ਇਕਬਾਲ ਸਿੰਘ ਲਾਲਪੁਰਾ
ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਫ਼ਿਰੋਜ਼ਪੁਰ ਆਉਣ ਤੇ ਪੰਜਾਬ ਦੀ ਕਾਂਗਰਸ ਸਰਕਾਰ ਝੂਠੇ ਤਰਕ ਰਾਹੀਂ ਆਪਣੀ ਬਜਰ ਗਲਤੀ ਨੂੰ ਛੁਪਾਉਣ ਦਾ ਯਤਨ ਕਰ ਰਹੀ ਹੈ !! ਝੂਠ ਬੋਲ ਬੋਲ ਸੱਚ ਬਣਾਉਣ ਦਾ ਯਤਨ ਸਿਧੂ ਤੇ ਚਨੀ ਕਰ ਰਹੇ ਹਨ !
ਜੇਕਰ ਤੁਸੀਂ ਹੀ ਸਚੇ ਹੋ ਤਾਂ ਸ਼੍ਰੀ ਸੁਨੀਲ ਜਾਖੜ ਤੇ ਸ਼੍ਰੀ ਮਨੀਸ਼ ਤਿਵਾੜੀ ਜੀ ਦੇ ਸੱਚ ਵਾਰੇ ਕੀ ਆਖੋਗੇ ?
ਪ੍ਰਧਾਨ ਮੰਤਰੀ ਜੀ ਦੀ ਕਿਸੇ ਵੀ ਸਟੇਟ ਦੀ ਯਾਤਰਾ ਦੀ ਸੁਰੱਖਿਆ ਦੀ ਪੂਰੀ ਕਵਾਇਦ ਖੁਫੀਆ ਕਿਤਾਬ ਜਾ ਬਲਉ ਬੁੱਕ ਵਿੱਚ ਦਰਜ ਹੈ !! ਸੁਰੱਖਿਆ ਦੀ ਪੂਰੀ ਜ਼ੁਮੇਵਾਰੀ ਜਿਲਾ ਪੁਲਿਸ ਕਪਤਾਨ ਤੇ ਜਿਲਾ ਮੈਜਿਸਟ੍ਰੇਟ ਭਾਵ ਰਾਜ ਸਰਕਾਰ ਦੀ ਹੁੰਦੀ ਹੈ !!
ਬਦਲਵੇਂ ਰੂਟ ਤੋ ਬਿਨਾ ਯਾਤਰਾ ਹੋ ਹੀ ਨਹੀਂ ਸਕਦੀ , ਡੀ ਜੀ ਪੀ ਤੇ ਮੁੱਖ ਸਕੱਤਰ ਪੂਰਾ ਸਮਾਂ ਪ੍ਰਧਾਨ ਮੰਤਰੀ ਦੇ ਨਾਲ ਹੁੰਦੇ ਹਨ ! ਇਹ ਕੁਤਾਹੀ ਕਿਸ ਨੇ ਤੇ ਕਿਉਂ ਕੀਤੀ ?
ਮੁੱਖ ਮੰਤਰੀ ਦਾ ਇਹ ਬਿਆਨ ਕੌਰਾ ਝੂਠ ਹੈ , ਕਿ ਉਸ ਦੇ ਸਾਥੀ ਕਰਮਚਾਰੀ ਕਰੋਨਾ ਪੋਜਟਿਵ ਸਨ , ਫੇਰ ਅਗਲੇ ਦਿਨ ਤੁਸੀਂ ਕਿਸ ਤਰਾਂ ਲੋਕ ਸਭਾਵਾਂ ਵਿੱਚ ਸ਼ਾਮਿਲ ਹੋਏ ਆਪਣੇ ਆਪ ਨੂੰ ਵੱਖ ਕਿਉਂ ਨਹੀਂ ਰਖਿਆ ?
ਰੈਲੀ ਲਈ ਇਕੱਠ ਕਿੰਨਾ ਸੀ , ਇਸਦਾ ਸੁਰੱਖਿਆ ਨਾਲ ਕੀ ਸੰਬੰਧ ਹੈ ? ਦੱਸੋਗੇ
ਆਪ ਦੇ ਧਿਆਨ ਵਿੱਚ ਹੋਵੇਗਾ ਕਿ ਪੂਰੇ ਰਾਜ ਵਿੱਚੋਂ ਹਜ਼ਾਰਾਂ ਬੱਸਾਂ , ਟਰਕਾਂ ਤੇ ਕਾਰਾਂ ਦੇ ਕਾਫ਼ਲੇ ਵਿੱਚ ਲੱਖਾਂ ਵਰਕਰ ਫ਼ਿਰੋਜ਼ਪੁਰ ਨੂੰ ਚਲੇ ਸਨ ਤੇ ਤੁਹਾਡੀ ਪੁਲਿਸ ਨੇ 10/10 ਕਿੱਲੋਮੀਟਰ ਪਿੱਛੇ ਰੋਕ ਕੇ ਵਰਦੇ ਮੀਹਂ ਵਿੱਚ ਉਨਾ ਨੂੰ ਪੈਦਲ ਚੱਲਣ ਲਈ ਮਜਬੂਰ ਕੀਤਾ , ਤੁਹਾਡੀ ਸਰਕਾਰ ਨੇ ਲੋਕਾਂ ਦੀ ਆਵਾਜਾਈ ਸੁਰੱਖਿਅਤ ਕਰਨ ਦੇ ਥਾਂ ਉਨਾ ਨੂੰ ਤੰਗ ਪਰੇਸ਼ਾਨ ਕੀਤਾ, ਕਿਉ ?
