ਇਕਬਾਲ ਸਿੰਘ ਲਾਲਪੁਰਾ
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ,ਪੰਜ ਸੋ ਤਰਵਿੰਜਾ ਸਾਲਾ ,ਪ੍ਰਕਾਸ਼ ਪੁਰਬ ਸਰਕਾਰਾਂ , ਸੰਸਥਾਵਾਂ ਤੇ ਵਿਅਕਤੀ ਆਪਣੀ ਸਮਰੱਥਾ , ਭਾਵਨਾ ਤੇ ਉਦੇਸ਼ ਨਾਲ ਮਨਾ ਰਹੇ ਹਨ !!
ਹਰ ਸ਼ਤਾਬਦੀ ਵਾਂਗ 19 ਨਵੰਬਰ ਤੋਂ ਵਾਦ ਇਹ ਉਤਸ਼ਾਹ ਮੱਠਾ ਪੈ ਜਾਵੇਗਾ , ਜਿਸ ਵਿੱਚ ਅਜੇ ਇਕ ਹਫ਼ਤੇ ਦਾ ਸਮਾਂ ਬਾਕੀ ਹੈ !! ਨਗਰ ਕੀਰਤਨ , ਕਵੀ ਦਰਬਾਰ , ਲੰਗਰ , ਤੋਤਾ ਰਟਣੀ ਜਾਂ ਉਜਰਤ ਲੈ ਜਾ ਦੇ ਕੇ ਪਾਠ ਕਰਨ ਨੂੰ ਗੁਰਮਿਤ ਪ੍ਰਵਾਨਗੀ ਨਹੀਂ ਦਿੰਦੀ !! ਫੇਰ ਕਿਉਂ ਨਾ ਇਹ ਸਮਾਂ ਗੁਰੂ ਜੀ ਦੇ ਹੁਕਮ ਵੀਚਾਰ ਕੇ ਤੇ ਅਪਨਾ ਕੇ ਜੀਵਨ ਸਫਲਾ ਕਰੀਏ !!
ਗੁਰੂ ਨਾਨਕ ਦੇਵ ਜੀ ਵਾਰੇ ਸ਼੍ਰੀ ਗੁਰੂ ਅੰਗਦ ਦੇਵ ਲਿਖਦੇ ਹਨ “
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ !! ਤਿਨ ਕਉ ਕਿਆ ਉਪਦੇਸੀਆ ਜਿਨ ਗੁਰੁ ਨਾਨਕ ਦੇਉ !!ਅੰਗ 150
ਜਿਨਾ ਦਾ ਗੁਰੂ ਨਾਨਕ ਦੇਵ ਹੈ ਉਂਨਾਂ ਨੂੰ ਹੋਰ ਕੌਣ ਉਪਦੇਸ਼ ਦੇ ਸਕਦਾ ਹੈ !!
ਪਹਿਲਾ ਕੰਮ ,ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਪੂਰਨ ਸ਼ਰਧਾ , ਵਿਸ਼ਵਾਸ ਤੇ ਆਸਥਾ ਲਿਆ ਦੇਵਤੇ ਬਨਣ ਦਾ ਮਾਰਗ ਫੜ , ਸੰਸਾਰ ਨੂੰ ਸਵਰਗ ਬਣਾਉਣ ਦਾ ਰਾਹ ਫੜੀਏ !!
ਗੁਰੂ ਉਪਦੇਸ਼ ਹੈ !!
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ !!
ਜਿਨਿ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ !! ਅੰਗ 462
ਦੇਵਤੇ ਕੀ ਕੰਮ ਕਰਨ !!
ਸਾਧ ਕਰਮ ਜੋ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ !!
ਦੁਕ੍ਰਿਤ ਕਰਮ ਜੋ ਜਗ ਮੈਂ ਕਰਹੀ ਨਾਮ ਅਸੁਰ ਤਿਨ ਕੋ ਸਭ ਧਰਹੀ !! ਬਚਿਤ੍ਰ ਨਾਟਕ !! ਕੰਮ ਗੁਰਮੁਖ ਵਾਲੇ ਗੁਰਬਾਣੀ ਅਨੂਸਾਰ!
ਜਗਤ ਗੁਰੂ ਗੁਰੁਨਾਨਕ ਦੇਉ !!
ਅਕਾਲ ਪੁਰਖ ਇਕ ਹੈ !!
ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ !!
ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਬੀਚਾਰ !!
ਕੇਤੇ ਨਚਿਹ ਮੰਗਤੇ ਗਿੜਿ ਮੁੜਿ ਪੂਰਿਹ ਤਾਲ !!
ਅਕਾਲ ਪੁਰਖ ਕੇਵਲ ਇਕ ਹੈ ਤੇ ਕੇਵਲ ਅਕਾਲ ਹੀ ਪੂਜਣ ਯੋਗ ਹੈ !! ਸਤਿਕਾਰ ਸਭ ਧਰਮਾਂ ਤੇ ਧਰਮ ਗ੍ਰੰਥਾਂ ਦਾ ਕਰਨਾ ਹੈ !!
ਹਿਗੁਰੂ ਜੀ ਕੀ ਫ਼ਤਿਹ !!
test