• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Our Authors
  • Contact Us

The Punjab Pulse

Centre for Socio-Cultural Studies

  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General
You are here: Home / Areas of Study / Social & Cultural Studies / ‘ਜੀਉ ਤੇ ਜਿਉਣ ਦਿਉ’ ਲਈ ਸੰਕਰੀਨਤਾ ਦਾ ਰਾਹ ਛੱਡੋ

‘ਜੀਉ ਤੇ ਜਿਉਣ ਦਿਉ’ ਲਈ ਸੰਕਰੀਨਤਾ ਦਾ ਰਾਹ ਛੱਡੋ

September 5, 2020 By Guest Author

Share

 

ਡਾ. ਅਰਵਿੰਦਰ ਸਿੰਘ

background

 

ਜਿਸ ਪ੍ਰਕਾਰ ਕਿਸੇ ਰੋਗ ਦੇ ਦੂਰ ਹੋਣ ਦੇ ਇਮਕਾਨ ਬਹੁਤ ਹੱਦ ਤੱਕ ਇਸ ਗੱਲ ਉਪਰ ਮੁਨਹਸਰ ਕਰਦੇ ਹਨ ਕਿ ਰੋਗੀ ਦਾ ਇਲਾਜ ਕਿਸ ਉਪਚਾਰ ਵਿਧੀ ਨਾਲ ਕੀਤਾ ਜਾ ਰਿਹਾ ਹੈ ਠੀਕ ਉਸੇ ਤਰਾਂ ਸਾਡੇ ਵਿਚਾਰ, ਕਿਰਿਆਵਾਂ ਤੇ ਪ੍ਰਤੀਕਿਰਿਆਵਾਂ ਵੀ ਇਸ ਉਪਰ ਨਿਰਭਰ ਕਰਦੀਆਂ ਹਨ ਕਿ ਸੱਚ ਦੀ ਭਾਲ ਤੇ ਗਿਆਨ ਹਾਸਲ ਕਰਨ ਲਈ ਅਸੀਂ ਕਿਹੜੀਆਂ ਅਧਿਐਨ ਵਿਧੀਆਂ ਜਾਂ ਗਿਆਨ ਪਰੰਪਰਾਵਾਂ ਤੋਂ ਸੇਧ ਲੈ ਰਹੇ ਹੁੰਦੇ ਹਾਂ । ਇਹ ਇਕ ਸਥਾਪਤ ਸੱਚ ਹੈ ਕਿ ਜਰੂਰੀ ਨਹੀਂ ਕਿ ਸਾਰੇ ਰਸਤੇ ਤੁਹਾਨੂੰ ਇਕੋ ਮੰਜ਼ਿਲ ਵਲ ਲੈ ਜਾਣ । ਤੁਹਾਡੀ ਰਸਤਿਆਂ ਦੀ ਚੋਣ ਵੀ ਬਹੁਤ ਹੱਦ ਤੱਕ ਇਹ ਫੈਸਲਾ ਕਰਦੀ ਹੈ ਕਿ ਤੁਸੀਂ ਆਪਣੇ ਪੂਰਵ ਨਿਰਧਾਰਤ ਮਨੋਰਥ ਤਹਿਤ ਮਨਚਾਹੀ ਮੰਜ਼ਿਲ ਨੂੰ ਹਾਸਿਲ ਕਰ ਪਾਉਗੇ ਕਿ ਨਹੀਂ ।
ਮਨੁੱਖ ਜਦੋਂ ਇਕ ਪਾਸੜ ਸੋਚ ਅਪਣਾਉਂਦੇ ਹੋਏ ਸਮਾਜਿਕ, ਸਭਿਆਚਾਰਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਵਰਤਾਰਿਆਂ, ਸਿਧਾਤਾਂ, ਲੋਕਾਂ ਦੇ ਅਮਲਾਂ ਅਤੇ ਉਹਨਾਂ ਦੇ ਵਿਵਹਾਰਾਂ ਨੂੰ ਤੰਗਦਿਲ ਤੇ ਸੌੜੇ ਨਜ਼ਰੀਏ ਦੇ ਨਾਲ ਖੰਡਾਂ, ਭਾਗਾਂ ਤੇ ਸ਼੍ਰੇਣੀਆਂ ਵਿੱਚ ਵੰਡ ਕੇ ਦੇਖਣਾ ਆਰੰਭ ਕਰਦਾ ਹੈ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਸਮੁੱਚੇ ਬ੍ਰਹਮੰਡ ਦੇ ਰਹੱਸ ਨੂੰ ਇਕ ਕਿਣਕੇ ਦੇ ਵਿਚੋਂ ਦੇਖਣਾ ਚਾਹੁੰਦਾ ਹੋਵੇ ਜਾਂ ਸਮੁੱਚੇ ਸਾਗਰ ਦੀ ਗਹਿਰਾਈ ਨੂੰ ਪਾਣੀ ਦੇ ਇਕ ਖਤਰੇ ਵਿਚੋਂ ਮਾਪਣ ਦਾ ਯਤਨ ਕਰ ਰਿਹਾ ਹੋਵੇ । ਸਮੁੱਚਤਾ ਨਾਲੋਂ ਟੁੱਟ ਕੇ ਜਦੋਂ ਅਸੀਂ ਵਸਤੂਆਂ, ਵਿਅਕਤੀਆਂ, ਵਿਵਹਾਰਾਂ ਅਤੇ ਵਰਤਾਰਿਆਂ ਨੂੰ ਖੰਡਾਂ ਵਿਚ ਵੰਡ ਕੇ ਦੇਖਣਾ ਆਰੰਭ ਕਰਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਅੰਦਰੋਂ ਅੰਦਰ ਸੰਕਰੀਨਤਾ ਦਾ ਸ਼ਿਕਾਰ ਹੁੰਦੇ ਹੋਏ ਕਿਸੇ ਇਕ ਪੱਖ, ਗੁੱਟ, ਸਮੂਹ, ਧਿਰ ਜਾਂ ਧੜੇ ਦੇ ਹੱਕ ਵਿਚ ਹਮਾਇਤੀ ਅਤੇ ਦੂਜੇ ਪੱਖ, ਧਿਰ ਜਾਂ ਸਮੂਹ ਦਾ ਵਿਰੋਧ ਜਾਂ ਖੰਡਨ ਕਰਦੇ ਹੋਏ ਇਕ ਕੱਟੜ ਵਿਰੋਧੀ ਜਾਂ ਅਲੋਚਕ ਦਾ ਰੂਪ ਧਾਰਨ ਕਰ ਲੈਂਦੇ ਹਾਂ ।

