ਇਕਬਾਲ ਸਿੰਘ ਲਾਲਪੁਰਾ
ਕਾਲੀ ਬੇਂਈਂ, ਕਪੂਰਥਲਾ
ਕਿਸੇ ਸਮੇਂ ਦਰਿਆ ਬਿਆਸ ਵਿਚੋਂ ਮਿਆਨੀ ਤੋਂ ਅਗੋਂ ਇਕ ਨਦੀ ਭੁਲਥ , ਸੁਭਾਨਪੁਰ , ਕਪੂਰਥਲਾ , ਸੁਲਤਾਨ ਪੁਰ ਲੋਧੀ ਹੁੰਦੀ ਮੁੜ ਦਰਿਆ ਸਤਲੁਜ ਬਿਆਸ ਦੇ ਸੰਗਮ ਵਿਚ ਜਾ ਮਿਲਦੀ ਹੈ । ਇਸ ਨਦੀ ਦਾ ਨਾਂ ਕਾਲੀ ਬੇਂਈਂ ਹੈ ! ਦਰਿਆ ਦੇ ਬਹਿਣ ਦਾ ਸ਼੍ਰੀ ਹਰਗੋਬਿੰਦ ਪੁਰ ਪਿਛੇ ਹਟਣ ਨਾਲ ਕਾਲੀ ਬੇਂਈ ਨਦੀ ਵਿਚ ਪਾਣੀ ਨਾਂ ਦੇ ਬਰਾਬਰ ਹੋ ਗਿਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਨਦੀ ਵਿਚ ਡੁਬਕੀ ਲਾ ਕੇ ਅਕਾਲ ਪੁਰਖ ਦੇ ਦਰਬਾਰ ਵਿਚ ਹਾਜਰੀ ਭਰੀ ਤੇ ਇਕੋ ਹੈ ਭਾਈ ਇਕੋ ਹੈ ਦਾ ਹੌਕਾ ਤੇ ਗਿਆਨ ਦੀ ਬਖਸ਼ਿਸ ਲੌਕਾਈ ਨੂੰ ਕੀਤੀ । ਸਿੱਖ ਕੌਮ ਲਈ ਇਹ ਮਕਾ ਕਾਬਾ , ਹਰਿਦੁਆਰ , ਗਯਾ ਆਦਿ ਧਰਮ ਸਥਾਨਾ ਵਾਂਗ ਹੈ
ਕਪੂਰਥਲਾ ਨੇੜੇ ਕਾਂਜਲੀ ਕੌਲ ਇਹ ਨਦੀ ਕਾਫੀ ਚੌੜੀ ਹੈ ਤੇ ਇਥੇ ਮਹਾਰਾਜਾ ਕਪੂਰਥਲਾ ਨੇ ਕਿਸ਼ਤੀ ਚਲਾਉਣ ਲਈ ਪਿਕਨਿਕ ਵਾਲੀ ਥਾਂ ਬਣਾ ਦਿਤੀ ਸੀ , ਇਸ ਵਿਚ ਪਾਣੀ ਬੁਧੂ ਬਰਕਤ ਕੌਲੋਂ ਨਹਿਰ ਵਿਚੋਂ ਪਾ ਦਿੱਤਾ ਸੀ ਜੋ ਅੱਜ ਵੀ ਪਾਣੀ ਉਥੋਂ ਹੀ ਆਉੰਦਾ ਹੈ ।
