ਪਲਾਸਟਰ ਆਰਟ ਨਾਲ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਕੀਤਾ ਹਾਸਲ
ਬਰਨਾਲਾ ਦੀਆਂ ਤਿੰਨ ਵਿਦਿਆਰਥਣਾਂ ਨੇ ਬਿਜ਼ਨਸ ਬਲਾਸਟਰ ਯੰਗ ਐਂਟਰਪ੍ਰੇਨਿਓਰਸ਼ਿਪ‘ ਯੋਜਨਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
24 ਅਗਸਤ, 2026 – ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਜੋਧਪੁਰ ਦੀ ਪਲਾਸਟਰ ਆਰਟ (P-O-P) ਟੀਮ ਦੀਆਂ ਤਿੰਨ ਛਾਤਰਾਵਾਂ ਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਸੁਮਨਪ੍ਰੀਤ ਕੌਰ ਨੇ ਜ਼ਿਲ੍ਹਾ ਪੱਧਰ ‘ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਲਈ ਚਲਾਈ ਜਾ ਰਹੀ ਹੈ। ਬਿਜ਼ਨਸ ਬਲਾਸਟਰ ਯੰਗ ਐਂਟਰਪ੍ਰੇਨਿਓਰਸ਼ਿਪ’ ਯੋਜਨਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਹੁਣ ਰਾਜ ਪੱਧਰੀ ਮੁਕਾਬਲੇ ਵਿੱਚ ਹੁਨਰ ਦਿਖਾਉਣਗੀਆਂ। ਪਿੰਡ ਚੀਮਾ ਜੋਧਪੁਰ ਦੇ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬਿਜ਼ਨਸ ਬਲਾਸਟਰ ਯੋਜਨਾ ਤਹਿਤ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ।
ਸਕੂਲ ਦੀ ਪਲਾਸਟਰ ਆਰਟ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਸਕੂਲ ਦੀ ਪਲਾਸਟਰ ਆਰਟ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਰਾਜ ਪੱਧਰੀ ਮੁਕਾਬਲੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤਿੰਨੋਂ ਵਿਦਿਆਰਥਣਾਂ ਪਲਾਸਟਰ ਆਰਟ ਤਹਿਤ ਵੱਖ-ਵੱਖ ਕਲਾਤਮਕ ਅਤੇ ਸਜਾਵਟੀ ਉਤਪਾਦ ਤਿਆਰ ਕਰ ਰਹੀਆਂ ਹਨ। ਵਿਦਿਆਰਥਣਾਂ ਨੇ ਆਪਣੀ ਰਚਨਾਤਮਕ ਕਲਾ ਨੂੰ ਬਿਜ਼ਨਸ ਆਈਡੀਆ ਨਾਲ ਜੋੜਦੇ ਹੋਏ ਉਤਪਾਦਾਂ ਦੇ ਨਿਰਮਾਣ ਦੇ ਨਾਲ-ਨਾਲ ਉਨ੍ਹਾਂ ਦੀ ਲਾਗਤ, ਆਕਰਸ਼ਕ ਪ੍ਰਸਤੁਤੀ, ਗਾਹਕਾਂ ਦੀ ਪਸੰਦ ਅਤੇ ਬਾਜ਼ਾਰ ਦੀਆਂ ਸੰਭਾਵਨਾਵਾਂ ‘ਤੇ ਵੀ ਕੰਮ ਕੀਤਾ ਹੈ। ਜ਼ਿਲ੍ਹਾ ਪੱਧਰ ‘ਤੇ ਆਯੋਜਿਤ ਮੁਕਾਬਲੇ ਵਿੱਚ ਕੁੱਲ 10 ਟੀਮਾਂ ਨੇ ਹਿੱਸਾ ਲਿਆ ਸੀ। ਸਾਰੀਆਂ ਟੀਮਾਂ ਨੂੰ ਪਿੱਛੇ ਛੱਡਦੇ ਹੋਏ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਦੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਹਾਸਲ ਕੀਤਾ।
