ਇਕਬਾਲ ਸਿੰਘ ਲਾਲਪੁਰਾ
ਸਿੱਖ ਧਰਮ ਦੇ ਮਨੰਣ ਵਾਲਿਆਂ ਤੇ ਜੋਧਿਆਂ ਦੀ ਜੀਵਨ ਸ਼ੈਲੀ ਵਾਰੇ 18ਵੀ ਸਦੀ ਦੇ ਜਾਲਮ ਹਮਲਾਵਰ ,ਅਹਿਮਦ ਸ਼ਾਹ ਅਬਦਾਲੀ ਦੇ ਸਾਥੀ ਲੇਖਕ ਕਾਜ਼ੀ ਨੂਰ ਦੀਨ ਨੇ ਰਣਭੂਮੀ ਦੇ ਸ਼ੇਰ, ਖਾਲੀ ਹੱਥ ਤੇ ਭੱਜੇ ਜਾ ਰਹੇ ਦੁਸ਼ਮਣ ਤੇ ਵੀ ਵਾਰ ਨਾ ਕਰਨ ਵਾਲੇ ,ਅਸੂਲ ਪ੍ਰਸਤ ਤੇ ਕਿਸੇ ਦੀ ਧੀ ਭੈਣ ਵੱਲ ਬੁਰੀ ਅੱਖ ਨਾਲ ਨਾ ਵੇਖ, ਔਰਤ ਨੂੰ ਸਤਿਕਾਰ ਦੇਣ ਵਾਲੇ , ਨਾ ਚੋਰੀ ਕਰਨ ਵਾਲੇ, ਤਾਂ ਨਾ ਚੋਰ ਦਾ ਸਾਥ ਦੇਣ ਵਾਲੇ ,ਯੋਧਿਆਂ ਵਝੋਂ ਦਰਜ ਕੀਤੀ ਹੈ । ਇਸੇ ਚਰਿੱਤਰ ਬਾਨ ਜੀਵਨ ਕਾਰਨ ਹੀ ,ਇਹ ਦਿੱਲੀ ਦੇ ਤਖ਼ਤ ਤੇ ਵੀ ਕਾਬਜ਼ ਹੋਏ ।
ਗੁਰੂ ਨਾਨਕ ਦੇਵ ਜੀ ਦੇ ਚਰਨੀ ਲੱਗ ਬਣੇ ਇਹ ਦੇਵਤੇ ਸਿਮਰਨ, ਸੇਵਾ ਤੇ ਕੁਰਬਾਨੀ ਵਾਲੇ ਸੰਤ ਸਿਪਾਹੀ ਅੱਜ ਵੀ ਦੁਨੀਆ ਭਰ ਵਿਚ ਸੇਵਾ ਕਰਦੇ ,ਮਾਨ ਪ੍ਰਾਪਤ ਕਰ ਰਹੇ ਹਨ ।
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਜੀਵਨ ਦੇ ਹਰ ਪਹਿਲੂ ਸਮੇਤ ਰਾਜਨੀਤੀ ਲਈ ਵੀ ਸੇਧ ਦਿੱਤੀ । 19 ਵੀ ਸਦੀ ਵਿੱਚ ਅੰਗਰੇਜ ਨੇ ਵੰਡੋ ਤੇ ਰਾਜ ਕਰੋ ਨਾਲ ਸਿੱਖਾਂ ਨੂੰ ਹੀ ਸਿੱਖਾਂ ਨਾਲ ਲੜਾ ਮਹਾਰਾਜ ਰਣਜੀਤ ਸਿੰਘ ਦੀ ਧਰਤੀ ਤੇ ਪੈਰ ਰੱਖ ਉਸ ਦੀ ਰੂਹ ਨੂੰ ਹੀ ਰੋਣ ਲਾ ਦਿੱਤਾ । ਮਹਾਰਾਜਾ ਨੱ ਆਖਿਆ ਸੀ ਜਦੋਂ ਵਿਦੇਸ਼ੀ ਮੇਰੀ ਧਰਤੀ ਤੇ ਪੈਰ ਰੱਖੇਗਾ ਤਾਂ ਮੇਰੀ ਰੂਹ ਕਲਪੇਗੀ ।
