ਇਕਬਾਲ ਸਿੰਘ ਲਾਲਪੁਰਾ
ਸੰਨ 1469 ਈ ਵਿੱਚ ਇਕ ਵਾਰ ਫੇਰ ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਰੂਪ ਧਾਰ ਕੇ ਇਸ ਸੰਸਾਰ ਨੂੰ ਤਾਰਨ ਲਈ ਆਇਆ !!
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਾਣਹੁ ਜੋਤਿ ਦਾ ਹੁਕਮ ਦਰਜ ਕਰ ਭਾਰਤੀ ਸਮਾਜ ਦੀ ਵਰਨ ਵੰਡ ਨੂੰ ਮੂਲੋਂ ਹੀ ਰੱਦ ਕਰ ਦਿੱਤਾ !! ਇਹ ਜੋਤਿ 139 ਸਾਲ ਦਸ ਰੂਪ ਵਟਾ ਕੇ ਇਸ ਸੰਸਾਰ ਨੂੰ ਕੇਵਲ ਇਕ ਅਕਾਲ ਪੁਰਖ ਨੂੰ ਮੰਨਣ , ਉਸਦੀ ਹੀ ਪੂਜਾ ਕਰਨ ਤੇ ਉਸਦੀ ਬਣਾਈ ਕਾਇਨਾਤ ਦੀ ਰਾਖੀ ਕਰਨ ਦਾ ਆਪਣੇ ਜੀਵਨ ਰਾਹੀਂ ਫ਼ਲਸਫ਼ਾ ਪ੍ਰਗਟ ਕਰ “ ਮਾਨਸੁ ਕੀ ਜਾਤਿ ਸਭੈ ਏਕੈ ਪਹਿਚਾਨਬੋ “ ਦਾ ਸਕੰਲਪ ਲੋਕਾਈ ਦੇ ਮਨ ਅੰਦਿਰ ਸਥਾਪਿਤ ਕਰ ਸ਼ਬਦ ਗੁਰੂ ਵਿਚ ਅਭੇਦ ਹੋ ਗਈ !!
ਲੋਕਾਈ ਦੀ ਰਾਖੀ ਲਈ ਅਕਾਲ ਪੁਰਖ ਕੀ ਫੌਜ ਖਾਲਸਾ ਰੂਪ ਵਿੱਚ 1699 ਈ ਵਿੱਚ ,ਦਸਵੀਂ ਨਾਨਕ ਜੋਤਿ ਨੇ ਪ੍ਰਗਟ ਕੀਤੀ , ਜਿਸਦੇ ਮੈਂਬਰ ਬਨਣ ਲਈ ਸੀਸ ਭੇਂਟ ਕਰਨਾ ਪੈੰਦਾ ਹੈ !! ਇਕ ਬਾਪ ਦੇ ਪੁੱਤਰ ਬਨਣ ਨਾਲ ਖਾਲਸਾ ਦਾ ਪਿਛਲਾ ਜਨਮ , ਕਰਮ ਕੁਲ ਨਾਸ਼ ਹੋ ਨਵਾਂ ਜਨਮ ਹੁੰਦਾ ਹੈ !!
ਇਹ ਰਵਾਇਤ ਖਾਲਸਾ ਨੇ ਬਣਾਈ ਰੱਖੀ ਵੱਡੇ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ , ਨਵਾਬ ਕਪੂਰ ਸਿੰਘ , ਸਰਦਾਰ ਜਸਾ ਸਿੰਘ ਆਹਲੂਵਾਲੀਆ , ਜਸਾ ਸਿੰਘ ਰਾਮ ਗੜੀਆ ਆਦਿ ਆਪਣੀ ਜਾਤਿ ਕਾਰਨ ਨ ਹੋ ਕੇ ਬਹਾਦੁਰੀ , ਗੁਰੂ ਆਦਰਸ਼ ਦੀ ਪਾਲਨਾ , ਦਿਆਲੂ ਪਨ ਤੇ ਗਰੀਬ ਦੀ ਰਖਿਆ ਤੇ ਜਰਬਾਣੇ ਦੀ ਭਖਿਆ ਦੇ ਇਤਿਹਾਸ ਕਾਰਨ ਯਾਦ ਕੀਤੇ ਜਾਂਦੇ ਹਨ !!
