ਅਮਰਜੀਤ ਸਿੰਘ ਚਾਵਲਾ ਵਿਵਾਦ ’ਚ ਹਰ ਦਿਨ ਖੁੱਲ੍ਹ ਰਹੀ ਨਵੀਂ ਪਰਤ; ਆਖਿਰ ਕਿਉਂ ਨਹੀਂ ਸੁਲਝ ਰਿਹਾ ਮਾਮਲਾ ?
ਚੰਡੀਗੜ੍ਹ: ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਮਾਮਲਾ ਦਿਨੋਂ-ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਥਾਣੇ ਵਿੱਚ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਮਾਮਲਾ ਦਰਜ ਹੋਇਆ, ਦੂਜੇ ਪਾਸੇ ਇਸ ਮਾਮਲੇ ਦਾ ਸਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਂ, ਉੱਥੇ ਰਹੀ ਇੱਕ ਬੀਬੀ ਅਤੇ ਐਸਜੀਪੀਸੀ ਨਾਲ ਜੁੜੇ ਅਹੁਦੇਦਾਰਾਂ ਤੱਕ ਪਹੁੰਚ ਗਿਆ। ਇਸ ਮਾਮਲੇ ਵਿਚ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਕਈ ਵੱਡੇ ਅਕਾਲੀ ਆਗੂਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਹਾਲਾਂਕਿ ਅਕਾਲੀ ਆਗੂਆਂ ਵੱਲੋਂ ਸਪੱਸ਼ਟੀਕਰਨ ਦਾ ਦੌਰ ਜਾਰੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ
20 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ਵਿੱਚੋਂ ਛੇਕਣ ਦਾ ਫ਼ੈਸਲਾ ਸੁਣਾਇਆ ਗਿਆ। ਇਕ ਵੀਡੀਓ ਜਾਰੀ ਕਰਕੇ ਅਮਰਜੀਤ ਸਿੰਘ ਚਾਵਲਾ ਵੱਲੋਂ ਪੰਥ ਵਿਚੋਂ ਛੇਕੇ ਜਾਣ ਦਾ ਇਤਰਾਜ਼ ਵੀ ਜਤਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਐਸਜੀਪੀਸੀ ਵੱਲੋਂ ਜਾਂਚ ਕਮੇਟੀ ਵੀ ਬਣਾਈ ਗਈ ਜਿਸਦੀ ਪਲੇਠੀ ਮੀਟਿੰਗ ਵੀ ਹੋਈ। ਇਸ ਕਮੇਟੀ ਨੂੰ 15 ਦਿਨਾਂ ਵਿਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਹੁਣ ਸਵਾਲ ਇਹ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਫ਼ੈਸਲਾ ਆ ਚੁੱਕਾ ਹੈ ਤਾਂ ਐਸਜੀਪੀਸੀ ਦੀ ਜਾਂਚ ਕਮੇਟੀ ਦੀ ਲੋੜ ਕਿਉਂ ਪਈ ? ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਵਿੱਚ ਫ਼ਰਕ ਕੀ ਹੈ ? ਇਹ ਵਿਵਾਦ ਆਖ਼ਿਰ ਰੁਕ ਕਿਉਂ ਨਹੀਂ ਰਿਹਾ ? ਇਸ ਕੇਸ ਵਿਚ ਹਰ ਰੋਜ਼ ਨਵੀਂਆਂ ਪਰਤਾਂ ਕਿਉਂ ਖੁੱਲ੍ਹ ਰਹੀਆਂ ਹਨ ? ਈਟੀਵੀ ਭਾਰਤ ਦੀ ਇਸ ਖਾਸ ਰਿਪੋਰਟ ਵਿਚ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ।
ਪਹਿਲਾਂ ਜਾਣੋ– ਮਾਮਲਾ ਸ਼ੁਰੂ ਕਿੱਥੋਂ ਹੋਇਆ?
ਦਰਅਸਲ ਇਸ ਪੂਰੇ ਮਾਮਲੇ ਦੀ ਜੜ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਸਰਾਂ ਨਾਲ ਜੁੜੇ ਘਟਨਾਕ੍ਰਮ ਵਿੱਚ ਹੈ। ਇੱਕ ਬਹਿਰੀਨ ਤੋਂ ਆਈ ਬੀਬੀ ਵੱਲੋਂ ਅਮਰਜੀਤ ਸਿੰਘ ਚਾਵਲਾ ’ਤੇ ਗੰਭੀਰ ਇਲਜ਼ਾਮ ਲਗਾਏ ਗਏ। ਇਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ 21 ਅਗਸਤ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 64, 127(2) ਅਤੇ 351(2) ਤਹਿਤ ਇੱਕ ਐਫਆਈਆਰ ਦਰਜ ਕੀਤੀ। ਮਾਮਲੇ ਵਿੱਚ ਗਿਆਨੀ ਮਲਕੀਤ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਅਤੇ ਉਨ੍ਹਾਂ ’ਤੇ ਬੀਬੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਇਲਜ਼ਾਮ ਲੱਗੇ। ਅਮਰਜੀਤ ਸਿੰਘ ਚਾਵਲਾ ਨੇ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਖ਼ਿਲਾਫ਼ ਲਗਾਏ ਇਲਜ਼ਾਮ ਬੇਬੁਨਿਆਦ ਹਨ ਅਤੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਮਾਮਲੇ ਵਿੱਚ ਅਦਾਲਤੀ ਅਤੇ ਪੁਲਿਸ ਜਾਂਚ ਆਪਣੀ ਥਾਂ ਚੱਲ ਰਹੀ ਹੈ, ਜਦਕਿ ਧਾਰਮਿਕ ਪੱਧਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।
ਕੌਣ ਹਨ ਅਮਰਜੀਤ ਸਿੰਘ ਚਾਵਲਾ ?
