹੈ !!
ਮਹਾਰਾਜਾ ਸਾਹਿਬ ਤੇ ਟਿਕਾ ਸ਼ਤਰੂਜੀਤ ਸਿੰਘ ਬਹਾਦੁਰ ਵੀ ਪੰਜਾਬ ਨਾਲ ਅਥਾਹ ਮੌਹ ਰੱਖਦੇ ਹਨ ! ਸਨੰ 1998 ਵਿੱਚ ਕਪੂਰਥਲਾ ਜਿਲੇ ਦੇ ਸਾਰੇ ਥਾਨੇ ਕੰਪੂਟਰਾਜਿ ਕਰਵਾ ਦਿੱਤੇ !!
ਮਹਾਰਾਜਾ ਸਾਹਿਬ ਤੇ ਟਿਕਾ ਸਾਹਿਬ ਦੇ ਮਨਾ ਵਿੱਚ ਪੰਜਾਬ , ਪੰਜਾਬੀ , ਪੰਥ ਤੇ ਪੰਜਾਬੀਅਤ ਲਈ ਅਥਾਹ ਪ੍ਰੇਮ ਹੈ !!
ਬਦਕਿਸਮਤੀ ਇਹ ਹੈ ਕਿ ਇੰਨਾਂ ਜਿਉਂਦੇ ਰਹਿਬਰਾਂ ਤੋ ਪੰਜਾਬ ਤੇ ਪੰਥ ਕੌਈ ਲਾਭ ਨਹੀਂ ਲੈ ਰਿਹਾ !!
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਸ ਮਹਾਨ ਪੰਥ ਪ੍ਰੇਮੀ ਤੇ ਅਮ੍ਰਿਤਧਾਰੀ ਸਿੰਘ ਬਾਦਸ਼ਾਹ ਨੂੰ ਦੀਰਘ ਆਯੂ ਬਖ਼ਸ਼ੇ ਤੇ ਅਸੀਂ ਇੰਨਾਂ ਦੀ ਅਗਵਾਈ ਮਾਣਦੇ ਰਹੀਏ !!
ਵਾਹਿਗੁਰੂ ਜੀ ਕੀ ਫ਼ਤਿਹ !!
test