ਇਕਬਾਲ ਸਿੰਘ ਲਾਲਪੁਰਾ
ਭਾਰਤੀ ਲੋਕਾਂ ਵਿੱਚ ਬਹੁਤ ਸਾਰੇ ਸ਼ੁਭ ਸ਼ੁਗਨ ਤੇ ਅਪ ਸ਼ੁਗਨ ਮੰਨੇ ਜਾਂਦੇ ਹਨ !! ਸਕੂਲ ਦੇ ਪੇਪਰਾਂ ਦੇ ਦਿਨਾਂ ਵਿੱਚ ,ਗੁਰੂ ਘਰ ਮੱਥਾ ਟੇਕ ਕੇ ਜਾਣਾ ਤੇ ਘਰੋਂ ਤੁਰਨ ਵੇਲੇ , ਬੀ ਜੀ ਵੱਲੋਂ ਦਹੀਂ ਵਿੱਚ ਸ਼ਕਰ ਪਾ ਕੇ ਚਮਚੇ ਨਾਲ ਮੂੰਹ ਵਿੱਚ ਪਾਉਣਾ, ਹਰ ਸਾਲ ਇਕ ਰਸਮ ਜਹੀ ਸੀ !!
ਇਹ ਵੀ ਖਿਆਲ ਰੱਖਣਾ ਕਿ ਕਿਧਰੇ ਬਿੱਲੀ ਰਾਹ ਨਾ ਕੱਟ ਜਾਵੇ ਜਾ ਤਾਇਆ ਨੰਬਰਦਾਰ ਨਿਕਲਦਿਆਂ ਮੱਥੇ ਨਾ ਲੱਗੇ !!
ਪਾਪਾ ਜੀ ਵੱਡੇ ਸਵੇਰੇ ਸਿਮਰਨ ਤੇ ਪਾਠ ਕਰਨ ਦੇ ਨਿੱਤ ਨੇਮੀ ਸਨ , ਖਾਣਾ ਖਾ ਕੇ ਰਾਤ ਨੂੰ ਟਹਿਲਣ ਦੀ ਆਦਤ ਵੀ ਸੀ , ਕੁਦਰਤੀ ਮੈਂ ਉਨਾ ਦੀ ਸ਼ਾਮ ਦੀ ਸੈਰ ਦਾ ਸਾਥੀ ਹੁੰਦਾ ਸਾਂ !! ਮੈਨੂੰ ਗੁਰਮਿਤ ਦੀ ਵਿੱਦਿਆ ਦੇਣ ਤੇ ਜੀਵਨ ਦੇ ਚੰਗੇ ਸਿਧਾਂਤ ਦੀ ਕਲਾਸ ਦਾ ਇਹੀ ਟਾਇਮ ਹੁੰਦਾ ਸੀ !! ਮੈਨੂੰ ਕੁਝ ਗੱਲਾਂ ਉਦੋਂ ਸਮਝ ਨਹੀਂ ਆਇਆਂ , ਲੇਕਿਨ ਕੁਝ ਪੰਜ ਸਾਲ ਵਾਦ , ਕੁਝ ਦਸ ਸਾਲ ਵਾਦ ਕੁਝ ਪੰਝੀ ਸਾਲ ਤੇ ਕੁਝ ਹੁਣ ਤੱਕ ਤਰਕਸ਼ ਦੇ ਤੀਰ ਵਾਂਗ ਫ਼ੈਸਲੇ ਲੈਣ ਵੇਲੇ ਕੰਮ ਆਉਂਦੀਆਂ ਹਨ !!
ਪਰ ਬਚਪਨ ਵਿੱਚ ਬੀ ਜੀ ਦੇ ਦਹੀ ਸ਼ਕਰ ਦੇ ਸ਼ੁਗਨ ਦਾ ਕਦੇ ਵਿਰੋਧ ਕਰਨ ਦੀ ਹਿੰਮਤ ਨਹੀਂ ਹੋਈ ,ਨਾ ਹੀ ਇਹ ਪਤਾ ਸੀ , ਕਿ ਗੁਰੂ ਘਰ ਕੇਵਲ ਮੱਥਾ ਟੇਕਣ ਦੇ ਨਾਲ ਅਰਦਾਸ ਤੇ ਗੁਰੂ ਹੁਕਮ ਵੀ ਲੈਣਾ ਹੁੰਦਾ ਹੈ !!
