“I HATE U MOGA”
ਸ਼ਹਿਰ ਵਿੱਚ ਕੂੜੇ ਦੇ ਪਹਾੜਾਂ ਨੇ ਦੁਕਾਨਦਾਰ ਪ੍ਰੇਸ਼ਾਨ ਕੀਤੇ। ਸਫਾਈ ਕਰਮਚਾਰੀਆਂ ਦੇ ਧਰਨੇ ਤੋਂ ਦੁਖੀ ਹੋ ਕੇ ਅੱਕੇ ਦੁਕਾਨਦਾਰਾਂ ਨੇ ਵੀ ਧਰਨਾ ਦਿੱਤਾ।
20 ਜੁਲਾਈ, 2026 – ਮੋਗਾ: ETV Bharat ਵੱਲੋਂ ਪਹਿਲਾਂ ਵੀ ਸ਼ਹਿਰ ਵਿੱਚ ਕੂੜੇ ਦੇ ਵਧਦੇ ਢੇਰਾਂ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਖ਼ਬਰ ਪ੍ਰਮੁੱਖਤਾ ਨਾਲ ਦਿਖਾਈ ਗਈ। ਹੁਣ ਉਸੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਕੂੜੇ ਦੇ ਢੇਰਾਂ ਤੋਂ ਤੰਗ ਆ ਕੇ ਮੋਗਾ ਦੇ ਪ੍ਰਤਾਪ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨਾ ਲਗਾ ਦਿੱਤਾ ਹੈ। ਇਸ ਦੌਰਾਨ ਹਲਕਾ ਇੰਚਾਰਜ ਕਾਂਗਰਸ ਮਾਲਵਿਕਾ ਸੂਦ ਵੀ ਧਰਨੇ ਵਿੱਚ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ।
ਮੋਗਾ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੂੜੇ ਦੇ ਢੇਰ ਲਗਾਤਾਰ ਵੱਧਦੇ ਜਾ ਰਹੇ ਹਨ। ਈਟੀਵੀ ਭਾਰਤ ਵੱਲੋਂ ਪਹਿਲਾਂ ਇਸ ਸਮੱਸਿਆ ਨੂੰ ਉਜਾਗਰ ਕੀਤਾ ਗਿਆ ਸੀ, ਪਰ ਹਾਲਾਤ ਵਿੱਚ ਕੋਈ ਸੁਧਾਰ ਨਾ ਆਉਣ ਕਾਰਨ ਹੁਣ ਪ੍ਰਤਾਪ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨਾ ਲਗਾ ਦਿੱਤਾ ਹੈ।
ਕੂੜੇ ਦੇ ਢੇਰਾਂ ਤੋਂ ਹੋ ਰਹੀ ਪ੍ਰੇਸ਼ਾਨੀ
ਵਪਾਰੀਆਂ ਦਾ ਕਹਿਣਾ ਹੈ ਕਿ, ਕੂੜੇ ਦੇ ਢੇਰਾਂ ਤੋਂ ਫੈਲ ਰਹੀ ਬਦਬੂ ਕਾਰਨ ਗਾਹਕ ਦੁਕਾਨਾਂ ਤੱਕ ਆਉਣ ਤੋਂ ਵੀ ਕਤਰਾਉਣ ਲੱਗ ਪਏ ਹਨ ਅਤੇ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਧਰਨੇ ਨੂੰ ਸਮਰਥਨ ਦੇਣ ਲਈ ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਪ੍ਰਵੀਨ ਮੱਕੜ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ, “ਦੁਕਾਨਦਾਰ ਮਜਬੂਰੀ ਵਿੱਚ ਸੜਕ ’ਤੇ ਬੈਠੇ ਹਨ। ਕਈ ਦਿਨਾਂ ਤੋਂ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕੂੜੇ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ, ਲੋਕ ਨੱਕ ਢੱਕ ਕੇ ਲੰਘਣ ਲਈ ਮਜਬੂਰ ਹਨ ਅਤੇ ਗਾਹਕਾਂ ਨੇ ਦੁਕਾਨਾਂ ਵੱਲ ਆਉਣਾ ਵੀ ਘਟਾ ਦਿੱਤਾ ਹੈ।”
ਆਮ ਲੋਕ ਤੇ ਵਪਾਰੀ ਭੁਗਤ ਰਹੇ ਖਾਮਿਆਜ਼ਾ
ਸਾਬਕਾ ਕੌਂਸਲਰ ਪ੍ਰਵੀਨ ਮੱਕੜ ਨੇ ਕਿਹਾ ਕਿ, “ਇਹ ਮਸਲਾ ਪਹਿਲਾਂ ਵੀ ਕਈ ਵਾਰ ਚੁੱਕਿਆ ਜਾ ਚੁੱਕਾ ਹੈ, ਪਰ ਜੇਕਰ ਹੁਣ ਵੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ, ਭਾਵੇਂ ਹੜਤਾਲ ਪੰਜਾਬ ਪੱਧਰ ਦੀ ਹੈ, ਪਰ ਇਸ ਦਾ ਖ਼ਮਿਆਜ਼ਾ ਆਮ ਲੋਕਾਂ ਅਤੇ ਵਪਾਰੀਆਂ ਨੂੰ ਨਹੀਂ ਭੁਗਤਣਾ ਚਾਹੀਦਾ।”
“ਸ਼ਹਿਰ ਵਿੱਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਠੱਪ“
ਇਸ ਦੌਰਾਨ ਹਲਕਾ ਇੰਚਾਰਜ ਕਾਂਗਰਸ ਮਾਲਵਿਕਾ ਸੂਦ ਵੀ ਧਰਨੇ ਵਿੱਚ ਪਹੁੰਚੇ ਅਤੇ ਵਪਾਰੀਆਂ ਨਾਲ ਇਕਜੁੱਟਤਾ ਜਤਾਈ। ਮਾਲਵਿਕਾ ਸੂਦ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ, “ਸਰਕਾਰ ਬਣਨ ਤੋਂ ਪਹਿਲਾਂ ਵੱਡੇ–ਵੱਡੇ ਦਾਅਵੇ ਕੀਤੇ ਗਏ ਸਨ ਕਿ ਪੰਜਾਬ ਵਿੱਚ ਲੋਕਾਂ ਨੂੰ ਧਰਨੇ ਲਗਾਉਣ ਦੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ। ਪਰ, ਅੱਜ ਹਾਲਾਤ ਇਹ ਹਨ ਕਿ ਵਪਾਰੀ ਆਪਣੀਆਂ ਦੁਕਾਨਾਂ ਬੰਦ ਕਰਕੇ ਸੜਕਾਂ ’ਤੇ ਬੈਠਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਅਤੇ ਲੋਕ ਗੰਦਗੀ ਅਤੇ ਬਦਬੂ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ, ਸਰਕਾਰ ਤੁਰੰਤ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰੇ ਅਤੇ ਸ਼ਹਿਰ ਵਿੱਚ ਸਫਾਈ ਵਿਵਸਥਾ ਬਹਾਲ ਕਰੇ।”
“ਦੂਰ ਤੱਕ ਫੈਲੀ ਬਦਬੂ, ਗਾਹਕ ਵੀ ਨਹੀਂ ਚੜ੍ਹਦਾ“
ਮੋਬਾਈਲ ਵਪਾਰੀ ਅਰੁਣ ਗੁਲਾਟੀ ਨੇ ਦੱਸਿਆ ਕਿ, “ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਹੀ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਕਾਰਨ ਕਰੀਬ 300 ਤੋਂ 400 ਮੀਟਰ ਤੱਕ ਭਿਆਨਕ ਬਦਬੂ ਫੈਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸੇ ਸੜਕ ’ਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਸਕੂਲ ਅਤੇ ਹੋਰ ਕਈ ਅਹਿਮ ਸੰਸਥਾਵਾਂ ਹਨ, ਜਿੱਥੇ ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਅਜਿਹੇ ਵਿੱਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ।ਵਪਾਰੀਆਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਕੂੜੇ ਕਾਰਨ ਮੱਛਰ ਅਤੇ ਮੱਖੀਆਂ ਵੱਧ ਰਹੀਆਂ ਹਨ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।”
