ਇਕਬਾਲ ਸਿੰਘ ਲਾਲਪੁਰਾ
ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਤੇ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਸੁਣਦਿਆਂ ਬਚਪਨ ਤੇ ਜੁਆਨੀ ਵਿੱਚ ਪਹੁੰਚੇ ਸਾਂ!! ਤੇ ਹੁਣ ਇਹ ਅਖਾਉਣ ਸੁਨਣ ਨੂੰ ਨਹੀਂ ਮਿਲਦੇ, ਹੋ ਸਕਦੇ ਇਹ ਗੱਲਾਂ ਵਾਰ ਵਾਰ ਕਰਨ ਵਾਲੇ ਸਾਡੇ ਬਜ਼ੁਰਗ ਤੇ ਉਸਤਾਦ ਬਹੁਤੇ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ ਤੇ ਮੇਰੀ ਪੀੜੀ ਇਸ ਨੂੰ ਭੁੱਲਦੀ ਜਾ ਰਹੀ !! ਪਰ ਨਵੇ ਹਾਲਾਤਾਂ ਤੇ ਨਵੇ ਆਗੂਆਂ ਰਾਹੀਂ ਲੁੱਟ ਦੀਆਂ ਗੱਲਾਂ ਅੱਜ ਵੀ ਸਾਰਥਿਕ ਹਨ !!
ਦੇਸ਼ ਦੀ ਆਜ਼ਾਦੀ ਆਖੀਏ ਜਾ ਭਾਰਤ ਦੀ ਵੰਡ ਜਾਂ ਪੰਜਾਬ ਦੇ ਟੁਕੜੇ ਹੋਣੇ , ਇਹ ਤੂੰ ਪਿੰਡੇ ਤੇ ਹੰਡਾਇਆ ਹੈ !! ਅਣਖ ਤੇ ਮਜ਼੍ਹਬ ਤੇ ਪੈਹਰਾ ਦੇਣ ਵਾਲੇ ਕਰੀਬ ਦਸ ਲੱਖ ਇਨਸਾਨ ਮਾਰੇ ਗਏ !! ਬੇਇੱਜ਼ਤ ਹੋਈਆਂ ਤੇਰੀਆਂ ਬੇਟੀਆਂ ਇਹ ਸੰਤਾਪ ਭੋਗਦੀਆਂ ਮਰ ਗਇਆਂ ਹਨ ਜਾ ਜਿਉਂਦਾ ਲਾਸ਼ਾਂ ਹਨ !! ਮੈਨੂੰ ਦੁੱਖ ਹੁੰਦਾ ਹੈ ਜਦੋਂ ਸੁਣਦਾ ਹਾਂ ਕੇ ਭਡਾਣੇ ਵਾਲੇ ਸੰਧੂ ਤੇ ਕਈ ਹੇਰ ਸਰਦਾਰ ਬੂਟਾ ਸਿੰਘ ਤੋਂ ਬੂਟਾ ਮੁਹੰਮਦ ਬਣ ਆਪਣੇ ਬਜ਼ੁਰਗਾਂ ਦਾ ਧਰਮ ਬਦਲ ਕੇ ਜ਼ਮੀਨ ਲਈ ਅੱਜ ਕਲਮਾ ਪੜਨ ਵਾਲੇ ਬਣ ਆਪਣੇ ਬਜ਼ੁਰਗਾਂ ਦੀ ਸਮਾਧਾਂ ਵੀ ਢਾਹ ਰਹੇ ਹਨ !!
ਇਸ ਇਕ ਵੰਡ ਨਾਲ ਤੇਰੀ ਟੁੱਟ ਭੱਜ ਦਾ ਖਹਿੜਾ ਨਹੀਂ ਛੁਟਿਆ ਤੇ ਫੇਰ ਕੁਰਸੀ ਲਈ ਤੇਰੀ ਮਾਖਿਉ ਮਿੱਠੀ ਪੰਜਾਬੀ ਤੇ ਗੁਰਮੁਖੀ ਦਾ ਰੌਲਾ ਤੇਰੇ ਨਾਲਾਇਕ ਪੁੱਤਰਾਂ ਨੇ ਪਾ ਲਿਆ, ਪੁਆਦੀ, ਪਹਾੜੀ ਤੇ ਡੋਗਰੀ ਹੀ ਨਹੀਂ ਹੀ ਮਾਂਝੀ, ਦੁਆਬੀ ਤੇ ਮਲਵਈ ਬੋਲਣ ਵਾਲੇ ਅੰਮ੍ਰਿਤਸਰ, ਹੁਸ਼ਿਆਰ ਪੁਰ, ਫ਼ਿਰੋਜ਼ਪੁਰ, ਅੰਬਾਲਾ ਕਰਨਾਲ ਵਾਲੇ ਆਪਣੀ ਮਾਂ ਤੋ( ਬੋਲੀ ) ਹੀ ਬਾਗ਼ੀ ਹੋ ਗਏ !! ਤੇਰੇ ਚਾਰ ਟੁਕੜੇ ਹੋਰ ਕਰ ਲਏ ਤੇ ਮਾਂ ਪੰਜਾਬੀ ਤੋ ਸਾਰੇ ਬਾਗ਼ੀ !!