ਕ੍ਰਿਸ਼ਨ ਭਗਵਾਨ ਦਾ ਜਨਮ ਯਾਦਵ ਕੁਲ ਵਿੱਚ ਹੋਇਆ ,ਮੰਨਿਆਂ ਜਾਂਦਾ ਹੈ ਤੇ ਪਾਂਡਵ ਕਸ਼ਤਰਿਆ ਸਨ ਪਰ ਫੇਰ ਵੀ ਗੂੜੇ ਰਿਸ਼ਤੇਦਾਰ ਸਨ !! ਵਰਨ ਵੰਡ ਵਾਲ਼ਿਆਂ ਨੇ ਯਾਦਵ ਕੁਲ ਨੂੰ ਬੇਕਵਰਡ ਨਾਂ ਦੇ ਦਿੱਤਾ ਤੇ ਕਸ਼ਤਰਿਆ ਰਾਜਪੂਤ ਉਚ ਕੁਲ ਬਣਾ ਦਿੱਤੇ ਗਏ ਹਨ ਤੇ ਇਕ ਦੂਜੇ ਨਾਲ਼ ਬਰਾਬਰ ਦਾ ਪਿਆਰ ਖਤਮ ਹੋ ਕੇ ,ਵੱਡਾ ਹੋਣ ਦਾ ਝਗੜਾ ਪੈਦਾ ਹੋ ਗਿਆ ਹੈ !!
ਗੁਰਬਾਣੀ ਸਿਧਾਂਤ ਨੀਚੋਂ ਉਚ ਕਰੇ ਮੇਰਾ ਗੋਬਿੰਦ ਦਾ ਹੈ !! ਗੁਰੂ ਦੀ ਬਖਿਸ਼ਸ਼ ਨਾਲ ਕੋਣ ਕੋਣ ਉਚ ਕੁਲ ਬਣ ਗਏ , ਇਸਦੀ ਇਕ ਲੰਬੀ ਦਾਸਤਾਨ ਹੈ !!
ਅਖੌਤੀ ਰੂਪ ਵਿੱਚ ਸਿੱਖ ਕਹਾਉਣ ਵਾਲੇ ਕੁਝ ਲੋਕ ਦੁਬਾਰਾ ਜਾਤਿ ਪਾਤਿ ਨੂੰ ਸੁਰਜੀਤ ਕਰ ਪੰਥ ਵਿੱਚ ਵਖਰੇਵੇਂ ਤੇ ਗੁਰਮਿਤ ਫ਼ਲਸਫ਼ੇ ਦੇ ਵਿਰੋਧ ਵਿੱਚ ਜਾਤਿ ਦੇ ਨਾਂ ਤੇ ਸੰਗਠਨ ਬਣਾਕੇ , ਜਾਣਹੁ ਜੋਤਿ ਦੇ ਸੰਕਲਪ ਨੂੰ ਖਤਮ ਕਰਨ ਵੱਲ ਯਤਨਸ਼ੀਲ ਹਨ !!
Caste division is against tenets of Sikh Religion
ਵੱਡੇ ਘਲੂਘਾਰੇ ਵੇਲੇ 1762 ਈ ਵਿਚ ਕੁਝ ਬੇਹਰੂਪੀਏ ਅਬਦਾਲੀ ਨਾਲ ਸਨ ਤੇ ਦਮਗਜੇ ਮਾਰਦੇ ਸਨ ਕਿ ਸਿੱਖਾਂ ਨੂੰ ਉਹ ਹੀ ਮਾਰ ਮੁਕਾ ਸਕਦੇ ਹਨ , ਅਬਦਾਲੀ ਤੋਂ ਰਾਜ ਤਾਂ ਮਿਲ ਗਿਆ ਪਰ ਉਹ ਕੌਮ ਨੂੰ ਖਤਮ ਨਹੀਂ ਕਰ ਸਕੇ !!
ਦੁਨੀਆ ਵਿੱਚ ਕੇਵਲ ਦੋ ਹੀ ਵਰਣ ਹਨ ਗਰੀਬ ਤੇ ਗਰੀਬੀ , ਦੂਜਾ ਅਮੀਰ ਤੇ ਅਮੀਰੀ !! ਪਿਛਲੇ 74 ਸਾਲ ਦੀ ਅਜ਼ਾਦੀ ਨੇ ਵੀ ਅਜੇ ਤੱਕ ਗਰੀਬ ਅਮੀਰ ਦੇ ਪਾੜੇ ਨੂੰ ਘਟਾਇਆ ਨਹੀਂ , ਪਰ ਜਾਤਿ ਪਾਤਿ ਤੇ ਆਧਾਰਿਤ ਵਖਰੇਵੇਂ ਵਧਾ ਜ਼ਰੂਰ ਦਿੱਤੇ ਹਨ !!
