ਇਕਬਾਲ ਸਿੰਘ ਲਾਲਪੁਰਾ
ਭਗਤ ਪ੍ਰਹਿਲਾਦ ਤੇ ਹੋਲੀਕਾ ਦੀ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਲਈ ਅੰਕਿਤ ਹੈ !! ਅਛਾਈ ਦੀ ਬੁਰਾਈ ਤੇ ਜਿੱਤ ਦੀਆ ਕਥਾਵਾਂ ਚੰਗੇ ਮਨੁੱਖ ਬਨਣ ਲਈ ਪ੍ਰੇਰਿਤ ਕਰਦੀਆਂ ਹਨ !!
ਪਰ ਮੁਹੰਮਦ ਬਿਨ ਕਾਸਮ ਤੋਂ ਔਰੰਗਜੇਬ ਦੇ ਜ਼ੁਲਮਾਂ ਦਾ ਅੰਤ ਕਿਵੇਂ ਹੌਵੈ ਤੇ ਸੰਸਾਰ ਵਿੱਚ ਖੁਸ਼ੀਆ ਭਰਿਆ ਸਮਾਜ ਕਿਵੇਂ ਬਣੇ?
ਕਲ ਕਾਤੀ ਰਾਜੇ ਕਸਾਈ ਦੀ ਗੱਲ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜਨੀਤਿਕ ਸਥਿਤੀ ਬਿਆਨ ਕੀਤੀ !! ਤਿੰਨੋਂ ਉਜਾੜੇ ਕਾ ਬੰਧ ਨਾਲ ਅਖੌਤੀ ਪੁਜਾਰੀਆਂ ਦੀ ਗੱਲ ਕੀਤੀ ਸੀ !
ਅਣਖ ਨਾਲ ਜਿਉਣ ਦੀ ਗੱਲ ਕਰਕੇ ਗ਼ੈਰਤ ਨੂੰ ਜ਼ਰੂਰਤ ਤੋਂ ਉਤੇ ਰੱਖਣ ਲਈ ਪ੍ਰੇਰਿਤ ਕੀਤਾ !!
230 ਸਾਲ ਲੋਕਾਂ ਨੂੰ ਅੰਨਦ ਮਈ ਤੇ ਅਣਖੀਲਾ ਜੀਵਨ ਜਿਉਣ ਰਾਹ ਦੱਸਦੇ ਗੁਰੂ ਸਾਹਿਬਾਨ ਨੇ ਸ਼ਹੀਦੀਆਂ ਦਿੱਤੀਆਂ !!
ਇਸ ਆਦਰਸ਼ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1999 ਵਿਸਾਖੀ ਵਾਲੇ ਦਿਨ ,ਪ੍ਰਗਟ ਕੀਤੀ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਖਾਲਸਾ !! 1700 ਇਸਵੀ ਦੀ ਅਗਲੇ ਹੌਲੀ ਨਾਲ ਜੋੜ ਦਿੱਤਾ ਗਿਆ ਹੌਲਾ !
ਰੰਗ , ਗੁਲਾਲ, ਵੀਰਤਾ ਦੇ ਜੌਹਰ ਤੇ ਗੁਰੂ ਦੇ ਹੁਕਮ ਦੀ ਪਾਲਨਾ ਨਾਲ ਆਪਣਾ ਮੀਤ ਹਮ ਸਭ ਕੋ ਕੀਨਾ ਤੌ ਸੇਧ ਲੈ ਹੌਲੀ ਹੌਲਾ ਮਨਾਈਆ ਜਾਣ ਲਗਾ !!
ਸਮੱਸਿਆਵਾ ਰਾਜਨੀਤਿਕ, ਧਾਰਮਿਕ, ਸਮਾਜਿਕ ਅੱਜ ਵੀ ਉੱਥੇ ਹੀ ਖੜੀਆ ਹਨ !!
ਗੁਰੂ ਕਾਲ ਦਾ ਲੜਾਈ ਦਾ ਮੈਦਾਨ ਤੇ ਬਹਾਦਰੀ ਦੇ ਜੌਹਰ ਵਖਾਉਣ ਵਾਲੀ ਥਾਂ ਤੇ ਚਰਨ ਗੰਗਾ ਅੰਦਿਰ ਸਟੇਡੀਅਮ ਬਣਾ ਕੇ ਇਤਿਹਾਸ ਹੀ ਮਟਾਉਣ ਵੱਲ ਤੁਰ ਪਏ ਹਨ !!
ਗ਼ੈਰ ਕਾਨੂੰਨੀ ਮਾਇਨੰਗ ਨਾਲ ਚਰਨ ਗੰਗਾ ਦਾ ਵੈਹਣ ਬਦਲ ਗਿਆ ਹੈ !!
ਧਰਮ ਤੇ ਇਨਸਾਨੀਅਤ ਦੇ ਗੁਰਮਿਤ ਸਿਧਾਂਤ ਕਿਧਰੇ ਪ੍ਰਚਾਰ ਨਹੀਂ ਹੋ ਰਿਹਾ !! ਜਥੇਦਾਰਾਂ ਨੂੰ ਕੌਮ ਦੀ ਅਗਵਾਈ ਨਹੀਂ ਤਾਜ ਪੋਸ਼ੀਆ ਰਾਹੀਂ ਬਾਦਸ਼ਾਹਤ ਦਿੱਤੀ ਜਾਂਦੀ ਹੈ ਸੇਵਾ ਦੀ ਜ਼ੁਮੇਵਾਰੀ ਨਹੀਂ !!
ਜਿੱਥੇ ਗੁਰੂ ਇਤਿਹਾਸ ਤੇ ਫ਼ਲਸਫ਼ੇ ਦੀ ਗੱਲ ਕਰਨ ਵਾਲਾ ਨਾ ਹੋਵੈ ਉਹ ਗੁਰਮਿਤ ਸਮਾਗਮ ਕਿਹਾ ?
ਸੱਚ ਤਾ ਇਹ ਹੈ, ਸਹੀ ਸਿਧਾਂਤ ਦਾ ਪ੍ਰਤੀਕ ਅਗਲੇ ਸਾਲ ਹੋਲੀ ਤੇ ਹੋਲਾ ਕਿਵੇਂ ਮਨਾਈਏ ਲਈ ਉੱਦਮ ਕਰਨ ਦੀ ਬੇਨਤੀ ਨਾਲ !!
ਵਾਹਿਗੁਰੂ ਜੀ ਕੀ ਫ਼ਤਿਹ !!
test