• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਬਾਬੇ ਦਾ ਵਿਆਹ ; ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ

September 18, 2026 By Guest Author

Share

Jor Mela G. Kandh Sahib Special on Baba Nanak's viaah purb | News Ticker -  PTC News

18 ਸਤੰਬਰ ਨੂੰ ਬਟਾਲਾ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿੱਚ ਹਫ਼ਤੇ ਭਰ ਪਹਿਲਾਂ ਤੋਂ ਹੀ ਸੰਗਤ ਮੱਥਾ ਟੇਕਣ ਲਈ ਦੂਰੋਂ-ਦੂਰੋਂ ਆਉਂਦੀ ਹੈ। ਗੁਰਦੁਆਰਾ ਸਾਹਿਬ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ। ਇਸ ਮੇਲੇ ਵਿੱਚ ਹਰ ਤਰ੍ਹਾਂ ਦੇ ਭੰਗੂੜੇ ਅਤੇ ਵੰਨ-ਸਵੰਨੇ ਸਮਾਨ ਨਾਲ ਦੁਕਾਨਾਂ ਸੱਜੀਆ ਹੋਈਆ ਹਨ। ਕਿਸੇ ਵੀ ਕਿਸਮ ਦੀ ਵੰਨਗੀ ਦਾ ਕੋਈ ਹਿਸਾਬ ਹੀ ਨਹੀਂ ਲਗਦਾ।

ਗੁਰੂ ਨਾਨਕ ਦੇਵ ਜੀ 1487 ਈ: ਨੂੰ ਮੂਲ ਚੰਦ ਖੱਤਰੀ ਜੀ ਦੀ ਬੇਟੀ ਬੀਬੀ ਸੁਲੱਖਣੀ ਜੀ ਨੂੰ ਵਿਆਹੁਣ ਆਏ ਸਨ। ਗੁਰਦੁਆਰਾ ਕੰਧ ਸਾਹਿਬ ਵਿਖੇ ਸੰਗਤਾਂ ਦੀ ਆਮਦ ਦਿਨ-ਰਾਤ ਚਲਦੀ ਰਹਿੰਦੀ ਹੈ।ਬਾਬਾ ਜੀ ਦੇ ਵਿਆਹ ਦੀ ਯਾਦ ਵਿੱਚ ਉਹ ਕੰਧ ਸ਼ੀਸ਼ੇ ਵਿੱਚ ਜੜੀ ਹੋਈ ਹੈ ਜੋ ਕਈ ਯਾਦਾਂ ਚੇਤੇ ਕਰਵਾਉਂਦੀ ਹੈ।ਇਸ ਕੱਚੀ ਕੰਧ ਨੂੰ ਬਾਬਾ ਜੀ ਦਾ ਵਰ ਸੀ ਕਿ ਇਹ ਸੱਤਯੁੱਗ ਤੱਕ ਬਰਕਰਾਰ ਰਹੇਗੀ।ਇੱਥੇ ਲੋਕ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ। ਗੁਰਦੁਆਰਾ ਕੰਧ ਸਾਹਿਬ ਦੇ ਕੋਲ ਹੀ ਗੁਰਦੁਆਰਾ ਡੇਰਾ ਸਾਹਿਬ ਹੈ, ਜਿੱਥੇ ਗੁਰੂ ਜੀ ਦੇ ਫੇਰਿਆਂ ਦੀ ਰਸਮ ਹੋਈ ਸੀ।ਇਥੇ ਹੁਣ ਵੀ ਫੇਰੇ ਪੜ੍ਹੇ ਜਾਂਦੇ ਹਨ ਅਤੇ ਆਤਮਾ ਤੇ ਪਰਮਾਤਮਾ ਦੇ ਡੂੰਘੇ ਭੇਦ ਨੂੰ ਸਮਝਾਇਆ ਜਾਂਦਾ ਹੈ।

