ਕਾਂਗਰਸੀ ਵਰਕਰਾਂ ਦੀ ਆਪਸ ‘ਚ ਹੋਈ ਤਲਖ਼ੀ
ਕਾਂਗਰਸੀ ਵਰਕਰਾਂ ਵਿਚਾਲੇ ਗਰਮਾਇਆ ਮਾਹੌਲ, ਸਿਖ਼ਰਾਂ ਉੱਤੇ ਪਹੁੰਚੀ ਧੜੇਬੰਦੀ
07 ਅਗਸਤ, 2026 – ਲੁਧਿਆਣਾ : ਲੁਧਿਆਣਾ ਦੇ ਵਿੱਚ ਅੱਜ ਪੰਜਾਬ ਕਾਂਗਰਸ ਦੀ ਅਹਿਮ ਬੈਠਕ ਸ਼ਹਿਰੀ ਦੀ ਗੁਰੂ ਨਾਨਕ ਭਵਨ ਦੇ ਵਿੱਚ ਰੱਖੀ ਗਈ ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਪਹੁੰਚੇ ਹੋਏ ਸਨ। ਇਸ ਦੌਰਾਨ ਮੀਟਿੰਗ ਜਿਵੇਂ ਹੀ ਸ਼ੁਰੂ ਹੋਈ ਸਿਮਰਜੀਤ ਬੈਂਸ ਦੇ ਹੱਥ ਦੇ ਵਿੱਚ ਮਾਈਕ ਆਉਂਦੇ ਹੀ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਦੌਰਾਨ ਕਾਂਗਰਸੀ ਆਗੂ ਇੰਦਰਜੀਤ ਇੰਦੀ ਕੌਂਸਲਰ ਕਾਕਾ ਅਤੇ ਹੋਰ ਵਰਕਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਰਾਜਾ ਵੜਿੰਗ ਦੇ ਸਮਰਥਕਾਂ ਵੱਲੋਂ ਰਾਜਾ ਵੜਿੰਗ ਦੇ ਹੱਕ ਵਿਆਤ ਨਾਅਰੇ ਲਗਾਏ ਗਏ। ਮਾਹੌਲ ਤਣਾਅਪੂਰਨ ਹੋ ਗਿਆ ਰਾਜਾ ਵੜਿੰਗ ਸਾਰੇ ਹੀ ਵਰਕਰਾਂ ਨੂੰ ਪਹਿਲਾਂ ਸ਼ਾਂਤ ਕਰਵਾਉਂਦੇ ਵਿਖਾਈ ਦਿੱਤੇ ਪਰ ਜਦੋਂ ਮਾਹੌਲ ਜ਼ਿਆਦਾ ਗਰਮਾ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਵੀ ਨਾਅਰੇ ਲਾਓ। ਇਸ ਦੌਰਾਨ ਖੁਦ ਰਾਜਾ ਵੜਿੰਗ ਨੇ ਆਰਐਸਐਸ ਗੋ ਬੈਕ ਦੇ ਨਾਰੇ ਲਗਾਏ।
ਮੀਟਿੰਗ ਵਿੱਚ ਹੋਏ ਹੰਗਾਮੇ ਦੌਰਾਨ ਕੁੱਝ ਵਰਕਰ ਮੀਟਿੰਗ ਛੱਡ ਕੇ ਜਾਂਦੇ ਹੋਏ ਵਿਖਾਈ ਦਿੱਤੇ। ਜਿਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਕਾਂਗਰਸ ਦੇ ਜੋ ਅੱਜ ਬਣ ਚੁੱਕੇ ਹਨ। ਉਹ ਕਦੇ ਠੀਕ ਨਹੀਂ ਹੋ ਸਕਦੇ, ਜੇਕਰ ਕੋਈ ਕਾਂਗਰਸ ਦਾ ਵਰਕਰ ਹੈ ਅਸੀਂ ਉਸ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਕਾਂਗਰਸ ਛੱਡ ਦੇਵੇ ਕਿਉਂਕਿ ਇਹਨਾਂ ਦੇ ਹਾਲਾਤ ਨਹੀਂ ਸੁਧਰ ਸਕਦੇ।