ਪੈਪਸੂ ਦੇ ਪੰਜਾਬ ਵਿਚ ਮਿਲਣ ਤੇ ਆਹਲੂਵਾਲਿਆ ਰਾਜ ਦੀ ਸਮਾਪਤੀ ਨਾਲ 1956 ਈ ਤੋਂ ਵਾਦ ਬੇਈਂ ਦੀ ਹਾਲਤ ਵਿਗੜ ਗਈ ਕਾਂਜਲੀ ਨੇੜੇ ਬੂਟੀ ਨਾਲ ਕਿਸ਼ਤੀ ਚਲਣੀ ਬੰਦ ਹੋ ਗਈ । ਐਸ ਐਸ ਮੀਸ਼ਾ ਵਰਗੇ ਲੇਖਕ ਤੇ ਅਨੇਕ ਹੋਰ ਲੋਕ ਕਿਸ਼ਟੀ ਪਲਟਣ ਨਾਲ ਬੇਂਈ ਵਿਚ ਡੁਬਕੇ ਮਰ ਗਏ । ਭੁਲਥ , ਹਮੀਰਾ ਸ਼ਰਾਬ ਫੈਕਟਰੀ ਕਪੂਰਥਲਾ ਤੇ ਰੇਲ ਕੋਚ ਫੈਕਟਰੀ ਆਦਿ ਦੇ ਸੀਵਰੇਜ ਦਾ ਪਾਣੀ ਇਸ ਨਦੀ ਵਿਚ ਪੈਣ ਨਾਲ ਇਹ ਨਦੀ ਖਰਾਬ ਹੋ ਗਈ ਤੇ ਬੁਧੂ ਬਰਕਤ ਤੋਂ ਨਹਿਰ ਦਾ ਪਾਣੀ ਬੰਦ ਹੋਣ ਨਾਲ ਸਥਿਤੀ ਹੋਰ ਵੀ ਬਦਤਰ ਹੋ ਗਈ ।
ਪੰਜਾਬ ਦਾ ਰਿਵਾਜ ਹੈ ਜਿਥੇ ਕੋਈ ਕੰਮ ਨਾ ਕਰੇ ਉਥੇ ਪੁਲਿਸ ਅਗੇ ਆਉੰਦੀ ਹੈ , ਇਸ ਲਈ ਸਾਲ ਵਿਚ ਇਕ ਦੋ ਵਾਰ ਕਪੂਰਥਲਾ ਪੁਲਿਸ ਇਸਦੀ ਸਫਾਈ ਕਰਦੀ ਸੀ ।
ਪੰਜਾਬ ਪੁਲਿਸ ਨੇ ਕਦੋਂ ਇਹ ਜੁਮੇਵਾਰੀ ਲਈ ਇਸ ਦਾ ਰਿਕਾਰਡ ਨਹੀ । 1997 ਨਬੰਵਰ ਵਿਚ ਮੈਂ ਐਸ , ਐਸ , ਪੀ ਜਿਲਾ ਕਪੂਰਥਲਾ ਤਾਇਨਾਤ ਹੋਇਆ , ਉਸ ਸਾਲ ਪੁਲਿਸ ਵਲੋਂ ਬੇਂਈ ਦੀ ਸਫਾਈ ਨਹੀਂ ਹੋਈ ਸੀ । ਸ਼ਹਿਰ ਦੇ ਮੋਹਤਬਰ ਲੋਕ ਮੈਨੂੰ ਮਿਲੇ ਤੇ ਕਾਂਜਲੀ ਟੁਰਿਸਟ ਪਲੇਸ ਦੀ ਸਫਾਈ ਕਰਨ ਲਈ ਬੇਨਤੀ ਕੀਤੀ ।
ਕਿਊਂਕੀ ਨਦੀਆਂ ਨਾਲਿਆਂ ਦੀ ਸਫਾਈ ਪੁਲਿਸ ਦਾ ਕੰਮ ਨਹੀਂ ਮੈਂ ਉਨਾਂ ਨੂੰ ਸਬੰਧਤ ਸਰਕਾਰੀ ਦਫਤਰ ਨਾਲ ਸੰਪਰਕ ਕਰਨ ਲਈ ਆਖ ਦਿਤਾ । ਉਹ ਮਊਸ ਹੋ ਚਲੇ ਗਏ !