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ, “ਚੋਣਾਂ ਦੌਰਾਨ ਸ਼ਹਿਰ ਨੂੰ ਕੂੜਾ–ਮੁਕਤ ਬਣਾਉਣ ਦੇ ਵਾਅਦੇ ਕੀਤੇ ਗਏ ਸਨ, ਪਰ ਅੱਜ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹਨ।”
“ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦ ਹੱਲ ਹੋਵੇ“
ਦੁਕਾਨਦਾਰਾਂ ਨੇ ਕਿਹਾ ਕਿ, “ਸਿਰਫ਼ ਪ੍ਰਤਾਪ ਰੋਡ ਹੀ ਨਹੀਂ, ਸਗੋਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਘਰਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ, ਨਾਲੀਆਂ ਜਾਮ ਪਈਆਂ ਹਨ ਅਤੇ ਗੰਦਗੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਸਰਕਾਰ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦ ਹੱਲ ਕਰਕੇ ਸ਼ਹਿਰ ਵਿੱਚ ਸਫਾਈ ਵਿਵਸਥਾ ਬਹਾਲ ਕੀਤੀ ਜਾਵੇ।ਫਿਲਹਾਲ ਪ੍ਰਤਾਪ ਰੋਡ ’ਤੇ ਦੁਕਾਨਦਾਰਾਂ ਦਾ ਧਰਨਾ ਜਾਰੀ ਹੈ।”
ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲੈ ਜਾਇਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਸ ਮਾਮਲੇ ਦਾ ਹੱਲ ਕਦੋਂ ਤੱਕ ਕੱਢਦੇ ਹਨ।
ਸਫਾਈ ਕਰਮਚਾਰੀਆਂ ਨੇ ਕਿਉਂ ਦਿੱਤਾ ਧਰਨਾ?
ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬੜ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆ ਦੱਸਿਆ ਸੀ ਕਿ, “ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਮਈ ਮਹੀਨੇ ਵਿੱਚ ਸਰਕਾਰ ਦੇ ਭਰੋਸੇ ’ਤੇ ਹੜਤਾਲ ਵਾਪਸ ਲੈ ਲਈ ਗਈ ਸੀ ਅਤੇ 2 ਜੁਲਾਈ ਨੂੰ ਮੀਟਿੰਗ ਬੁਲਾਉਣ ਦਾ ਵਾਅਦਾ ਕੀਤਾ ਗਿਆ ਸੀ। ਪਰ, ਨਾ ਮੀਟਿੰਗ ਹੋਈ ਅਤੇ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਤੋਂ ਬਾਅਦ 8 ਜੁਲਾਈ ਤੋਂ ਪੰਜਾਬ ਭਰ ਵਿੱਚ ਮੁੜ ਹੜਤਾਲ ਸ਼ੁਰੂ ਕਰ ਦਿੱਤੀ ਗਈ।
ETV BHARAT
ਲਓ ਜੀ, ਇੱਥੇ ਸੜਕਾਂ ‘ਤੇ ਬਣੇ ਪਹਾੜ, ਲੋਕਾਂ ਦਾ ਜਿਉਣਾ ਮੁਹਾਲ, ਪ੍ਰਦਰਸ਼ਨ ‘ਤੇ ਕਰਮਚਾਰੀ, ਸੁਣੋ ਮੇਅਰ ਦਾ ਜਵਾਬ?