ਆਪਣੇ ਆਸ-ਪਾਸ ਦੇ ਵਿਅਕਤੀਆਂ, ਸਮੂਹਾਂ, ਵਰਤਾਰਿਆਂ, ਵਸਤੂਆਂ, ਤੱਥਾਂ ਆਦਿ ਨੂੰ ਜਦੋਂ ਅਸੀਂ ਆਪਣੀਆ ਪਹਿਲਾਂ ਤੋਂ ਨਿਰਧਾਰਤ ਆਪਣੀਆਂ ਪਰਿਕਲਪਨਾਵਾਂ ਦੀ ਕਸੌਟੀ ਉਪਰ ਪਰਖਣ ਦਾ ਯਤਨ ਕਰਦੇ ਹਾਂ ਅਤੇ ਜਦੋਂ ਸੀਮਤ ਸੋਚ ਦੇ ਦਾਇਰਿਆਂ ਵਿਚ ਰਹਿ ਕੇ ਨਿਰਪੱਖ ਜਾਂ ਵਿਸ਼ਾਲ ਨੁਕਤਾ ਨਿਗਾਹ ਅਪਣਾਏ ਬਿਨਾਂ ਅਸੀਂ ਕਿਸੇ ਉਲਾਰ ਵਿਚ ਬਿਨਾਂ ਸੋਚੇ ਸਮਝੇ ਸੱਚ ਅਤੇ ਹਕੀਕਤ ਤੋਂ ਦੂਰ ਜਾ ਕੇ ਕੁਝ ਮਨਚਾਹੇ ਨਤੀਜੇ ਕੱਢਦੇ ਹਾਂ ਤਾਂ ਪਲਕ ਝਪਕਦਿਆਂ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਰਹਿੰਦਾ ਹੈ ਕਿ ਵਿਚਾਰਾਂ, ਅਮਲਾਂ ਤੇ ਸਿਧਾਂਤਾਂ ਦੀ ਵਿੰਭਨਤਾ ਦਾ ਤਿਰਸਕਾਰ ਕਰਨਾ ਆਪਹੁਦਰੇਪਣ ਦਾ ਪ੍ਰਤੀਕ ਹੁੰਦਾ ਹੈ, ਜੋ ਕਿ ਕੁਦਰਤ ਦੇ ਨਿਯਮਾਂ ਦੇ ਅਨੁਕੂਲ ਨਹੀਂ ਹੁੰਦਾ ਹੈ । ਸਾਨੂੰ ਇਹ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਪਰਬਤਾਂ ਦੀਆਂ ਟੀਸੀਆਂ ਉਪਰ ਜਦੋਂ ਗਲੇਸ਼ੀਅਰ ਪਿਘਲ ਕੇ ਜਾਂ ਬਾਰਿਸ਼ਾਂ ਦਾ ਪਾਣੀ ਅਨੇਕਾਂ ਚਸ਼ਮਿਆਂ, ਨਦੀਆਂ, ਦਰਿਆਵਾਂ ਤੇ ਜਲਧਾਰਾਵਾਂ ਵਿਚੋਂ ਗੁਜ਼ਰਦੇ ਹੋਏ ਸਮੁੰਦਰ ਵਿਚ ਮਿਲਦਾ ਹੈ ਤਾਂ ਸਾਗਰ ਉਹਨਾਂ ਸਾਰੀਆਂ ਜਲਧਾਰਾਵਾ ਦੇ ਪਾਣੀ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ, ਇਹ ਹੀ ਸਾਗਰ ਦੀ ਮਹਾਨਤਾ, ਵਿਲੱਖਣਤਾ ਤੇ ਪਹਿਚਾਣ ਬਣਦੀ ਹੈ । ਇਨਸਾਨ ਨੂੰ ਵੀ ਆਪਣਾ ਨੁਕਤਾ ਨਿਗਾਹ ਵਿਸ਼ਾਲ ਬਣਾਉਣ ਦੀ ਲੌੜ ਹੁੰਦੀ ਹੈ । ਤੰਗਦਿਲੀ ਤੇ ਸੌੜੀ ਸੋਚ ਇਕ ਵਿਅਕਤੀ ਨੂੰ ਦੂਜੇ ਵਿਅਕਤੀ ਤੋਂ ਭਾਵਨਾਤਮਕ ਤੇ ਵਿਚਾਰਾਤਾਮਕ ਪੱਧਰ ਉਪਰ ਕੋਹਾਂ ਦੂਰ ਕਰ ਦਿੰਦੀ ਹੈ ।

