ਸਰਕਾਰ ’ਤੇ ਫੁੱਟਿਆ ਗੁੱਸਾ !
ਸ਼ਹੀਦ ਸੁਖਦੇਵ ਥਾਪਰ ਜੀ ਦੇ ਜਨਮ ਸਥਾਨ ‘ਤੇ ਸ਼ਹੀਦ ਪਰਿਵਾਰ ਦੇ ਵੰਸ਼ਜ ਵੱਲੋਂ ਭੁੱਖ ਹੜਤਾਲ ਕਰਦਿਆਂ ਸਰਕਾਰ ਅੱਗੇ ਅਹਿਮ ਮੰਗਾਂ ਰੱਖੀਆਂ ਗਈਆਂ ਹਨ।
13 ਅਗਸਤ, 2026 – ਲੁਧਿਆਣਾ: ਜ਼ਿਲ੍ਹੇ ਵਿੱਚ ਸ਼ਹੀਦ ਸੁਖਦੇਵ ਥਾਪਰ ਜੀ ਦੇ ਜਨਮ ਸਥਾਨ ‘ਤੇ ਸ਼ਹੀਦ ਪਰਿਵਾਰ ਦੇ ਵੰਸ਼ਜ ਵੱਲੋਂ ਸਾਥੀਆਂ ਸਮੇਤ ਭੁੱਖ ਹੜਤਾਲ ਕੀਤੀ ਗਈ ਹੈ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੇ ਸ਼ਹੀਦਾਂ ਦੇ ਘਰ ਨੂੰ ਜਾਣ ਵਾਲੇ ਸਿੱਧੇ ਰਸਤੇ ਦਾ ਕੰਮ ਪੂਰਾ ਨਾ ਹੋਣ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਸੁਖਦੇਵ ਥਾਪਰ ਜੀ ਦੇ ਨਾਮ ‘ਤੇ ਰੱਖਣ ਦੀ ਡਿਮਾਂਡ ਕੀਤੀ ਸੀ ਪਰ ਚਾਰ ਸਾਲ ਬੀਤ ਜਾਣ ਦੇ ਮਗਰੋਂ ਵੀ ਇਹ ਡਿਮਾਂਡ ਨੂੰ ਪੂਰਾ ਨਹੀਂ ਕੀਤਾ ਗਿਆ।
“ਇਸ ਬਾਬਤ ਉਹ ਕਈ ਚਿੱਠੀਆਂ ਲਿਖ ਚੁੱਕੇ ਨੇ ਅਤੇ ਕਈ ਮੰਤਰੀ ਸਮੇਤ ਅਧਿਕਾਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਸ਼ਹੀਦ ਸੁਖਦੇਵ ਥਾਪਰ ਇੱਕ ਹਿੰਦੂ ਸ਼ਹੀਦ ਨੇ ਜਿਸ ਕਰਕੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਹੈ।”–ਅਸ਼ੋਕ ਥਾਪਰ,ਪ੍ਰਧਾਨ,ਸ਼ਹੀਦ ਸੁਖਦੇਵ ਥਾਪਰ ਮੈਂਮੋਰੀਅਲ ਟਰੱਸਟ
ਕਿਉਂ ਨਹੀਂ ਮੰਨੀਆਂ ਜਾ ਰਹੀਆਂ ਮੰਗਾਂ ?
ਸ਼ਹੀਦ ਸੁਖਦੇਵ ਥਾਪਰ ਮੈਂਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਬੋਲਦੇ ਹੋਏ ਕਿਹਾ ਕਿ “ਜਿੱਥੇ ਉਹ ਕਈ ਵਾਰ ਮੁੱਖ ਮੰਤਰੀ ਸਮੇਤ ਕੇਂਦਰ ਦੀ ਵਜ਼ੀਰਾਂ ਨਾਲ ਮੁਲਾਕਾਤ ਕਰ ਚੁੱਕੇ ਨੇ ਪਰ ਬਾਵਜੂਦ ਇਸਦੇ ਸ਼ਹੀਦ ਸੁਖਦੇਵ ਥਾਪਰ ਜੀ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਹਲੇ ਤੱਕ ਨਹੀਂ ਬਣਾਇਆ ਗਿਆ ਜਿਸ ਸਬੰਧੀ 40 ਗਜ ਜਗ੍ਹਾ ਇਕਵਾਇਰ ਕੀਤੀ ਗਈ ਹੈ। ਇਸ ਦੇ ਨਾਲ ਹੀ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਸੁਖਦੇਵ ਥਾਪਰ ਜੀ ਦੇ ਨਾਮ ਤੇ ਰੱਖਣ ਦੀ ਡਿਮਾਂਡ ਕੀਤੀ ਗਈ ਸੀ। ਪਰ ਹਿੰਦੂ ਸ਼ਹੀਦ ਹੋਣ ਦੇ ਕਰਕੇ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ। ਸਭ ਵੋਟ ਬੈਂਕ ਦੀ ਰਾਜਨੀਤੀ ਹੈ।”
ਪ੍ਰਸ਼ਾਸਨ ‘ਤੇ ਸਵਾਲ
ਇਸ ਤੋਂ ਪਹਿਲਾਂ ਉਨ੍ਹਾਂ ਇਹ ਵੀ ਕਿਹਾ ਕਿ “ਸਾਨੂੰ ਰਸਤਾ ਲੈਣ ਲਈ ਵੀ ਲੰਬਾ ਸੰਘਰਸ਼ ਕਰਨਾ ਪਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਨਹੀਂ ਜਾਗਿਆ ਹਾਲੇ ਤੱਕ 40 ਗਜ ਰਸਤੇ ਦਾ ਕੰਮ ਪੂਰਾ ਨਹੀਂ ਹੋ ਪਾਇਆ ਜਦੋਂ ਕਿ ਕਈ ਵਾਰ ਤਰੀਕਾ ਲੰਘ ਚੁੱਕੀਆਂ ਹਨ। ਰੇਲਵੇ ਸਟੇਸ਼ਨ ਦਾ ਨਾਮ ਅਸੀਂ ਚਾਹੁੰਦੇ ਹਾਂ ਕਿ ਸ਼ਹੀਦ ਸੁਖਦੇਵ ਥਾਪਰ ਦੇ ਨਾਂ ਤੇ ਰੱਖਿਆ ਜਾਵੇ ਜਿਸ ਤਰ੍ਹਾਂ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾ ਰਿਹਾ ਹੈ ਉਸੇ ਦੇ ਤਰਜ਼ ਤੇ ਇਹ ਵੀ ਹੋਣਾ ਚਾਹੀਦਾ ਹੈ। ਹੁਣ ਕਿ ਇਸ ਤੋਂ ਪਹਿਲਾਂ ਖੁਦ ਰੇਲਵੇ ਦੇ ਮੰਤਰੀ ਰਵਨੀਤ ਬਿੱਟੂ ਰਹਿ ਚੁੱਕੇ ਨੇ ਜੋ ਕਿ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ।”
ETV BHARAT