ਅਮਰਜੀਤ ਸਿੰਘ ਚਾਵਲਾ ਪੰਜਾਬ ਦੀ ਪੰਥਕ ਸਿਆਸਤ ਵਿੱਚ ਲੰਮੇ ਸਮੇਂ ਤੋਂ ਸਰਗਰਮ ਰਹੇ ਆਗੂ ਹਨ। ਉਨ੍ਹਾਂ ਦਾ ਸਬੰਧ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਨਾਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਉਨ੍ਹਾਂ ਨੇ ਸੀਨੀਅਰ ਪੱਧਰ ’ਤੇ ਕੰਮ ਕੀਤਾ ਅਤੇ 2026 ਦੌਰਾਨ ਉਹ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਨ।
ਉਨ੍ਹਾਂ ਦੀ ਐਸਜੀਪੀਸੀ ਪ੍ਰੋਫਾਈਲ ਮੁਤਾਬਕ ਚਾਵਲਾ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਹਨ ਅਤੇ ਐਸਜੀਪੀਸੀ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਪੰਥਕ ਸੰਸਥਾਵਾਂ ਅਤੇ ਸਿੱਖ ਮਸਲਿਆਂ ਨਾਲ ਲੰਮੇ ਸਮੇਂ ਦੀ ਸਰਗਰਮੀ ਕਾਰਨ ਉਹ ਅਕਾਲੀ ਦਲ ਅਤੇ ਐਸਜੀਪੀਸੀ ਨਾਲ ਜੁੜੇ ਜਾਣੇ-ਪਛਾਣੇ ਚਿਹਰਿਆਂ ਵਿੱਚ ਰਹੇ ਹਨ। ਸਤੰਬਰ 2026 ਵਿੱਚ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਹੋਣ ਮਗਰੋਂ ਚਾਵਲਾ ਨੇ ਐਸਜੀਪੀਸੀ ਮੈਂਬਰਸ਼ਿਪ ਅਤੇ ਅਕਾਲੀ ਦਲ ਨਾਲ ਜੁੜੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ ਐਸਜੀਪੀਸੀ ਨੇ ਅਸਤੀਫ਼ਾ ਮਨਜ਼ੁਰ ਵੀ ਕਰ ਲਿਆ ਸੀ।
ਕੌਣ ਹਨ ਗਿਆਨੀ ਮਲਕੀਤ ਸਿੰਘ ?
ਗਿਆਨੀ ਮਲਕੀਤ ਸਿੰਘ ਸਿੱਖ ਧਾਰਮਿਕ ਖੇਤਰ ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ ਅਤੇ ਬਾਅਦ ਵਿੱਚ ਐਡੀਸ਼ਨਲ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਰਹੇ। ਐਸਜੀਪੀਸੀ ਦੇ ਰਿਕਾਰਡ ਵਿੱਚ ਵੀ ਉਨ੍ਹਾਂ ਦਾ ਨਾਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਧਾਰਮਿਕ ਸੇਵਾ ਨਾਲ ਜੁੜਿਆ ਮਿਲਦਾ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼, ਪਾਠ ਅਤੇ ਹੁਕਮਨਾਮਾ ਸਰਵਣ ਕਰਵਾਉਣ ਵਰਗੀਆਂ ਧਾਰਮਿਕ ਸੇਵਾਵਾਂ ਨਾਲ ਜੁੜੇ ਰਹੇ ਹਨ ਅਤੇ ਵੱਖ-ਵੱਖ ਪੰਥਕ ਮੌਕਿਆਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਰਸਮਾਂ ਨਿਭਾਉਂਦੇ ਰਹੇ ਹਨ।
ਅਗਸਤ 2026 ਵਿੱਚ 1947 ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਅਰਦਾਸ ਮੌਕੇ ਵੀ ਉਨ੍ਹਾਂ ਨੇ ਹੁਕਮਨਾਮਾ ਸਰਵਣ ਕਰਵਾਇਆ ਸੀ। ਇਹ ਅਹੁਦਾ ਸਿੱਖ ਧਰਮ ਵਿੱਚ ਬਹੁਤ ਸਤਿਕਾਰਯੋਗ ਮੰਨਿਆ ਜਾਂਦਾ ਹੈ, ਕਿਉਂਕਿ ਗ੍ਰੰਥੀ ਸਾਹਿਬ ਸਿੱਧੇ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਦੇ ਹਨ। ਇਸ ਲਈ ਉਨ੍ਹਾਂ ’ਤੇ ਲੱਗੇ ਇਲਜ਼ਾਮਾਂ ਨੂੰ ਪੰਜ ਸਿੰਘ ਸਾਹਿਬਾਨ ਨੇ ਹੋਰ ਵੀ ਗੰਭੀਰਤਾ ਨਾਲ ਲਿਆ। ਉਨ੍ਹਾਂ ਨੂੰ ਸੇਵਾ ਤੋਂ ਮੁਅੱਤਲ ਕਰਕੇ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ ਗਿਆ।
ਇਸ ਪੂਰੇ ਮਾਮਲੇ ਵਿਚ ਹੁਣ ਤੱਕ ਕੀ–ਕੀ ਹੋਇਆ ?
ਪੰਥ ’ਚੋਂ ਛੇਕੇ ਜਾਣਾ ਕੀ ਹੁੰਦਾ ਹੈ ?
