ਇੱਥੇ ਗੁਰੂਸਰ ਵਾਲੀ ਸੜਕ ਦੀ ਹਾਲਤ ਖ਼ਰਾਬ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਮੇਲਾ ਸਿੰਘ, ਜਗਸੀਰ ਸਿੰਘ ਮੈਂਬਰ ਅਤੇ ਪਰਦੀਪ ਸਿੰਘ ਨੇ ਕਿਹਾ ਕਿ ਇਸ ਸੜਕ ’ਤੇ ਵੱਟੇ ਪਾਇਆਂ ਨੂੰ ਕਈ ਮਹੀਨੇ ਹੋ ਗਏ ਹਨ ਪਰ ਅਜੇ ਤੱਕ ਇਸ…
12 ਅਕਤੂਬਰ, 2026 – ਰੂਡ਼ੇਕੇ ਕਲਾਂ : ਇੱਥੇ ਗੁਰੂਸਰ ਵਾਲੀ ਸੜਕ ਦੀ ਹਾਲਤ ਖ਼ਰਾਬ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਮੇਲਾ ਸਿੰਘ, ਜਗਸੀਰ ਸਿੰਘ ਮੈਂਬਰ ਅਤੇ ਪਰਦੀਪ ਸਿੰਘ ਨੇ ਕਿਹਾ ਕਿ ਇਸ ਸੜਕ ’ਤੇ ਵੱਟੇ ਪਾਇਆਂ ਨੂੰ ਕਈ ਮਹੀਨੇ ਹੋ ਗਏ ਹਨ ਪਰ ਅਜੇ ਤੱਕ ਇਸ ਪ੍ਰੀਮਿਕਸ ਨਹੀਂ ਪਾਈ ਗਈ। ਪ੍ਰੀਮਿਕਸ ਨਾ ਪੈਣ ਕਾਰਨ ਵੱਡੇ ਵੱਡੇ ਟੋਏ ਪੈ ਗਏ ਹਨ ਅਤੇ ਹਾਦਸੇ ਵਾਪਰਨ ਲੱਗੇ ਹਨ। ਪਿਛਲੇ ਦਿਨੀਂ ਮੋਟਰਸਾਇਕਲ ਪਿੱਛੇ ਬੈਠੀ ਔਰਤ ਡਿੱਗ ਕੇ ਜ਼ਖ਼ਮੀ ਹੋ ਗਈ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸੇ ਤਰਾਂ ਰੂੜੇਕੇ ਤੋਂ ਮਹਿਤਾ ਸੜਕ ਦਾ ਕੰਮ ਅਜੇ ਤੱਕ ਸ਼ੁਰੂ ਹੀ ਨਹੀਂ ਹੋਇਆ। ਇਹ ਸੜਕ ਦਸ ਪਿੰਡਾਂ ਨੂੰ ਬਠਿੰਡਾ-ਜ਼ੀਰਕਪੁਰ ਮਾਰਗ ਨਾਲ ਜੋੜਦੀ ਹੈ। ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਸੜਕਾਂ ਵੱਲ ਜਲਦੀ ਧਿਆਨ ਦਿੱਤਾ ਜਾਵੇ ਨਹੀਂ ਤਾਂ ਉਹ ਚੋਣਾਂ ਦਾ ਬਾਈਕਾਟ ਕਰਨਗੇ।
ਪੀ ਡਬਲਿਊ ਡੀ ਦੇ ਐੱਸ ਡੀ ਓ ਕਨਵਰਦੀਪ ਸਿੰਘ ਨੇ ਕਿਹਾ ਕਿ ਪ੍ਰੀਮਿਕਸ ਦੀਆਂ ਕੀਮਤਾਂ ਵਧ ਗਈਆਂ ਹਨ। ਇਸ ਲਈ ਸਰਕਾਰ ਕੋਲ ਕੇਸ ਦੁਬਾਰਾ ਭੇਜਿਆ ਹੋਇਆ ਹੈ। ਫੰਡ ਵਧਣ ’ਤੇ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਪੰਜਾਬੀ ਟ੍ਰਿਬਯੂਨ