ਜਿਹੜੇ ਲੜਾਉਣ ਵਾਲੇ ਸਨ, ਉਹ ਦੋਵੇਂ ਤੇਰੇ ਕਪੂਤ ਕੁਰਸੀਆਂ ਤਾ ਮਾਣ ਰਹੇ ਹਨ ਪਰ ਤੇਰੀ ਪੰਜਾਬੀ ਪੜਨ ਪੜਾਉਣ ਲਈ ਕੁਝ ਨਹੀਂ ਕੀਤਾ, ਮਾਣਸ ਕੀ ਜਾਤ ਸਭੈ ਏਕੋ ਪਹਿਚਾਨਵੋ ਵਾਲੇ ਤੇਰੇ ਗੀਤ ਜਾਤ ਪਾਤ ਤੇ ਧਾਰਮਿਕ ਵਿਖਰੇਵਿਆਂ ਦੀਆ ਗੱਲਾਂ ਕਰਦੇ ਹਨ , ਇਹ ਪੰਜਾਬ ਕਰਾਂ ਕੀ ਸਿਫ਼ਤ ਤੇਰੀ, ਲਿਖਣ ਵਾਲੇ ਅਸਲੀ ਪੁੱਤਰ ਧਨੀ ਰਾਮ ਤੋ ਵਾਦ ਹੀ ਇਹ ਕਲਾ ਹੀ ਭੁੱਲ ਗਏ ਹਨ, ਜੁਝਾਰ ਦੀ ਕਲਘੀ ਚੁੰਮਣ ਵਾਲੇ ਨੰਦ ਲਾਲ ਦੀ ਕਲਮ ਵੀ ਕਿਧਰੇ ਸਾਂਭ ਕੇ ਨਹੀਂ ਰੱਖੀ ਤੇ ਨਾ ਹੀ ਸ਼ਿਵ ਕੁਮਾਰ ਦੀ ਲਿਖੀ ਗੁਰੂ ਗੋਬਿੰਦ ਸਿੰਘ ਦੀ ਆਰਤੀ ਕੋਈ ਗਾਉਂਦਾ ਹੈ !!
ਤੇਰੀ ਸਰਬ ਸਾਂਝੀ ਗੁਰਬਾਣੀ ਦੀਆ ਧਾਰਮਿਕ ਤੇ ਰਾਜਸੀ ਹਟੀਆਂ ਚਲਾਉਣ ਤੇ ਆਕੀ ਹੋ ਰੁਜ਼ਗਾਰ ਲਈ ਬੇਅਦਬੀ ਕਰਨ ਵਾਲ਼ਿਆਂ ਨੇ ਤੇਰੇ ਪੁੱਤਰਾਂ , ਧੀਆਂ ਦੇ ਖ਼ੂਨ ਨਾਲ ਤੇਰੀ ਜ਼ਰਖੇਜ਼ ਮਿੱਟੀ ਅਪਵਿੱਤਰ ਕਰ ਦਿੱਤੀ ਹੈ !
ਡਰਦੇ ਹੋਏ ਤੇਰੇ ਬੱਚੇ ਇਸ ਧਰਤੀ ਨੂੰ ਹੀ ਛੱਡ ਕੇ ਵਿਦੇਸ਼ਾਂ ਵੱਲ ਮੂੰਹ ਕਰ ਗਏ ਹਨ !! ਲੜੇ ਕਿਸ ਗੱਲੋਂ ਤੇ ਖੱਟਿਆ ਕੀ ਤੇ ਸਤਰ ਸਾਲ ਤੇ ਇਹ ਧਰਤੀ ਭੱਠੀ ਕਿਉਂ ਬਣੀ ਹੋਈ ਇਹ ਤਾਂ ਪੰਜਾਬ ਸਿਆਂ ਤੂੰ ਹੀ ਦਸ ਸਕਦਾ ਹੈਂ ?