ਦੱਸ ਦਈਏ ਕਿ ਅਮਰਜੀਤ ਸਿੰਘ ਚਾਵਲਾ ਅਤੇ ਗਿਆਨੀ ਮਲਕੀਤ ਸਿੰਘ ਨੂੰ ਪੰਥ ਵਿਚੋਂ ਛੇਕੇ ਜਾਣ ਦਾ ਮਾਮਲਾ ਕਾਫ਼ੀ ਚਰਚਾ ਵਿਚ ਹੈ ਇੱਥੇ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਪੰਥ ਵਿਚੋਂ ਛੇਕੇ ਜਾਣਾ ਕੀ ਹੁੰਦਾ ਹੈ ? ਸਿੱਖ ਰਹਿਤ ਮਰਿਆਦਾ ਵਿੱਚ ਇਸ ਨੂੰ ਸਭ ਤੋਂ ਵੱਡੀ ਸਜ਼ਾ ਮੰਨਿਆ ਜਾਂਦਾ ਹੈ। “ਪੰਥ ਵਿੱਚੋਂ ਛੇਕਣਾ” ਕਿਸੇ ਵਿਅਕਤੀ ਖਿਲਾਫ ਕੀਤੀ ਜਾਣ ਵਾਲੀ ਗੰਭੀਰ ਪੰਥਕ-ਧਾਰਮਿਕ ਕਾਰਵਾਈ ਹੈ, ਜਿਸ ਨਾਲ ਉਸਦੇ ਪੰਥਕ ਅਤੇ ਧਾਰਮਿਕ ਸਬੰਧਾਂ ’ਤੇ ਪਾਬੰਦੀਆਂ ਲੱਗ ਸਕਦੀਆਂ ਹਨ।
ਸਿੱਖ ਰਹਿਤ ਮਰਿਆਦਾ ਮੁਤਾਬਕ ਅਜਿਹੇ ਮਾਮਲਿਆਂ ਲਈ ਤਨਖਾਹ/ਧਾਰਮਿਕ ਸਜ਼ਾ, ਸੰਗਤ ਤੋਂ ਬਾਈਕਾਟ ਅਤੇ ਪੰਥਕ ਅਨੁਸ਼ਾਸਨ ਦੀ ਕਾਰਵਾਈ ਦਰਜ ਹੈ, ਖ਼ਾਸ ਤੌਰ ’ਤੇ ਧਾਰਮਿਕ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਪੰਥਕ ਤੌਰ ’ਤੇ ਜਵਾਬਦੇਹ ਮੰਨਿਆ ਜਾਂਦਾ ਹੈ।
ਐਸਜੀਪੀਸੀ ਰਿਕਾਰਡ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਪੰਥ ਦੀ ਪ੍ਰਮੁੱਖ ਤਖ਼ਤ ਸੰਸਥਾ ਮੰਨਿਆ ਜਾਂਦਾ ਹੈ ਅਤੇ ਪੰਥਕ ਮਾਮਲਿਆਂ ਵਿੱਚ ਇਸ ਵੱਲੋਂ ਜਾਰੀ ਧਾਰਮਿਕ ਹੁਕਮਾਂ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਲਈ ਪੰਥ ਵਿੱਚੋਂ ਛੇਕਣ ਦਾ ਮਤਲਬ ਸਿਰਫ਼ ਕਿਸੇ ਅਹੁਦੇ ਤੋਂ ਹਟਾਉਣਾ ਨਹੀਂ ਸਗੋਂ ਪੰਥਕ-ਧਾਰਮਿਕ ਪੱਧਰ ’ਤੇ ਵਿਅਕਤੀ ਖਿਲਾਫ ਸਖ਼ਤ ਅਨੁਸ਼ਾਸਨਾਤਮਕ ਫ਼ੈਸਲਾ ਹੁੰਦਾ ਹੈ।
ਕਈ ਧਾਰਮਿਕ ਅਤੇ ਸਿਆਸੀ ਆਗੂ ਪੰਥ ਵਿਚੋਂ ਛੇਕੇ ਗਏ ?
ਇੱਥੇ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਅਮਰਜੀਤ ਸਿੰਘ ਚਾਵਲਾ ਅਤੇ ਗਿਆਨੀ ਮਲਕੀਤ ਸਿੰਘ ਅਜਿਹੇ ਪਹਿਲੇ ਵਿਅਕਤੀ ਨਹੀਂ ਹਨ ਜਿੰਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਗਿਆ ਹੈ। ਸ੍ਰੀ ਅਕਾਲ ਤਖ਼ਤ ਦੇ ਪੁਰਾਣੇ ਰਿਕਾਰਡਾਂ ’ਤੇ ਆਧਾਰਿਤ ਰਿਪੋਰਟਾਂ ਵਿੱਚ ਤੇਜਾ ਸਿੰਘ, ਨਿਰੰਜਨ ਕੌਰ, ਗਿਆਨੀ ਭਾਗ ਸਿੰਘ ਅੰਬਾਲਾ, ਬਾਬਾ ਸੰਤਾ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਪਿਆਰਾ ਸਿੰਘ ਭਨਿਆਰਾ, ਬੀਬੀ ਜਗੀਰ ਕੌਰ, ਗੁਰਬਖ਼ਸ਼ ਸਿੰਘ ਕਾਲਾਅਫ਼ਗਾਨਾ, ਜੋਗਿੰਦਰ ਸਿੰਘ, ਸਾਬਕਾ ਜਥੇਦਾਰ ਦਰਸ਼ਨ ਸਿੰਘ ਅਤੇ ਹਰਮੋਹਿੰਦਰ ਸਿੰਘ ਚੱਠਾ ਸਮੇਤ ਕਈ ਨਾਮ ਦਰਜ ਹਨ। ਇਨ੍ਹਾਂ ਵਿੱਚ ਸਾਬਕਾ ਪੰਜਾਬ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਵਰਗੇ ਸਿਆਸੀ ਆਗੂ ਵੀ ਸ਼ਾਮਲ ਰਹੇ ਹਨ। ਬੀਬੀ ਜਗੀਰ ਕੌਰ ਨੂੰ 2000 ਵਿੱਚ ਪੰਥਕ ਵਿਵਾਦ ਨਾਲ ਸਬੰਧਤ ਮਾਮਲੇ ਵਿੱਚ ਛੇਕਿਆ ਗਿਆ ਸੀ, ਹਾਲਾਂਕਿ ਬਾਅਦ ਵਿੱਚ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ।
ਇਸ ਸੂਚੀ ਵਿੱਚ ਸੁੱਚਾ ਸਿੰਘ ਲੰਗਾਹ ਦਾ ਮਾਮਲਾ ਵੀ ਕਾਫੀ ਚਰਚਾ ’ਚ ਰਿਹਾ ਸੀ। ਅਕਤੂਬਰ 2017 ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮ ਸੁਣਾਇਆ ਗਿਆ ਸੀ। ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਦੀ ਧਾਰਮਿਕ ਵਾਪਸੀ ਨੂੰ ਲੈ ਕੇ ਵੱਖ-ਵੱਖ ਕਾਰਵਾਈਆਂ ਹੋਈਆਂ, ਪਰ ਸ੍ਰੀ ਅਕਾਲ ਤਖ਼ਤ ਦੇ ਪੱਧਰ ’ਤੇ ਉਨ੍ਹਾਂ ਨਾਲ ਸਬੰਧਤ ਪੁਰਾਣੇ ਫ਼ੈਸਲੇ ਨੂੰ ਲੈ ਕੇ ਵੱਖਰੀ ਸਥਿਤੀ ਰਹੀ। 2026 ਵਿੱਚ ਇਸ ਸੂਚੀ ਵਿੱਚ ਅਮਰਜੀਤ ਸਿੰਘ ਚਾਵਲਾ ਅਤੇ ਗਿਆਨੀ ਮਲਕੀਤ ਸਿੰਘ ਦੇ ਨਾਮ ਵੀ ਜੁੜੇ। ਦੋਵਾਂ ਨੂੰ ਖ਼ਾਲਸਾ ਪੰਥ ਵਿੱਚੋਂ ਛੇਕਣ ਦਾ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿੱਖ ਧਾਰਮਿਕ ਸੰਸਥਾਵਾਂ ਦੀਆਂ ਧਾਰਮਿਕ ਗਤੀਵਿਧੀਆਂ ਤੋਂ ਦੂਰ ਰੱਖਣ ਸਬੰਧੀ ਹੁਕਮ ਜਾਰੀ ਕੀਤੇ ਗਏ।
ਇਸ ਪੂਰੇ ਮਾਮਲੇ ‘ਤੇ ਐਸਜੀਪੀਸੀ ਪ੍ਰਧਾਨ ਦਾ ਕੀ ਸਟੈਂਡ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜਿਸ ਦਿਨ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ, ਉਸੇ ਦਿਨ ਸ਼੍ਰੋਮਣੀ ਕਮੇਟੀ ਸਕੱਤਰ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਬੀਬੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ, ਉਹ ਉਨ੍ਹਾਂ ਨੂੰ ਮਿਲੀ ਸੀ ਪਰ ਉਸ ਨੇ ਉਨ੍ਹਾਂ ਨਾਲ ਅਮਰਜੀਤ ਸਿੰਘ ਚਾਵਲਾ ਵੱਲੋਂ ਜ਼ਬਰ-ਜਨਾਹ ਬਾਰੇ ਕੋਈ ਗੱਲ ਨਹੀਂ ਕੀਤੀ ਸੀ। ਧਾਮੀ ਮੁਤਾਬਕ ਜੇਕਰ ਉਸ ਸਮੇਂ ਅਜਿਹੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਂਦੀ ਤਾਂ ਉਹ ਚੁੱਪ ਨਾ ਰਹਿੰਦੇ।
ਚਾਰ ਮੈਂਬਰੀ ਕਮੇਟੀ ਵਿਚ ਕੌਣ–ਕੌਣ ਸ਼ਾਮਲ ?