ਕੁਝ ਦਿਨ ਬਾਦ ਮੇਰੀ ਮੁਲਾਕਾਤ ਮਹਾਰਾਜਾ ਕਪੂਰਥਲਾ ਬ੍ਰਗੇਡੀਅਰ ਸੁਖਜੀਤ ਸਿੰਘ ਬਹਾਦੁਰ ਨਾਲ ਹੋਈ , ਜੋ ਅਗਂਹਵਧੂ ਸੋਚ ਵਾਲੇ ਪੰਜਾਬ ਤੇ ਦੇਸ਼ ਨੂੰ ਪਿਆਰ ਕਰਨ ਵਾਲੇ ਹਨ । ਉਨਾਂ ਬੇਂਈ ਦੀ ਉਹਨਾ ਦੇ ਆਪਣੇ ਰਾਜ ਸਮੇਂ ਸਫਾਈ ਤੇ ਕਿਸ਼ਤੀਆਂ ਰਾਹੀ ਬਿਦੇਸ਼ੀ ਸਲਾਨਿਆਂ ਦਾ ਲਗਾਤਾਰ ਕਾਂਜਲੀ ਆਉਣਾ ਤੇ ਬੇਂਈ ਦੀ ਸਿੱਖ ਧਰਮ ਵਿਚ ਮਹਾਨਤਾ ਵਾਰੇ ਦਸਿਆ । ਮੇਰੇ ਲਈ ਇਹ ਪ੍ਰੇਰਣਾ ਸੀ , ਗੁਰੂ ਨਾਨਕ ਦੀ ਪਵਿਤਰ ਬੇਂਈ ਜੋ 162 ਕਿਲੋ ਮੀਟਰ ਲੰਬੀ ਹੈ ਦੀ ਸਫਾਈ ।
ਕੁਝ ਸਾਥੀ ਨਾਲ ਲੈ ਤੇ ਪਹਿਲਾਂ ਦੀ ਤਰਾਂ ਨਾਲ ਲਗਦੇ ਬੂਟਾਂ ਪਿੰਡ ਵਾਸੀ ਐਸ ਪੀ ਓ ਨੂੰ ਨਾਲ ਲਾ ਕੇ ਕਾਜਲੀਂ ਦੀ ਸਫਾਈ ਸ਼ੁਰੂ ਕਰ ਦਿਤੀ । ਸਰਦਾਰ ਪ੍ਕਾਸ਼ ਸਿੰਘ ਬਾਦਲ ਮੁਖ ਮੰਤਰੀ ਜੀ ਨੂੰ ਵੀ ਸ਼੍ਰੀ ਗੁਰੂ ਨਾਨਕ ਦਾ ਨਾਂ ਲੈ ਕੇ ਬੇਨਤੀ ਕੀਤੀ । ਲੋਕਲ ਤਿੰਨੇ ਐਮ ਐਲ ਏ ਸਰਦਾਰ ਰਘਵੀਰ ਸਿੰਘ , ਬੀਬੀ ਜਗੀਰ ਕੌਰ ਤੇ ਬੀਬੀ ਉਪਿੰਦਰ ਜੀਤ ਕੌਰ ਜੋ ਸਾਰੇ ਮੰਤਰੀ ਸਨ ਰਵਇਆ ਹਾਂ ਪਖੀ ਸੀ ।
ਫੇਰ ਪੂਰੀ ਬੇਂਈ ਦੀ ਸਫਾਈ ਤੇ ਵਿਚਾਰ ਹੋਣੀ ਸ਼ੁਰੂ ਹੋਈ !
