ਜੇਲ੍ਹ ਪ੍ਰਸ਼ਾਸਨ ‘ਤੇ ਉੱਠੇ ਸਵਾਲ
ਇੱਥੇ ਸਥਿਤ ਕੇਂਦਰੀ ਸੁਧਾਰ ਘਰ ਵਿੱਚੋਂ ਗੈਰ ਕਾਨੂੰਨੀ ਵਸਤੂਆਂ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਜਿਸ ਸਬੰਧੀ ਜੇਲ੍ਹ ਦੇ ਵਧੀਕ ਸੁਪਰਡੈਂਟ ਜਸਵੰਤ ਸਿੰਘ ਨੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਕਾਰਵਾਈ ਲਈ ਦਿੱਤੇ ਪੱਤਰ ਅਨੁਸਾਰ ਜੇਲ੍ਹ ਅੰਦਰ ਵੱਖ-ਵੱਖ ਹਿੱਸਿਆ ਵਿੱਚ ਸੁੱਟੇ ਗਏ…
25 ਜੂਨ, 2026 – ਸ੍ਰੀ ਗੋਇੰਦਵਾਲ ਸਾਹਿਬ : ਇੱਥੇ ਸਥਿਤ ਕੇਂਦਰੀ ਸੁਧਾਰ ਘਰ ਵਿੱਚੋਂ ਗੈਰ ਕਾਨੂੰਨੀ ਵਸਤੂਆਂ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਜਿਸ ਸਬੰਧੀ ਜੇਲ੍ਹ ਦੇ ਵਧੀਕ ਸੁਪਰਡੈਂਟ ਜਸਵੰਤ ਸਿੰਘ ਨੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਕਾਰਵਾਈ ਲਈ ਦਿੱਤੇ ਪੱਤਰ ਅਨੁਸਾਰ ਜੇਲ੍ਹ ਅੰਦਰ ਵੱਖ-ਵੱਖ ਹਿੱਸਿਆ ਵਿੱਚ ਸੁੱਟੇ ਗਏ ਗੈਰ-ਕਾਨੂੰਨੀ ਸਮਾਨ ਦੇ ਪੈਕਟ ਬਰਾਮਦ ਕੀਤੇ ਗਏ ਹਨ।
ਬਰਾਮਦ ਕੀਤੇ ਗਏ ਪੈਂਕਟਾਂ ਵਿੱਚ:
668 ਬੀੜੀ ਦੇ ਬੰਡਲ
329 ਤੰਬਾਕੂ ਦੀਆਂ ਪੁੜੀਆਂ
67 ਕੂਲ-ਲਿਪ
47 ਪੈਕਟ ਸਿਗਰਟ
12 ਲਾਇਟਰ ਅਤੇ ਡਾਟਾ ਕੇਬਲ, ਹੈਡਫੋਨ ਦੇ ਨਾਲ ਹੀਟਰ ਦੇ ਸਪਰਿੰਗ ਬਰਾਮਦ ਕੀਤੇ ਗਏ ਹਨ।
ਜਾਂਚ ਅਧਿਕਾਰੀ ਅੰਗਰੇਜ ਸਿੰਘ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚੋਂ ਲਵਾਰਿਸ ਹਾਲਤ ਵਿੱਚ ਮਿਲੇ ਗੈਰ ਵਰਜਿਤ ਸਮਾਨ ਸਬੰਧੀ ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਸਥਾਨਕ ਪੁਲੀਸ ਪ੍ਰਸ਼ਾਸਨ ਦੀ ਢਿੱਲਮੱਠ ਕਾਰਨ ਜੇਲ੍ਹ ਵਿੱਚ ਨਸ਼ੇ ਦੇ ਪੈਕਟ ਅਤੇ ਹੋਰ ਗੈਰ ਕਾਨੂੰਨੀ ਪਦਾਰਥ ਸੁੱਟਣ ਦੇ ਮਾਮਲੇ ਵਧੇ ਹਨ। ਜਿਸ ਨੂੰ ਰੋਕਣ ਵਿੱਚ ਸਥਾਨਕ ਪੁਲੀਸ ਪ੍ਰਸਾਸ਼ਨ ਲਗਾਤਾਰ ਨਾਕਾਮ ਸਾਬਿਤ ਹੋ ਰਿਹਾ ਹੈ।
ਪੰਜਾਬੀ ਟ੍ਰਿਬਯੂਨ