ਅਮਰਜੀਤ ਸਿੰਘ ਚਾਵਲਾ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਚਾਰ ਮੈਂਬਰੀ ਕਮੇਟੀ ਵਿੱਚ ਐਸਜੀਪੀਸੀ ਦੇ ਕਾਰਜਕਾਰੀ ਮੈਂਬਰ ਬਲਦੇਵ ਸਿੰਘ ਕੈਮਪੁਰ, ਮੈਂਬਰ ਗੁਰਮੀਤ ਸਿੰਘ ਬੂਹ, ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਬੀਬੀ ਗੁਰਿੰਦਰ ਕੌਰ ਭੋਲੂਵਾਲ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਐਸਜੀਪੀਸੀ ਸਕੱਤਰ ਨੂੰ ਕਮੇਟੀ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ। ਕਮੇਟੀ ਨੂੰ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
“ਇਹ ਕਾਰਵਾਈ ਸਿੱਖ ਪੰਥ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਹੈ“
ਇਸ ਪੂਰੇ ਮਾਮਲੇ ‘ਤੇ ਬੋਲਦਿਆਂ ਸਿੱਖ ਚਿੰਤਕ ਡਾ. ਖੁਸ਼ਹਾਲ ਸਿੰਘ ਨੇ ਇਸ ਕਾਰਵਾਈ ਨੂੰ ਮਹਿਜ਼ ਇੱਕ ਪਰਦਾਪੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ਼ ਇੱਕ ਜਾਂ ਦੋ ਬੰਦਿਆਂ ਖ਼ਿਲਾਫ਼ ਕਾਰਵਾਈ ਕਰਨਾ ਕਾਫ਼ੀ ਨਹੀਂ ਹੈ, ਕਿਉਂਕਿ ਐਫਆਈਆਰ ਦੇ ਤੱਥਾਂ ਮੁਤਾਬਕ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਦੀ ਭੂਮਿਕਾ ‘ਤੇ ਵੀ ਸਵਾਲ ਉੱਠਦੇ ਹਨ।
ਉਨ੍ਹਾਂ ਤਰਕ ਦਿੱਤਾ ਕਿ ਕਿਸੇ ਵੀ ਆਮ ਮੈਨੇਜਰ ਕੋਲ ਇਹ ਅਧਿਕਾਰ ਨਹੀਂ ਹੁੰਦਾ ਕਿ ਉਹ ਕਿਸੇ ਔਰਤ ਨੂੰ ਇੰਨੇ ਲੰਮੇ ਸਮੇਂ ਲਈ ਮੁਫ਼ਤ ਕਮਰਾ, ਗੱਡੀ, ਡਰਾਈਵਰ ਅਤੇ ਹੋਰ ਸਹੂਲਤਾਂ ਦੇ ਸਕੇ ਇਸਦਾ ਮਤਲਬ ਹੈ ਕਿ ਇਸ ਵਿੱਚ ਵੱਡੇ ਅਹੁਦੇਦਾਰਾਂ ਦੀ ਸਿੱਧੀ ਸ਼ਮੂਲੀਅਤ ਹੈ। ਉਨ੍ਹਾਂ ਕਿਹਾ ਕਿ ਅਮਰਜੀਤ ਚਾਵਲਾ ਅਤੇ ਮਲਕੀਤ ਸਿੰਘ ਦੀ “ਬਲੀ” ਦੇ ਕੇ ਅਸਲ ਵਿੱਚ ਬਾਕੀ ਲੋਕਾਂ ਨੂੰ ਬਚਾਉਣ ਅਤੇ ਪੰਥ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਡਰਾਮਾ ਕੀਤਾ ਗਿਆ ਹੈ।
ਪੰਥ ਵਿੱਚੋਂ ਛੇਕਣ ਦੀ ਪ੍ਰਕਿਰਿਆ ਬਾਰੇ ਬੋਲਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ, “ਆਮ ਤੌਰ ‘ਤੇ ਪਹਿਲਾਂ ਇੱਕ ਜਾਂਚ ਕਮੇਟੀ ਬਣਾਈ ਜਾਂਦੀ ਹੈ ਅਤੇ ਸਪੱਸ਼ਟੀਕਰਨ ਮੰਗਿਆ ਜਾਂਦਾ ਹੈ, ਪਰ ਇਸ ਕੇਸ ਵਿੱਚ ਸ੍ਰੀ ਅਕਾਲ ਤਖ਼ਤ ਵੱਲੋਂ ਇਸ ਰਵਾਇਤੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਹੀ ਜਥੇਦਾਰ ਅਤੇ ਪ੍ਰਧਾਨ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਸੀ, ਇਸ ਲਈ ਨੈਤਿਕਤਾ ਦੇ ਆਧਾਰ ‘ਤੇ ਉਨ੍ਹਾਂ ਦੋਵਾਂ ਨੂੰ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਬਣਦਾ ਹੈ।” ਉਨ੍ਹਾਂ ਇਹ ਵੀ ਟਿੱਪਣੀ ਕੀਤੀ ਕਿ ਮੌਜੂਦਾ ਜਥੇਦਾਰ ਪੰਥ ਦੇ ਨਹੀਂ ਸਗੋਂ ਮਹਿਜ਼ ਇੱਕ “ਪਰਿਵਾਰ” ਨੂੰ ਬਚਾਉਣ ਵਾਲੇ ਜਥੇਦਾਰ ਜਾਪਦੇ ਹਨ।
ਉਨ੍ਹਾਂ ਸੁਝਾਅ ਦਿੱਤਾ ਕਿ ਜਿਹੜੀਆਂ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਸੱਚੇ ਦਿਲੋਂ ਮੰਨਦੀਆਂ ਹਨ, ਉਨ੍ਹਾਂ ਨੂੰ ਇਕੱਠੇ ਹੋ ਕੇ ਇਸ ਮਸਲੇ ‘ਤੇ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਧਾਰਮਿਕ ਆਗੂ ਮਰਿਆਦਾ ਤੋਂ ਭਟਕਦੇ ਹਨ, ਤਾਂ ਪੰਥ ਨੂੰ ਇਕਜੁੱਟ ਹੋ ਕੇ ਉਨ੍ਹਾਂ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ।
ਕੀ ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ ਵੀ ਜ਼ਿੰਮੇਵਾਰ ?
