ਭਾਰਤੀ ਫੌਜ ‘ਚ ਨਿਭਾ ਰਹੇ ਸੇਵਾਵਾਂ
ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਦੇ ਐਨ.ਸੀ.ਸੀ. (NCC) ਕੈਡਿਟਾਂ ਨੇ ਜਿੱਤੇ ਮੈਡਲ ਅਤੇ ਯੂਨੀਵਰਸਿਟੀ ਦਾ ਨਾਂ ਕੀਤਾ ਰੋਸ਼ਨ।
13 ਅਗਸਤ, 2026 – ਲੁਧਿਆਣਾ: ਲੁਧਿਆਣਾ ਦੀ ਪ੍ਰਸਿੱਧ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਨਾ ਸਿਰਫ਼ ਪਸ਼ੂ ਪਾਲਣ ਅਤੇ ਵੈਟਨਰੀ ਵਿਗਿਆਨ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਆਪਣੀ ਵੱਖਰੀ ਪਛਾਣ ਰੱਖਦੀ ਹੈ, ਸਗੋਂ ਇਹ ਆਪਣੇ ਐਨ.ਸੀ.ਸੀ. (NCC) ਕੈਡਿਟਾਂ ਨੂੰ ਦਿੱਤੀ ਜਾਂਦੀ ਉੱਚ ਪੱਧਰੀ ਸਿਖਲਾਈ ਲਈ ਵੀ ਜਾਣੀ ਜਾਂਦੀ ਹੈ। ਯੂਨੀਵਰਸਿਟੀ ਵਿੱਚ ਐਨ.ਸੀ.ਸੀ. ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਘੋੜਸਵਾਰੀ (Equestrian training) ਦੀ ਪ੍ਰੋਫੈਸ਼ਨਲ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਦੇ ਦਮ ‘ਤੇ ਇੱਥੋਂ ਦੇ ਕਈ ਕੈਡਿਟਾਂ ਨੇ ਦੇਸ਼ ਭਰ ਵਿੱਚ ਯੂਨੀਵਰਸਿਟੀ ਦਾ ਨਾਂ ਰੋਸ਼ਨ ਕੀਤਾ ਹੈ। ਇੰਨਾ ਹੀ ਨਹੀਂ ਇਥੋਂ ਕਈ ਅਫਸਰ ਬਣ ਕੇ ਫੌਜ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ। ਇਸ ਸਾਲ ਵੀ ਦੋ ਐਨਸੀਸੀ ਕੈਡੀਡੇਟਸ ਦੀ ਚੋਣ ਭਾਰਤੀ ਫੌਜ ਦੇ ਵਿੱਚ ਹੋਈ ਹੈ, ਜੋ ਕਿ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾ ਰਹੇ ਹਨ।
ਘੋੜਸਵਾਰੀ ਦੀ ਵਿਸ਼ੇਸ਼ ਸਿਖਲਾਈ ਅਤੇ ਅਨੁਸ਼ਾਸਨ
ਯੂਨੀਵਰਸਿਟੀ ਦੀ ਐਨ.ਸੀ.ਸੀ. ਰਿਮਾਊਂਟ ਐਂਡ ਵੈਟਨਰੀ (R&V) ਸਕੁਐਡਰਨ ਵੱਲੋਂ ਕੈਡਿਟਾਂ ਨੂੰ ਘੋੜਿਆਂ ਦੀ ਸਾਂਭ-ਸੰਭਾਲ ਤੋਂ ਲੈ ਕੇ ਘੋੜਸਵਾਰੀ ਦੇ ਗੁੰਝਲਦਾਰ ਦਾਅ-ਪੇਚ ਸਿਖਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ “ਇਹ ਵੈਟਰਨਰੀ ਡਾਕਟਰ ਦਾ ਜਾਨਵਰ ਦੇ ਨਾਲ ਪਿਆਰ ਜਰੂਰ ਹੋਣਾ ਚਾਹੀਦਾ ਹੈ। ਇਸੇ ਅਟੁੱਟ ਰਿਸ਼ਤੇ ਨੂੰ ਐਨਸੀਸੀ ਦੇ ਰਾਹੀਂ ਉਹ ਘੋੜਸਵਾਰੀ ਕਰਕੇ ਦਰਸ਼ਾਉਂਦੇ ਹਨ। ਇੱਥੇ ਵੈਟਰਨਰੀ ਕਰਨ ਵਾਲੇ ਵਿਦਿਆਰਥੀਆਂ ਲਈ ਐਨਸੀਸੀ ਰੱਖਣਾ ਲਾਜ਼ਮੀ ਹੈ ਤਿੰਨ ਸਾਲ ਦੇ ਦੌਰਾਨ ਉਹ ਐਨਸੀਸੀ ਦੇ ਨਾਲ ਘੋੜਸਵਾਰੀ ਸਿੱਖਦੇ ਹਨ। ਇੱਥੇ ਲਗਭਗ 12 ਤੋਂ 15 ਘੋੜੇ ਹਨ, ਜਿਨਾਂ ਦੀ ਉਹ ਸੇਵਾ ਕਰਦੇ ਹਨ। ਵਿਦਿਆਰਥੀ ਸਵੇਰੇ ਤੜਕੇ ਉੱਠ ਕੇ ਉਨ੍ਹਾਂ ਦਾ ਖਾਣਾ ਪੀਣਾ ਉਨ੍ਹਾਂ ਦੀ ਸੇਵਾ ਕਰਨ ਦੇ ਨਾਲ ਸਿਖਲਾਈ ਲੈਂਦੇ ਹਨ, ਜੋ ਕਿ ਫੌਜ ਦਾ ਇੱਕ ਅਟੁੱਟ ਅੰਗ ਹੈ।”
ਵਿਸ਼ੇਸ਼ ਈਵੈਂਟਸ
ਕੈਡਿਟਾਂ ਨੂੰ ਸ਼ੋਅ ਜੰਪਿੰਗ (Show Jumping), ਡਰੈਸਾਜ (Dressage), ਅਤੇ ਟੈਂਟ ਪੈਗਿੰਗ (Tent Pegging) ਵਰਗੀਆਂ ਚੁਣੌਤੀਪੂਰਨ ਖੇਡਾਂ ਵਿੱਚ ਮਾਹਰ ਬਣਾਇਆ ਜਾਂਦਾ ਹੈ। ਇਸ ਸਿਖਲਾਈ ਨਾਲ ਨੌਜਵਾਨਾਂ ਵਿੱਚ ਅਨੁਸ਼ਾਸਨ, ਹਿੰਮਤ, ਤੁਰੰਤ ਫੈਸਲਾ ਲੈਣ ਦੀ ਸਮਰੱਥਾ ਅਤੇ ਪਸ਼ੂਆਂ ਪ੍ਰਤੀ ਲਗਾਅ ਵਰਗੇ ਗੁਣ ਵਿਕਸਿਤ ਹੁੰਦੇ ਹਨ। ਘੋੜਸਵਾਰੀ ਅਤੇ ਐਨ.ਸੀ.ਸੀ. ਵਿੱਚ ਮਿਲੇ ਅਨੁਸ਼ਾਸਨ ਦੇ ਬਲਬੂਤੇ ਯੂਨੀਵਰਸਿਟੀ ਦੇ ਕਈ ਕੈਡਿਟ ਹੁਣ ਤੱਕ ਭਾਰਤੀ ਫ਼ੌਜ (Indian Army) ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਖਾਸ ਕਰਕੇ ਭਾਰਤੀ ਫ਼ੌਜ ਦੀ ‘ਰਿਮਾਊਂਟ ਐਂਡ ਵੈਟਨਰੀ ਕੋਰ’ (RVC) ਵਿੱਚ ਇੱਥੋਂ ਦੇ ਵਿਦਿਆਰਥੀਆਂ ਦੀ ਚੋਣ ਵੱਡੇ ਪੱਧਰ ‘ਤੇ ਹੁੰਦੀ ਹੈ। ਇੱਥੇ ਪ੍ਰਾਪਤ ਕੀਤੀ ਵਿਹਾਰਕ (practical) ਸਿਖਲਾਈ ਕੈਡਿਟਾਂ ਨੂੰ ਫ਼ੌਜੀ ਭਰਤੀ ਪ੍ਰਕਿਰਿਆ ਅਤੇ SSB ਇੰਟਰਵਿਊਆਂ ਵਿੱਚ ਦੂਜਿਆਂ ਨਾਲੋਂ ਅੱਗੇ ਰੱਖਦੀ ਹੈ।
ਰਾਸ਼ਟਰੀ ਪੱਧਰ ‘ਤੇ ਮੈਡਲ
ਗਣਤੰਤਰ ਦਿਵਸ ਕੈਂਪ (RDC): ਨਵੀਂ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਗਣਤੰਤਰ ਦਿਵਸ ਕੈਂਪ ਅਤੇ ਆਲ ਇੰਡੀਆ R&V NCC ਮੀਟ ਵਿੱਚ GADVASU ਦੇ ਕੈਡਿਟਾਂ ਨੇ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲ ਜਿੱਤੇ ਹਨ।
ਸਰਵੋਤਮ ਘੋੜਸਵਾਰ ਦੇ ਖਿਤਾਬ: ਇੱਥੋਂ ਦੇ ਕੈਡਿਟਾਂ ਨੇ ਰਾਸ਼ਟਰੀ ਪੱਧਰ ‘ਤੇ ‘ਬੈਸਟ ਰਾਈਡਰ’ (Best Rider) ਦੀਆਂ ਟਰਾਫੀਆਂ ਵੀ ਆਪਣੇ ਨਾਂ ਕੀਤੀਆਂ ਹਨ।
ਕੈਡੀਡੇਟ ਲਵਲੀਨ ਕੌਰ ਨੇ ਦੱਸਿਆ ਕਿ “ਮੈਂ ਦੂਜੇ ਸਾਲ ਦੀ ਵਿਦਿਆਰਥਣ ਹਾਂ ਅਤੇ ਘੋੜਸਵਾਰੀ ਸਿੱਖ ਰਹੀ ਹਾਂ। ਇਸ ਦੇ ਨਾਲ ਸਾਡੇ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਸਾਡੇ ਕਈ ਸੀਨੀਅਰ ਇੱਥੋਂ ਸਿਖਲਾਈ ਲੈ ਕੇ ਨਾ ਸਿਰਫ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਹਨ। ਸਗੋਂ ਕੌਮੀ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ‘ਚ ਕਈ ਵਾਰ ਮੈਡਲ ਵੀ ਹਾਸਿਲ ਕਰ ਚੁੱਕੇ ਹਨ।”
ਵਿਦਿਆਰਥੀਆਂ ਦੀਆਂ ਉਪਲਬਧੀਆਂ
ਭਾਰਤੀ ਫੌਜ ਦੇ ਕਰਨਲ ਏ ਸ੍ਰੀਨਿਵਾਸ ਰਾਓ, ਨੇ ਦੱਸਿਆ ਕਿ “ਪਿਛਲੇ ਸਾਲ ਹੀ ਸਾਡੇ ਦੋ ਵਿਦਿਆਰਥੀਆਂ ਵੱਲੋਂ 26 ਜਨਵਰੀ ਦੇ ਵਿੱਚ ਪਰੇਡ ਦੇ ਦੌਰਾਨ ਹਿੱਸਾ ਲਿਆ ਗਿਆ ਸੀ। ਇਸੇ ਕਾਰਨ ਸਾਡੇ ਕੋਲ ਪਿਛਲੇ ਸਾਲ 2 ਸਿਲਵਰ ਮੈਡਲ 2 ਕਾਂਸੇ ਦੇ ਤਗਮੇ ਅਤੇ ਜੇਤੂ ਟਰਾਫੀ ਹਾਸਿਲ ਕੀਤੀ ਹੈ। ਤਿੰਨ ਵਿਦਿਆਰਥੀਆਂ ਨੇ ਇਹ ਉਪਲਬਧੀਆਂ ਹਾਸਲ ਕੀਤੀਆਂ। ਇਸੇ ਕਾਰਨ ਸਾਡਾ ਪੰਜਾਬ ਅਤੇ ਹਰਿਆਣੇ ਦਾ ਯੂਨਿਟ ਪਹਿਲੇ ਨੰਬਰ ‘ਤੇ ਰਿਹਾ ਸੀ।” ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਦੌਰਾਨ 50 ਤੋਂ ਵਧੇਰੇ ਅਫਸਰ ਰਿਮੋਟ ਅਤੇ ਵੈਟਨਰੀ ਕਮਿਸ਼ਨ ਦੇ ਵਿੱਚ ਚੁਣੇ ਗਏ ਹਨ। ਬੀਤੇ ਸਾਲ ਹੀ ਕੈਪਟਨ ਸ਼ਿਵਮ ਇਸ ਸਾਲ ਕੈਪਟਨ ਅਵਨੀਤ ਕੌਰ ਅਤੇ ਕੈਪਟਨ ਭਾਵੇਸ਼ ਟੰਡਨ ਕਮਿਸ਼ਨ ਹੋਏ ਹਨ।
ਘੋੜਸਵਾਰੀ ਐਨਸੀਸੀ ਦਾ ਅਹਿਮ ਹਿੱਸਾ
ਉੱਥੇ ਹੀ ਬ੍ਰਿਗੇਡੀਅਰ ਪੀਐਸ ਚੀਮਾ ਨੇ ਦੱਸਿਆ ਕਿ ਘੋੜਸਵਾਰੀ ਐਨਸੀਸੀ ਦਾ ਅਹਿਮ ਹਿੱਸਾ ਹੈ। ਕਿਹਾ ਕਿ “ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਅਹਿਮ ਯੋਗਦਾਨ ਐਨਸੀਸੀ ਦੇ ਵਿੱਚ ਦਿੱਤਾ ਗਿਆ ਹੈ। ਇੱਥੇ ਵਿਦਿਆਰਥੀਆਂ ਨੂੰ ਘੋੜ ਸਵਾਰੀ ਸਿਖਾਈ ਜਾਂਦੀ ਹੈ। ਸੈਂਕੜੇ ਵਿਦਿਆਰਥੀ ਇੱਥੋਂ ਐਨਸੀਸੀ ਕੈਡਿਟਸ ਬੰਨ੍ਹ ਚੁੱਕੇ ਹਨ ਅਤੇ ਇੱਥੋਂ ਤੱਕ ਕਿ ਕਈ ਸੀਨੀਅਰ ਅਫਸਰ ਵੀ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਪਾਸ ਆਊਟ ਹਨ। ਉਨ੍ਹਾਂ ਨੇ ਦੱਸਿਆ ਕਿ ਅਨੁਸ਼ਾਸਨ ਅਤੇ ਜੋਰ ਦੇ ਸਿਰ ‘ਤੇ ਘੋੜੇ ਨੂੰ ਕਾਬੂ ਕਰਨਾ ਹੁੰਦਾ ਹੈ ਅਤੇ ਇਹ ਇੱਕ ਵੈਟਨਰੀ ਨੂੰ ਆਉਣਾ ਜਰੂਰੀ ਹੈ।
ETV BHARAT