ਸਰਕਾਰ ਦੀ ਕੁਰਸੀ ਤੇ ਵਿਰਾਜਮਾਨ ,ਲੋਕਾਂ ਦੇ ਚੁਣੇ ਨੁਮਾਇੰਦੇ, ਜੇਕਰ ਕਿਸੇ ਇਕ ਜਾਤਿ ਜਾ ਬਰਾਦਰੀ ਦੇ ਪ੍ਰਧਾਨ ਜਾਂ ਮੈਂਬਰ ਹੋਣ ਤਾਂ ਉਨਾ ਪਾਸੋਂ ਕੁਦਰਤੀ ਰੂਪ ਵਿੱਚ ,ਨਿਰਪੱਖਤਾ ਦੀ ਆਸ ਨਹੀਂ ਰਹਿ ਜਾਂਦੀ !!
ਪੰਜਾਬ ਵਿੱਚ ਕਿਸਾਨੀ ਦਾ ਕੰਮ ਕਰਨ ਵਾਲ਼ੀਆਂ ਅਨੇਕ ਬਰਾਦਰੀਆਂ ਹਨ , ਪਰ ਉਨਾ ਨੂੰ ਜੋੜ ਕੇ ਕਿਸਾਨੀ ਦਾ ਭਲਾ ਕਰਨ ਵੱਲ ਕਿਸੇ ਨੇ ਨਹੀਂ ਸੋਚਿਆ !! ਨਾ ਹੀ ਪਿੰਡ ਪੱਧਰ ਤੇ ਏਕੇ ਲਈ ਕੋਈ ਯਤਨ ਹੀ ਹੋਇਆ ਹੈ !
ਜੇਕਰ ਸਰਕਾਰੀ ਸਰਬ ਸਾਂਝੇ ਅਹੁਦੇ ਤੇ ਬੈਠੇ ਲੋਕ ਕੇਵਲ ਇਕ ਜਾਤਿ ਦੀ ਅਗਵਾਈ ਤੇ ਭਲਾਈ ਕਰਨਾ ਚਾਹੀਦੇ ਹਨ , ਤਾਂ ਉਹ ਭਾਰਤੀ ਸੰਵਿਧਾਨ ਦੀ ਉਲੰਘਣਾ ਦੇ ਦੋਸ਼ੀ ਵੀ ਬਣਦੇ ਹਨ !!
ਸਭ ਤੋ ਚਿੰਤਾ ਦਾ ਵਿਸ਼ਾ ਹੈ ਕਿ ਵਿਰੋਧੀਆਂ ਵੱਲੋਂ ਢਾਹੇ ਤਖਤ ਤਾਂ ਕਈ ਵਾਰ ਬਣੇ ਹਨ , ਪਰ ਆਪਣਿਆਂ ਵੱਲੋਂ ਤੋੜੇ ਜਾ ਰਹੇ ਗੁਰਮਿਤ ਦੇ ਸੁਨਹਿਰੀ ਨਿਯਮ, ਕੌਮਾਂ ਨੂੰ ਖਤਮ ਕਰ ਦਿੰਦੇ ਹਨ !!
ਪਰ ਜੇਕਰ ਕੌਮ ਦੇ ਪਹਿਰੇਦਾਰ ਸ਼੍ਰੀ ਸਾਹਿਬ ਫੜ , ਆਪਣੀ ਜ਼ੁੰਮੇਵਾਰੀ ਛੱਡ , ਅਵੇਸਲੇ ਹੋ ਜਾਤੀ ਹਿਤ ਵੇਖਦੇ ਨਜ਼ਰ ਆਉਣ , ਤਾਂ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ !!
ਜਾਤਿ ਪਾਤਿ ਰਹਿਤ ਸਮਾਜ ਦੀ ਸਿਰਜਣਾ ਦੇ ਗੁਰੂ ਆਦੇਸ਼ ਦੇ ਵਿਰੋਧੀ ਕੀ ਸਿੱਖ ਜਾਂ ਖਾਲਸਾ ਅਖਵਾਣ ਦੇ ਹੱਕਦਾਰ ਹਨ ?
test