• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

31 ਅਕਤੂਬਰ 1984 : ਨਹੀਂ ਭੁੱਲਣੇ ਜ਼ੁਲਮ, ਜ਼ਖ਼ਮ, ਜਾਲਮ ਤੇ ਗ਼ਦਾਰ !!

October 31, 2020 By Iqbal Singh Lalpura

Share

ਇਕਬਾਲ ਸਿੰਘ ਲਾਲਪੁਰਾ

31  ਅਕਤੂਬਰ 1984 ਤੋ 31 ਅਕਤੂਬਰ 2020 ਇਕ ਪੀੜੀ ਬਦਲ ਗਈ ਹੈ !!

36 ਸਾਲ ਪਹਿਲਾਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੀ ਰਹਾਇਸ਼ ਤੇ ਉਸਦੇ ਸੁਰੱਖਿਆ ਸਟਾਫ਼ ਨੇ ਗੌਲ਼ੀਆਂ ਮਾਰ ਕੇ ਸਵੇਰੇ ਕਰੀਬ ਨੋ ਵਜੇ ਕਤਲ ਕਰ ਦਿੱਤਾ !!ਦੂਜੇ ਸੁਰੱਖਿਆ ਕਰਮਚਾਰੀਆਂ ਨੇ ਇਕ ਦੋਸ਼ੀ ਨੂੰ, ਮੌਕੇ ਤੇ ਕਤਲ ਕਰ ਦਿੱਤਾ, ਦੂਜਾ ਗ੍ਰਿਫ਼ਤਾਰ ਕਰ ਲਿਆ !! ਕਤਲ ਇਸ ਲਈ ਕਿ ਇੰਨਾਂ ਕਿਸੇ ਹੋਰ ਤੇ ਫੜਨ ਵਾਲ਼ਿਆਂ ਤੇ ਗੌਲੀ ਨਹੀਂ ਚਲਾਈ !!

ਘੁੱਗ ਵਸਦੇ ਦਿੱਲੀ ਸ਼ਹਿਰ ਵਿੱਚ ਇਸ ਘਟਨਾ ਦਾ ਪਤਾ ਦੌਪਹਰ ਤੋ ਬਾਦ ਲਗਾ !! ਕੁਝ ਲੋਕਾਂ ਵਿੱਚ ਗ਼ੁੱਸਾ ਸੀ ਪਰ ਸ਼ਾਮ ਤੱਕ ਕੋਈ ਘਟਨਾ ਨਹੀਂ ਵਾਪਰੀ !!

ਦੇਸ਼ ਦੇ ਰਾਸ਼ਟਰਪਤੀ ਵੀ ਹਸਪਤਾਲ ਗਏ ਤੇ ਸ਼ਰਧਾਂਜਲੀ ਭੇਂਟ ਕੀਤੀ !!

ਸ਼ਾਮ ਨੂੰ ਪ੍ਰਧਾਨ ਮੰਤਰੀ ਦਾ ਪੁੱਤਰ ਵਾਹਰੋਂ ਹਵਾਈ ਅੱਡੇ ਤੇ ਪੁੱਜਿਆ ਬਹੁਤ ਸਾਰੇ ਕਾਂਗਰਸ ਦੇ ਆਗੂ ਸਿਰ ਨੀਵਾਂ ਕਰਕੇ ਉਸ ਨਾਲ ਅਫ਼ਸੋਸ ਕਰ ਰਹੇ ਸਨ !! ਇਕ ਸੀਨੀਅਰ  ਪੱਤਰਕਾਰ ਵੀ ਉਨਾ ਨਾਲ ਉੱਥੇ ਸੀ, ਜਿਸਦੀ ਹਾਜ਼ਰੀ ਵਿੱਚ ਉਸ ਨੇ ਆਖਿਆ ਕਿ ਦਾੜੀ ਕੇਸ ਵਾਲੋ ਨੇ ਮੇਰੀ ਮਾਂ ਕੋ ਮਾਰਾ ਹੈ, ਇਹ ਮੂਝੇ ਨਜ਼ਰ ਨਹੀਂ ਆਉਣੇ ਚਾਹੀਏ !! ਇਹ ਸਿੱਖ ਕਤਲੇ ਆਮ ਵਾਰੇ ਭਵਿਖ ਦੇ  ਪ੍ਰਧਾਨ ਮੰਤਰੀ ਬਨਣ ਵਾਲੇ ਦਾ ਹੁਕਮ ਸੀ, ਜਿਸਦੀਆਂ ਭਾਵਨਾਵਾਂ ਆਪੇ ਤੋ ਬਾਹਰ ਸਨ, ਕਾਨੂੰਨ ਤੇ ਸੰਵਿਧਾਨ ਦੀ ਚਾਬੀ ਉਸ ਦੇ ਹੱਥ ਆਉਣ ਵਾਲੀ ਸੀ !!