ਕੂੜੇ ਦੇ ਢੇਰਾਂ ’ਚ ਘਿਰਿਆ ਮੋਗਾ ਸ਼ਹਿਰ। ਹਸਪਤਾਲ ਤੇ ਬਾਜ਼ਾਰਾਂ ’ਚ ਬਦਬੂਦਾਰ ਮਾਹੌਲ, ਲੰਘਣਾ ਹੋਇਆ ਮੁਸ਼ਕਲ। ਦੇਖੋ ਪੱਤਰਕਾਰ ਸੌਰਵ ਅਰੋੜਾ ਦੀ ਰਿਪੋਰਟ।
ਮੋਗਾ: ਪੰਜਾਬ ਭਰ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ ਹੈ। ਇਸ ਦਾ ਸਿੱਧਾ ਅਸਰ ਮੋਗਾ ਸ਼ਹਿਰ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਈ ਇਲਾਕਿਆਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਕੁਝ ਥਾਵਾਂ ’ਤੇ ਇਹ ਗੰਦਗੀ ਸਿਵਲ ਹਸਪਤਾਲ ਅਤੇ ਸਕੂਲਾਂ ਦੇ ਨੇੜੇ ਪਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਜ ਲਈ ਹਸਪਤਾਲ ਆਉਣ ਵਾਲੇ ਮਰੀਜ਼ ਵੀ ਇਸ ਗੰਦਗੀ ਕਾਰਨ ਹੋਰ ਬਿਮਾਰੀਆਂ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਹੋਰ ਤਾਂ ਹੋਰ ਮਰੀਜ਼ ਨਾਲ ਆਉਣ ਨਾਲ ਪਰਿਵਾਰਿਕ ਮੈਂਬਰ ਵੀ ਬਿਮਾਰੀ ਹੋ ਕੇ ਘਰ ਜਾਣ ਲਈ ਮਜਬੂਰ ਹੈ। ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਭਰ ਵਿੱਚ ਲੋਕਾਂ, ਸਫਾਈ ਕਰਮਚਾਰੀਆਂ ਤੇ ਅਫ਼ਸਰਾਂ ਨਾਲ ਗੱਲਬਾਤ ਕੀਤੀ।
ਲੋਕਾਂ ਵਿੱਚ ਬਿਮਾਰੀਆਂ ਦਾ ਡਰ ਵਧਿਆ
ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਸਫਾਈ ਕਰਮਚਾਰੀ ਲਗਾਤਾਰ ਹੜਤਾਲ ’ਤੇ ਹਨ। ਮੋਗਾ ਵਿੱਚ ਵੀ ਕਰਮਚਾਰੀਆਂ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਹੜਤਾਲ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੂੜਾ ਇਕੱਠਾ ਹੋ ਗਿਆ ਹੈ ਅਤੇ ਸਫਾਈ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਗੰਦਗੀ ਕਾਰਨ ਬਦਬੂ ਫੈਲ ਰਹੀ ਹੈ ਅਤੇ ਲੋਕਾਂ ਵਿੱਚ ਬਿਮਾਰੀਆਂ ਦਾ ਡਰ ਵੀ ਵੱਧ ਰਿਹਾ ਹੈ।
“ਦੁਕਾਨਦਾਰਾਂ ਪ੍ਰੇਸ਼ਾਨ, ਕੰਮਕਾਰ ਠੱਪ ਹੋ ਰਿਹਾ“
ਹੜਤਾਲ ਦਾ ਸਭ ਤੋਂ ਵੱਧ ਅਸਰ ਕੂੜੇ ਦੇ ਢੇਰਾਂ ਨੇੜੇ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਅਤੇ ਉੱਥੇ ਕੰਮ ਕਰਨ ਵਾਲੇ ਲੋਕਾਂ ’ਤੇ ਪਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦਗੀ ਅਤੇ ਬਦਬੂ ਕਾਰਨ ਗਾਹਕ ਆਉਣੇ ਘੱਟ ਹੋ ਗਏ ਹਨ, ਜਿਸ ਨਾਲ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇੱਕ ਦੁਕਾਨਦਾਰ ਨੇ ਦੱਸਿਆ ਕਿ, “ਪਿਛਲੇ 10 ਦਿਨਾਂ ਤੋਂ ਉਸ ਦਾ ਪੇਟ ਖਰਾਬ ਹੈ ਅਤੇ ਲਗਾਤਾਰ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ।” ਉਸ ਨੇ ਕਿਹਾ ਕਿ, ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਸਰਕਾਰ ਨੇ ਕਰਨਾ ਹੈ, ਪਰ ਇਸ ਦਾ ਖਮਿਆਜ਼ਾ ਆਮ ਲੋਕਾਂ ਅਤੇ ਵਪਾਰੀਆਂ ਨੂੰ ਕਿਉਂ ਭੁਗਤਣਾ ਪੈ ਰਿਹਾ ਹੈ।
ETV BHARAT