20 ਸਦੀ ਵਿਚ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ, ਪਰ ਖਾਲਸਾ ਰਾਜਕੁਮਾਰੀ ਬੰਬਾ ਨੂੰ ਤੇ ਲਾਹੋਰ, ਨਨਕਾਣਾ ਸਮੇਤ 140 ਇਤਿਹਾਸਕ ਗੁਰਦੁਆਰੇ ਉਥੇ ਛੱਡ ,ਲੱਖਾਂ ਲੋਕ ਮਰਵਾ ਤੇ ਉਜਾੜਾ ਕਰਵਾ ਕੇ ਭਾਰਤ ਆ ਗਿਆ । ਜਿਆਦਾ ਸਮਾਂ ਨਹੀਂ ਲੱਗਾ ਤੇ ਉਹੀ ਅੰਗਰੇਜ ਪ੍ਰਸਤ ਤੇ ਸਿੱਖ ਭੇਖ ਵਿੱਚ , ਪੰਥ ਵਿਰੋਧੀ ,ਕੌਮੀ ਰਾਜਨੀਤੀ ਵਿੱਚ ਅੱਗੇ ਹੋ ਗਏ । ਦੂਜਿਆਂ ਨੇ ਕੁਰਸੀ ਨਾ ਮਿਲਣ ਕਰਕੇ ਅੰਦੋਲਨਾਂ ਦਾ ਰਾਹ ਫੜ ਲਿਆ ।
ਇਹ ਰਾਜਸੀ ਆਗੂ ,ਕੁਰਸੀ ਦੀ ਲਾਲਸਾ ਰੱਖ ,ਹਰ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੇ ਮਸਲੇ ਨੂੰ ਪੰਥ ਦੀ ਇੱਜ਼ਤ ਦਾ ਮਸਲਾ ਬਣਾ ਕੇ , ਕਈ ਦਹਾਕੇ ਰਾਜ ਕਰ ਗਏ । ਕੁਰਸੀ ਮਿਲਣ ਤੇ ਨਾ ਉਨਾ ਨੂੰ ਕੌਮ ਚੇਤੇ ਰਹੀ ਅਤੇ , ਨਾ ਪੰਜਾਬ ਦਾ ਇੱਕ ਵੀ ਮਸਲਾ ਹੱਲ ਕੀਤਾ । ਜੋ ਜਾਨੀ ਤੇ ਮਾਲੀ ਨੁਕਸਾਨ ਪੰਜਾਬ ਤੇ ਕੌਮ ਦਾ ਹੋਇਆ, ਇਸ ਦੀ ਜ਼ੁੰਮੇਵਾਰੀ ਵੀ ਕਿਸੇ ਨੇ ਨਹੀਂ ਲਈ । ਅੱਜ ਨਾ ਤਾਂ ਵਿਧਾਨਕਾਰ ਪੰਥ ਪ੍ਰਸਤ ਰਹੇ, ਨਾ ਕਾਰਜ ਪਾਲਿਕਾ ਵਿਚ ਦਸਤਾਰ ਨਜ਼ਰ ਆਉਂਦੀ ਹੈ ਤੇ ਅਦਾਲਤਾਂ ਵਿਚ ਪੰਥਕ ਸੱਭਿਆਚਾਰ ਤੋਂ ਜਾਣੂ ਕਿਥੋਂ ਲੱਭਣੇ ਹਨ ।
ਖਾਲਿਸਤਾਨ ਦੀ ਗੱਲ ਕਰਨ ਵਾਲੇ
ਅਜੇ ਪੰਤਾਲੀ ਸਾਲ ਤੋਂ ਬਲਦੇ ਸਿਵੇ ਠੰਡੇ ਨਹੀ ਹੋਏ, ਨਾ ਹੀ ਅਤਿਵਾਦ ਦੇ ਜ਼ਖ਼ਮ ਹੀ ਹਰੇ ਹੋਏ ਹਨ, ਕਿ ਵਿਦੇਸ਼ੀਆਂ ਦੀ ਸ਼ਹਿ ਤੇ ਮਨਮਤੀਏ, ਜਿਨਾ ਦੇ ਜੀਵਨ ਵਿੱਚੋਂ ਸਿੱਖ ਜਾ ਖਾਲਸਾ ਫਲਸਫਾ, ਨਜ਼ਰ ਹੀ ਨਹੀਂ ਆਉਂਦਾ, ਮੁੜ ਕੌਮ ਦੇ ਨਾਂ ਤੇ ਭਾਰਤ ਦੇ ਟੁਕੜੇ ਕਰਨ ਦੀ ਗੱਲ ਕਰ, ਪੰਜਾਬ ਤੇ ਪੰਜਾਬੀਆਂ ਨੂੰ, ਅੱਗ ਵਿੱਚ ਸੁੱਟਣ ਲਈ ਤੁਰ ਪਏ ਹਨ । ਖਾਲਿਸਤਾਨ ਦੀ ਗੱਲ ਕਰਨ ਵਾਲੇ, ਇੱਕ ਨੂੰ ਤਾਂ ਕੇਸ ਤੇ ਦਸਤਾਰ ਦੀ ਵੀ ਲੋੜ ਨਹੀਂ ਮਹਿਸੂਸ ਹੋਈ, ਇਸ ਤਰਾਂ ਦੇ ਹੋਰ ਕਈ ਹਨ । ਵਿਦੇਸ਼ ਵਿੱਚ ਬੈਠ ਕੇ ਗਦਰ ਆਗੂਆਂ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸੇ ਲੈਣ ਦੀ ਗੱਲ ਕਰਦਾ ਇਹ ਭੁੱਲ ਜਾਂਦਾ ਹੈ ,ਕਿ ਗਦਰੀ ਭਾਰਤ ਆ ਗਏ ਸਨ , ਇਹ ਸ਼੍ਰੀ ਮਾਨ ਆਪ ਹੀ ਪੰਜਾਬ ਕਿਉਂ ਨਹੀਂ ਆ ਜਾਂਦਾ ।
1992 ਤੋਂ ਵਾਦ ਦੇ ਪੰਜਾਬ ਚੋਣ ਨਤੀਜੇ ਇਸ ਗੱਲ ਦੀ ਗਵਾਹੀ ਭਰਦੇ ਹਨ, ਕਿ ਅੱਤਵਾਦੀ ਤੇ ਵੱਖਵਾਦੀ ਸੋਚ ਰੱਖਣ ਵਾਲਿਆਂ ਨੂੰ ਸਿੱਖ ਵੋਟਰਾਂ ਨੇ ਪੰਜਾਬ ਵਿੱਚ ਕਦੇ ਮੂੰਹ ਨਹੀਂ ਲਾਇਆ । ਕੁਝ ਖਾਲਿਸਤਾਨ ਦੀਆਂ ਗੱਲਾਂ ਕਰਨ ਵਾਲਿਆਂ ਦੇ ਪਿਛੋਕੜ ਵਾਰੇ ਕੇਂਦਰੀ ਖੁਫੀਆ ਏਜੰਸੀਆਂ ਦੇ ਸਾਬਕਾ ਅਧਿਕਾਰੀਆਂ ਦੀਆਂ ਕਿਤਾਬਾਂ ਭਰੀਆਂ ਪਈਆਂ ਹਨ ।
1986 ਈ ਵਿੱਚ ,ਖਾਲਿਸਤਾਨ ਦੇ ਮਤੇ ਪਾਸ ਕਰ ,ਜੋ ਵਿਅਕਤੀ ਪਾਕਿਸਤਾਨ ਜਾ ਬੈਠਾ ਸੀ , ਉਸਦੇ ਆਪਣੇ ਪੁੱਤਰ ਤਾਂ ਉੱਚ ਸਰਕਾਰੀ ਕੁਰਸੀਆਂ ਦਾ ਨਿੱਘ ਮਾਣਦੇ ਰਹੇ, ਤੇ ਲੋਕਾਂ ਦੇ ਪੁੱਤਰ ਮਰਵਾਉਣ ਲਈ ਉਹ ਪੰਥਕ ਕਮੇਟੀ ਦਾ ਮੁੱਖੀ ਬਣ ਅੱਗ ਲਾਉੰਦਾ ਰਿਹਾ ।
ਪੰਜਾਬ ਵਿੱਚ ਰੋਜ਼ ਕਤਲ ਵਿਦੇਸ਼ਾਂ ਵਿਚ ਬੈਠੇ ਅਪਰਾਧੀ ਕਰਵਾ ਰਹੇ ਹਨ । ਨੋਜਵਾਨ ਲੜਕੇ ਤੇ ਲੜਕੀਆਂ ਭਾਰਤ ਛੱਡ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਹਨ । ਨਸ਼ਿਆਂ ਦੇ ਵਿਉਪਾਰੀਆਂ ਨੇ ਜਵਾਨੀ ਦਾ ਘਾਣ ਕਰ ਦਿੱਤਾ ਹੈ । ਪੰਜਾਬ ਵਿਕਾਸ ਦੀ ਗੱਲ ਕਰਨਾ ਹੀ ਭੁੱਲ ਗਿਆ ਹੈ ।
