ਫਰੀਦਕੋਟ ਦੀ ਹਰਲੀਨ ਆਈ ਅੱਵਲ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ।
12 ਮਈ, 2026 – ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਨ ਕਰ ਦਿੱਤਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਨਤੀਜੇ ਐਲਾਨੇ ਗਏ ਹਨ । ਇਨ੍ਹਾਂ ਨਤੀਜਿਆਂ ਵਿੱਚ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋਂ (ਫਰੀਦਕੋਟ) ਦੀ ਹਰਲੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦਾ ਮਨੀਮਹੇਸ਼ ਸ਼ਰਮਾ ਦੂਜੇ ਨੰਬਰ ‘ਤੇ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਰੀਆ ਰਾਣੀ ਤੀਜੇ ਨੰਬਰ ‘ਤੇ ਰਹੀ ਹੈ।
ਇੱਥੇ ਦੇਖੋ ਨਤੀਜਾ
ਵਿਦਿਆਰਥੀ ਬੋਰਡ ਦੀ ਅਧਿਆਰਕ ਵੈੱਬਸਾਇਟ pseb.ac.in ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ।
ਵਿਦਿਆਰਥੀ ਇਸ ਤਰ੍ਹਾਂ ਚੈੱਕ ਕਰ ਸਕਦੇ ਹਨ ਨਤੀਜਾ
- PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
- ਹੋਮਪੇਜ਼ ‘ਤੇ ਉਪਲਬਧ Results ਲਿੰਕ ‘ਤੇ ਕਲਿੱਕ ਕਰੋ।
- 10ਵੀਂ ਜਮਾਤ ਦਾ ਨਤੀਜਾ 2026 ਵਿਕਲਪ ਚੁਣੋ।
- ਆਪਣਾ ਰੋਲ ਨੰਬਰ ਜਾਂ ਆਪਣਾ ਨਾਮ ਦਰਜ ਕਰੋ।
- ਨਤੀਜਾ ਦੇਖਣ ਲਈ ਸਬਮਿੱਟ ‘ਤੇ ਕਲਿੱਕ ਕਰੋ।
- ਨਤੀਜਾ ਤੁਹਾਡੇ ਨਾਮ ਦੇ ਸਾਹਮਣੇ ਆ ਜਾਵੇਗਾ।
- ਤੁਸੀਂ ਨਤੀਜਾ ਡਾਉਨਲੋਡ ਵੀ ਕਰ ਸਕਦੇ ਹੋ ਜਾਂ ਪ੍ਰਿੰਟ ਵੀ ਕਰ ਸਕਦੇ ਹੋ।
2.84 ਲੱਖ ਤੋਂ ਵੱਧ ਵਿਦਿਆਰਥਈਆਂ ਨੇ ਦਿੱਤੀ ਪ੍ਰੀਖਿਆ
ਇਸ ਸਾਲ ਲਗਭਗ 2 ਲੱਖ 84 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆਵਾਂ ਸੂਬੇ ਭਰ ਵਿੱਚ 1 ਮਾਰਚ ਤੋਂ 1 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ। ਪ੍ਰੀਖਿਆਵਾਂ ਪੂਰੀਆਂ ਹੋਣ ਤੋਂ ਬਾਅਦ 10ਵੀਂ ਜਮਾਤ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ ਅਤੇਤੇ ਅੱਜ ਉਨ੍ਹਾਂ ਦੀ ਉਡੀਕ ਖ਼ਤਮ ਹੋ ਗਈ ਹੈ।
ETV BHARAT