ਹੁਣ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਵੇਗੀ ਪਲਾਸਟਰ ਆਰਟ ਟੀਮ
ਹੁਣ ਇਹ ਟੀਮ ਸਤੰਬਰ ਮਹੀਨੇ ਵਿੱਚ ਚੰਡੀਗੜ੍ਹ ਵਿਖੇ ਆਯੋਜਿਤ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਵੇਗੀ। ਇਨ੍ਹਾਂ ਵਿਦਿਆਰਥਣਾਂ ਨੂੰ ਰਾਜ ਪੱਧਰੀ ਮੁਕਾਬਲੇ ਵਿੱਚ ਉਦਯੋਗ ਜਗਤ ਦੇ ਮਾਹਰਾਂ ਤੋਂ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਮਾਹਰਾਂ ਦੀ ਸਲਾਹ ਨਾਲ ਵਿਦਿਆਰਥਣਾਂ ਆਪਣੇ ਪਲਾਸਟਰ ਆਰਟ ਬਿਜ਼ਨਸ ਆਈਡੀਆ ਨੂੰ ਹੋਰ ਬਿਹਤਰ ਬਣਾਉਂਦੇ ਹੋਏ ਉਤਪਾਦ ਦੀ ਗੁਣਵੱਤਾ, ਪੈਕੇਜਿੰਗ, ਮਾਰਕੀਟਿੰਗ, ਕੀਮਤ ਨਿਰਧਾਰਨ ਅਤੇ ਵਿਕਰੀ ਵਰਗੇ ਮਹੱਤਵਪੂਰਨ ਪਹਿਲੂਆਂ ਨੂੰ ਸਮਝ ਸਕਣਗੀਆਂ। ਸਕੂਲ ਪ੍ਰਿੰਸੀਪਲ ਅਤੇ ਤਿੰਨੋਂ ਸਕੂਲ ਛਾਤਰਾਵਾਂ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜ਼ਨਸ ਬਲਾਸਟਰ ਯੋਜਨਾ ਤਹਿਤ ਉਨ੍ਹਾਂ ਦੇ ਹੁਨਰ ਨੂੰ ਪਛਾਣ ਕੇ ਉਨ੍ਹਾਂ ਨੂੰ ਇੱਕ ਚੰਗਾ ਪਲੇਟਫਾਰਮ ਦਿੱਤਾ।
ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਸੀ ਇਹ ਯੋਜਨਾ
‘ਬਿਜ਼ਨਸ ਬਲਾਸਟਰ ਯੰਗ ਐਂਟਰਪ੍ਰੇਨਿਓਰਸ਼ਿਪ’ ਯੋਜਨਾ ਇਹ ਯੋਜਨਾ ਸਭ ਤੋਂ ਪਹਿਲਾਂ ਦਿੱਲੀ ਸਰਕਾਰ (ਆਮ ਆਦਮੀ ਪਾਰਟੀ) ਦੁਆਰਾ ਸਤੰਬਰ 2021 ਵਿੱਚ ਸ਼ੁਰੂ ਕੀਤੀ ਗਈ ਸੀ। ਦਿੱਲੀ ਦੀ ਸਫਲਤਾ ਤੋਂ ਬਾਅਦ, ਪੰਜਾਬ ਸਰਕਾਰ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਲਈ ਇਸ ਨੂੰ ‘ਬਿਜ਼ਨਸ ਬਲਾਸਟਰ ਯੰਗ ਐਂਟਰਪ੍ਰੇਨਿਓਰਸ਼ਿਪ’ ਯੋਜਨਾ ਦੇ ਰੂਪ ਵਿੱਚ ਲਾਗੂ ਕੀਤਾ, ਜਿਸ ਵਿੱਚ ਪੰਜਾਬ ਦੇ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੇ ਹੁਨਰ ਦੇ ਹਿਸਾਬ ਨਾਲ ਪੰਜਾਬ ਸਰਕਾਰ ਚੰਗੇ ਪਲੇਟਫਾਰਮ ਦੇ ਰਹੀ ਹੈ। ਉਸੇ ਤਹਿਤ ਰਾਜ ਪੱਧਰ ਲਈ ਚੁਣੀ ਗਈ ਟੀਮ ਵਿੱਚ ਕੋਮਲਪ੍ਰੀਤ ਕੌਰ, ਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਸ਼ਾਮਲ ਹਨ।