ਅੱਜ ਅਸੀਂ ਆਪਣੇ ਮੁਲਕ ਵਿਚ ਇਸ ਤ੍ਰਾਸਦੀ ਦਾ ਸ਼ਿਕਾਰ ਹਾਂ ਕਿ ਅਸੀਂ ਨਾ ਆਪਣੀ ਆਜ਼ਾਦ ਸੋਚ ਰੱਖਦੇ ਹਾਂ ਅਤੇ ਨਾ ਹੀ ਕਿਸੇ ਦੂਜੇ ਮਨੁੱਖ ਦੀ ਵਿਅਕਤੀਗਤ ਸੋਚ ਜਾਂ ਰਾਏ ਨੂੰ ਬਰਦਾਸ਼ਤ ਕਰਦੇ ਹਾਂ । ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਮਨੁੱਖੀ ਏਕਤਾ, ਸਦਭਾਵਨਾ, ਅਮਨ ਅਤੇ ਸ਼ਾਂਤਮਈ ਸਹਿਹੋਂਦ ਦੇ ਆਦਰਸ਼ਾਂ ਨੂੰ ਤਦ ਹੀ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ ਜਦੋਂ ਸਮਾਜਿਕ-ਸਭਿਆਚਾਰਕ ਤੇ ਧਾਰਮਿਕ ਵਖਰੇਵਿਆਂ ਨੂੰ ਸਮਝਣ ਲਈ ਵਿਚਾਰਾਤਾਮਕ ਵਿੰਭਨਤਾਵਾਂ ਅਤੇ ‘ਵਿਰੋਧ’ ਦਾ ਵੀ ਸਤਿਕਾਰ ਕਰਨ ਦੀ ਕਲਾ ਸਿਖਾਂਗੇ । ਤਕਰਾਰ ਸੰਵਾਦ ਦਾ ਰਾਹ ਬੰਦ ਕਰਦਾ ਹੈ ਅਤੇ ਸੰਵਾਦ ਅਮਨ ਦਾ ਪੈਗਾਮ ਦਿੰਦਾ ਹੋਇਆ ਮਨੁੱਖ ਨੂੰ ਸਹਿਣਸ਼ੀਲਤਾ ਅਤੇ ਇਕ-ਦੂਜੇ ਦੇ ਵਿਚਾਰਾਂ ਨੂੰ ਸਮਝਣ ਲਈ ਆਸਾਨੀਆਂ ਪੈਦਾ ਕਰਦਾ ਹੈ । ਸੋਚ ਦੇ ਤੰਗ ਦਾਇਰਿਆਂ ਵਿਚ ਰਹਿ ਕੇ ਅਸੀਂ ਇਕ ਦੂਜੇ ਦੇ ਕਰੀਬ ਆਉਣ ਦੇ ਸਾਰੇ ਰਸਤਿਆਂ ਨੂੰ ਆਪਣੇ ਹੱਥੀਂ ਆਪ ਹੀ ਬੰਦ ਕਰਨ ਦੇ ਨਾਲ ਨਾਲ ਅਸੀਂ ਖੁਦ ਨੂੰ ਅਤੇ ਦੂਜਿਆਂ ਨੂੰ ਸ਼੍ਰੇਣੀਆਂ, ਭਾਗਾਂ, ਖੰਡਾਂ, ਧਿਰਾਂ ਤੇ ਧੜਿਆਂ ਵਿੱਚ ਵੰਡ ਕੇ ਇਕ ਦੂਜੇ ਨੂੰ ਨੀਵਾਂ ਦਿਖਾਉਣ, ਗਲਤ ਸਿੱਧ ਕਰਨ ਜਾਂ ਹਰ ਸਥਿਤੀ ਵਿਚ ਆਪਣੇ ‘ਮਤ ਤੇ ਮਤੀ’ ਨੂੰ ਸਹੀ ਸਾਬਤ ਕਰਨ ਦੀ ਅੰਨੀ ਦੌੜ ਵਿਚ ਸ਼ਾਮਿਲ ਹੋਕੇ ਇਕ ਹੁਲੜਬਾਜ਼ ਹਜ਼ੂਮ ਦੀ ਫਿਤਰਤ ਦੇ ਧਾਰਨੀ ਬਣ ਜਾਂਦੇ ਹਾਂ । ਦੂਜਿਆਂ ਦੀਆਂ ਪਰੰਪਰਾਵਾਂ, ਰਵਾਇਤਾਂ, ਮਜ਼ਹਬਾਂ, ਸੰਸਕ੍ਰਿਤੀ ਅਤੇ ਕਦਰਾਂ ਕੀਮਤਾਂ ਨੂੰ ਨਿੰਦਣ ਤੇ ਨਿਕਾਰਨ ਦੀ ਬਜਾਏ ਇਹ ਸਮਝਣ ਦੀ ਲੌੜ ਹੁੰਦੀ ਹੈ ਕਿ ਜਦੋਂ ਤੱਕ ਅਸੀਂ ਆਪਣੇ ਤੋਂ ਅਲੱਗ ਕਿਸੇ ਦੂਸਰੇ ਮਨੁੱਖ ਦੀ ਆਜ਼ਾਦ ਹਸਤੀ ਅਤੇ ਉਸਦੇ ਸੋਚਣ-ਸਮਝਣ ਦੇ ਨਜ਼ਰੀਏ, ਰਹਿਣ-ਸਹਿਣ ਦੇ ਵਖੋ ਵਖਰੇ ਤੌਰ-ਤਰੀਕੇ ਤੇ ਸੰਸਕਾਰ ਆਦਿ ਨੂੰ ਆਪਣੇ ਦਿਲੋਂ ਸਵੀਕਾਰ ਨਹੀਂ ਕਰਾਂਗੇ ਤਦ ਤਕ ਅਸੀਂ ਆਪਣਾ-ਆਪਣਾ ਰਾਗ ਅਲਾਪਦੇ ਹੋਏ ਇਕ ਛੱਤ ਥੱਲੇ ਰਹਿੰਦੇ ਤੇ ਇਕ ਦੂਜੇ ਦੇ ਹਮਸਾਏ ਹੋਂਦੇ ਹੋਏ ਵੀ ਅਸੀਂ ਇਕ ਦੂਸਰੇ ਦੇ ਦਰਮਿਆਨ ਫਾਸਲਿਆਂ ਨੂੰ ਇਸ ਹੱਦ ਤੱਕ ਵਧਾਉਂਦੇ ਰਹਾਂਗੇ ਕਿ ਇਕ-ਦੂਜੇ ਨਾਲ ਰਹਿਣਾ ਦੁੱਭਰ ਹੋ ਜਾਵੇਗਾ ।