ਪੱਤਰਕਾਰ ਭਵਿਖ ਦੇ ਭੈੜੇ ਹਾਲਾਤਾਂ ਦਾ ਅੰਦਾਜ਼ਾ ਲਗਾ ਕੇ ਰਾਸ਼ਟਰਪਤੀ ਭਵਨ ਪੁੱਜਿਆ, ਜਿਸਨੂੰ ਹੁਕਮ ਹੋਇਆ ਤੁਸੀਂ ਇਕੱਲ ਵਿੱਚ ਰਾਸ਼ਟਰਪਤੀ ਨੂੰ ਨਹੀਂ ਮਿਲ ਸਕਦੇ, ਉਸ ਨੇ ਉੱਥੇ ਹਾਜ਼ਰ ਲੋਕਾਂ ਦੇ ਸਾਮ੍ਹਣੇ ਹੀ ਹਵਾਈ ਅੱਡੇ ਵਾਲੀ ਗੱਲ-ਬਾਤ ਰਾਸ਼ਟਰਪਤੀ ਨੂੰ ਸੁਣਾ ਦਿੱਤੀ ਤੇ ਬੇਨਤੀ ਕੀਤੀ ਕਿ ਅੰਤਰਿਮ ਪ੍ਰਧਾਨ ਮੰਤਰੀ ਮੰਡਲ ਦਾ ਕੋਈ ਸੀਨੀਅਰ ਵਜ਼ੀਰ ਬਣਾ ਦਿੱਤਾ ਜਾਵੇ ਨਹੀਂ ਤਾ ਹਾਲਾਤ ਸਿੱਖਾਂ ਲਈ ਚੰਗੇ ਨਹੀਂ ਰਹਿਣਗੇ !! ਰਾਸ਼ਟਰਪਤੀ ਨੇ ਆਪਣੇ ਤੇ ਦਬਾਉ ਦਾ ਕਾਰਨ ਦਸ ਇਹ ਰਾਏ ਮਨੰਣ ਤੋ ਨਾਂਹ ਕਰ ਦਿੱਤੀ !!

ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ, ਨਾਲ ਮੌਤ ਦਾ ਤਾਂਡਵ ਸ਼ੁਰੂ ਹੋ ਗਇਆ, ਆਪਣੇ ਲੀਡਰ ਦੇ ਹੁਕਮ ਦੀ ਪਾਲਨਾ ਕਰਨ ਲਈ ਉਸ ਦੀ ਪਾਰਟੀ ਦੇ ਛੋਟੇ ਬੜੇ ਵਰਕਰ ਇਕ ਦੂਜੇ ਤੋ ਅੱਗੇ ਸਨ !! ਕੇਵਲ ਦਿੱਲੀ ਹੀ ਨਹੀਂ ਕਈ ਸੂਬਿਆਂ ਵਿੱਚ ਨਰ ਸੰਘਾਰ ਸ਼ੁਰੂ ਹੋ ਗਿਆ, ਉਹ ਕਿਹੜਾ ਜ਼ੁਲਮ ਹੈ ਜੋ ਅਗਲੇ ਤਿੰਨ ਦਿਨ  ਸਿੱਖ ਸਮਾਜ ਤੇ ਨਹੀਂ ਹੋਇਆ – ਰੇਪ, ਕਤਲ, ਟਾਇਰ ਗਲਾਂ ਵਿੱਚ ਪਾਕੇ ਸਾੜਨਾ, ਜਾਇਦਾਦ ਦੀ ਲੁੱਟ ਤੇ ਨੁਕਸਾਨ !!

ਅਰਸ਼ੋਂ ਫ਼ਰਸ਼ ਤੇ ਆ ਗਏ ਸਿੱਖ ਤੇ ਕਸੂਰ ਕੋਈ ਵੀ ਨਹੀਂ !!

ਪੁਲਿਸ ਤਾਂ ਅਪਰਾਧੀਆਂ ਦੇ ਨਾਲ ਸੀ, ਅਦਾਲਤਾਂ ਨੂੰ ਵੀ ਤਾਲੇ ਲੱਗ ਗਏ !!