ਪੁਲਿਸ ਮਹਿਕਮਾ ਵਿੱਚ ਨੋਕਰੀ ਕਰਨ ਜਾ ਨਾ ਕਰਨ ਦਾ ਫੈਸਲ ਪਾਪਾ ਜੀ ਦੇ ਦੋਸਤ ਪੰਡਿਤ ਦੀਨਾ ਨਾਥ ਜੀ , ਜਿਨਾ ਨੂੰ ਅਸੀਂ ਤਾਇਆ ਜੀ ਆਖਦੇ ਸੀ , ਦਾ ਹੁਕਮ ਸੀ !! ਉਨਾ ਦਾ ਤਰਕ ਸੀ ,ਸੁਹਰਿਆ ਕਾਲੇਜ ਦਾ ਪ੍ਰੋਫੈਸਰ ਬਣ ਮਾਸਟਰ ਹੀ ਰਹੇਗਾਂ , ਪੁਲਿਸ ਅਫਸਰ ਬਣੇਗਾ ਜ਼ਿਮੀਂਦਾਰਾਂ ਦਾ ਮੁੰਡਾ ਹੈਂ ਸੋ ਕੰਮ ਘਰ ਦੇ ਤੇ ਰਿਸ਼ਤੇਦਾਰਾਂ ਦੇ ਹੋਣਗੇ , ਨਾਲੇ ਪ੍ਰਿੰਸੀਪਲ ਕਦੇ ਵੀ ਪੁਲਿਸ ਕਪਤਾਨ ਦੇ ਬਰਾਬਰ ਨਹੀਂ ਹੋ ਸਕਦਾ !! ਪਤਾ ਨਹੀਂ ਇਹ ਸੱਚ ਸੀ ਜਾ ਝੂਠ ਪਰ ਤਾਇਆ ਜੀ ਦੀ ਗੱਲ ਮੋੜਨ ਵਾਲਾ ਘਰ ਵਿੱਚ ਕੋਈ ਨਹੀਂ ਸੀ , ਇਸ ਲਈ ਪੁਲਿਸ ਟ੍ਰੈਨਿਗ ਅਕੈਡਮੀ ਉਦੋਂ ਕਾਲੇਜ ਫਿਲੋਰ ਪੁੱਜ ਗਿਆ !! ਟ੍ਰੈਨਿਗਂ ਦੀ ਗੱਲ ਕਿਸੇ ਦਿਨ ਫੇਰ ਕਰਾਂਗਾ !!
ਭਰਤੀ ਹੋਣ ਤੋਂ ਪਹਿਲਾ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਡਿਪਾਰਟਮੈਂਟ ਦਾ ਵਿਦਿਆਰਥੀ ਸਾਂ , ਇਕ ਦਿਨ ਸੀ , ਡੀ , ਆਈ , (chief drill instructor) ਪਰੇਡ ਤੋਂ ਵਾਦ ਯੂਨੀਵਰਸਿਟੀ ਚੰਡੀਗੜ੍ਹ ਦੇ ਪੁਰਾਣੇ ਵਿਦਿਆਰਥੀ ਵਾਰੇ ਪੁੱਛਣ ਲੱਗੇ , ਮੈਂ ਹੱਥ ਖੜਾ ਕਰ ਦਿੱਤਾ ! ਉਨਾ ਦਿਨਾਂ ਵਿੱਚ ਕਾਲੇਜ ਤੋਂ ਵਾਹਰ ਨਿਕਲਣ ਤੇ ਛੁੱਟੀ ਤੇ ਪਾਬੰਦੀ ਹੁੰਦੀ ਸੀ !!
ਸੀ ਡੀ ਆਈ ਸਾਹਿਬ ਨੇ ਉਸ ਸਮੇਂ ਦੇ ਪ੍ਰਿੰਸੀਪਲ ਦੇ ਪੇਸ਼ ਕੀਤਾ , ਜਿਨਾ ਦੀ ਇਕ ਰਿਸ਼ਤੇਦਾਰ ਨੇ ਐਮ ਏ ਵਿੱਚ ਦਾਖਲਾ ਲੈਣਾ ਸੀ !! ਪ੍ਰਿੰਸੀਪਲ ਸਾਹਿਬ ਨੇ ਚੰਡੀਗੜ੍ਹ ਜਾ ਕੇ ਉਸ ਦੀ ਯੂਨੀਵਰਸਿਟੀ ਵਿੱਚ ਮਦਦ ਕਰਨ ਲਈ ਹਦਾਇਤ ਦਿੱਤੀ !! ਸੈਕਟਰ 18 ਦੇ ਰਿਸ਼ਤੇਦਾਰ ਦੇ ਘਰ ਦਾ ਪਤਾ ਵੀ ਦਿੱਤਾ ਤੇ ਅਗਲੇ ਦਿਨ ਉਨਾ ਦੇ ਘਰ ਸਵੇਰ ਵੇਲੇ ਪੁੱਜਣ ਲਈ ਆਖਿਆ !!
