Sri Lanka ਨੂੰ ਹਰਾ ਕੇ ਰਚਿਆ ਇਤਿਹਾਸ
ਮਹਿਲਾ ਕ੍ਰਿਕਟ ਟੀਮ ਦੀ ਬਾਦਸ਼ਾਹਤ ਕਾਇਮ; ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ
23 ਸਤੰਬਰ, 2026 – ਨਿਸ਼ਿਨ (ਜਪਾਨ) ; ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ ਹੈ। ਅੱਜ ਫਾਈਨਲ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਸ੍ਰੀਲੰਕਾ ਨੂੰ 147 ਦੌੜਾਂ ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ। ਇਸ ਵਾਰ ਦੀਆਂ ਖੇਡਾਂ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗ਼ਮਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ’ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਤਿੰਨ ਵਿਕਟਾਂ ’ਤੇ 216 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜੋ ਏਸ਼ਿਆਈ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਪਾਰੀ ਦੀ ਸ਼ੁਰੂਆਤ ਵਿੱਚ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਹਿਲੇ ਛੇ ਓਵਰਾਂ ਵਿੱਚ ਹੀ 59 ਦੌੜਾਂ ਜੋੜ ਦਿੱਤੀਆਂ। ਮੰਧਾਨਾ ਨੇ 45 ਗੇਂਦਾਂ ਵਿੱਚ 79 ਦੌੜਾਂ ਬਣਾਈਆਂ, ਸ਼ੈਫਾਲੀ 48 ਦੌੜਾਂ ਬਣਾ ਕੇ ਆਊਟ ਹੋਈ। ਆਖਰੀ ਓਵਰਾਂ ਵਿੱਚ ਰਿਚਾ ਘੋਸ਼ ਨੇ ਹਮਲਾਵਰ ਪਾਰੀ ਖੇਡਦਿਆਂ ਮਹਿਜ਼ 22 ਗੇਂਦਾਂ ਵਿੱਚ 49 ਦੌੜਾਂ ਦੀ ਨਾਬਾਦ ਪਾਰੀ ਖੇਡੀ। ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ 15.4 ਓਵਰਾਂ ਵਿੱਚ ਮਹਿਜ਼ 69 ਦੌੜਾਂ ਉੱਤੇ ਢੇਰ ਹੋ ਗਈ।
ਸੋਨ ਤਗ਼ਮਿਆਂ ਦਾ ਖਾਤਾ ਖੋਲ੍ਹਿਆ: ਹਰਮਨਪ੍ਰੀਤ
ਖ਼ਿਤਾਬ ਜਿੱਤਣ ਮਗਰੋਂ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੇ ਦੇਸ਼ ਲਈ ਸੋਨ ਤਗ਼ਮਿਆਂ ਦਾ ਖਾਤਾ ਖੋਲ੍ਹ ਕੇ ਆਪਣਾ ਟੀਚਾ ਪੂਰਾ ਕਰ ਲਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੋਰ ਭਾਰਤੀ ਖਿਡਾਰੀ ਵੀ ਸੋਨਾ ਜਿੱਤਣਗੇ। ਜਪਾਨ ਵਿੱਚ ਮੈਦਾਨ ਦੇ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਇੱਥੋਂ ਦੀ ਹਾਈਬ੍ਰਿਡ ਪਿੱਚ ਬਹੁਤ ਵਧੀਆ ਨਿਕਲੀ, ਜਿਸ ਨੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਵਾਂ ਦੀ ਮਦਦ ਕੀਤੀ ਅਤੇ ਕਿਸੇ ਖਿਡਾਰੀ ਨੂੰ ਕੋਈ ਸੱਟ ਵੀ ਨਹੀਂ ਲੱਗੀ।
ਮੰਧਾਨਾ ਦਾ ਧਮਾਕੇਦਾਰ ਅਰਧ ਸੈਂਕੜਾ, ਸ਼ੇਫਾਲੀ ਰਹੀ ਵਾਂਝੀ
