ਇਕਬਾਲ ਸਿੰਘ ਲਾਲਪੁਰਾ
1947 ਵਿੱਚ ਭਾਰਤ ਦੀ ਵੰਡ ਸਮੇਂ ਪੱਛਮੀ ਪੰਜਾਬ ਵਿੱਚ ਕੇਵਲ ਅਫ਼ਵਾਹਾਂ ਕਾਰਨ ਲੱਖਾਂ ਸਿੱਖਾਂ ਦਾ ਕਤਲ ਹੋਇਆ , ਸਿੱਖ ਧੀਆਂ ਭੈਣਾਂ ਦੀ ਇਜਤ ਲੁੱਟੀ ਗਈ ਤੇ ਲੱਖਾਂ ਨੂੰ ਧਰਮ ਪ੍ਰਵਰਤੱਣ ਲਈ ਮਜਬੂਰ ਕੀਤਾ ਗਿਆ !! ਬਹੁਤ ਸਾਰੇ ਇਤਿਹਾਸਕ ਗੁਰਧਾਮ ਪਾਕਿਸਤਾਨ ਵਿੱਚ ਰਿਹ ਗਏ !!
ਸਿੱਖ ਸਮਾਜ ਅੱਜ ਵੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਜਿਨਾ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਦੇ ਖੁਲੇ ਦਰਸ਼ਣਾ ਦਿਦਾਰ ਦੀ ਅਰਦਾਸ ਕਰਦਾ ਹੈ !!
ਸਿੱਖਾਂ ਦੇ ਧਰਮ ਅਸਥਾਨਾਂ ਦੀ ਯਾਤਰਾ ਵੀ ਪਾਕਿਸਤਾਨ ਨੇ ਇਕ ਧਾਰਮਿਕ ਆਸਥਾ ਦੀ ਥਾਂ ਰਾਜਨੀਤੀ ਦਾ ਅਖਾੜਾ ਬਣਾਇਆ ਹੋਇਆ ਹੈ !!
ਸ਼੍ਰੀ ਕਰਤਾਰ ਪੁਰ ਸਾਹਿਬ ਦੀ ਯਾਤਰਾ ਪਿੱਛੇ ਵੀ ਰਾਜਨੀਤੀ ਹੋ ਰਹੀ ਹੈ !!
ਪਾਕਿਸਤਾਨ ਵਿੱਚ ਸਿੱਖ ਆਬਾਦੀ 6000 ਤੋਂ 8000 ਦੇ ਦਰਮਿਆਨ ਹੈ ਜੋ ਵੀ ਕਬਾਇਲੀ ਇਲਾਕਿਆ ਵਿੱਚੋਂ ਜਾਂ ਅਫ਼ਗ਼ਾਨਿਸਤਾਨ ਤੋਂ ਆਏ ਹਨ !!
ਸ਼੍ਰੀ ਨਨਕਾਣਾ ਸਾਹਿਬ ਦੀਆ ਘਟਨਾਵਾਂ ਤੇ ਜਗਜੀਤ ਕੌਰ ਨੂੰ ਅਜੇ ਤੱਕ ਸਿੱਖ ਪਰਿਵਾਰ ਨੂੰ ਨਾਂ ਸੌਂਪਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ !!
ਮੈਂ ਇਨਾ ਦੋਵਾ ਘਟਨਾਵਾਂ ਦੀ ਨਿਖੇਧੀ ਕਰਦਾ ਹਾਂ , ਸਿੱਖਾਂ ਲਈ ਸਥਿਤੀ ਦੇਸ਼ ਦੀ ਵੰਡ ਵਾਲੀ ਨਾ ਬਣੇ ਇਸ ਲਈ , ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਿੱਖ ਸਮਾਜ ਤੇ ਗੁਰਧਾਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ !! ਭਾਰਤ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਸ ਵਾਰੇ ਪਾਕਿਸਤਾਨ ਸਰਕਾਰ ਨਾਲ ਗੱਲ-ਬਾਤ ਕਰਕੇ ਸਿੱਖ ਸਮਾਜ ਤੇ ਗੁਰਧਾਮਾਂ ਨੂੰ ਸੁਰੱਖਿਅਤ ਕੀਤਾ ਜਾਵੇ !!
ਵਾਹਿਗੁਰੂ ਜੀ ਕੀ ਫ਼ਤਿਹ !!
test