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਿੱਖ ਚਿੰਤਕ ਅਤੇ ਸਿਆਸੀ ਮਾਹਿਰ ਡਾ. ਰਣਬੀਰ ਸਿੰਘ ਨੇ ਕਿਹਾ ਹੈ ਕਿ, “ਭਾਵੇਂ ਚਾਵਲਾ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ, ਪਰ ਸਵਾਲ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਫ਼ਰਮਾਨ ਦਾ ਅਸਲ ਵਿੱਚ ਕਿੰਨਾ ਕੁ ਅਸਰ ਹੋਵੇਗਾ ? ਉਨ੍ਹਾਂ ਸਿੱਧਾ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਮਹਿਜ਼ ਇੱਕ ‘ਕਠਪੁਤਲੀ‘ ਬਣ ਕੇ ਰਹਿ ਗਏ ਹਨ। ਇਹ ਸਭ ਕੁਝ ਸਿਰਫ਼ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਲਈ ਕੀਤਾ ਗਿਆ।”
“ਪੀੜਤ ਔਰਤ ਨੇ ਇਸ ਘਟਨਾ ਬਾਰੇ ਪਹਿਲਾਂ ਵੀ ਐੱਸਜੀਪੀਸੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਫਰਿਆਦ ਕੀਤੀ ਸੀ, ਪਰ ਕਿਸੇ ਨੇ ਉਸਦੀ ਗੱਲ ਨਹੀਂ ਸੁਣੀ। ਉਲਟਾ ਉਸ ਔਰਤ ਨੂੰ ਛੇ ਮਹੀਨੇ ਤੱਕ ਐੱਸਜੀਪੀਸੀ ਦੇ ਖਰਚੇ ‘ਤੇ ਕਮਰੇ ਵਿੱਚ ਰੱਖਿਆ ਗਿਆ।”- ਡਾ. ਰਣਬੀਰ ਸਿੰਘ, ਸਿੱਖ ਚਿੰਤਕ ਅਤੇ ਸਿਆਸੀ ਮਾਹਿਰ
ਉਨ੍ਹਾਂ ਕਿਹਾ ਕਿ, “ਚਾਵਲਾ ਨੂੰ ਕੈਨੇਡਾ ਭਜਾਉਣ ਵਿੱਚ ਐੱਸਜੀਪੀਸੀ, ਸ਼੍ਰੋਮਣੀ ਅਕਾਲੀ ਦਲ ਅਤੇ ਮੌਜੂਦਾ ਪੰਜਾਬ ਸਰਕਾਰ ਦਾ ਵੀ ਹੱਥ ਰਿਹਾ ਹੈ। ਮੈ ਮੰਗ ਕਰਦਾ ਹਾਂ ਕਿ ਪਿਛਲੇ 15-16 ਸਾਲਾਂ ਤੋਂ ਬਿਨਾਂ ਚੋਣਾਂ ਦੇ ਕਾਬਜ਼ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਭੰਗ ਕਰ ਦੇਣਾ ਚਾਹੀਦਾ ਹੈ। ਇਸ ਘਟਨਾਕ੍ਰਮ ਨਾਲ ਦੁਨੀਆ ਭਰ ਵਿਚ ਸਿੱਖ ਕੌਮ ਦਾ ਸਿਰ ਨੀਵਾਂ ਹੋਇਆ ਹੈ। ਐਸਜੀਪੀਸੀ ਵਿਚ ਬਹੁਤ ਕਾਲੀਆਂ ਭੇਡਾਂ ਹਨ ਜੋ ਗਲਤ ਕੰਮ ਕਰਦੀਆਂ ਹਨ। ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਇਕ ਸਿਆਸੀ ਪਾਰਟੀ ਵੱਲੋਂ ਨਹੀਂ ਬਲਕਿ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਚੁਣਿਆ ਜਾਣਾ ਚਾਹੀਦਾ ਹੈ। ਅਜਿਹੇ ਵਿਚ ਜਥੇਦਾਰ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।”
“ਹਰ ਪਹਿਲੂ ਦੀ ਨਿਰਪੱਖ ਜਾਂਚ ਜ਼ਰੂਰੀ“
ਸਿੱਖ ਚਿੰਤਕ ਡਾ. ਕਮਲਜੀਤ ਕੌਰ ਦਾ ਕਹਿਣਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਦੋਹਾਂ ਖਿਲਾਫ ਸਖ਼ਤ ਪੰਥਕ ਕਾਰਵਾਈ ਕੀਤੀ ਗਈ। ਇਹ ਫ਼ੈਸਲਾ ਪੰਥਕ-ਧਾਰਮਿਕ ਪ੍ਰਕਿਰਿਆ ਦਾ ਹਿੱਸਾ ਹੈ। ਇਸ ਦੇ ਉਲਟ ਐਫਆਈਆਰ ਵਿੱਚ ਦਰਜ ਇਲਜ਼ਾਮਾਂ ਦੀ ਸੱਚਾਈ ਅਤੇ ਅਪਰਾਧਿਕ ਜ਼ਿੰਮੇਵਾਰੀ ਦਾ ਨਿਰਣਾ ਕਾਨੂੰਨੀ ਜਾਂਚ ਅਤੇ ਅਦਾਲਤੀ ਪ੍ਰਕਿਰਿਆ ਰਾਹੀਂ ਹੋਵੇਗਾ।