ਉੱਧਰ ਦੂਜੇ ਪਾਸੇ ਆਸ਼ੂ ਧੜੇ ਦੇ ਇੰਦਰਜੀਤ ਇੰਦੀ ਕੌਂਸਲਰ ਅਤੇ ਕਾਕਾ ਨੇ ਕਿਹਾ ਕਿ, ‘ਭੁਪੇਸ਼ ਬਘੇਲ ਅੱਜ ਵਰਕਰਾਂ ਤੋਂ ਉਨ੍ਹਾਂ ਦੀ ਰਾਏ ਜਾਨਣ ਲਈ ਪਹੁੰਚੇ ਸਨ ਪਰ ਉਨ੍ਹਾਂ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਸ਼ੁਰੂਆਤ ਉਨ੍ਹਾਂ ਵੱਲੋਂ ਕੀਤੀ ਗਈ, ਨਾਅਰੇ ਉਨ੍ਹਾਂ ਨੇ ਲਾਉਣੇ ਸ਼ੁਰੂ ਕੀਤੇ, ਜਿਸ ਤੋਂ ਬਾਅਦ ਅਸੀਂ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਸਨ ਪਰ ਸਾਨੂੰ ਮਜਬੂਰ ਕਰ ਦਿੱਤਾ ਗਿਆ। ਸਾਨੂੰ ਆਰਐਸਐਸ ਦੇ ਵਰਕਰ ਕਿਹਾ ਜਾ ਰਿਹਾ ਹੈ ਜਦੋਂ ਕਿ ਅਸੀਂ ਕਾਂਗਰਸ ਦੇ ਪੁਰਾਣੇ ਵਰਕਰ ਹਾਂ, ਕਈ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ। ਜਦੋਂ ਚੋਣਾਂ ਹੁੰਦੀਆਂ ਹਨ ਤਾਂ ਅਸੀਂ ਕੰਮ ਕਰਦੇ ਹਾਂ ਅਤੇ ਜਦੋਂ ਇਹ ਆਗੂ ਜਿੱਤ ਜਾਂਦੇ ਹਨ ਤਾਂ ਮੁੜ ਕੇ ਵਾਪਸ ਨਹੀਂ ਆਉਂਦੇ।
ਹੰਗਾਮੇ ਦੇ ਦੌਰਾਨ ਦੋਵਾਂ ਪਾਸੇ ਦੇ ਵਰਕਰ ਇੱਕ ਦੂਜੇ ਨਾਲ ਧੱਕਾ ਮੁੱਕੀ ਹੁੰਦੇ ਵੀ ਵਿਖਾਈ ਦਿੱਤੇ ਪਰ ਇਸ ਦੌਰਾਨ ਸਮਾਂ ਰਹਿੰਦਿਆਂ ਹੀ ਸੀਨੀਅਰ ਆਗੂਆਂ ਵੱਲੋਂ ਉਹਨਾਂ ਨੂੰ ਆਪਸ ਦੇ ਵਿੱਚ ਲੜਨ ਤੋਂ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਦੋਵਾਂ ਹੀ ਪੱਖ ਦੇ ਵਰਕਰਾਂ ਨੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਆਸ਼ੂ ਧੜੇ ਦੇ ਵਰਕਰ ਹੌਲੀ ਹੌਲੀ ਬਾਹਰ ਆਉਣੇ ਸ਼ੁਰੂ ਹੋ ਗਏ। ਬਾਹਰ ਆਉਣ ਤੋਂ ਬਾਅਦ ਉਨ੍ਹਾਂ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਆਪਣੀ ਭੜਾਸ ਕੱਢੀ।
ਫਲੈਕ ਬੋਰਡਾਂ ਉੱਤੋਂ ਲਗਭਗ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਤਸਵੀਰ ਗਾਇਬ
ਕਾਂਗਰਸੀਆਂ ਦਾ ਕਲੇਸ਼ ਥਮਣ ਦਾ ਨਾਮ ਨਹੀਂ ਲੈ ਰਿਹਾ। ਲੁਧਿਆਣਾ ਵਿੱਚ ਹਰ ਬੂਥ ਕਾਂਗਰਸ ਮੀਟਿੰਗ ਦੌਰਾਨ ਲੱਗੇ ਫਲੈਕਸ ਬੋਰਡ ਉੱਤੇ ਭੁਪੇਸ਼ ਬਘੇਲ ਦੇ ਨਾਲ ਰਾਜਾ ਵੜਿੰਗ ਤਾਂ ਨਜ਼ਰ ਆਏ ਪਰ ਸਾਬਕਾ ਸੀਐਮ ਚੰਨੀ ਦੀ 10 ਵਿੱਚੋਂ ਸਿਰਫ 2 ਬੋਰਡਾਂ ਉੱਤੇ ਹੀ ਤਸਵੀਰ ਲੱਗੀ ਵਿਖਾਈ ਦਿੱਤੀ ਹੈ।
ਕਾਂਗਰਸੀ ਵਰਕਰ ਆਪੋ ਆਪਣੇ ਆਗੂਆਂ ਦੇ ਹੱਕ ਵਿੱਚ ਲਾਉਂਦੇ ਵਿਖਾਈ ਦਿੱਤੇ ਨਾਅਰੇ
ਲੁਧਿਆਣਾ ਕਾਂਗਰਸ ਦੀ ਮੀਟਿੰਗ ਵਿੱਚ ਜੰਮ ਕੇ ਹੋ ਰਿਹਾ ਹੰਗਾਮਾ। ਅੰਦਰ ਭਾਰਤ ਭੂਸ਼ਣ ਆਸ਼ੂ ਦੇ ਲੱਗੇ ਨਾਅਰੇ ਉੱਧਰੋਂ ਰਾਜਾ ਵੜਿੰਗ ਦੇ ਵਰਕਰਾਂ ਨੇ ਵੀ ਸ਼ੁਰੂ ਕੀਤੇ ਨਾਅਰੇ। ਵਰਕਰ ਆਪੋ ਆਪਣੇ ਆਗੂ ਦੇ ਹੱਕ ਦੇ ਵਿੱਚ ਨਾਅਰੇ ਲਾਉਂਦੇ ਹੋਏ ਵਿਖਾਈ ਦਿੱਤੇ। ਮੀਟਿੰਗ ਹੋਲ ਦੇ ਵਿੱਚ ਹੰਗਾਮਾ ਹੋਇਆ। ਕਾਂਗਰਸ ਦੇ ਵਰਕਰਾਂ ਨੇ ਕਿਹਾ ਅੰਦਰ ਅੱਜ ਅਜਿਹੇ ਹਲਾਤ ਸਨ ਜਿਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਕਾਂਗਰਸ ਕਦੇ ਇੱਕਜੁੱਟ ਨਹੀਂ ਹੋ ਸਕਦੀ।
ਰਾਜਾ ਵੜਿੰਗ,ਭੁਪੇਸ਼ ਬਘੇਲ ਅਤੇ ਕੁਲਬੀਰ ਜੀਰਾ ਪਹੁੰਚੇ
ਲੁਧਿਆਣਾ ਕਾਂਗਰਸ ਦੀ ਸ਼ਹਿਰੀ ਮੀਟਿੰਗ ਦੇ ਵਿੱਚ ਪਹੁੰਚੇ ਭੂਪੇਸ਼ ਬਘੇਲ, ਰਾਜਾ ਵੜਿੰਗ ਅਤੇ ਕੁਲਬੀਰ ਜ਼ੀਰਾ ਪਹੁੰਚ ਚੁੱਕੇ ਹਨ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਬੀਤੇ ਦਿਨ ਸੀਐਮ ਮਾਨ ਦੇ ਖਿਲਾਫ ਚੋਣ ਲੜਨ ਸਬੰਧੀ ਕੀਤੇ ਗਏ ਐਲਾਨ ਨੂੰ ਲੈਕੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਉੱਤੇ ਰਾਜਾ ਵੜਿੰਗ ਨੇ ਕਿਹਾ ਉਹ ਕਿਸੇ ਤੋਂ ਨਹੀਂ ਡਰਦੇ, ਮੈਨੂੰ ਤਾਂ ਕੁਲਬੀਰ ਜੀਰਾ ਨੇ ਸਲਾਹ ਦਿੱਤੀ ਸੀ ਕਿ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜੋ। ਜਵਾਬ ਵਿੱਚ ਮੈਂ ਆਖਿਆ ਕਿ ਸੁਖਬੀਰ ਬਾਦਲ ਤਾਂ ਪਹਿਲਾਂ ਹੀ ਡਿੱਗਿਆ ਪਿਆ ਉਸ ਦੇ ਖ਼ਿਲਾਫ਼ ਚੋਣ ਲੜਨ ਦਾ ਕੋਈ ਫਾਇਦਾ ਨਹੀਂ ਅਤੇ ਜੇਕਰ ਚੋਣ ਲੜਨੀ ਹੀ ਹੈ ਤਾਂ ਸੀਐਮ ਦੇ ਖਿਲਾਫ ਕਿਉਂ ਨਾ ਲੜਿਆ ਜਾਵੇ। ਉਨ੍ਹਾਂ ਕਿਹਾ ਕਿ ਬਾਕੀ ਆਖਰੀ ਫੈਸਲਾ ਹਾਈ ਕਮਾਨ ਦਾ ਹੋਵੇਗਾ ਕਿਉਂਕਿ ਅਸੀਂ ਪਾਰਟੀ ਦੇ ਜੁਝਾਰੂ ਵਰਕਰ ਹਾਂ।
ETV BHARAT