Prof Karamjit Singh
Baba Sri Chand (1494 – 1629) was the elder son of Jagat Guru Nanak Dev Ji and Mata Sulakhani Ji and was the founder of the ascetic sect of Udasi.
Bebe Nanaki Ji, sister and first Gursikh of Guru Nanak Dev Ji did not have any children, so Baba Sri Chand was brought up by her and her husband Jai Ram Ji.
Baba Sri Chand Ji being an ascetic remained immersed in meditation for which reason Guru Nanak Dev Ji anointed his disciple Bhai Lehna Ji as second Guru of the Sikhs and named him Guru Angad. Baba Sri Chand accepted the decision of his father gracefully. The Baba remained a yogi and established the Udasi order. He travelled far and wide and spread awareness of Guru Nanak to whom he remained devoted all his life.
Baba Sri Chand Ji lived for 135 years and witnessed the times of six Sikh Gurus: Guru Angad Dev Ji, Guru Amardas Ji, Guru Ramdas Ji, Guru Arjan Dev Ji and Guru Hargobind Ji.
Baba Sri Chand Ji is said to have composed “Aarta” a poem in the name of his father, Guru Nanak Dev Ji. Many of his compositions are known to be part of the Udasi scripture, Matra Sahib.
When Guru Arjun Dev Ji was composing Sukhmani Sahib having 24 Ashtpadis and had completed 16 Ashtpadis, Baba Sri Chand Ji visited him. Guru Ji requested Baba Sri Chand Ji to write in Sukhmani Sahib, but the Baba said that writing Bani is the prerogative of Gurus. However, on insistence of Guru Arjan Dev, Baba Sri Chand suggested that a verse of Guru Nanak Dev Ji (Aad Sach, Jugad Sach, Hai Bhi Sach, Nanak Hosi Bhi Sach) be the beginning of the 17th Ashtapadi of Sukhmani Sahib and it remained so.
Baba Gurditta the eldest son of Guru Hargobind Ji joined the Udasi sect and eventually replaced Baba Sri Chand as head of the sect. Baba Gurditta was the father of seventh Guru Har Rai Ji and grandfather of eight Guru Har Krishan Ji.
Sikh institutions such as the Nihang, Damdami Taksal and most Jathedars revere Baba Sri Chand Ji.
Legend has it that Baba Sri Chand never died but he vanished into the forest of Chamba in at Kiratpur in 1629.
ਬਾਬਾ ਸ੍ਰੀ ਚੰਦ
ਬਾਬਾ ਸ੍ਰੀ ਚੰਦ (1494 – 1629) ਜਗਤ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਬੇਟੇ ਸਨ ਅਤੇ ਉਦਾਸੀ ਦੇ ਸੰਨਿਆਸੀ ਸੰਪਰਦਾ ਦੇ ਸੰਸਥਾਪਕ ਸਨ।
ਬੇਬੇ ਨਾਨਕੀ ਜੀ, ਭੈਣ (ਗੁਰੂ ਨਾਨਕ ਦੇਵ ਜੀ ਦੇ ਪਹਿਲੇ ਗੁਰਸਿੱਖ) ਅਤੇ ਭਾਈਆ ਜੈ ਰਾਮ ਜੀ ਦੀ ਕੋਈ ਉਲਾਦ ਨਹੀਂ ਸੀ ਇਸ ਲਈ ਬਾਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਨੇ ਬਾਬਾ ਸ਼੍ਰੀ ਚੰਦ ਨੂੰ ਪਾਲਿਆ.
ਹਾਲਾਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰ ਦੀ ਥਾਂ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ ਜੀ) ਨੂੰ ਦੂਸਰੇ ਗੁਰੂ ਦਾ ਸਨਮਾਨ ਦਿੱਤਾ, ਪਰ ਸ਼੍ਰੀ ਚੰਦ ਜੀ ਨੇ ਆਪਣੇ ਪਿਤਾ ਦੇ ਫੈਸਲੇ ਨੂੰ ਬੜੇ ਪਿਆਰ ਨਾਲ ਸਵੀਕਾਰ ਕਰ ਲਿਆ ਅਤੇ ਇਸ ਤੱਥ ਨੂੰ ਸਵੀਕਾਰ ਕਰ ਲਿਆ ਕਿ ਉਸ ਦੀ ਇਕ ਹੋਰ ਭੂਮਿਕਾ ਹੈ.