ਇਸ ਵਾਰ ਬਾਬਾ ਜੀ ਦਾ ਵਿਆਹ ਅਜੇ ਤੇਰਾਂ ਸਤੰਬਰ ਨੂੰ ਹੈ ,ਪਰ ਰੌਣਕਾਂ ਸ਼ੁਰੂ ਪਹਿਲਾਂ ਹੀ ਹੋ ਜਾਂਦੀਆ ਹਨ।ਮੇਲੇ ਵਿੱਚ ਭੀੜ ਕਾਫੀ ਹੁੰਦੀ ਹੈ ਵਿਆਹ ਪੁਰਬ ਵਾਲੇ ਦਿਨ ਤਾਂ ਤਿਲ ਸੁੱਟਣ ਜਿੰਨੀ ਥਾਂ ਵੀ ਨਹੀਂ ਹੁੰਦੀ। ਆਸੇ ਪਾਸੇ ਦੇ ਇਲਾਕੇ ਵਿੱਚੋਂ ਲੋਕ ਟਰੈਕਟਰ ਟਰਾਲੀਆਂ ਉੱਤੇ ਲੰਗਰ ਲੈ ਕੇ ਆਉਂਦੇ ਹਨ। ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪੂਰਾ ਜਹਾਨ ਹੀ ਉਮੰਡ ਪਿਆ ਹੋਵੇ।
ਚੀਜਾਂ ਵਸਤਾਂ ਦੀ ਵੰਨਗੀ ਦੀ ਤਾਂ ਅੱਤ ਹੀ ਹੋਈ ਹੁੰਦੀ ਹੈ। ਮੇਲੇ ਵਿੱਚ ਗੁੰਮ ਹੋ ਜਾਣ ਨੂੰ ਦਿਲ ਕਰਦਾ ਹੈ। ਅਸੀਂ ਲੋਕਲ ਹੋਣ ਕਾਰਨ ਅਕਸਰ ਹੀ ਮੇਲੇ ਵਿੱਚ ਜਾਂ ਗੁਰਦੁਆਰੇ ਚਲੇ ਜਾਂਦੇ ਹਾਂ। ਵੱਡੇ-ਵੱਡੇ ਝੂਲਿਆਂ ਉੱਤੇ ਹੂਟੇ ਵੀ ਲੈਦੇ ਹਾਂ। ਕਦੀ-ਕਦੀ ਵੱਡੇ ਝੂਲੇ ਉੱਤੇ ਬੈਠਿਆ ਡਰ ਲੱਗੇ ਤਾਂ ਚੀਕਾਂ ਵੀ ਮਾਰ ਲਈਦੀਆਂ ਹਨ। ਖ਼ੂਬ ਮੇਲਾ ਦੇਖੀਦਾ ਹੈ ਅਤੇ ਸਮਾਨ ਦੀ ਖਰੀਦਦਾਰੀ ਵੀ ਹੁੰਦੀ ਹੈ।

ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਾਂ ਕਿ ਇਸ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹਨ।ਉਹ ਚੱਕਰੀ ਬਜ਼ਾਰ ਦੀਆਂ ਗਲੀਆਂ ਭਾਵੇਂ ਭੀੜੀਆਂ ਹਨ, ਪਰ ਲੋਕਾਂ ਦੇ ਦਿਲ ਵੱਡੇ ਹਨ। ਸਭ ਲੋਕ ਮਿਲ ਜੁਲ ਕੇ ਵਿਆਹ ਪੁਰਬ ਨੂੰ ਮਨਾਉਂਦੇ ਹਨ। ਵਿਆਹ ਦੀਆਂ ਤਕਰੀਬਨ ਸਾਰੀਆ ਹੀ ਰਸਮਾਂ ਕੀਤੀਆ ਜਾਂਦੀਆ ਹਨ।