ਕਿਸੇ ਵੀ ਪਾਸੇ ਟ੍ਰੈਫ਼ਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣਾ ਕਿਸ ਦੀ ਜ਼ੁਮੇਵਾਰੀ ਹੈ ?
ਮੈਂ ਹੁਸੈਨੀਵਾਲਾ ਵਿੱਚ ਹਾਜ਼ਰ ਸੀ ਮੈਨੂੰ ਪਤਾ ਹੈ ਉੱਥੇ ਵੀ ਕਿਸੇ ਤਰਾਂ ਦੀ ਪਰੋਟੋਕੋਲ ਡਿਉਟੀ ਲਈ ਕੋਈ ਨਹੀਂ ਸੀ ! ਵਰਦੇ ਮੀਂਹ ਵਿੱਚ ਮੈਂ ਤੇ ਸਾਪਲਾਂ ਜੀ ਛੇ ਘੰਟੇ ਬੈਠੇ ਰਹੇ ਆਖਿਰ ਪ੍ਰੋਗਰਾਮ ਕੈਂਸਲ ਹੋਣ ਦਾ ਵੀ ਕਿਸੇ ਨਹੀਂ ਦਸਿਆ ਕਿਉਂ ?
ਖੇਤੀ ਸਟੇਟ ਦਾ ਵਿਸ਼ਾ ਹੈ ਤੁਸੀਂ ਕੇੰਦਰੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ , ਕਾਨੂੰਨ ਮੌਦੀ ਜੀ ਨੇ ਵਾਪਿਸ ਲੈ ਲਏ ਤੁਸੀਂ ਦੱਸੋ ਕਿਹੜੇ ਕਾਨੂੰਨ , ਨਿਯਮ ਜਾ ਵੇਚਣ ਤੇ ਖਰੀਦਣ ਦੀ ਬਉੰਤ ਬੰਦੀ ਕੀਤੀ ਦੱਸੋ ਜਿਸ ਨਾਲ ਕਿਸਾਨ ਦੀ ਆਰਥਿਕ ਹਾਲਤ ਮਜ਼ਬੂਤ ਹੋਵੈ ?
ਕੀ ਗੁਰਪਤਵੰਤ ਸਿੰਘ ਪਨੂੰ ਤੁਹਾਡੇ ਸੰਪਰਕ ਵਿੱਚ ਹੈ ਜਾ ਤੁਸੀਂ ਉਸ ਦੇ ਵਿਚਾਰਾਂ ਨਾਲ ਸਹਿਮਤ ਹੋ ?
ਕਾਗਂਰਸ ਪਾਰਟੀ ਨੇ ਰਾਜਸੀ ਲਾਭ ਲਈ 1980 ਤੋ ਪੰਜਾਬ ਨੂੰ ਬਲਦੀ ਅੱਗ ਵਿੱਚ ਸੁੱਟਿਆ ਸੀ ਕਿਧਰੇ ਮਹਿਮਾ ਸਿੰਘ ਵਾਇਦਾ ਮੁਆਫ ਗਵਾਹ ਨਿਰੰਕਾਰੀ ਕੇਸ ,ਦੇ ਨਜਦੀਕੀ ਰਿਸ਼ਤੇਦਾਰ ਹੋਣ ਕਾਰਨ ਤੁਸੀਂ ਪੰਜਾਬ ਨੂੰ ਫੇਰ ਅੱਗ ਤਾਂ ਨਹੀਂ ਲਾਉਣੀ ਚਾਹੁੰਦੇ ?
ਕੀ ਸਿੱਖ ਧਰਮ ਵਿੱਚ ਤੁਹਾਡੀ ਆਸਥਾ ਤੁਹਾਡੀਆਂ ਚੇਹਰਿਆਂ ਤੋਂ ਹੀ ਸਪਸ਼ਟ ਨਹੀਂ ਹੈ ?
ਮੈਂ ਵਧੀ ਗੁੰਡਾ ਪਰਚੀ ਮਾਇਨਿੰਗ , ਇ ਐਸ ਆਈ ਹਸਪਤਾਲ ਸਕੈਂਡਲ ਤੇ ਪਹਿਲੇ ਸਕੈਂਡਲਾਂ ਦੀ ਗੱਲ ਨਹੀਂ ਕਰਾਂਗਾ ਪਰ ਸਮਾਂ ਆਉਣ ਤੇ ਇਨਸਾਫ ਹੋਵੇਗਾ !
ਭਾਰਤ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਵਿੱਚ ਹੋਈ ਸੁਰੱਖਿਆ ਕੁਤਾਹੀ ਦੀ ਜ਼ੁਮੇਵਾਰੀ ਕਬੂਲੋ ਤੇ ਮੁਆਫ਼ੀ ਮੰਗੋ !!
ਵਾਹਿਗੁਰੂ ਜੀ ਕੀ ਫ਼ਤਿਹ !!
test