ਜ਼ੁਲਮ ਦੀ ਲੰਬੀ ਗਾਥਾ ਹੈ, ਕੁਝ ਮਨੁੱਖਤਾ ਦੀ ਹਮਾਇਤ ਵਿੱਚ ਉਤਰੇ ਤੇ ਪੀੜਤਾਂ ਦੀ ਸੇਵਾ ਰਾਹਤ ਕੈੰਪਾ ਵਿੱਚ ਤੇ ਘਰਾਂ ਵਿੱਚ ਪਨਾਹ ਦੇ ਕੇ ਕੀਤੀ, ਤੁਰੰਤ ਬਾਦ ਪ੍ਰਾਈਵੇਟ ਰਿਪੋਰਟ ਵੀ ਤਿਆਰ ਪਰ ਅਮਲ ਨਾ ਪੁਲਿਸ ਕਰਨਾ ਸੀ, ਨਾ ਅਦਾਲਤਾਂ ਨੇ ਕੀਤਾ !!

ਕੇਵਲ ਦਿੱਲੀ ਵਿੱਚ ਹੀ ਤਿੰਨ ਹਜ਼ਾਰ ਕਤਲਾਂ ਦਾ ਮਾਮਲੇ ਦੱਸਦੇ ਹਨ, ਜਖਮੀਆਂ ਤੇ ਲੁੱਟ ਮਾਰ ਦਾ ਕੌਈ ਹਿਸਾਬ ਨਹੀਂ ਰਿਹਾ !! ਦੂਜੇ ਸੂਬਿਆਂ ਵਾਰੇ ਸਥਿਤੀ ਇਸ ਤੋਂ ਵੀ ਭੈੜੀ ਰਹੀ !!

ਇਨਸਾਫ ਲਈ ਬਣਾਏ ਕਮਿਸ਼ਨ ਤੇ ਕਮੇਟੀਆਂ ਗੌਗੰਲੂਆਂ ਤੋ ਮਿੱਟੀ ਵੀ ਨਹੀਂ  ਲਾਹ ਸਕੀਆਂ, ਮੁਆਵਜ਼ਾ ਤੇ ਇਨਸਾਫ ਤਾਂ ਕੀ ਦੇਣਾ ਸੀ!!1993 ਵਿੱਚ ਮਦਨ ਲਾਲ ਖੁਰਾਣਾ ਦੀ ਸਰਕਾਰ ਨੇ ਮੁਆਵਜ਼ੇ ਤੇ ਇਨਸਾਫ਼ ਲਈ ਕੁਝ ਕੰਮ ਕਰਨਾ ਸ਼ੁਰੂ ਕੀਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ !!

ਪੀੜਤ ਪਰਿਵਾਰ ਅੱਜ ਵੀ ਵਿਧਵਾ ਕਾਲੋਨੀ ਵਿੱਚ ਵਸਦੇ ਹਨ ਜਾਂ ਨੇੜੇ ਪੁਰਾਣੇ ਖਸਤਾ ਹਾਲਤ ਘਰਾਂ ਵਿੱਚ , ਜਿੱਥੇ ਨਾ ਬਿਜਲੀ ਹੈ ਤੇ ਨਾ ਪਾਣੀ !!

ਪੀੜਤਾਂ ਦੇ ਬੱਚੇ ਨੋਕਰੀਆਂ ਤੇ ਕਾਰੋਵਾਰ ਤੋ ਖਾਲ਼ੀ ਹਨ, ਮਾਨਸਿਕ ਪੀੜਾ ਨਾਲ ਨਸ਼ਿਆ ਵੱਲ ਤੁਰ ਪਏ ਹਨ !! ਨੋਕਰੀਆਂ ਦੇ ਵਾਇਦੇ ਵੀ ਪੂਰੀ ਤਰਾਂ ਵਫਾ ਨਹੀਂ ਹੋਏ ਚਪੜਾਸੀ ਤੇ ਕਲਰਕ ਤੱਕ ਦੀ ਨੋਕਰੀ ਤੱਕ ਹੀ ਮੰਗ ਰਹੀ ਹੈ !!

ਜੁਲਾਈ 1985 ਵਿੱਚ ਰਾਜੀਵ ਲੌੰਗੋਵਾਲ ਸੰਮਝੋਤਾ ਹੋ ਗਿਆ, ਦਿੱਲੀ ਕਤਲੇ ਆਮ ਦੀ ਕਿਸਮਤ ਜਸਟਿਸ ਰੰਗਾਨਾਥ ਮਿਸ਼ਰਾ ਕਮਿਸ਼ਨ ਤੇ ਹੀ ਛੱਡ ਦਿੱਤੀ ਗਈ, ਦੂਜੇ ਰਾਜਾਂ ਦੇ ਕੇਸ ਵੀ  ਨਾਲ ਹੀ ਜੋੜ ਦਿੱਤੇ ਗਏ !!