ਮੇਰਾ ਪਰਿਵਾਰ ਚੰਡੀਗੜ੍ਹ ਹੀ ਰਹਿੰਦਾ ਸੀ ਦੋ ਮਹੀਨੇ ਵਾਦ ਮਿਲਣ ਦੇ ਚਾਉ ਨਾਲ ਮੈਂ ਚੰਡੀਗੜ੍ਹ ਲਈ ਤੁਰ ਪਿਆ !! ਘਰ ਪਰਿਵਾਰ ਨੂੰ ਮਿਲ ਕੇ ਬਹੁਤ ਖੂਸ਼ੀ ਹੋਈ , ਟ੍ਰੈਨਿਗੰ ਸੈਂਟਰ ਦੀ ਸਖ਼ਤੀ ਤੇ ਕੈਦ ਤੋਂ ਛੁੱਟੀ ਦਾ ਅਨੰਦ ਬਿਆਨ ਤੋਂ ਵਾਹਰ ਸੀ !!
ਅਨੁਸ਼ਾਸਨ ਦਾ ਕੈਦੀ , ਮੈਂ ਵਰਦੀ ਪਾ , ਅਗਲੇ ਦਿਨ ਸਵੇਰੇ ਹੀ 18 ਸੈਕਟਰ ਪ੍ਰਿੰਸੀਪਲ ਸਾਹਿਬ ਦੇ ਰਿਸ਼ਤੇਦਾਰ ਦੀ ਕੋਠੀ ਪੁਹੰਚ ਗਿਆ !! ਘੰਟੀ ਬਜਾਈ ਕੁਝ ਦੇਰ ਵਾਦ ਇਕ ਜੈਟੰਲਮੈਨ ਨੇ ਬੂਹਾ ਖੋਲੀਆ , ਮੈਨੂੰ ਵਾਹਰ ਖੜੇ ਵੇਖ ਮੇਰੀ ਗੱਲ ਬਿਨਾ ਸੁਣੇ ਹੀ ਰਾਮ ਰਾਮ ਰਾਮ ਰਾਮ ਕਰਦਿਆਂ ਦਰਵਾਜ਼ਾ ਬੰਦ ਕਰ ਲਿਆ !! ਮੈਂ ਕੁਝ ਦੇਰ ਰੁਕ ਸ਼ਰਮਿੰਦਾ ਹੋਇਆ ਵਾਪਿਸ ਘਰ ਆ ਗਿਆ !!
ਫੇਰ ਦਫਤਰ ਖੁੱਲ੍ਹਣ ਦੇ ਟਾਇਮ , ਸੀ ਡੀ ਆਈ ਸਾਹਿਬ ਨੂੰ ਟੈਲੀਫੂਨ ਤੇ ਸਾਰੀ ਗੱਲ ਦੱਸੀ ਤੇ ਅਗਲੇ ਹੁਕਮ ਵਾਰੇ ਪੁੱਛਿਆ , ਜਿਸ ਨੇ ਟੈਲੀਫੂਨ ਦਾ ਨੰਬਰ ਲੈ ਕੇ ਰੁਕਨ ਲਈ ਆਖਿਆ !! ਕੁਝ ਦੇਰ ਵਾਦ ਟੈਲੀਫੂਨ ਦੀ ਘੰਟੀ ਬਜੀ , ਸੀ ਡੀ ਆਈ ਸਾਹਿਬ ਦਾ ਕਹਿਣਾ ਸੀ ਕੀ ਬਰਦੀ ਪਾ ਕੇ ਉਨਾ ਦੇ ਸਵੇਰੇ ਮੱਥੇ ਲੱਗ ਮੈਂ ਨਹਿਸ਼ ਤੇ ਅਪਵਿੱਤਰ ਕੰਮ ਕੀਤਾ ਹੈ , ਮੈਨੂੰ ਦੁਵਾਰਾ ਬਿਨਾ ਵਰਦੀ ਉਨਾ ਦੇ ਘਰ ਜਾਣ ਲਈ ਆਖਿਆ !! ਮੇਰਾ ਭਾਵ ਵਰਦੀਧਾਰੀ ਪੁਲਿਸ ਅਫਸਰ ਜਿਸ ਨੂੰ ਉਹ ਪਹਿਲਾ ਜਾਣਦੇ ਵੀ ਨਹੀਂ ਸਨ , ਦੇ ਸਵੇਰ ਵੇਲੇ ਦਰਸ਼ਣ ਕਰਨਾ ਨਹਿਸ਼ ਹੈ ਉਹ ਵੀ ਇਕ ਸੀਨੀਅਰ ਪੁਲਿਸ ਅਫਸਰ ਦੇ ਰਿਸ਼ਤੇਦਾਰ ਵੱਲੋਂ !!