ਸਵੈ–ਰੋਜ਼ਗਾਰ ਦੇ ਅਵਸਰ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਯਤਨ ਕੀਤਾ
ਤਿੰਨੋਂ ਵਿਦਿਆਰਥਣਾਂ ਪਲਾਸਟਰ ਆਰਟ ਤਹਿਤ ਵੱਖ-ਵੱਖ ਕਲਾਤਮਕ ਅਤੇ ਸਜਾਵਟੀ ਉਤਪਾਦ ਤਿਆਰ ਕਰ ਰਹੀਆਂ ਹਨ। ਵਿਦਿਆਰਥਣਾਂ ਨੇ ਆਪਣੀ ਰਚਨਾਤਮਕ ਕਲਾ ਨੂੰ ਬਿਜ਼ਨਸ ਆਈਡੀਆ ਨਾਲ ਜੋੜਦੇ ਹੋਏ ਉਤਪਾਦਾਂ ਦੇ ਨਿਰਮਾਣ ਦੇ ਨਾਲ-ਨਾਲ ਉਨ੍ਹਾਂ ਦੀ ਲਾਗਤ, ਆਕਰਸ਼ਕ ਪ੍ਰਸਤੁਤੀ, ਗਾਹਕਾਂ ਦੀ ਪਸੰਦ ਅਤੇ ਬਾਜ਼ਾਰ ਦੀਆਂ ਸੰਭਾਵਨਾਵਾਂ ‘ਤੇ ਵੀ ਕੰਮ ਕੀਤਾ ਹੈ। ਖਾਸ ਗੱਲ ਇਹ ਹੈ ਕਿ ਵਿਦਿਆਰਥਣਾਂ ਨੇ ਪਲਾਸਟਰ ਕਲਾ ਨੂੰ ਕੇਵਲ ਇੱਕ ਰਚਨਾਤਮਕ ਗਤੀਵਿਧੀ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਉੱਦਮਤਾ ਅਤੇ ਸਵੈ-ਰੋਜ਼ਗਾਰ ਦੇ ਅਵਸਰ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਦਾ ਇਹ ਵਿਵਹਾਰਕ ਬਿਜ਼ਨਸ ਮਾਡਲ ਬਿਜ਼ਨਸ ਬਲਾਸਟਰ ਯੋਜਨਾ ਦੇ ਉਦੇਸ਼ ਨੂੰ ਵੀ ਦਰਸਾਉਂਦਾ ਹੈ।
ਸਕੂਲ ਦੇ ਪ੍ਰਿੰਸੀਪਲ ਨੇ ਵੀ ਵਧਾਈ ਦਿੱਤੀ
ਇਸ ਪ੍ਰਾਪਤੀ ‘ਤੇ ਸਕੂਲ ਕੰਪਲੈਕਸ ਵਿੱਚ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਬਿਜ਼ਨਸ ਬਲਾਸਟਰ ਨੋਡਲ ਇੰਚਾਰਜ ਮੰਜੂ ਬਾਲਾ ਅਤੇ ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ “ਉਨ੍ਹਾਂ ਦੀ ਮਿਹਨਤ, ਰਚਨਾਤਮਕ ਸੋਚ ਅਤੇ ਉੱਦਮਸ਼ੀਲਤਾ ਦੀ ਭਾਵਨਾ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪਰਿਵਾਰ ਨੇ ਕੋਮਲਪ੍ਰੀਤ ਕੌਰ, ਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਨੂੰ ਰਾਜ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਵਿਦਿਆਰਥਣਾਂ ਆਪਣੀ ਰਚਨਾਤਮਕਤਾ, ਮਿਹਨਤ ਅਤੇ ਉੱਦਮਸ਼ੀਲ ਸੋਚ ਦੇ ਦਮ ‘ਤੇ ਰਾਜ ਪੱਧਰ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੋਸ਼ਨ ਕਰਨਗੀਆਂ।”