ਤੇਰੀ ਧਰਤੀ ਮਾਂ ਨੂੰ ਜ਼ਹਿਰ ਪਾ ਕੇ ਜਾਇਦਾ ਦਾਣੇ ਲੱਭਦਿਆਂ ਅਸੀਂ ਅਪਵਿੱਤਰ ਕਰ ਦਿੱਤਾ ਹੈ, ਅੱਜ ਇਹ ਜ਼ਹਿਰੀਲੇ ਦਾਣੇ ਖਰੀਦਣ ਵਾਲਾ ਕੋਈ ਨਹੀਂ, ਤੇ ਤੇਰੇ ਪੁੱਤਰ ਕਿਸਾਨ ਨਹੀਂ ਕੁਰਸੀਆਂ ਵਾਲੇ ਆਪਣੀ ਜ਼ੁੰਮੇਵਾਰੀ ਭੁੱਲ ਸੜਕਾਂ ਤੇ ਬੈਠੇ ਡਰਾਮੇ ਕਰ ਰਹੇ ਹਨ !! ਕਿਸਾਨ ਲੁਟਿਆ ਤੇ ਠੱਗਿਆ ਗਿਆ ਹੈ !! ਬੇਇਮਾਨ ਕੋਣ ਹੈ ?
ਪਾਣੀ ਪਿਤਾ ਤਾਂ ਅਸੀਂ ਖਤਮ ਹੀ ਕਰ ਲਿਆ ਹੈ !! ਪਉਣ ਵੀ ਸਾਹ ਲੈਣ ਵਾਲੀ ਨਹੀਂ ਰਹੀ !!
ਜਿਹੜੀ ਗੱਲ ਅਸੀਂ ਗੱਲ-ਬਾਤ ਰਾਹੀਂ ਦੱਸਣੀ ਸੀ , ਉਹ ਤਾਂ ਕਿਛੁ ਸੁਣੀਐ ਕਿਛ ਕਹੀਐ ਦਾ ਸਬਕ ਹੀ ਸਾਨੂੰ ਯਾਦ ਨਹੀਂ ਰਿਹਾ !!
ਦਿੱਲੀ ਦੀ ਲੋਕ ਸਭਾ ਤੇ ਰਾਜ ਸਭਾ ਵਿੱਚ ਬੈਠੇ ਤੇਰੇ ਬੀਹ ਨਿਆਣੇ ਇਕ ਦੂਜੇ ਦੀ ਬਾਂਹ ਫੜ ਨਾ ਤਾ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਣ ਯੋਗ ਹਨ ਨਾ ਹੀ ਖੇਤੀ ਮੰਤਰੀ ਨੂੰ ਮਿਲ ਸਕਣ !!
ਅਮ੍ਰਿਤਾ ਨੇ ਵੰਡ ਦਾ ਦਰਦ ਵਾਰਿਸ ਸ਼ਾਹ ਨੂੰ ਸੁਣਾਇਆ ਸੀ ਪਰ ਵਾਰਿਸ ਦਾ ਦਿਲ ਨਹੀਂ ਪਤੀਜਿਆ ਸੀ !!
ਮੇਰੀ ਤਾਂ ਬੇਨਤੀ , ਅਰਦਾਸ , ਜੋਦੜੀ ਤੇਰੇ ਕੋਲ ਹੀ ਹੈ ਪੰਜਾਬ ਸਿਆਂ, ਇਸਦੇ ਹਾਸੇ, ਭੰਗੜੇ, ਗਿੱਧੇ, ਖ਼ੁਸ਼ਹਾਲੀ, ਮੇਲੇ ਤੇ ਭਾਈ ਚਾਰਾ ਮੋੜ ਦੇ !! ਸਭ ਦਿਆਂ ਗਲਤੀਆਂ ਮੁਆਫ ਕਰਦੇ !! ਇਸ ਨੂੰ ਸ਼ਾਨਾਂ ਦੇ ਸਭ ਸਮਾਨ ਤੇਰੇ ਵਾਲਾ ਸਵਰਗ ਬਣਾ ਦੇ !!
ਵਾਹਿਗੁਰੂ ਜੀ ਕੀ ਫ਼ਤਿਹ !!
test