ਮੇਰੀ ਸੋਚ ਸੀ ਕੀ ਹੁਸ਼ਿਆਰਪੁਰ ਤੇ ਕਪੂਰਥਲਾ ਜਿਲੇ ਦੇ ਨਾਲ ਲਗਦੇ ਪਿੰਡ ਵਾਲਿਆਂ ਨੂੰ ਇਸ ਸੇਵਾ ਵਿਚ ਸਹਿਯੋਗ ਦੇਣ ਦੀ ਬੇਨਤੀ ਕੀਤੀ ਜਾਵੇ । ਨਹਿਰ ਦਾ ਪਾਣੀ ਬੇਂਈ ਵਿਚ ਛਡ ਕੇ ਬੂਟੀ ਨੂੰ ਜਮਾਂ ਹੋਣ ਤੋਂ ਰੋਕਿਆ ਜਾਵੇ । ਨਾਲ ਲਗਦੇ ਕਸਬਿਆਂ ਟਾਂਡਾ , ਬੇਗੋਵਾਲ , ਭੁਲਥ , ਹਮੀਰਾ , ਕਪੂਰਥਲਾ , ਆਰ ਸੀ ਐਫ ਦਾ ਸੀਵਰੇਜ ਦਾ ਪਾਣੀ ਬੇਂਈ ਵਿਚ ਪਾਉਣਾ ਬੰਦ ਕੀਤਾ ਜਾਵੇ ! ਇਸ ਵਾਰੇ ਮੁਕਮਲ ਸਰਵੇ ਤੇ ਪਲੈਨ 1998 ਤਕ ਤਿਆਰ ਹੋਗਿਆ ਸੀ । ਸਹਿਯੋਗੀ ਸਜਨਾ ਦੀ ਪੁਲਿਸ ਪਬਲਿਕ ਤਾਲਮੇਲ ਕਮੇਟੀ ਬਣ ਕੇ ਤਿਆਰ ਹੋਕੇ ਕੰਮ ਲਗ ਗਈ ਸੀ ।
ਕਾਲੀ ਬੇਂਈਂ ਦੀ ਸਫਾਈ – ਕਾਰ ਸੇਵਾ
ਕਾਲੀ ਬੇਈਂ ਦੀ ਸਫਾਈ
ਇਸ ਤਰਾਂ ਕਪੂਰਥਲਾ ਪੁਲਿਸ ਨੇ ਕਾਲੀ ਬੇਈਂ ਦੇ ਕਾਝਂਲੀ ਦੀ ਸਫਾਈ 1998 ਵਿਚ ਕਰਵਾ ਦਿਤੀ , ਨਾ ਕੋਈ ਪੈਸਾ ਸਰਕਾਰ ਨੇ ਖਰਚ ਕੀਤਾ ਨਾ ਹੀ ਕਿਸੇ ਗੈਰ ਸਰਕਾਰੀ ਸੰਸਥਾ ਤੋਂ ਮਦਦ ਲਈ ਗਈ । ਇਸਦੇ ਨਾਲ ਬੇਂਈ ਅੰਦਿਰ ਬੂਟੀ ਨੂੰ ਰੋਕਣ ਲਈ ਮੰਤਰੀ ਸਾਹਿਬਾਨ ਤੇ ਮੁਖ ਮੰਤਰੀ ਜੀ ਨੂੰ ਬੇਨਤੀ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ । ਸ਼੍ਰੀ ਪਰਵੀਨ ਵਾਲਿਆ ਸਮੇਤ ਬਹੁਤ ਲੋਕਾਂ ਦਾ ਸਹਿਯੋਗ ਪ੍ਰਾਪਤ ਹੋਇਆ , ਸਾਰੀ ਬੇਂਈ ਦਾ ਸਰਵੇ ਕੀਤਾ ਗਿਆ ।