ਗੁਰੂ ਸਾਹਿਬਾਨ ਨੇ ਕਿਸੇ ਵਿਰੋਧੀ ਦੇ ਸਨਮਾਨ ਨੂੰ ਸੱਟ ਨਹੀਂ ਮਾਰੀ ਤੇ ਗੱਲ-ਬਾਤ ਨੂੰ ਮਸਲੇ ਦਾ ਹੱਲ ਦੱਸਿਆ । ਗੁਰੂ ਘਰ ਆਉਣ ਵਾਲਿਆਂ ਦੇ ਸਨਮਾਨ ਨੂੰ ਠੇਸ ਪੁਜਾਉਣ ਵਾਲੇ ਕਿਸ ਤਰਾਂ ਦੇ ਸਿੱਖ ਹਨ ? ਕੀ ਇਹ ਲੋਕ ਸਜ਼ਾ ਦੇ ਅਧਿਕਾਰੀ ਨਹੀਂ ? ਜੋ ਸ਼ਰਨ ਆਵੇ ਤਿਸ ਕੰਠ ਲਾਵੇ ਦਾ ਨਿਯਮ ਸਾਡਾ ਮਾਰਗ ਦਰਸ਼ਕ ਹੈ । ਇਹ ਲੋਕ ਦੱਸਣ, ਕਿ ਗੁਰੂ ਘਰ ਤੋਂ ਧਰਮ ਪ੍ਰਚਾਰ ਦੀ ਵਿਦੇਸ਼ਾਂ ਵਿਚ ਕੀ ਨੀਤੀ ਬਣਾਈ ਹੈ ? ਕੀ ਇਹ ਪੰਥਕ ਨਾ ਹੋ ਕੇ ਪੰਥ ਵਿਰੋਧੀ ਨਹੀ ਲਗਦੇ ਹਨ ? ਜਿਨਾ ਨੇ ਦੇਵਤਿਆਂ ਦੀ ਗੁੜਤੀ ਵਾਲੇ ਲੋਕਾਂ ਤੇ ਅਤਿਵਾਦੀਆਂ ਦਾ ਠੱਪਾ ਲਗਵਾ ਦਿੱਤਾ ਹੈ ।
ਖਾਲਸਾ ਜੀ ਇਹ ਸਮਾਂ ਚੁੱਪ ਰਹਿਣ ਦਾ ਨਹੀਂ ਤੇ ਨਾ ਹੀ ਇੱਕ ਦੂਜੇ ਵੱਲ ਵੇਖਣ ਦਾ, ਆਉ ਪੰਥ ਤੇ ਪੰਜਾਬ ਬਚਾਈਏ । ਭਾਰਤ ਮੇਰਾ ਦੇਸ਼ ਹੈ, ਪੰਜਾਬ ਦਾ ਵਿਕਾਸ ਅਸੀਂ ਆਪ ਹੀ ਕਰ ਲਵਾਂਗੇ ।ਇਹ ਵਿਦੇਸ਼ੀ ਨਾਗਰਿਕ ਆਪਣੇ ਦੇਸ਼ ਦੀ ਚਿੰਤਾ ਕਰਨ, ਨਾ ਕਿ ਸਾਡੇ ਨਾਗਰਿਕਾਂ ਤੇ ਭਾਰਤੀ ਅਧਿਕਾਰੀਆਂ ਤੇ ਹਮਲੇ ਕਰ, ਭਾਰਤ ਦੇ ਹਰ ਹਿੱਸੇ ਵਿੱਚ ਵੱਸਦੇ ਸਿੱਖਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਉਣ ।ਭਾਰਤੀ ਸਿੱਖ ਨਾ ਅਤਿਵਾਦੀ ਹੈ ਨਾ ਵੱਖਵਾਦੀ ਅਤੇ ਪੂਰਨ ਰੂਪ ਵਿੱਚ ਭਾਰਤ ਨਾਲ ਹੈ । ਵਿਦੇਸ਼ੀ ਵੱਸਦੇ ਸਿੱਖ ਤੇ ਪੰਜਾਬੀ ਵੀ ਦਿਲੋਂ ਆਪਣੇ ਪਿਤਰੀ ਦੇਸ਼ ਭਾਰਤ ਨਾਲ ਚੰਗੇ ਸਬੰਧ ਰੱਖਣਾ ਚਾਹੁੰਦੇ ਹਨ । ਇਹ ਚੁਟਕੀ ਭਰ ਤੋਂ ਵੀ ਘੱਟ ਭਾੜੇ ਦੇ ਲੋਕ ਪੰਥ ਦੀ ਦਿੱਖ ਖਰਾਬ ਕਰਨਾ ਚਾਹੁੰਦੇ ਹਨ ਜਿਨਾ ਵਿਰੁੱਧ ਖੁੱਲ ਕੇ ਲੋਕ ਖੜੇ ਹਨ ।
(ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ ਭਾਰਤੀ ਘੱਟ ਗਿਣਤੀ ਕਮਿਸ਼ਨ)
test