ਸਾਨੂੰ ਇਹ ਸਮਝਣ ਤੇ ਵਿਚਾਰਨ ਦੀ ਵੀ ਜਰੂਰਤ ਹੈ ਕਿ ਜੇਕਰ ਕੋਈ ਸਾਡੇ ਤੋਂ ਵੱਖ ਦਿਸਦਾ ਹੈ ਜਾਂ ਕਿਸੇ ਦੇ ਸਾਡੇ ਤੋਂ ਵੱਖ ਵਿਚਾਰ ਹਨ ਤਾਂ ਇਸ ਪ੍ਰਕਾਰ ਦੇ ਵਖੇਰੇਵਿਆਂ ਦੇ ਹੋਣ ਦਾ ਅਰਥ ਇਹ ਨਹੀਂ ਹੁੰਦਾ ਕਿ ਦੂਸਰਾ ਮਨੁੱਖ ਜਾਂ ਕੋਈ ਸਮੂਹ ਸਾਡਾ ਵਿਰੋਧੀ ਹੈ । ਵਿਚਾਰਾਤਾਮਕ, ਧਾਰਮਿਕ ਤੇ ਸਮਾਜਿਕ-ਸਭਿਆਚਾਰਕ ਭਿੰਨਤਾਵਾਂ ਦੀ ਮੌਜੂਦਗੀ ਨੂੰ ਵੀ ਆਪਣੇ ਲਈ ਖਤਰਾ ਸਮਝਣਾ ਸਾਡੀ ਮਾਨਸਿਕ ਸੰਕਰੀਨਤਾ ਨੂੰ ਹੀ ਪਰਗਟਾਉਂਦਾ ਹੈ । ‘ਜੀਉ ਤੇ ਜਿਉਣ’ ਦਿਉ ਇਕ ਸਰਵ ਪ੍ਰਵਾਨਤ ਜੀਵਨ ਜਾਚ ਹੈ ਲੇਕਿਨ ਇਹ ਵੀ ਇਕ ਸਚਾਈ ਹੈ ਕਿ ਇਸ ਜੀਵਨ ਜਾਚ ਨੂੰ ਵੀ ਤਦ ਹੀ ਅਪਣਾਇਆ ਜਾ ਸਕਦਾ ਹੈ ਕਿ ਜਦੋਂ ਅਸੀਂ ਇਕ ਦੂਜੇ ਨੂੰ ਖਿੜੇ ਮੱਥੇ ਮਾਨਸਿਕ ਤੌਰ ਤੇ ਪ੍ਰਵਾਨ ਕਰੀਏ । ‘ਜੀਉ ਅਤੇ ਜਿਉਣ ਦਿਉ’ ਦੇ ਆਦਰਸ਼ ਨੂੰ ਅਮਲ ਵਿੱਚ ਲਿਆਉਣ ਖਾਤਰ ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਦੇ ਪ੍ਰਤੀ ਉਦਾਰ ਤੇ ਵਿਸ਼ਾਲ ਨਜ਼ਰੀਆ ਅਪਣਾਏ ਬਿਨਾਂ ਨਾ ਧਾਰਮਿਕ ਸਹਿਣਸ਼ੀਲਤਾ, ਮਨੁੱਖੀ ਏਕਤਾ, ਸਮਾਜਿਕ ਸਦਭਾਵਨਾ ਅਤੇ ਸ਼ਾਂਤੀ ਦਾ ਉਦੇਸ਼ ਕਦੇ ਵੀ ਹਾਸਲ ਨਹੀਂ ਕੀਤੀ ਜਾ ਸਕਦਾ ਹੈ ।