ਉਹਨਾਂ ਦਾ ਮੰਨਣਾ ਹੈ ਕਿ ਮਹਿਲਾ ਵੱਲੋਂ ਲਗਾਏ ਇਲਜ਼ਾਮਾਂ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਪਰ ਇਸ ਦੇ ਨਾਲ ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਉਹ ਸਰਾਂ ਵਿੱਚ ਕਿੰਨਾ ਸਮਾਂ ਰਹੀ, ਬੁਕਿੰਗ ਕਿਸ ਨੇ ਕੀਤੀ, ਲੰਬੇ ਠਹਿਰਾਅ ਦੀ ਮਨਜ਼ੂਰੀ ਕਿਸ ਨੇ ਦਿੱਤੀ ਅਤੇ ਕੀ ਇਹ ਸਭ ਐਸਜੀਪੀਸੀ ਦੇ ਨਿਯਮਾਂ ਅਨੁਸਾਰ ਸੀ। ਇਸ ਲਈ ਬੁਕਿੰਗ ਰਿਕਾਰਡ, ਸਰਾਂ ਰਜਿਸਟਰ, ਸੀਸੀਟੀਵੀ , ਡਿਊਟੀ ਰੋਸਟਰ ਅਤੇ ਮਨਜ਼ੂਰੀਆਂ ਦੀ ਜਾਂਚ ਬਹੁਤ ਮਹੱਤਵਪੂਰਨ ਹੈ। ਇਹ ਸਵਾਲ ਮਹਿਲਾ ਨੂੰ ਦੋਸ਼ੀ ਬਣਾਉਣ ਲਈ ਨਹੀਂ, ਸਗੋਂ ਸਰਾਂ ਦੇ ਪ੍ਰਬੰਧ ਦੀ ਜਵਾਬਦੇਹੀ ਤੈਅ ਕਰਨ ਲਈ ਹਨ।
ਗੁਰਬਾਣੀ ਦੀਆਂ ਪੰਕਤੀਆਂ ਨਾਲ ਉਦਾਹਰਣ ਦਿੰਦਿਆਂ ਡਾ. ਕਮਲਜੀਤ ਕੌਰ ਨੇ ਕਿਹਾ ਕਿ ‘ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥’ ਇਸ ਮਾਮਲੇ ਵਿੱਚ ਸੱਚ ਤੱਕ ਪਹੁੰਚਣ ਲਈ ਚਾਰ ਪੱਖਾਂ ਦੀ ਨਿਰਪੱਖ ਜਾਂਚ ਲਾਜ਼ਮੀ ਹੈ—ਮਹਿਲਾ ਦੇ ਇਲਜ਼ਾਮ, ਚਾਵਲਾ ਅਤੇ ਮਲਕੀਤ ਸਿੰਘ ਦਾ ਪੱਖ, ਸਰਾਂ ਦੀ ਰਹਾਇਸ਼ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਤੰਤਰ। ਸੰਗਤ ਦਾ ਭਰੋਸਾ ਸਿਰਫ਼ ਸਖ਼ਤ ਫ਼ੈਸਲੇ ਨਾਲ ਨਹੀਂ, ਸਗੋਂ ਸੱਚਾਈ, ਪਾਰਦਰਸ਼ਤਾ, ਨਿਰਪੱਖ ਸੁਣਵਾਈ ਅਤੇ ਜਵਾਬਦੇਹ ਪ੍ਰਬੰਧ ਨਾਲ ਮਜ਼ਬੂਤ ਹੁੰਦਾ ਹੈ।
ਕਾਨੂੰਨੀ ਐਫਆਈਆਰ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ, “ਐਫਆਈਆਰ ਵਿੱਚ ਦਰਜ ਇਲਜ਼ਾਮਾਂ ਨੂੰ ਸਾਬਤ ਦੋਸ਼ ਨਹੀਂ ਮੰਨਿਆ ਜਾ ਸਕਦਾ। ਸਾਰੇ ਸਬੰਧਤ ਪੱਖਾਂ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ ਅਤੇ ਅਪਰਾਧਿਕ ਜ਼ਿੰਮੇਵਾਰੀ ਦਾ ਅੰਤਿਮ ਨਿਰਣਾ ਸਮਰੱਥ ਅਦਾਲਤ ਦੀ ਪ੍ਰਕਿਰਿਆ ਅਨੁਸਾਰ ਹੋਵੇਗਾ। ਸੰਗਤ ਸਵਾਲ ਉਠਾ ਰਹੀ ਹੈ ਕਿ ਸਿਆਸੀ ਖੇਡ ਦੇ ਤਹਿਤ ਬਹਿਰੀਨ ਵਾਲੀ ਬੀਬੀ ਨੂੰ ਇੰਡੀਆ ਕੌਣ ਲਿਆਇਆ? ਉਸਨੂੰ ਆਨੰਦਪੁਰ ਸਾਹਿਬ ਦੀ ਸ਼ਰ੍ਹਾ ਵਿੱਚ ਰਹਿਣ ਦਾ ਪ੍ਰਬੰਧ ਕਿਸ ਨੇ ਕਰਵਾਇਆ? ਉਸਨੂੰ ਵੀਆਈਪੀ ਸਹੂਲਤਾਂ ਕਿਸ ਨੇ ਕਿਉਂ ਦਿੱਤੀਆਂ? ਐਸਜੀਪੀਸੀ ਦਾ ਸਖ਼ਤ ਨਿਯਮ ਹੈ ਕਿ ਇਕੱਲੀ ਬੀਬੀ ਨੂੰ ਕਮਰਾ ਨਹੀਂ ਦਿੱਤਾ ਜਾਂਦਾ ਅਤੇ ਤਿੰਨ ਦਿਨ ਤੋਂ ਵੱਧ ਕਮਰਾ ਨਹੀਂ ਰੱਖਿਆ ਜਾ ਸਕਦਾ। ਫਿਰ ਬਹਿਰੀਨ ਵਾਲੀ ਬੀਬੀ ਲਈ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੰਨੀਆਂ ਸਹੂਲਤਾਂ ਦੇਣੀਆਂ ਸ਼ੱਕ ਪੈਦਾ ਕਰਦੀਆਂ ਹਨ।”