ਮੰਨਿਆ ਜਾਂਦਾ ਹੈ ਕਿ ਜਿਸ ਕਿਸੇ ਦਾ ਵਿਆਹ ਨਾ ਹੋ ਰਿਹਾ ਹੋਵੇ ਉਹ ਵਿਅਕਤੀ ਸਿਹਰਾ ਚੜਾਵੇ ਤਾਂ ਉਸ ਦੇ ਵਿਆਹ ਵਿਚਲੀ ਅੜਚਨ ਦੂਰ ਹੋ ਜਾਂਦੀ ਹੈ।ਗੱਲ ਕੋਈ ਵੀ ਹੋਵੇ ਮੁਰਾਦ ਤਾਂ ਸ਼ਰਧਾ ਕਰਕੇ ਪੂਰੀ ਹੁੰਦੀ ਹੈ।

ਵਿਆਹ ਤੋਂ ਇੱਕ ਦਿਨ ਪਹਿਲਾਂ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਜਥਾ ਨਗਰ ਕੀਰਤਨ ਦੇ ਰੂਪ ਵਿੱਚ ਆਉਂਦਾ ਹੈ। ਉਹਨਾਂ ਦੀ ਬਰਾਤੀਆਂ ਦੇ ਰੂਪ ਵਿੱਚ ਖ਼ੂਬ ਸੇਵਾ ਕੀਤੀ ਹੈ। ਹਰ ਤਰ੍ਹਾਂ ਦੀ ਮਠਿਆਈ ਅਤੇ ਭਾਜੀ ਬਣਾਈ ਜਾਂਦੀ ਹੈ।

ਬਾਬਾ ਜੀ ਦੀ ਰੂਹ ਨੂੰ ਮਹਿਸੂਸ ਕੀਤਾ ਜਾਦਾਂ ਹੈ। ਅਗਲੇ ਦਿਨ ਨਗਰ ਕੀਰਤਨ ਵਿੱਚ ਸੁਲਤਾਨਪੁਰ ਤੋਂ ਆਈ ਸੰਗਤ ਸ਼ਾਮਲ ਹੁੰਦੀ ਹੈ।ਇਹ ਨਗਰ ਕੀਰਤਨ ਪੂਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਫਿਰ ਰਾਤ ਨੂੰ ਸੱਤ ਕਰਤਾਰੀਆ ਗੁਰਦੁਆਰੇ ਪਹੁੰਚਦਾ ਹੈ। ਸਾਰੇ ਸ਼ਹਿਰ ਅਤੇ ਇਲਾਕਾ ਨਿਵਾਸੀ ਬਾਬਾ ਜੀ ਦਾ ਵਿਆਹ ਪੁਰਬ ਨੂੰ ਬੜੀ ਸਰਧਾ ਅਤੇ ਧੂੰਮਧਾਮ ਨਾਲ ਮਨਾਉਂਦੇ ਹਨ।

ਬਟਾਲਾ ਸ਼ਹਿਰ ਹੈ ਤਾਂ ਬੜਾ ਇਤਿਹਾਸਕ ਹੈ, ਪਰ ਇਸ ਸ਼ਹਿਰ ਨੂੰ ਚੰਗਾ ਰਹਿਨੁਮਾ ਨਾ ਮਿਲਣ ਕਾਰਨ ਇਸ ਦਾ ਵਿਕਾਸ ਉਨਾ ਨਹੀਂ ਹੋਇਆ ਜਿੰਨਾਂ ਹੋਰਨਾ ਇਤਿਹਾਸਕ ਸ਼ਹਿਰਾਂ ਦਾ ਹੋਇਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਾ ਸੰਖੇਪ ਇਤਿਹਾਸ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