ਕਿਹਾ ਜਾਂਦਾ ਹੈ ਕਿ ਸ੍ਰੀ ਚੰਦ ਜੀ ਨੇ ਇਕ ਅਰਤਾ ਦੀ ਰਚਨਾ ਕੀਤੀ ਸੀ – ਇਹ ਕਵਿਤਾ ਆਪਣੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਵਿੱਚ ਹੈ ਉਹਨਾ ਦੀਆਂ ਕਈ ਰਚਨਾਵਾਂ ਉਦਾਸੀ ਧਰਮ ਗ੍ਰੰਥ, ਮੱਤਰਾ ਸਾਹਿਬ ਦਾ ਹਿੱਸਾ ਮੰਨੀਆਂ ਜਾਂਦੀਆਂ ਹਨ।
ਜਦੋਂ ਗੁਰੂ ਅਰਜੁਨ ਦੇਵ ਜੀ ਸੁਖਮਨੀ ਸਾਹਿਬ ਦੀ ਰਚਨਾ ਕਰ ਰਹੇ ਸਨ ਤਾਂ ਉਹਨਾਂ ਨੇ ਪਹਿਲੀਆ 16 ਅਸ਼ਟਪਦੀਆ ਪੂਰੀਆ ਕਰ ਲਈਆ ਸਨ, ਜਦੋਂ ਬਾਬਾ ਸ਼੍ਰੀ ਚੰਦ ਜੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਗੁਰੂ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਅੱਗੇ ਬੇਨਤੀ ਕੀਤੀ ਕਿ ਉਹ ਸੁਖਮਨੀ ਸਾਹਿਬ ਵਿੱਚ ਲਿਖਣ, ਪਰ ਸ਼੍ਰੀ ਚੰਦ ਜੀ ਨੇ ਕਿਹਾ ਕਿ ਬਾਣੀ ਲਿਖਣਾ ਗੁਰੂਆਂ ਦਾ ਹੀ ਹੱਕ ਹੈ। ਹਾਲਾਂਕਿ, ਜ਼ੋਰ ਪਾਉਣ ‘ਤੇ, ਬਾਬਾ ਸ਼੍ਰੀ ਚੰਦ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੁਝਾਅ ਦਿੱਤਾ *(ਆਦਿ ਸਚੁ ਜੁਗਾਦਿ ਸਚੁ, ਹੈ ਭਿ ਸਚੁ, ਨਾਨਕ ਹੋਸੀ ਭਿ ਸਚੁ) * ਅਤੇ ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ 17 ਵੀਂ ਅਸ਼ਟਪਦੀ ਇਸ ਸਲੋਕ ਨਾਲ ਕੀਤੀ।
ਬਾਬਾ ਸ਼੍ਰੀ ਚੰਦ ਜੀ, 135 ਸਾਲਾਂ ਦੀ ਲੰਮੀ ਉਮਰ ਭੋਗ ਕੇ, ਛੇ ਸਿੱਖ ਗੁਰੂਆਂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਝਲਕ ਅਤੇ ਪਿਆਰ ਲੈ ਸਕੇ।
ਗੁਰੂ ਹਰਿਗੋਬਿੰਦ ਜੀ ਦੇ ਵੱਡੇ ਬੇਟੇ, ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਦੇ ਕਹਿਣ ਤੇ ਉਦਾਸੀਆਂ ਨੂੰ ਦੇ ਦਿੱਤਾ ਗਿਆ ਸੀ ਅਤੇ ਬਾਬਾ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਤੋਂ ਬਾਅਦ ਉਦਾਸੀਆਂ ਦਾ ਮੁਖੀ ਨਿਯੁਕਤ ਕਰ ਦਿੱਤਾ। ਬਾਬਾ ਗੁਰਦਿੱਤਾ ਸੱਤਵੇਂ ਗੁਰੂ ਹਰੀ ਰਾਏ ਸਾਹਿਬ ਜੀ ਦੇ ਪਿਤਾ ਸਨ ਅਤੇ ਅੱਠਵੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਸਨ।
ਸਿੱਖ ਸੰਸਥਾਵਾਂ ਜਿਵੇਂ ਨਿਹੰਗ, ਦਮਦਮੀ ਟਕਸਾਲ ਅਤੇ ਬਹੁਤੇ ਜਥੇਦਾਰ ਸ੍ਰੀ ਚੰਦ ਜੀ ਦਾ ਸਤਿਕਾਰ ਕਰਦੇ ਹਨ।
ਸੰਨ 1629 ਵਿਚ ਕੀਰਤਪੁਰ ਵਿਖੇ ਬਾਬਾ ਸ੍ਰੀ ਚੰਦ ਦੀ ਮੌਤ ਹੋ ਗਈ। ਉਦਾਸੀ ਪਰੰਪਰਾਵਾਂ ਅਨੁਸਾਰ ਉਹ ਕਦੇ ਨਹੀਂ ਅਤੇ ਉਹ ਚੰਬਾ ਦੇ ਜੰਗਲ ਵਿਚ ਅਲੋਪ ਹੋ ਗਏ।
test