1999 ਈ ਵਿਚ ਕਪੂਰਥਲਾ ਜਿਲੇ ਦੇ ਨਵੇਂ ਡਿਪਟੀ ਕਮਿਸ਼ਨਰ ਸ਼੍ਰੀ ਵੀ. ਕੇ ਸਿੰਘ ਤਾਇਨਾਤ ਹੋ ਗਏ । ਅਗਾਂਹ ਵਧੂ ਨੋਜਵਾਨ ਸਨ ਤੇ ਕੰਮ ਕਰਨ ਦਾ ਸ਼ੋਕ ਵੀ ਸੀ । ਅਸੀਂ ਇਕ ਇਕ ਦੋ ਗਿਆਰਾਂ ਹੋ ਗਏ ।
ਸਾਝੀਂ ਮੇਹਨਤ ਨਾਲ ਜਨਵਰੀ 2000 ਵਿਚ ਸੋ ਕਿਉਸਿਕ ਪਾਣੀ ਬੁਧੂ ਬਰਕਤ ਨਹਿਰ ਤੋਂ ਬੇਈਂ ਵਿਚ ਛਡਿਆ ਗਿਆ ।
ਸਰਕਾਰ ਦੀ ਜੇ ਮਰਜੀ ਹੋਵੈ ਤਾਂ ਸਭ ਕੁਝ ਹੋ ਸਕਦਾ ਹੈ । ਬੇਂਈ ਵਿਚ ਪਾਣੀ ਛਡਣ ਦਾ ਵਿਰੋਧ ਵੀ ਜਿਲਾ ਹੁਸ਼ਿਆਰ ਪੁਰ ਦੇ ਕਿਸਾਨਾ ਨੇ ਇਹ ਆਖ ਕੇ ਕੀਤਾ ਕਿ ਇਸ ਨਾਲ ਉਨਾਂ ਦੀ ਫਸਲ ਸੇਮ ਨਾਲ ਖਰਾਬ ਹੋ ਜਾਵੇਗੀ ।
ਬੇਂਈ ਕੰਡੇ ਦੇ ਕਪੂਰਥਲਾ ਜਿਲਾ ਦੇ ਕਈ ਪਿੰਡਾ ਦੀਆਂ ਪੰਚਾਇਤਾਂ ਨਾਲ ਵੀ ਗਲ ਚਲੀ ।
ਗੁਰੂ ਨਾਨਕ ਪਵਿਤੱਰ ਬੇਂਈ ਦੀ ਸਫਾਈ ਲਈ ਇਕ ਸੰਸਥਾ ਵੀ ਬਣੀ ਜਿਸਦ ਪ੍ਰਧਾਨ ਅਜ ਵੀ ਮੈਂ ਹਾਂ
ਸ਼੍ਰੀ ਵੀ ਕੇ ਸਿੰਘ ਦੀ ਹਿਮਤ ਨਾਲ ਸਰਕਾਰ ਦਾ ਧਿਆਨ ਵੀ ਇਸ ਵਲ ਹੋਇਆ ।
ਸਮੇਂ ਨਾਲ ਸ਼੍ਰੀ ਵੀ ਕੇ ਸਿੰਘ ਤੇ ਮੰਤਰੀ ਬੀਬੀ ਓਪਿੰਦਰਜੀਤ ਕੌਰ ਦੇ ਸਬੰਧਾਂ ਵਿਚ ਖਟਾਸ ਆ ਗਈ ! 1997 ਦੀ ਵਿਧਾਨ ਸਭਾ ਚੌਣਾ ਵਿਚ ਇਕ ਸਾਧੂ ਨੇ ਸੁਲਤਾਨ ਪੁਰ ਲੌਧੀ ਵਿਚ ਬੀਬੀ ਜੀ ਦਾ ਵਿਰੋਧ ਕੀਤਾ ਸੀ । ਉਹ ਬਾਬਾ ਸੜਕਾਂ ਵਾਲਾ ਕਰਕੇ ਜਾਣਿਆ ਜਾਂਦਾ ਸੀ ।