1. ਧਰਤੀ 'ਤੇ ਗੁਰੂ ਨਾਨਕ ਦੇਵ ਜੀ ਦਾ ਆਗਮਨ — Baleyo Charaag

ਜਿਸ ਸਮੇਂ ਆਪ ਜੀ ਦਾ ਜਨਮ ਹੋਇਆ, ਉਸ ਸਮੇਂ ਭਾਰਤ ਦੀ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬੜੀ ਦਰਦਨਾਕ ਸੀ। ਉਸ ਸਮੇਂ ਦੇ ਰਾਜੇ ਤੇ ਉਨ੍ਹਾਂ ਦੇ ਵਜ਼ੀਰ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਨੋਚ ਰਹੇ ਸਨ। ਅੰਧ-ਵਿਸ਼ਵਾਸਾਂ ਤੇ ਫੋਕਟ ਕਰਮ-ਕਾਂਡਾਂ ਦਾ ਬੋਲਬਾਲਾ ਸੀ। ਉੱਚ-ਨੀਚ ਤੇ ਛੂਤ-ਛਾਤ ਦਾ ਜ਼ਹਿਰ ਬੁਰੀ ਤਰ੍ਹਾਂ ਫੈਲਿਆ ਹੋਇਆ ਸੀ।

ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ-ਭੋਇ ਦੀ ਤਲਵੰਡੀ ਵਿਚ ਹੋਇਆ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿਚ ਹੈ, ਇਸ ਥਾਂ ਨੂੰ ਅੱਜ–ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਆਪ ਜੀ ਬਚਪਨ ਤੋਂ ਹੀ ਆਪ ਗੰਭੀਰ ਸੁਭਾਅ ਦੇ ਸਨ।

ਆਪ ਨੂੰ ਪਾਂਧੇ ਪਾਸ ਪੜ੍ਹਨ ਭੇਜਿਆ ਤਾਂ ਆਪ ਨੇ ਪਾਂਧੇ ਨੂੰ ਹੀ ਆਪਣੀ ਸੂਝ-ਬੂਝ ਨਾਲ ਹੈਰਾਨ ਕਰ ਦਿੱਤਾ। ਜਦੋਂ ਆਪ ਨੂੰ ਜਨੇਊ ਪਹਿਨਣ ਲਈ ਕਿਹਾ ਗਿਆ ਤਾਂ ਇਸ ਨੂੰ ਆਪ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ। ਆਪ ਦੇ ਪਿਤਾ ਨੇ ਆਪ ਨੂੰ ਪਸ਼ੂ ਚਾਰਨ ਭੇਜਿਆ ਤਾਂ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ੂ ਲੋਕਾਂ ਦੇ ਖੇਤਾਂ ਵਿਚ ਜਾ ਵੜਦੇ ਅਤੇ ਲੋਕ ਆਪ ਦੇ ਪਿਤਾ ਨੂੰ ਆ–ਆ ਕੇ ਉਲਾਂਭੇ ਦਿੰਦੇ ਰਹਿੰਦੇ।

ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇਕ ਚੰਗਾ ਵਪਾਰੀ ਬਣੇ। ਉਨ੍ਹਾਂ ਨੇ ਵਪਾਰ ਕਰਨ ਲਈ ਆਪ ਨੂੰ 20 ਰੁਪਏ ਦਿੱਤੇ ਪਰ ਆਪ ਜੀ ਨੇ ਉਨ੍ਹਾਂ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਆਏ ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰ ਕੇ ਆਏ ਹਨ। ਇਸ ਤੇ ਆਪ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ ਅਤੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਗਿਆ। ਆਪ ਦੇ ਜੀਜੇ ਜੈ ਰਾਮ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਆਪ ਨੂੰ ਨੌਕਰੀ ‘ਤੇ ਲਵਾ ਦਿੱਤਾ। ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ। ਆਪ ਜੀ ਆਪਣੀ ਕਮਾਈ ਦਾ ਵੀ ਕਾਫ਼ੀ ਹਿੱਸਾ ਲੋਕਾਂ ਵਿਚ ਵੰਡ ਦਿੰਦੇ ਸਨ। ਇੱਥੇ ਰਹਿੰਦੇ ਹੋਏ ਹੀ ਆਪ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਜਿਥੇ ਅੱਜ–ਕੱਲ੍ਹ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਇਹ ਉਹ ਇਤਿਹਾਸਿਕ ਕੰਧ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਝ ਕੁੜੀਆਂ ਨੇ ਮਜ਼ਾਕ ਕਰਨ ਦੇ ਇਰਾਦੇ ਨਾਲ ਬੈਠਾ ਦਿੱਤਾ ਇਕ ਬਜ਼ੁਰਗ ਔਰਤ ਨੇ ਕਿਹਾ ਕਿ ਗੁਰੂ ਜੀ ਇੱਥੋਂ ਉੱਠ ਜਾਉ ਕੰਧ ਡਿੱਗਣ ਵਾਲੀ ਹੈ ਤਾਂ ਗੁਰੂ ਜੀ ਨੇ ਫਰਮਾਇਆ ਕਿ ਮਾਤਾ ਜੀ ਤੁਸੀਂ ਫ਼ਿਕਰ ਨਾ ਕਰੋ ਇਹ ਕੰਧ ਯੁੱਗਾਂ ਤੱਕ ਕਾਇਮ ਰਹੇਗੀ। ਇਸੇ ਦਿਨ ਨੂੰ ਸਦੀਵੀਂ ਯਾਦ ਰੱਖਣ ਲਈ ਸੰਗਤਾਂ ਹਰ ਸਾਲ ਜੁੜਦੀਆਂ ਹਨ ਤੇ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਬਰਾਤ ਬਟਾਲੇ ਪਹੁੰਚਦੀ ਹੈ। ਜਿਸ ਵਿਚ ਦੇਸ਼–ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਹਨ ਅਤੇ ਗੁਰਦੁਆਰਾ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਅਤੇ ਆਸ–ਪਾਸ ਦੇ ਇਲਾਕਿਆਂ ਵਿਚ ਲੰਗਰ ਦਾ ਪ੍ਰਬੰਧ ਵਿਸ਼ੇਸ਼ ਰੂਪ ਦੇ ਕੀਤਾ ਜਾਂਦਾ ਹੈ ਜੋ ਨਿਰੰਤਰ 24 ਘੰਟੇ ਵੱਖ–ਵੱਖ ਪਕਵਾਨਾ ਨਾਲਾ ਵਰਤਾਇਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਅੱਗੇ ਝਾਤੀ ਮਾਰੀਏ ਤਾਂ ਗੁਰੂ ਜੀ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲੱਖਮੀ ਦਾਸ ਪੈਦਾ ਹੋਏ। ਆਪ ਇਕ ਦਿਨ ਵੇਈਂ ਵਿੱਚ ਇਸਨਾਨ ਕਰਨ ਗਏ ਅਲੋਪ ਹੋ ਗਏ ਉਸੇ ਵੇਈਂ ਨੂੰ ਹੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਨਵੀਨੀਕਰਨ ਕਰ ਕੇ ਵਾਤਾਵਰਨ ਨੂੰ ਸੰਭਾਲਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਧਰੋਹਰ ਹਰ ਸੰਭਵ ਯਤਨ ਕਰ ਰਹੇ ਹਨ। ਇਹ ਉਹੀ ਵੇਈਂ ਹੈ ਜਿਥੇ ਤਿੰਨ ਦਿਨਾਂ ਮਗਰੋਂ ਰੱਬੀ ਹੁਕਮ ਅਨੁਭਵ ਕੀਤਾ। ਆਪ ਨੇ ਇਕੋ ਸ਼ਬਦ ਦਾ ਅਲਾਪ ਕੀਤਾ।