“ਅੱਜ ਗੁਰੂ ਘਰ ਦੀਆਂ ਸਰਾਵਾਂ, ਜੋ ਪ੍ਰਚਾਰ ਲਈ ਤੇ ਸੰਗਤਾਂ ਦੀ ਸਹੂਲਤ ਲਈ ਹਨ, ਕੀ ਉਹ ਐਸ਼ਗਾਹ ਜਾਂ ਵਿਭਚਾਰ ਦੇ ਅੱਡੇ ਬਣ ਰਹੀਆਂ ਹਨ? ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥” ਸੱਚ ਤੋਂ ਉੱਪਰ ਸੁੱਚਾ ਆਚਰਣ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਕਸਦ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਗੁਰੂ ਆਦੇਸ਼ ਅਨੁਸਾਰ ਚੱਲਣਾ ਹੈ। ਜੇ ਗੁਰੂ ਘਰਾਂ ਦੀ ਆੜ੍ਹ ਲੈ ਕੇ ਜੇ ਕੋਈ ਗਲਤ ਕੁਕਰਮ ਕਰਦਾ ਹੈ ਤਾਂ ਉਸ ਲਈ ਪੂਰੀ ਸੰਸਥਾ ਮਾੜ੍ਹੀ ਨਹੀਂ, ਸਗੋਂ ਪ੍ਰਬੰਧਕੀ ਢਾਂਚੇ ਵਿੱਚ ਬੈਠੇ ਜ਼ਿੰਮੇਵਾਰ ਵਿਅਕਤੀ ਹੀ ਜ਼ਿੰਮੇਵਾਰ ਹਨ। ਅਮਰਜੀਤ ਸਿੰਘ ਚਾਵਲਾ ਦੀ ਨਵੀਂ ਵੀਡੀਓ ਆਈ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਇਕੱਲੇ ਦੋਸ਼ੀ ਨਹੀਂ ਹਨ ਅਤੇ ਉਹ ਹੋਰ ਖੁਲਾਸੇ ਕਰਨਗੇ। ਇਸ ਨਾਲ ਇਹ ਸਾਫ਼ ਹੈ ਕਿ ਅਗਲੇ 2-3 ਦਿਨਾਂ ਵਿੱਚ ਇਸ ਸਾਜ਼ਿਸ਼ ਦਾ ਅਸਲ ਚਿਹਰਾ ਸਾਹਮਣੇ ਆ ਸਕਦਾ ਹੈ।”- ਡਾ. ਕਮਲਜੀਤ ਕੌਰ, ਸਿੱਖ ਚਿੰਤਕ
“ਚਾਵਲਾ ਵਰਗੇ ਹੋਰ ਬਹੁਤ ਜੋ ਨਸ਼ਰ ਨਹੀਂ ਹੋਏ“
ਸਿੱਖ ਚਿੰਤਕ ਨੋਬਲਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ, “ਇਹ ਬੜਾ ਹੀ ਗੰਭੀਰ ਵਿਸ਼ਾ ਅਤੇ ਮੁੱਦਾ ਹੈ। ਅਮਰਜੀਤ ਸਿੰਘ ਚਾਵਲਾ ਵਰਗੇ ਬੰਦਿਆਂ ਦਾ ਸਿੱਖਾਂ ਦੀ ਸਿਰਮੌਰ ਜਥੇਬੰਦੀ ਨਾਲ ਜੁੜੇ ਹੋਣਾ ਬਹੁਤ ਦੁੱਖਦਾਈ ਗੱਲ ਹੈ। ਪਰ ਦੁੱਖ ਇਸ ਤੋਂ ਵੱਧ ਇਸ ਗੱਲ ਦਾ ਹੈ ਕਿ ਇੱਕ ਬੰਦਾ ਤਾਂ ਨਸ਼ਰ ਹੋ ਗਿਆ, ਪਰ ਹੋਰ ਵੀ ਬਹੁਤ ਸਾਰੇ ਬੰਦੇ ਹਨ ਜੋ ਹਾਲੇ ਨਸ਼ਰ ਨਹੀਂ ਹੋਏ। ਜਿਸ ਬੀਬੀ ਨੇ ਹੁਣ ਐਫ.ਆਈ.ਆਰ. ਦਰਜ ਕਰਵਾਈ ਹੈ, ਉਹ ਛੇ ਮਹੀਨੇ ਤੋਂ ਸਰਾਂ ਵਿੱਚ ਸੀ। ਉਸ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਰਹੀਆਂ, ਜਦੋਂ ਨਹੀਂ ਹੋਈਆਂ ਤਾਂ ਉਸ ਨੇ ਐਕਸਪੋਜ਼ ਕਰ ਦਿੱਤਾ। ਇਸ ਵਿੱਚ ਹੋਰ ਵੀ ਬਹੁਤ ਸਾਰੇ ਬੰਦੇ ਹੋਣਗੇ।”
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਨਿਸ਼ਾਨਾ ਸਾਧਦਿਆਂ ਨੋਬਲਜੀਤ ਸਿੰਘ ਨੇ ਕਿਹਾ ਹੈ ਕਿ, “ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਵਿਚ ਮਿਲੀਭੁਗਤ ਨਜ਼ਰ ਆਉਂਦੀ ਹੈ ਅਤੇ ਉਨ੍ਹਾਂ ‘ਤੇ ਵੀ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ। ਜੋ ਬੰਦੇ ਆਪ ਸ਼ੱਕ ਦੇ ਘੇਰੇ ਵਿੱਚ ਹਨ, ਉਹ ਕਿੱਦਾਂ ਕੋਈ ਕਮੇਟੀ ਗਠਿਤ ਕਰ ਸਕਦੇ ਹਨ ? ਜਾਂਚ ਇਸ ਸਾਰੇ ਗਰੁੱਪ ਦੀ ਹੋਣੀ ਚਾਹੀਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਕੋਈ
ਕੀ ਹੈ ਅਮਰਜੀਤ ਸਿੰਘ ਚਾਵਲਾ ਵਿਵਾਦ ? ਕਿੱਥੋਂ ਸ਼ੁਰੂ ਹੋਇਆ ਮਾਮਲਾ ? ਜਾਣੋ ਪੂਰੀ ਕਹਾਣੀ
ਅਮਰਜੀਤ ਸਿੰਘ ਚਾਵਲਾ ਵਿਵਾਦ ’ਚ ਹਰ ਦਿਨ ਖੁੱਲ੍ਹ ਰਹੀ ਨਵੀਂ ਪਰਤ; ਆਖਿਰ ਕਿਉਂ ਨਹੀਂ ਸੁਲਝ ਰਿਹਾ ਮਾਮਲਾ ?