ਵੀ ਕੇ ਸਿੰਘ ਮੈਨੂੰ ਆਖਣ ਲਗਾ ਕਿ ਬੇਂਈ ਦੀ ਸਫਾਈ ਵਿਚ ਬਾਬਾ ਨਾਲ ਲਾ ਲਿਆ ਜਾਵੇ , ਮੈਂ ਜਾਣਦਾ ਸੀ ਕਿ ਕੇਵਲ ਬੀਬੀ ਜੀ ਪ੍ਰੇਸ਼ਾਨ ਕਰਨ ਲਈ ਹੈ । ਪਰ ਡੀ ਸੀ ਤੇ ਐਸ ਐਸ ਪੀ ਦੇ ਅਛੇ ਸਬੰਧ ਰਹਿਣੇ ਚਾਹੀਦੇ ਹਨ ਤੇ ਮੇਰੇ ਤੇ ਵੀ ਕੇ ਸਿੰਘ ਦੇ ਅਜ ਵੀ ਹਨ । ਮੈਂ ਬਾਬੇ ਨੂੰ ਕਾਰ ਸੇਵਾ ਵਿਚ ਸ਼ਾਮਲ ਕਰਨ ਦੀ ਅਗਸਤ 2000 ਨੂੰ ਹਾਮੀ ਭਰ ਦਿਤੀ ਤੇ ਅਗੇ ਇਤਿਹਾਸ ਹੈ ।
ਸ਼੍ਰੀ ਗੁਰੂ ਨਾਨਕ ਦੇਵ ਜੀ ਬੇਂਈ ਨਦੀ ਵਿਚ ਇਸ਼ਨਾਨ ਕਰਦੇ ਸਨ , ਕਿਸੇ ਨਹਿਰ ਤੇ ਨਹੀਂ , ਪਰ ਅਪਰੈਲ 2001 ਵਿਚ ਮੇਰੀ ਬਦਲੀ ਤੋਂ ਬਾਦ ਸੁਲਤਾਨ ਪੁਰ ਲੌਧੀ ਨੇੜੇ ਬੇਂਈ ਨੂੰ ਨਹਿਰ ਦਾ ਰੂਪ ਦੇ ਦਿਤਾ ਗਿਆ ।ਮੇਰੇ ਇਕ ਦੌਸਤ ਹਰਮੀਤ ਸਿੰਘ ਬੇਦੀ ਜੋ ਅਮਰੀਕਾ ਵਿਚ ਸਿਨੇਵੇਲੇ ਯੂਨੀਵਰਸਿਟੀ ਦਾ ਪਲੈਨਿੰਗ ਤੇ ਆਰਚੀਟੇਕ ਡੀਪਾਰਮੈਂਟ ਦਾ ਮੁਖੀ ਹੈ ਨੇ ਵੇਖ ਕੇ ਦਸਿਆ ਕਿ ਜੇਕਰ ਨਦੀ ਨੂੰ ਨਹਿਰ ਦਾ ਰੂਪ ਦਿਤਾ ਜਾਂਦਾ ਤਾਂ ਸਰਕਾਰ ਵਲੋਂ ਦੋਸ਼ੀ ਨੂੰ ਸਜਾ ਮਿਲਣੀ ਸੀ ।
ਸਰਕਾਰ ਤੇ ਲੌਕਾਂ ਦੀ ਮਾਇਆ ਨਾਲ 20 ਸਾਲ ਵਿਚ 2 ਕਿਲੋ ਮੀਟਰ ਨਦੀ ਨੂੰ ਨਹਿਰ ਬਣਾਉਣ ਤੋਂ ਅਗੇ ਬਾਕੀ 160 ਕਿਲੋ ਮੀਟਰ ਦੀ ਸਫਾਈ ਵਿਚ ਕਿਨਾ ਸਮਾਂ ਲਗੇਗਾ ?
ਕੁਝ ਸਾਲ ਪਹਿਲਾਂ ਇਕ ਮੀਟਿੰਗ ਡੀ ਸੀ ਕਪੂਰਥਲਾ ਮਾਂਗਟ ਸਾਹਿਬ ਨੇ ਕੀਤੀ ਸੀ , ਵਿਸ਼ਾ ਕਪੂਰਥਲਾ ਨਹਿਰ ਦੀ ਸਫਾਈ ਦਾ ਸੀ , ਮੈਂ ਤੇ ਹੋਰ ਲੋਕ ਸ਼ਾਮਲ ਸੀ , ਸਫਾਈ ਲਈ ਇਕ ਵਿਅਕਤੀ ਨੇ ਤੇਲ ਵਾਸਤੇ 2 ਲਖ ਰੁਪਏ ਮੰਗ ਲਏ , ਜੇ ਟਟੂ ਭਾੜੇ ਤੇ ਹੀ ਕਰਨਾ ਹੈ ਤਾਂ ਕੁੜਮਾ ਦਾ ਹੀ ਕਿਉਂ , ਆਖ ਕੇ ਮੈਂ ਤਾਂ ਪਿਛੇ ਹਟ ਗਿਆ , ਪਰ ਸਫਾਈ ਲਈ ਪੈਸੇ ਦਿਤੇ ਗਏ ।
ਜਦੋਂ ਬੇਗੋਵਾਲ , ਭੁਲਥ , ਹਮੀਰਾ , ਕਪੂਰਥਲਾ ਅਤੇ ਆਰ ਸੀ ਐਫ ਦੇ ਸੀਵਰੇਜ ਦਾ ਗੰਦਾ ਪਾਣੀ ਅਜੇ ਤਕ ਕਾਲੀ ਬੇਈਂ ਵਿਚ ਪੈ ਰਿਹਾ ਹੈ ਤਾਂ ਬੇਈਂ ਦਾ ਪਾਣੀ ਪੀ ਕੇ ਕੌਣ ਤੰਦਰੁਸਤ ਰਿਹ ਸਕਦਾ ਹੈ ?
ਜੇਕਰ ਮੀਡੀਆ ਵਾਲੇ ਹੀ ਭੰਗਵਾਂ ਪਾ ਕੇ ਸੁਲਤਾਨਪੁਰ ਲੌਧੀ ਨਹਿਰ ਦੇ ਕੰਡੇ ਬੈਠ ਜਾਣ ਤਾਂ ਪਵਲੀਸਿਟੀ ਨਾਲ ਕੌਈ ਵੀ ਸਨਮਾਨ ਪ੍ਰਾਪਤ ਕਰਨ ਵਿਚ ਕੀ ਦਿਕਤ ਹੈ ?
ਜੇਕਰ ਸੂਬਾ ਸਰਕਾਰਾਂ ਆਪਣੇ ਪਲੈਨਿੰਗ , ਸੰਚਾਈ ਤੇ ਪੀ ਡਬਲਿਉ ਮਹਿਕਮਾ ਨੂੰ ਨਿਕਮਾ ਗਰਦਾਨ ਪੈਸੇ ਗੈਰ ਸਰਕਾਰੀ ਲੌਕਾਂ ਨੂੰ ਨਹਿਰਾਂ , ਨਦੀਆਂ ਤੇ ਦਰਿਆਵਾਂ ਦੀ ਸਫਾਈ ਲਈ ਦੇਵੇ ਤਾਂ ਨਲਾਇਕ ਸਰਕਾਰੀ ਨੌਕਰੀ ਤੋਂ ਕੀ ਕਡ ਨਹੀ ਦੇਣੇ ਚਾਹੀਦੇ ਹਨ ?
ਪਵਿਤਰ ਕਾਲੀ ਬੇਈਂ ਦੀ ਸਫਾਈ ਨਿਯਮਾ , ਮਰਿਯਾਦਾ ਅਨੂਸਾਰ ਕੇਵਲ ਗੰਗਾ ਦੀ ਸਫਾਈ ਵਾਂਗ ਸਰਕਾਰ ਹੀ ਕਰਵਾ ਸਕਦੀ ਹੈ , ਜਿਸ ਲਈ ਮੈਂ ਪੰਜਾਬ ਤੇ ਸਿੱਖ ਪੰਥ ਪ੍ਰੇਮੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਾਂਗਾ ।
ਇਹ ਕੇਵਲ ਸੱਚ ਊਜਾਗਰ ਕਰਨ ਲਈ ਹੈ ਕਿਸੇ ਵਿਅਕਤੀ ਦੇ ਹੱਕ ਜਾਂ ਵਿਰੁਧ ਵਿਚ ਨਹੀਂ
test