ਭਾਰਤੀ ਟੀਮ ਨੇ ਗੋਲਡ ਮੈਡਲ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਜਿਸਦਾ ਜਿੱਤ ਦਾ ਸਿਹਰਾ ਪੂਰੀ ਤਰ੍ਹਾਂ ਦੋਵਾਂ ਸਲਾਮੀ ਬੱਲੇਬਾਜ਼ਾਂ ਮੰਧਾਨਾ ਅਤੇ ਸ਼ੇਫਾਲੀ ਨੂੰ ਜਾਂਦਾ ਹੈ। ਮੰਧਾਨਾ ਨੇ 30 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਪੰਜ ਛੱਕੇ ਲਗਾ ਕੇ 50 ਦੌੜਾਂ ਪੂਰੀਆਂ ਕੀਤੀਆਂ। ਜਦਕਿ ਸ਼ੇਫਾਲੀ 29 ਗੇਂਦਾਂ ਵਿੱਚ 48 ਦੌੜਾਂ ਬਣਾ ਕੇ ਆਊਟ ਹੋ ਗਈ। ਦੋਵਾਂ ਨੇ 9.5 ਓਵਰਾਂ ਵਿੱਚ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੇਫਾਲੀ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਤਿੰਨ ਛੱਕੇ ਲਗਾਏ।
ਪਾਕਿਸਤਾਨ ਨੇ ਜਿੱਤਿਆ ਕਾਂਸੀ ਦਾ ਤਗਮਾ
ਏਸ਼ੀਅਨ ਖੇਡਾਂ ਵਿੱਚ ਮਹਿਲਾ ਕ੍ਰਿਕਟ ਸੋਨ ਤਗਮੇ ਦਾ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਜਾ ਰਿਹਾ ਹੈ। ਅੱਜ ਪਹਿਲਾਂ, ਕਾਂਸੀ ਦੇ ਤਗਮੇ ਦਾ ਮੈਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਖੇਡਿਆ ਗਿਆ। ਪਾਕਿਸਤਾਨ ਨੇ ਆਪਣੀ ਤਗਮਾ ਸੂਚੀ 31 ਦੌੜਾਂ ਦੀ ਜਿੱਤ ਨਾਲ ਸ਼ੁਰੂ ਕੀਤੀ। 145 ਦੌੜਾਂ ਬਣਾਉਣ ਤੋਂ ਬਾਅਦ, ਪਾਕਿਸਤਾਨ ਨੇ ਬੰਗਲਾਦੇਸ਼ ਨੂੰ 20 ਓਵਰਾਂ ਵਿੱਚ 114 ਦੌੜਾਂ ਤੱਕ ਸੀਮਤ ਕਰ ਦਿੱਤਾ। ਇਸ ਸ਼ਾਨਦਾਰ ਜਿੱਤ ਨਾਲ, ਉਨ੍ਹਾਂ ਨੇ ਏਸ਼ੀਆਈ ਖੇਡਾਂ ਵਿੱਚ ਆਪਣਾ ਤੀਜਾ ਮਹਿਲਾ ਕ੍ਰਿਕਟ ਤਗਮਾ ਪੱਕਾ ਕੀਤਾ। ਉਨ੍ਹਾਂ ਨੇ ਪਹਿਲਾਂ 2010 ਅਤੇ 2014 ਐਡੀਸ਼ਨਾਂ ਵਿੱਚ ਸੋਨ ਤਗਮੇ ਜਿੱਤੇ ਸਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਤੀ ਵਧਾਈ
“ਭਾਰਤੀ ਕ੍ਰਿਕਟ ਲਈ ਇੱਕ ਵੱਡੀ ਜਿੱਤ। ਸਾਡੀ ਮਹਿਲਾ ਕ੍ਰਿਕਟ ਟੀਮ ਨੂੰ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ‘ਤੇ ਬਹੁਤ-ਬਹੁਤ ਵਧਾਈਆਂ। ਖੇਡਾਂ ਵਿੱਚ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਜਿਸ ਵਿੱਚ ਆਤਮਵਿਸ਼ਵਾਸ, ਹੁਨਰ ਅਤੇ ਸ਼ਾਨਦਾਰ ਟੀਮ ਵਰਕ ਦਾ ਪ੍ਰਦਰਸ਼ਨ ਦਿਖਿਆ। ਇਸ ਜਿੱਤ ਦੇ ਨਾਲ, ਭਾਰਤ ਨੇ ਇਨਾਂ ਖੇਡਾਂ ਵਿੱਚ ਆਪਣਾ ਪਹਿਲਾ ਸੋਨ ਤਗਮਾ ਵੀ ਜਿੱਤਿਆ ਹੈ। ਟੀਮ ਨੇ ਦੇਸ਼ ਲਈ ਸਨਮਾਨ ਲਿਆਂਦਾ ਹੈ ਅਤੇ ਦੇਸ਼ ਭਰ ਦੇ ਅਣਗਿਣਤ ਨੌਜਵਾਨ ਕ੍ਰਿਕਟਰਾਂ ਨੂੰ ਪ੍ਰੇਰਿਤ ਕਰੇਗੀ। ਪੂਰੀ ਟੀਮ ਨੂੰ ਵਧਾਈਆਂ”।- ਨਰੇਂਦਰ ਮੋਦੀ, ਪ੍ਰਧਾਨ ਮੰਤਰੀ
ਪੰਜਾਬੀ ਟ੍ਰਿਬਯੂਨ