“ਇਹ ਸਰਕਾਰ ਇਹ ਚਲਾਇਆ ਗਿਆ ਪ੍ਰਜੈਕਟ ਬਹੁਤ ਹੀ ਵਧੀਆਂ ਉਪਰਾਲਾ ਹੈ। ਕਿਉਂਕਿ ਇਸ ਸਕੂਲ ਵਿੱਚ ਬਹੁਤ ਹੀ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਇਸ ਨਾਲ ਬੱਚਿਆਂ ਨੂੰ ਅੱਗੇ ਜਾਣ ਦਾ ਮੌਕਾ ਮਿਲ ਰਿਹਾ ਹੈ। ਇਸ ਨਾਲ ਬੱਚਿਆਂ ਵਿੱਚ ਚੰਗੇ ਗੁਣ ਪੈਦਾ ਹੋ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਇਹ ਕੰਮ ਕੁੜੀਆਂ ਕਰ ਰਹੀਆਂ ਹਨ। ਜੋ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ।“-ਮੰਜੂ ਬਾਲਾ, ਇੰਚਾਰਜ ਬਿਜ਼ਨਸ ਬਲਾਸਟਰ ਨੋਡਲ
ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ “ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਰਾਜ ਪੱਧਰੀ ਮੁਕਾਬਲਿਆਂ ਲਈ ਚੁਣਿਆ ਗਿਆ ਹੈ। ਜਦੋਂ ਇਹ ਵਿਦਿਆਰਥਣਾਂ ਉੱਥੇ ਆਏ ਵੱਡੇ–ਵੱਡੇ ਕਾਰੋਬਾਰੀਆਂ ਸਾਹਮਣੇ ਆਪਣੇ ਪ੍ਰੋਜੈਕਟ ਦੀ ਪ੍ਰਦਰਸ਼ਨੀ ਕਰਨਗੀਆਂ ਤਾਂ ਇਨ੍ਹਾਂ ਵਿਦਿਆਰਥਣਾਂ ਦੇ ਇਸ ਕਾਰੋਬਾਰ ਇੱਕ ਹੌਂਸਲਾ ਮਿਲੇਗਾ ਅਤੇ ਇਨ੍ਹਾਂ ਦੇ ਕਾਰੋਬਾਰ ਵਿੱਚ ਹੋਰ ਵੀ ਵਾਧਾ ਹੋਵੇਗਾ।”
ਤਿੰਨੋਂ ਸਕੂਲ ਵਿਦਿਆਰਥਣਾਂ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ “ਪੰਜਾਬ ਸਰਕਾਰ ਨੇ ਉਨ੍ਹਾਂ ਦੇ ਹੁਨਰ ਨੂੰ ਇੱਕ ਨਵਾਂ ਰਾਹ ਦਿੱਤਾ ਹੈ। ਰਾਜ ਪੱਧਰੀ ਮੁਕਾਬਲੇ ਵਿੱਚ ਵਿਦਿਆਰਥਣਾਂ ਨੂੰ ਉਦਯੋਗ ਜਗਤ ਦੇ ਮਾਹਰਾਂ ਤੋਂ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਮਾਹਰਾਂ ਦੀ ਸਲਾਹ ਨਾਲ ਵਿਦਿਆਰਥਣਾਂ ਆਪਣੇ ਪਲਾਸਟਰ ਆਰਟ ਬਿਜ਼ਨਸ ਆਈਡੀਆ ਨੂੰ ਹੋਰ ਬਿਹਤਰ ਬਣਾਉਂਦੇ ਹੋਏ ਉਤਪਾਦ ਦੀ ਗੁਣਵੱਤਾ, ਪੈਕੇਜਿੰਗ, ਮਾਰਕੀਟਿੰਗ, ਕੀਮਤ ਨਿਰਧਾਰਨ ਅਤੇ ਵਿਕਰੀ ਵਰਗੇ ਮਹੱਤਵਪੂਰਨ ਪਹਿਲੂਆਂ ਨੂੰ ਸਮਝ ਸਕਣਗੀਆਂ।”
ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਕਿਹਾ ਕਿ “ਅਸੀਂ ਸਰਕਾਰ ਦਾ ਬਹੁਤ–ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸਦਕਾ ਅਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ ਹਾਂ। ਅਸੀਂ ਚਾਹੁੰਦੇ ਸੀ ਕਿ ਪੜ੍ਹ ਲਿਖ ਕੇ ਵੱਡੀਆਂ ਨੌਕਰੀਆਂ ਉੱਤੇ ਲੱਗਾਂਗੇ, ਪਰ ਸਰਕਾਰ ਨੂੰ ਸਾਡੇ ਹੀ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ ਇੱਕ ਵਧੀਆਂ ਮੌਕਾ ਦਿੱਤਾ ਹੈ। ਇਸ ਲਈ ਅਸੀਂ ਆਪਣੇ ਅਧਿਆਪਕ ਸਹਿਬਾਨਾਂ ਦਾ ਵੀ ਧੰਨਵਾਦ ਕਰਦੇ ਹਾਂ, ਜੋ ਸਾਨੂੰ ਇਸ ਬਾਰੇ ਸਮਝਾਉਂਦੇ ਹਨ।”
