ਮਾਂ–ਬੋਲੀ, ਵਿਰਸੇ ਅਤੇ ਸਮਾਜਿਕ ਮੁੱਦਿਆਂ ‘ਤੇ ਸਾਂਝੀਆਂ ਕੀਤੀਆਂ ਰਚਨਾਵਾਂ
23 ਅਕਤੂਬਰ, 2026 – ਸਿਡਨੀ : ਸਿਡਨੀ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਦਰਬਾਰ ਕਰਵਾਇਆ ਗਿਆ। ਬਾਬਾ ਬੁੱਢਾ ਜੀ ਹਾਲ ਵਿੱਚ ਹੋਏ ਇਸ ਸਮਾਗਮ ਵਿੱਚ 50 ਤੋਂ ਵੱਧ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ, ਜਦਕਿ ਕਰੀਬ ਤਿੰਨ ਦਰਜਨ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਹ ਸਮਾਗਮ ਡਾਇਰੈਕਟਰ ਮੱਖਣ ਸਿੰਘ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ।
ਸਟੇਜ ਸਕੱਤਰ ਜੋਗਿੰਦਰ ਸਿੰਘ ਸੋਹੀ ਦੀ ਅਗਵਾਈ ਹੇਠ ਬੀਬੀ ਪਰਵਿੰਦਰ ਕੌਰ ਨੇ ਗੁਰਬਾਣੀ ਸ਼ਬਦ ਨਾਲ ਸਮਾਗਮ ਦੀ ਆਰੰਭਤਾ ਕੀਤੀ। ਹਰਬੰਸ ਸਿੰਘ ਮਾਲਵਾ, ਸੁਖਵਿੰਦਰ ਕੌਰ ਆਹੀ, ਲਖਵਿੰਦਰ ਸਿੰਘ ਰਈਆ, ਕੁਲਦੀਪ ਸਿੰਘ ਜੌਹਲ, ਗਿਆਨੀ ਸੰਤੋਖ ਸਿੰਘ ਅਤੇ ਹੋਰ ਸਾਹਿਤਕਾਰਾਂ ਨੇ ਮਾਂ-ਬੋਲੀ, ਪੰਜਾਬੀ ਵਿਰਸੇ, ਨਸ਼ਿਆਂ, ਸਮਾਜਿਕ ਬੁਰਾਈਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਬਾਰੇ ਆਪਣੀਆਂ ਰਚਨਾਵਾਂ ਸੁਣਾਈਆਂ। ਹਾਸਰਸ, ਲੋਕ-ਗੀਤਾਂ ਅਤੇ ਧਾਰਮਿਕ ਰਚਨਾਵਾਂ ਨੇ ਵੀ ਸਰੋਤਿਆਂ ਦਾ ਮਨ ਮੋਹ ਲਿਆ।
ਡਾ. ਅਵਤਾਰ ਸਿੰਘ ਸੰਘਾ ਨੇ ਆਸਟਰੇਲੀਆਈ ਸਾਹਿਤਕਾਰ ਬੈਂਜੋ ਪੈਟਰਸਨ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਦੱਸਿਆ ਕਿ ਮਹਿਜ਼ ਛੇ ਸਾਹਿਤਕਾਰਾਂ ਨਾਲ ਸ਼ੁਰੂ ਹੋਇਆ ਇਹ ਉਪਰਾਲਾ ਅੱਜ ਵਿਸ਼ਾਲ ਰੂਪ ਧਾਰ ਚੁੱਕਾ ਹੈ।
ਪੰਜਾਬੀ ਟ੍ਰਿਬਯੂਨ