ਟ੍ਰੈਨਿਗੰ ਸੈੰਟਰ ਤੋਂ ਬਾਹਰ ਪਹਿਲੀ ਵਾਰੀ ਵਰਦੀ ਪਾਉਣ ਨਾਲ ਹੀ ਮੈਂ ਨਹਿਸ਼ ਤੇ ਬੁਰਾ ਸ਼ੁਗਨ ਬਣ ਜਾਵਾਂਗਾ ਇਸ ਵਾਰੇ ਕਦੇ ਸੋਚਿਆ ਨਹੀਂ ਸੀ !!
ਵਾਪਿਸ ਵਰਦੀ ਤੋਂ ਬਿਨਾ ਉਨਾ ਦੇ ਘਰ ਜਾ ਯੁਨੀਵਰਸਟੀ ਵਿੱਚ ਲੜਕੀ ਦਾ ਦਾਖਲਾ ਕਰਵਾਕੇ ਵੀ , ਵਾਰ ਵਾਰ ਕਹਿਣ ਦੇ ਉਸ ਘਰ ਪਾਣੀ ਪੀਣ ਤੱਕ ਦੀ ਹਿਮੰਤ ਨਹੀਂ ਹੋਈ , ਚਾਹ ਤਾ ਕਿਧਰੇ ਦੂਰ ਰਹੀ !! ਸਾਰਾ ਦਿਨ ਬੇਇੱਜ਼ਤ ਹੋ ਕੁਝ ਖਾਣ ਨੂੰ ਦਿਲ ਨਹੀਂ ਕੀਤਾ ! ਛੁੱਟੀ ਦੀ ਖ਼ੁਸ਼ੀ ਵੀ ਨਾ ਰਹੀ !
ਨਵਾਂ ਟਰੈਨੀ ਤੇ ਬਿਨਾ ਕਸੂਰ ਕੇਵਲ ਪੁਲਿਸ ਦੀ ਵਰਦੀ ਕਾਰਨ ਬੇਇਜ਼ਤੀ , ਮਨ ਦੇ ਸਵਾਲ ? ਕਿ ਲੋਕ ਪੁਲਿਸ ਨੂੰ ਬੁਰੀ ਕਿਉ ਸਮਝਦੇ ਹਨ , ਕੀ ਸਾਡਾ ਕੰਮ ਕਰਨ ਦਾ ਢੰਗ ਗਲਤ ਹੈ ਜਾ ਮਹਿਕਮੇ ਵਿੱਚ ਹੀ ਕੁਝ ਕੰਮੀ ਹੈ ? ਵਾਰੇ ਅਧੇੜ ਬੁਣ ਕਰਦਾ ਰਿਹਾ !!
ਆਤਮਾ ਤੇ ਮਨ ਨੇ ਇਕਮਤ ਫੈਸਲਾ ਕੀਤਾ ਕਿ ਸ਼ਾਇਦ ਸਾਰੇ ਮਹਿਕਮੇ ਤੇ ਅਫਸਰਾਂ ਨੂੰ ਨਾ ਬਦਲ ਸਕਾਂ , ਪਰ ਮੈਂ ਅਜਿਹਾ ਕੰਮ ਕਰਾਂਗਾ ਕਿ ਲੋਕ ਮੇਰਾ ਨਾ ਸੁਣ ਦਰਵਾਜ਼ੇ ਬੰਦ ਨਾ ਕਰਨ ਤੇ ਇਨਸਾਫ ਦੀ ਆਸ ਨਾਲ ਮੇਰੇ ਕੋਲ ਆਉਣ ਤੋਂ ਗੁਰੇਜ਼ ਜਾ ਹਿਚਕ ਚਾਹਟ ਨਾ ਕਰਣ ਦੀ ਕਾਰਜ ਵਿਧੀ ਅਪਣਾਉਣ ਦੇ ਫ਼ੈਸਲੇ ਨਾਲ ਰਾਤ ਨੂੰ ਨੀਂਦ ਆਈ !
ਸਫਰ ਲੰਬਾ ਤੇ ਕੰਡਿਆਂ ਵਾਲਾ ਸੀ !! ਸ਼ਾਇਦ ਕੁਝ ਹੱਦ ਤੱਕ ਲੋਕ ਠੀਕ ਵੀ ਹਨ !
ਪਰ ਆਪਣੇ ਫ਼ੈਸਲੇ ਤੇ ਪੇਹਰਾ ਦੇਣ , ਤੇ ਸੱਚ ਤੇ ਕੇਵਲ ਸੱਚ ਨਾਲ ਬਹੁਤੇ ਭਰਿਸ਼ਟ ਤੇ ਧਰਮ ਦੇ ਨਾ ਤੇ ਵਿਤਕਰੇ ਕਰਨ ਵਾਲੇ ਪੁਲਿਸ ਅਫਸਰ ਤੇ ਅਜਿਹੇ ਹੀ ਅਨੇਕ ਰਾਜਨੀਤਿਕ ਆਗੂ , ਦੋਸਤ ਨਾਲ਼ੋਂ ਦੁਸ਼ਮਣ ਜ਼ਿਆਦਾ ਬਣੇ !! ਛੋਟੇ ਅਫਸਰ ਤੇ ਕਰਮਚਾਰੀਆਂ ਸਮੇਂ ਪੀੜਤ , ਲੋੜਵੰਦ , ਦੁਖੀਆ ਤੇ ਆਮ ਆਦਮੀ ਨੇ ਪਿਆਰ , ਸਤਿਕਾਰ ਤੇ ਦੁਆਵਾਂ ਨਾਲ ਮੇਰੀਆਂ ਤੇ ਪਰਿਵਾਰਾਂ ਦੀਆ ਝੋਲੀਆਂ ਭਰ ਦਿੱਤੀਆਂ !! ਜਿਨਾ ਦਾ ਮੈਂ ਰਿਣੀ ਹਾਂ !! ਪਰ ਪੁਲਿਸ ਦੀ ਕਾਰਜ-ਸ਼ੈਲੀ ਬਦਲਣ ਲਈ ਅਧਿਕਾਰੀਆਂ ਤੇ ਸਰਕਾਰ ਨੇ ਕੋਈ ਉੱਦਮ ਨਹੀਂ ਕੀਤਾ , ਇਸ ਦਾ ਅਫ਼ਸੋਸ ਵੀ ਹੈ !!
ਹੁਣ ਵੀ ਜਦੋਂ ਸੰਗਰਾਂਦ ਵਾਲੇ ਦਿਨ ਕੁਝ ਪੁਰਾਣੇ ਦੋਸਤਾਂ ਦਾ ਟੈਲੀਫੂਨ ,ਨਵੇ ਮਹੀਨੇ ਦਾ ਨਾ ਤੇ ਹੁਕਮਨਾਮਾ ਮੇਰੇ ਮੂੰਹ ਤੋਂ ਸੁਨਣ ਲਈ ਆਉੰਦਾ ਹੈ , ਤਾ ਮਨ ਨੂੰ ਖ਼ੁਸ਼ੀ ਹੁੰਦੀ ਹੈ , ਕਿ 39 ਸਾਲ ਝੂਠ ਤੇ ਬੇਇਨਸਾਫੀ ਦੇ ਰਵਇਐ ਤੋਂ ਬਚਿਆ ਰਿਹਾ ਹਾਂ ਜਿਸ ਕਾਰਨ ਮਨ ਜਾ ਆਤਮਾ ਤੇ ਕੋਈ ਡਰ ਜਾ ਬੌਝ ਨਹੀਂ !!
ਵਾਹਿਗੁਰੂ ਜੀ ਕੀ ਫ਼ਤਿਹ !!
test