ਨਾ ਕੋਈ ਹਿੰਦੂ ਨਾ ਮੁਸਲਮਾਨ

ਇਸ ਤਰ੍ਹਾਂ ਆਪ ਨੇ ਮਾਨਵਤਾ ਦਾ ਨਾਅਰਾ ਲਾਇਆ ਅਤੇ ਇਕ ਨਵੇਂ ਧਰਮ ਦੀ ਸ਼ੁਰੂਆਤ ਕੀਤੀ। ਆਪ ਨੇ ਨੌਕਰੀ ਛੱਡ ਕੇ ਸੰਸਾਰ ਦਾ ਉਦਾਰ ਕਰਨ ਦਾ ਬੀੜਾ ਚੁੱਕਿਆ। ਆਪ ਨੇ ਚਾਰੇ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ ਛੂਤ-ਛਾਤ, ਵਹਿਮਾਂ-ਭਰਮਾਂ, ਥੋਥੇ ਕਰਮ-ਕਾਡਾਂ ਦੇ ਵਿਰੁੱਧ ਪ੍ਰਚਾਰ ਕੀਤਾ। ਆਪ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ ‘ਤੇ ਅਧਾਰਿਤ ਹੈ।

ਉਹ ਹਨ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਉਨ੍ਹਾਂ ਨੇ ਮੁਕਤੀ ਵਾਸਤੇ ਸਾਦੇ, ਅਮਲੀ ਅਤੇ ਗ੍ਰਹਿਸਥੀ ਜੀਵਨ ਨੂੰ ਹੀ ਸਹੀ ਦੱਸਿਆ ਹੈ। ਆਪ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀ ਬਾਣੀ ਰਚੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਪ ਨੇ ਉਸ ਸਮੇਂ ਦੇ ਹਾਕਮਾਂ ਦੇ ਜੁਲਮਾਂ ਦਾ ਜੋਰਦਾਰ ਖੰਡਨ ਕੀਤਾ। ਅੰਤ ਆਪ 1539 ਈ: ਵਿੱਚ ਕਰਤਾਰਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਸੌਂਪ ਕੇ ਜੋਤੀ-ਜੋਤ ਸਮਾ ਗਏ।

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਜੀ ਦਾ ਪੰਜਾਬ ਦੇ ਇਤਿਹਾਸਕ, ਧਾਰਮਿਕ, ਸਮਾਜਿਕ ਤੇ ਸਾਹਿਤਕ ਖੇਤਰ ਵਿਚ ਉੱਘਾ ਸਥਾਨ ਹੈ। ਆਪ ਜੀ ਦਾ ਧਰਮ ਸਰਬ ਸਾਂਝਾ ਸੀ। ਆਪ ਜੀ ਨੂੰ ਹਿੰਦੂਆਂ ਦੇ ‘ਗੁਰੂ’ ਤੇ ‘ਮੁਸਲਮਾਨਾਂ ਦੇ ਪੀਰ’ ਕਿਹਾ ਜਾਂਦਾ ਹੈ।

‘ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥।

ਪਵਨ ਤ੍ਰੇਹਨ/ਸਰਵਣ ਸਿੰਘ ਘੁਮਾਣ, ਬਟਾਲਾ

ਪੰਜਾਬੀ ਜਾਗਰਣ


Share

Filed Under: Icons of Punjab, Punjab History, Religious Studies, Stories & Articles

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

PM Modi Thanks World Leaders On Their Warm Wishes On His Birthday

September 18, 2026 By News Bureau

“ਜੇਕਰ ਖੇਡਣਾ ਹੈ ਤਾਂ ਭਾਰਤ ਆਉਣਾ ਪਵੇਗਾ, ਹਾਕੀ ਇੰਡੀਆ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ

September 18, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Khedan Vatan Punjab Diyan: Teachers ‘Burdened’ By Registration Targets Amid Confusion Over Events
  • PM Modi Thanks World Leaders On Their Warm Wishes On His Birthday
  • “ਜੇਕਰ ਖੇਡਣਾ ਹੈ ਤਾਂ ਭਾਰਤ ਆਉਣਾ ਪਵੇਗਾ, ਹਾਕੀ ਇੰਡੀਆ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ
  • ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਤੋਂ ਅਗਾਜ਼
  • ਪੰਜਾਬ ‘ਚ ASI ਦਾ ਗੋਲੀਆਂ ਮਾਰ ਕੇ ਕਤਲ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive