‘ਅਤਿਵਾਦ ਨੂੰ ਰਣਨੀਤਕ ਸੰਪਤੀ ਨਹੀਂ ਬਣਾਇਆ ਜਾ ਸਕਦਾ’
SCO Summit 2026: ਸਮੂਹ ਨੂੰ ਦੋਹਰੇ ਮਿਆਰਾਂ ਪ੍ਰਤੀ ਜ਼ੀਰੋ ਟਾਲਰੈਂਸ ਨਾਲ ਅਤਿਵਾਦੀ ਢਾਂਚੇ ਨੂੰ ਤਬਾਹ ਕਰਨ ਦੀ ਅਪੀਲ
02 ਸਤੰਬਰ, 2026 – ਨਵੀਂ ਦਿੱਲੀ : SCO Summit 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੋਹਰੇ ਮਾਪਦੰਡਾਂ ਪ੍ਰਤੀ ਜ਼ੀਰੋ ਟਾਲਰੈਂਸ ਦੇ ਨਾਲ ਪੂਰੇ ਅਤਿਵਾਦੀ ਢਾਂਚੇ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ (SCO) ਨੂੰ ਰਾਜ-ਸਮਰਥਿਤ ਅਤਿਵਾਦ ਵਿਰੁੱਧ ਇੱਕ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਤਿਵਾਦ ਨੂੰ ਕਦੇ ਵੀ ਰਣਨੀਤਕ ਸੰਪਤੀ ਵਜੋਂ ਨਾ ਵਰਤਿਆ ਜਾਵੇ।
ਬਿਸ਼ਕੇਕ ਵਿੱਚ SCO ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸਮੂਹ ਲਈ 10 ਪੱਖੀ ਕਾਰਜਯੋਗ ਯੋਜਨਾ ਨੂੰ ਉਜਾਗਰ ਕੀਤਾ।
ਮੈਂਬਰਾਂ ਨੂੰ SCO ਸਹਿਯੋਗ ਦੇ ਤਿੰਨਾਂ ਪਿਲਰਾਂ—ਸੁਰੱਖਿਆ, ਸੰਪਰਕ ਅਤੇ ਮੌਕੇ—ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗਠਨ ਨੂੰ ਦ੍ਰਿਸ਼ਟੀਕੋਣ ਤੋਂ ਅੱਗੇ ਵਧ ਕੇ ਮਿਣਨਯੋਗ ਨਤੀਜਿਆਂ ਵੱਲ ਵਧਣਾ ਚਾਹੀਦਾ ਹੈ।
ਅਤਿਵਾਦ ਨੂੰ ਖ਼ਤਮ ਕਰਨ ਦਾ ਸੱਦਾ ਮੋਦੀ ਦੇ ਏਜੰਡੇ ‘ਤੇ ਹਾਵੀ ਰਿਹਾ ਕਿਉਂਕਿ ਉਨ੍ਹਾਂ ਨੇ ਮੈਂਬਰਾਂ ਨੂੰ ਅਤਿਵਾਦੀ ਫੰਡਿੰਗ, ਭਰਤੀ, ਕੱਟੜਪੰਥ ਅਤੇ ਸੁਰੱਖਿਅਤ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪੂਰੇ ਅਤਿਵਾਦੀ ਵਾਤਾਵਰਣ ਨੂੰ ਤਬਾਹ ਕਰਨ ਲਈ ਕਿਹਾ, ਜਿਸ ਵਿੱਚ ਦੋਹਰੇ ਮਿਆਰਾਂ ਲਈ ਕੋਈ ਥਾਂ ਨਹੀਂ ਹੈ।
ਉਨ੍ਹਾਂ ਮੈਂਬਰਾਂ ਨੂੰ ਖੇਤਰੀ ਟਕਰਾਅ ਨੂੰ ਵਧਣ ਅਤੇ ਵੈਸ਼ਵਿਕ ਊਰਜਾ ਸੁਰੱਖਿਆ, ਸਮੁੰਦਰੀ ਵਪਾਰ ਅਤੇ ਸਪਲਾਈ ਚੇਨਾਂ ਨੂੰ ਵਿਘਨ ਪਾਉਣ ਦੀ ਬਜਾਏ, ਗੱਲਬਾਤ ਅਤੇ ਕੂਟਨੀਤੀ ਰਾਹੀਂ ਵਿਵਾਦਾਂ ਨੂੰ ਹੱਲ ਕਰਨ ਦਾ ਸੱਦਾ ਦਿੱਤਾ।
ਖੇਤਰੀ ਪ੍ਰਭੂਸੱਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, “SCO ਵਿਧਾਨ ਦੇ ਅਨੁਸਾਰ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਦੇ ਹੋਏ ਭਰੋਸੇਮੰਦ ਅਤੇ ਸਮਾਵੇਸ਼ੀ ਸੰਪਰਕ ਬਣਾਓ।”
ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਅਤੇ ਚੀਨ, ਰੂਸ, ਇਰਾਨ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸਮੇਤ ਹੋਰ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੀ ਮੌਜੂਦਗੀ ਵਿੱਚ ਬਿਸ਼ਕੇਕ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਕੀਤੀਆਂ।
SCO ਵਿੱਚ ਇਸ ਸਮੇਂ 10 ਮੈਂਬਰ ਦੇਸ਼ ਸ਼ਾਮਲ ਹਨ। ਜਿਨ੍ਹਾਂ ਵਿਚ ਚੀਨ, ਭਾਰਤ, ਇਰਾਕ, ਕਜ਼ਾਕਿਸਤਾਨ, ਕਿਰਗਿਸਤਾਨ, ਪਾਕਿਸਤਾਨ, ਰੂਸ, ਤਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਬੇਲਾਰੂਸ ਹਨ।
ਪੰਜਾਬੀ ਟ੍ਰਿਬਯੂਨ