ਇਕਬਾਲ ਸਿੰਘ ਲਾਲਪੁਰਾ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ !!
ਗੁਰਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਿਖੁ ਗੁਰੂ ਨਿਸਤਾਰੇ !!
ਜੋ ਸੰਸਾਰ ਅੰਦਿਰ ਅੰਡਜ, ਜੇਰਜ, ਸੇਤਜ ਤੇ ਉਤਭੁਜ ਰਾਹੀਂ ਆਉੰਦਾ ਹੈ ਜਾ ਪੈਦਾ ਹੁੰਦਾ ਹੈ , ਉਹ ਨਾਸ਼ਵਾਨ ਹੁੰਦਾ ਹੈ, ਪਰ ਰੱਬ ਤੇ ਉਸਨੂੰ ਮਿਲਣ ਦਾ ਰਾਹ ਦੱਸਣ ਵਾਲੀ ਗੁਰਬਾਣੀ , ਸਦਾ ਸੰਸਾਰ ਨੂੰ ਸੇਧ ਦੇਣ ਲਈ ਹਾਜ਼ਰ ਰਹਿੰਦੀ ਹੈ !!
ਗੁਰਮਿਤ ਅਨੂਸਾਰ ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ !! ਗੁਰਬਾਣੀ ਕਿਵੇਂ ਜੀਵੀਏ , ਇਹ ਉਪਰਾਲਾ ਅਸੀਂ ਕਰਨਾ ਹੈ !!
ਗੁਰਬਾਣੀ ਛੋਟੀਆਂ ਛੋਟੀਆਂ ਪੋਥੀਆਂ ਤਰਜਮੇ ਸਮੇਤ ਆਮ ਵਿਅਕਤੀ ਤੱਕ ਪੁਜਾਉਣ ਦਾ ਉਦਮ ਅਜੇ ਆਰੰਭ ਹੋਣਾ ਹੈ !! ਮਨੁੱਖ ਤੋਂ ਦੇਵਤੇ ਬਨਣ ਦਾ ਮਾਰਗ ਤੇ ਵਿਧੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ , ਇਹ ਵੀ ਲੁਕਾਈ ਵਿੱਚ ਪ੍ਰਗਟ ਕਰਨ ਦੀ ਲੋੜ ਹੈ !!
ਕਿੰਨਾ ਚੰਗਾ ਹੋਵੇ ਜੇਕਰ ਅੱਜ ਕੁਝ ਸਮਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਧੁਰ ਕੀ ਬਾਣੀ ਤੇ ਚਿੰਤਨ ਤੇ ਚਰਚਾ ਕਰੀਏ !!
ਕੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਵਿਸ਼ਵ ਪਧਰ ਤੇ ਪ੍ਰਚਾਰਨ ਲਈ ਕੁਝ ਕਰ ਸਕਦੇ ਹਾਂ ?
ਵਾਹਿਗੁਰੂ ਜੀ ਕੀ ਫ਼ਤਿਹ !!
test