ਪੰਜਾਬ ਅੰਦਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 1985 ਵਿੱਚ ਬਣ ਗਈ, ਐਸ ਜੀ ਪੀ ਸੀ ਵੀ ਉਨਾ ਹੇਠ ਹੀ ਰਹੀ, ਬਦਕਿਸਮਤੀ ਨਾਲ ਉੱਥੋਂ ਵੀ ਕੌਈ ਗ਼ੈਰ ਸਰਕਾਰ ਪੜਤਾਲੀਆ ਕਮਿਸ਼ਨ ਰਟਾਇਰਡ ਜੱਜ ਸਾਹਿਬਾਨ ਤੇ ਕਾਨੂੰਨ ਦਾਨਾ ਦਾ ਨਹੀਂ ਬਣਿਆ !!

ਸਰਕਾਰਾਂ ਤੇ ਵੱਡੇ ਬੰਦਿਆਂ ਨਾਲ ਮੁਕਾਬਲਾ ਔਖਾ ਹੁੰਦਾ ਹੈ, ਲੋੜਵੰਦ ਤਾਂ ਕੁਰਸੀਆਂ ਪੈਸੇ ਪਿੱਛੇ ਕਾਂਗਰਸ ਦੇ ਗੁਣ ਗਾਉਣ ਲੱਗ ਪਏ, ਇਕ ਸਿੱਖ  ਆਗੂ ਤੇ ਤਾਂ ਗਵਾਹ ਬਠਾਉਣ ਦੇ ਦੋਸ਼ ਲੱਗੇ ਤੇ ਉਸਦੀ ਬਰਾਦਰੀ ਨੇ ਹੀ ਦਸ ਲੱਖ ਜੁਰਮਾਨਾ ਕਰ ਦਿੱਤਾ, ਕਈ ਹੋਰ ਕਦੇ ਦਿਨੇ ਅਪਰਾਧੀਆਂ ਨਾਲ ਹੁੰਦੇ ਸਨ ਕਦੇ ਰਾਤ ਨੂੰ !!

ਸਰਕਾਰੀ ਕੇਸ ਵਿੱਚ ਵਕੀਲ ਵੀ ਸਰਕਾਰੀ ਹੀ ਹੁੰਦਾ ਹੈ, ਸਜ਼ਾ ਦਸ ਬੰਦੇ ਵੀ ਨਹੀਂ ਹੋਏ, ਆਪਣੀ ਪਿੱਠ ਥਾਪੜਨ ਵਾਲੇ ਬਹੁਤੇ ਹਨ, ਸੱਚ ਕੀ ਹੈ ਇਹ ਜ਼ਰੂਰ ਉਜਾਗਰ ਹੋਣਾ ਚਾਹੀਦਾ ਹੈ !!

ਭਾਰਤ ਦੀ  ਸਰਕਾਰ ਸੰਜੀਦਾ ਢੰਗ ਨਾਲ ਕੁਝ ਕਰਨਾ ਵੀ ਚਾਹੇ ਜਾ ਕਰ ਰਹੀ ਹੋਵੈ ਤਾ ਵੀ ਮੁਦਈ ਤੇ ਉਸਦਾ ਵਕੀਲ ਜ਼ਰੂਰ ਚੁਸਤ ਚਾਹੀਦਾ ਹੈ !!

ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਐਸ ਜੀ ਪੀ ਸੀ ਤੇ ਸਿੱਖ ਹੱਕਾਂ ਦੇ ਅਲੰਬਰਦਾਰ ਅਕਾਲੀ ਦਲਾਂ ਦੀਆਂ ਕਿਹੜੀ ਕਮੇਟੀਆਂ ਤੇ ਆਗੂ ਪੀੜਤਾਂ ਦੀ ਸਹਾਇਤਾ ਤੇ ਦੋਸ਼ੀਆਂ ਵਿਰੁੱਧ ਪੈਰਵੀ ਕਰ ਰਹੇ ਹਨ ?

ਕੀ ਸਭ ਪੀੜਤਾਂ ਨੂੰ ਮੁਆਵਜ਼ਾ, ਨੌਕਰੀਆਂ ਤੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ ਹੈ ?

ਕੀ ਅਜੇ ਤੱਕ ਵੀ ਪੈਰਵੀ ਤੇ ਹਮਦਰਦੀ ਜਾਤੀ ਲਾਭ ਤੱਕ ਤਾਂ ਸੀਮਿਤ ਨਹੀਂ ਰਹੀ ?

ਕੀ ਹਰ ਸਿੱਖ ਤੇ ਪੰਥ ਹਮਦਰਦੀ ਨੂੰ ਪੂਰੇ ਦੇਸ਼ ਅੰਦਿਰ ਹੋਏ ਇੰਨਾਂ ਕਤਲੇਆਮ ਦੇ ਪੀੜਤਾਂ ਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਸਰਕਾਰ ਪਾਸ ਫ਼ਰਿਆਦ ਨਹੀਂ ਕਰਨੀ ਚਾਹੀਦੀ ?

ਕੀ ਗੁਰਦਵਾਰਾ ਸਾਹਿਬਾਨ ਅੰਦਿਰ ਅਰਦਾਸ ਤੇ ਸਮਾਰਕ ਬਣਾਉਣ ਨਾਲ ਇੰਸਾਫ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ?

36 ਸਾਲ ਦੇ ਅੱਲੇ ਜ਼ਖ਼ਮ ਅਜੇ ਰਿਸਦੇ ਹਨ, ਮਲਮ ਦੇ ਨਾ ਤੇ ਮੁੱਲ ਵੀ ਵੱਟਿਆ ਗਿਆ ਹੈ, ਧੋਖੇ ਵੀ ਹੋਏ ਹਨ, ਇੰਸਾਫ ਦੀ ਆਸ ਵੀ ਹੈ ਤੇ ਨਿਰਾਸ਼ਾ ਵੀ !!

ਸਿੱਖ ਮਾਨਸਿਕਤਾ ਦੀ ਬੇਗਾਨਗੀ ਕਿਵੇਂ ਦੂਰ ਹੋਵੈ, ਕੀ ਇੰਸਾਫ ਲਈ ਸਭ ਸੰਬੰਧਤ ਧਿਰਾਂ ਦੇ, ਲਾਲਚ ਰਹਿਤ ਸੇਵਕ ਦਾ ਇਕੱਠੇ ਹੋਣਾ ਅਤਿ ਜ਼ਰੂਰੀ ਨਹੀਂ ? ਧੋਖੇਬਾਜ਼ ਤੇ ਬੇਇਮਾਨ  ਨੰਗੇ ਹੋਣ ਇਹ ਇਤਿਹਾਸ ਨੂੰ ਸੱਚ ਨਾਲ ਜੋੜਣ ਲਈ ਇਸ ਤੋ ਵੀ ਜ਼ਰੂਰੀ ਨਹੀਂ  ਹੈ ?

ਮੈਂ ਸਾਰੇ  ਦੇਸ਼ ਅੰਦਿਰ 1984 ਦੇ, ਇਸ ਕਤਲੇ ਆਮ ਦੇ ਸ਼ਹੀਦਾਂ  ਦੀ ,ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੋਇਆ ,ਪੀੜਤ ਪਰਿਵਾਰਾਂ ਲਈ ਸਹਾਇਤਾ ਤੇ ਇਨਸਾਫ ਲਈ ਅਰਜੋਈ ਕਰਦਾ ਹਾਂ !!

ਵਾਹਿਗੁਰੂ ਜੀ ਕੀ ਫ਼ਤਿਹ !!


Share
test

Filed Under: Social & Cultural Studies, Stories & Articles

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 27, 2022 By Jaibans Singh

ਦਸਤਾਰ ਤੇ ਗੁਰਬਾਣੀ ਕੰਠ ਦੇ ਮੁਕਾਬਲਿਆ ’ਚ ਬੱਚਿਆ ਨੇ ਦਿਖਾਈ ਲਿਆਕਤ

June 24, 2025 By News Bureau

ਪੰਜਾਬ ‘ਚ ਵਧਿਆ ਕੋਰੋਨਾ

June 24, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • ਘਰਾ ਦਾ ਕੂੜਾ ਜੰਗਲ ’ਚ ਸੁੱਟ ਕੇ ਵਾਤਾਵਰਨ ਨੂੰ ਕੀਤਾ ਜਾ ਰਿਹਾ ਪ੍ਰਦੂਸ਼ਿਤ
  • ਦਸਤਾਰ ਤੇ ਗੁਰਬਾਣੀ ਕੰਠ ਦੇ ਮੁਕਾਬਲਿਆ ’ਚ ਬੱਚਿਆ ਨੇ ਦਿਖਾਈ ਲਿਆਕਤ
  • ਪੰਜਾਬ ‘ਚ ਵਧਿਆ ਕੋਰੋਨਾ
  • Israel Iran War : ਭਾਰਤ ‘ਚ ਨਹੀਂ ਹੋਵੇਗੀ ਤੇਲ ਦੀ ਕੋਈ ਕਮੀ
  • Punjab ; आर्मी के गद्दार जवान ने खोले राज

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive