400 ਦੇ ਕਰੀਬ ਕਣਕ ਦੀਆਂ ਬੋਰੀਆਂ ਚੋਰੀ
ਅਜਨਾਲਾ ਦੇ ਪਿੰਡ ਮਹਿਲ ਬੁਖਾਰੀ ਦੇ ਪਨਗ੍ਰੇਨ ਦੇ ਸਰਕਾਰੀ ਗੋਦਾਮ ਵਿੱਚ ਲੁੱਟ ਦੀ ਵਾਰਦਾਤ, 400 ਦੇ ਕਰੀਬ ਕਣਕ ਦੀਆਂ ਬੋਰੀਆਂ ਚੋਰੀ
30 ਜੂਨ, 2026 – ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਮਹਿਲ ਬੁਖਾਰੀ ਸਥਿਤ ਪਨਗ੍ਰੇਨ ਦੇ ਸਰਕਾਰੀ ਗੋਦਾਮ ਵਿੱਚ ਦੇਰ ਰਾਤ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
400 ਦੇ ਕਰੀਬ ਕਣਕ ਦੀਆਂ ਬੋਰੀਆਂ ਚੋਰੀ
ਇਸ ਮੌਕੇ ਗੱਲਬਾਤ ਕਰਦੇ ਟਰੱਕ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਕ ਦੇਰ ਰਾਤ ਇੱਥੇ ਖੜਿਆ ਸੀ ਅਤੇ ਚੌਂਕੀਦਾਰਾਂ ਮੁਤਾਬਕ 15 ਦੇ ਕਰੀਬ ਲੁਟੇਰੇ ਰਾਤ 12 ਵਜੇ ਤੋਂ ਬਾਅਦ ਗੋਦਾਮ ਅੰਦਰ ਦਾਖਿਲ ਹੋਏ ਅਤੇ ਉਨ੍ਹਾਂ ਨੂੰ ਬੰਧਕ ਬਣਾ 400 ਦੇ ਕਰੀਬ ਕਣਕ ਦੀਆਂ ਬੋਰੀਆਂ ਲੈ ਕੇ ਰਫੂ ਚੱਕਰ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਉੱਥੇ ਮੌਜੂਦ ਹੋਰ ਟਰੱਕਾਂ ਵਿੱਚੋਂ ਇਨ੍ਹਾਂ ਲੁਟੇਰਿਆਂ ਵੱਲੋਂ ਪਹਿਲਾਂ ਡੀਜ਼ਲ ਕੱਢ ਕੇ ਜਿਸ ਟਰੱਕ ਨੂੰ ਲੈਕੇ ਜਾਣਾ ਸੀ ਉਸ ਵਿੱਚ ਡੀਜ਼ਲ ਵੀ ਪਾਇਆ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਰਵਾਈ ਕੀਤੀ ਜਾਵੇ।
ਕਣਕ ਦੀਆਂ ਬੋਰੀਆਂ ਲੈ ਕੇ ਰਫੂ ਚੱਕਰ ਹੋਏ ਚੋਰ
ਇਸ ਮੌਕੇ ਪਨਗ੍ਰੇਨ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਚੌਂਕੀਦਾਰ ਨੂੰ ਬੰਧਕ ਬਣਾ ਕੇ ਲੁਟੇਰੇ 400 ਦੇ ਕਰੀਬ ਕਣਕ ਦੀਆਂ ਬੋਰੀਆਂ ਲੈ ਕੇ ਰਫੂ ਚੱਕਰ ਹੋ ਗਏ ਹਨ ਅਤੇ ਟਰੱਕ ਵੀ ਲੈ ਗਏ ਹਨ। ਉਨ੍ਹਾਂ ਵੱਲੋਂ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ
ਚੌਂਕੀਦਾਰਾਂ ਨੂੰ ਬਣਾਇਆ ਬੰਦੀ
ਇਸ ਸਬੰਧੀ ਚੌਂਕੀਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੋਦਾਮ ਦੀ ਇਕਦਮ ਲਾਈਟ ਬੰਦ ਹੋ ਗਈ। ਜਿਸ ਤੋਂ ਬਾਅਦ ਜਦੋਂ ਉਹ ਲਾਈਟ ਦੇਖਣਗੇ ਤਾਂ ਨੁੱਕਰ ਵਿੱਚ ਲੁਕੇ ਵਿਅਕਤੀਆਂ ਵੱਲੋਂ ਉਸ ਨੂੰ ਬੰਦੀ ਬਣਾ ਕੇ ਕਮਰੇ ਵਿੱਚ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੇ ਹੋਰ ਸਾਥੀ ਸਨ ਅਤੇ ਸਭ ਨੂੰ ਬੰਧਕ ਬਣਾ ਕੇ ਧਮਕੀ ਦਿੱਤੀ ਗਈ।
ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ “ਬੀਤੀ ਰਾਤ ਸਰਕਾਰੀ ਗੋਦਾਮ ਵਿੱਚੋਂ ਕਣਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਿਸ ਸਬੰਧੀ ਉਹ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉੱਥੇ ਨੇੜੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਖ਼ੰਗਾਲਿਆ ਜਾ ਰਿਹਾ ਹੈ।”
ETV BHARAT