29 ਸਤੰਬਰ, 2026 – ਚੰਡੀਗੜ੍ਹ: ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਮਾਮਲਾ ਦਿਨੋਂ-ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਥਾਣੇ ਵਿੱਚ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਮਾਮਲਾ ਦਰਜ ਹੋਇਆ, ਦੂਜੇ ਪਾਸੇ ਇਸ ਮਾਮਲੇ ਦਾ ਸਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਂ, ਉੱਥੇ ਰਹੀ ਇੱਕ ਬੀਬੀ ਅਤੇ ਐਸਜੀਪੀਸੀ ਨਾਲ ਜੁੜੇ ਅਹੁਦੇਦਾਰਾਂ ਤੱਕ ਪਹੁੰਚ ਗਿਆ। ਇਸ ਮਾਮਲੇ ਵਿਚ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਕਈ ਵੱਡੇ ਅਕਾਲੀ ਆਗੂਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਹਾਲਾਂਕਿ ਅਕਾਲੀ ਆਗੂਆਂ ਵੱਲੋਂ ਸਪੱਸ਼ਟੀਕਰਨ ਦਾ ਦੌਰ ਜਾਰੀ ਹੈ।

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਨਿਸ਼ਾਨਾ ਸਾਧਦਿਆਂ ਨੋਬਲਜੀਤ ਸਿੰਘ ਨੇ ਕਿਹਾ ਹੈ ਕਿ, “ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਵਿਚ ਮਿਲੀਭੁਗਤ ਨਜ਼ਰ ਆਉਂਦੀ ਹੈ ਅਤੇ ਉਨ੍ਹਾਂ ‘ਤੇ ਵੀ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ। ਜੋ ਬੰਦੇ ਆਪ ਸ਼ੱਕ ਦੇ ਘੇਰੇ ਵਿੱਚ ਹਨ, ਉਹ ਕਿੱਦਾਂ ਕੋਈ ਕਮੇਟੀ ਗਠਿਤ ਕਰ ਸਕਦੇ ਹਨ ? ਜਾਂਚ ਇਸ ਸਾਰੇ ਗਰੁੱਪ ਦੀ ਹੋਣੀ ਚਾਹੀਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਕੋਈ ਐਸੀ ਸੁਪਰੀਮ ਬਾਡੀ ਨਹੀਂ ਹੈ ਜੋ ਇਨ੍ਹਾਂ ਸਾਰਿਆਂ ਦੀ ਤਫਤੀਸ਼ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ।”
ਉਹ ਕਹਿੰਦੇ ਹਨ ਕਿ ਜਥੇਦਾਰ ਸਾਹਿਬ ਕੋਲ ਵੀ ਕੋਈ ਅਜਿਹੀ ਸੰਸਥਾ ਨਹੀਂ ਹੈ ਜਿਸ ਜ਼ਰੀਏ ਉਹ ਜਾਂਚ ਕਰਵਾਉਣ ਪਰ ਉਹ ਕਰਵਾਉਣਾ ਚਾਹੁੰਦੇ ਵੀ ਨਹੀਂ। ਜਿਸ ਜਲਦਬਾਜ਼ੀ ਵਿੱਚ ਇਨ੍ਹਾਂ ਨੇ ਚਾਵਲਾ ਨੂੰ ਪੰਥ ’ਚੋਂ ਬਾਹਰ ਕੱਢਿਆ ਗੱਲ ਇਹ ਸੀ ਕਿ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਇਹ ਸਪਸ਼ੱਟ ਕਰਦਾ ਕਿ ਇਹ ਦੋਸ਼ੀ ਹੈ। ਹੁਣ ਤਾਂ ਇਹ ਅਦਾਲਤਾਂ ‘ਤੇ ਨਿਰਭਰ ਹੋ ਗਏ ਹਨ ਅਤੇ ਸਾਨੂੰ ਪਤਾ ਹੈ ਕਿ ਅਦਾਲਤਾਂ ਕਿਵੇਂ ਕੰਮ ਕਰਦੀਆਂ ਹਨ ਤੇ ਕਿੰਨਾ ਸਮਾਂ ਲਗਾਉਂਦੀਆਂ ਹਨ।
ਨੋਬਲਜੀਤ ਸਿੰਘ ਕਹਿੰਦੇ ਹਨ ਕਿ, “ਰਾਜਨੀਤੀਕ ਬੰਦਾ ਹੋਣ ਕਰਕੇ ਮੁੜ ਚਾਵਲਾ ਨੂੰ ਪੰਥ ਵਿੱਚ ਸ਼ਾਮਲ ਕਰਨ ਦੇ ਰਾਹ ਖੁੱਲ੍ਹੇ ਛੱਡ ਦਿੱਤੇ ਗਏ ਹਨ, ਜਿਸ ਤਰ੍ਹਾਂ ਸੁੱਚਾ ਸਿੰਘ ਲੰਗਾਹ ਨੂੰ ਮੁੜ ਸ਼ਾਮਲ ਕਰ ਲਿਆ ਸੀ। ਇਹ ਸਾਰੇ ਬੰਦੇ ਬਹੁਤ ਘਟੀਆ ਮਾਨਸਿਕਤਾ ਦੇ ਹਨ, ਇਨ੍ਹਾਂ ਵਿੱਚ ਧਰਮ ਵਾਲੀ ਗੱਲ ਖ਼ਤਮ ਹੋ ਚੁੱਕੀ ਹੈ। ਇਹ ਸਿਰਫ਼ ਵੋਟਾਂ ਦੀ ਰਾਜਨੀਤੀ ਦਾ ਹਿੱਸਾ ਬਣੇ ਹੋਏ ਹਨ ਅਤੇ ਸ਼ਰੇਆਮ ਕਹਿੰਦੇ ਹਨ ਕਿ ਅਸੀਂ ਵੋਟਾਂ ਦੀ ਰਾਜਨੀਤੀ ਲਈ ਕੰਮ ਕਰਦੇ ਹਾਂ।”
ETV BHARATਐਸੀ ਸੁਪਰੀਮ ਬਾਡੀ ਨਹੀਂ ਹੈ ਜੋ ਇਨ੍ਹਾਂ ਸਾਰਿਆਂ ਦੀ ਤਫਤੀਸ਼ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ।”

ETV BHARAT