“ਇਸਦੀ ਸ਼ੁਰੂਆਤ ਅਸੀਂ 11ਵੀਂ ਜਮਾਤ ਵਿੱਚ ਕੀਤੀ ਸੀ। ਉਸ ਸਮੇਂ ਅਸੀਂ ਸਿਰਫ ਪਲਾਸਟਰ ਆਰਟ ਜਿਵੇਂ ਕਿ, ਨੇਮ ਪਲੇਟਾਂ, ਫਲੌਰਲ ਆਰਟ ਅਤੇ ਟੈਸਟ ਆਰਟ ਅਸੀਂ ਬੋਰਡ ਉੱਤੇ ਬਣਾਉਂਦੇ ਸੀ। ਇਸਤੋਂ ਬਾਅਦ ਵਿੱਚ ਅਸੀਂ ਬਹੁਤ ਜਿਆਦਾ ਬੋਰਡ ਆਰਟ ਬਣਾ ਕੇ ਵੇਚੇ ਵੀ ਹਨ। ਫਿਰ ਹੌਲੀ-ਹੌਲੀ ਇਸ ਕੰਮ ਨੂੰ ਵਧਾਇਆ। 12ਵੀਂ ਜਮਾਤ ਵਿੱਚ ਅਸੀਂ ਇੱਕ ਘਰ ਵਿੱਚ ਡੈਮੋ ਤਿਆਰ ਕੀਤਾ। ਜਦੋਂ ਉਸ ਆਰਟ ਦੀ ਵੀਡੀਓ ਬਣਾ ਕੇ ਇੰਟਾਗ੍ਹਾਮ ਉੱਤੇ ਅਪਲੋਡ ਕੀਤੀ ਤਾਂ ਸਾਨੂੰ ਕਾਲ, ਮੈਸਜ ਆਉਣੇ ਸ਼ੁਰੂ ਹੋ ਗਏ। ਫਿਰ ਸਾਡਾ ਬਹੁਤ ਵਧੀਆ ਕਾਰੋਬਾਰ ਸ਼ੁਰੂ ਹੋ ਗਿਆ।”– ਕੋਮਲਪ੍ਰੀਤ ਕੌਰ, ਵਿਦਿਆਰਥਣ (ਪਲਾਸਟਰ ਆਰਟਸ)
“ਅਸੀਂ ਨੌਕਰੀਆਂ ਲੈਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਹਾਂ“
ਉੱਥੇ ਹੀ ਵਿਦਿਆਰਥਣ ਸੁਮਨਪ੍ਰੀਤ ਕੌਰ ਅਤੇ ਪ੍ਰੀਤ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਵਧੀਆ ਹੈ। ਜਿਸ ਸਦਕਾ ਅਸੀਂ ਆਪਣੇ ਅੰਦਰਲੇ ਹੁਨਰ ਨੂੰ ਦੁਨੀਆਂ ਵਿੱਚ ਦਿਖਾਉਣ ਦੇ ਯੋਗ ਹੋਏ ਹਾਂ। ਉਨ੍ਹਾਂ ਨੇ ਦੱਸਿਆ ਕਿ “ਸਾਡਾ ਕੰਮ ਫਲੌਰ ਆਰਟ ਬਣਾਉਣਾ ਹੈ। ਜਿਸ ਵਿੱਚ ਅਸੀਂ ਪੀਓਪੀ, ਜੈਪਸ਼ਮ, ਫੈਵੀਕੋਲ ਅਤੇ ਹੋਰ ਵੀ ਬਹੁਤ ਸਾਰੇ ਮਟੀਰੀਅਲਾਂ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਸਾਨੂੰ ਨਵੀਂ ਤੋਂ ਨਵੀਂ ਚੀਜ ਤਿਆਰ ਕਰਨ ਦਾ ਪਤਾ ਲੱਗਦਾ ਹੈ, ਕਿ ਇਸਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ।” ਕਿਹਾ ਕਿ ਹੁਣ ਅਸੀਂ ਇਸ ਮੁਕਾਮ ‘ਤੇ ਹਾਂ ਕਿ “ਅਸੀਂ ਨੌਕਰੀਆਂ ਲੈਣ ਵਾਲੇ ਨਹੀਂ, ਬਲਕਿ ਨੌਕਰੀਆਂ ਦੇਣ ਵਾਲੇ ਬਣ ਗਏ ਹਾਂ।” ਵਿਦਿਆਰਥਣ ਪ੍ਰੀਤ ਕੌਰ ਨੇ ਕਿਹਾ ਕਿ “ਅਸੀਂ ਗਰੀਬ ਘਰਾਂ ਵਿੱਚੋਂ ਹਾਂ। ਪਰ ਹੁਣ ਅਸੀਂ ਆਪਣੇ ਪਰਿਵਾਰ ਲਈ ਸਹਾਰਾ ਬਣਾਂਗੇ ਅਤੇ ਉਨ੍ਹਾਂ ਨੂੰ ਅੱਗੇ ਲੈ ਕੇ ਜਾਵਾਂਗੇ।”
ETV BHARAT