ਡਾ. ਅਰਵਿੰਦਰ ਸਿੰਘ
ਪ੍ਰਿੰਸੀਪਲ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ,

ਲੁਧਿਆਣਾ


Share
test

Filed Under: Social & Cultural Studies, Stories & Articles

Primary Sidebar

News

ਬੂਟੇ ਲਗਾ ਕੇ ਮਨਾਇਆ ਪ੍ਰਕਾਸ਼ ਪੁਰਬ

November 29, 2023 By News Bureau

ਅੱਤਵਾਦੀ ਪੰਨੂ ਨੇ ਮੁੜ ਭਾਰਤ ਖਿਲਾਫ਼ ਉਗਲਿਆ ਜ਼ਹਿਰ

November 29, 2023 By News Bureau

ਨਹੀਂ ਬੰਦ ਹੋ ਰਿਹੈ ਰਿਸ਼ਵਤਖੋਰੀ ਦਾ ਸਿਲਿਸਲਾ !

November 29, 2023 By News Bureau

पाकिस्तान के चीनी ड्रोन पंजाब में रोज गिरा रहे पैकेट

November 29, 2023 By News Bureau

Patiala News: जर्जर हालत में है पटियाला का ऐतिहासिक शीश महल

November 29, 2023 By News Bureau

Areas of Study

  • Governance & Politics
  • International Perspectives
  • National Perspectives
  • Social & Cultural Studies
  • Religious Studies

Featured Article

ज्ञानवापी का समाधान, अपने स्वार्थ के लिए बहकाने वाले नेताओं से सावधान रहे मुस्लिम समाज

August 4, 2023 By Guest Author

किसी के लिए भी समझना कठिन है कि मुस्लिम पक्ष इसके समर्थन में क्यों नहीं कि ज्ञानवापी परिसर का सर्वे पुरातत्व सर्वेक्षण विभाग करे? इलाहाबाद हाई कोर्ट ने इस मामले में अपना निर्णय सुरक्षित कर लिया है लेकिन समय की मांग है कि निर्णय जल्द सामने आए। वाराणसी में जिसे ज्ञानवापी मस्जिद कहा जा रहा […]

Academics

ਮੁੱਢਲੀ ਸਿੱਖਿਆ ਦਾ ਡਿੱਗਦਾ ਮਿਆਰ

ਕੁਝ ਸਮਾਂ ਪਹਿਲਾਂ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿਚ ‘ਸੈਂਟਰ ਫਾਰ ਗਲੋਬਲ ਡਿਵੈਲਪਮੈਂਟ’ ਨਾ ਦੇ ਅਦਾਰੇ ਨੇ ਤੀਜੀ ਦੁਨੀਆ ਦੇ ਦੇਸ਼ਾਂ ਵਿਚਲੇ ਸਿੱਖਿਆ ਦੇ ਡਿੱਗਦੇ ਮਿਆਰ ਉੱਪਰ ਖੋਜ ਪੱਤਰ ਜਾਰੀ ਕੀਤਾ। ਇਸ ਖੋਜ ਪੱਤਰ ਵਿਚਲੀਆਂ ਲੱਭਤਾਂ ਨੇ ਸਬੰਧਿਤ ਤੀਜੀ ਦੁਨੀਆ ਦੇ ਦੇਸ਼ਾਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਸਬੰਧੀ ਤੱਥ ਸਾਹਮਣੇ ਆਏ ਹਨ। ਇਹ ਖੋਜ ਤਕਰੀਬਨ 87 ਵਿਕਾਸਸ਼ੀਲ […]

ਪੰਜਾਬੀ ਬੋਲੀ ਦੇ ਭਵਿੱਖ ’ਤੇ ਨਜ਼ਰ

ਪੰਜਾਬ ਦੀ ਧਰਤੀ ਉਪਜਾਊ ਅਤੇ ਵਿਲੱਖਣ ਰਣਨੀਤਕ ਟਿਕਾਣੇ ’ਤੇ ਹੋਣ ਕਰਕੇ ਇੱਥੋਂ ਦਾ ਇਤਿਹਾਸ ਕਿੰਨੀਆਂ ਹੀ ਸੱਭਿਅਤਾਵਾਂ, ਧਰਮਾਂ ਅਤੇ ਸਾਮਰਾਜਾਂ ਦੇ ਵਿਖਿਆਨਾਂ ਨਾਲ ਭਰਿਆ ਹੋਇਆ ਹੈ। ਸਿੰਧ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਆਧੁਨਿਕ ਵਿਸ਼ਵ-ਪ੍ਰਧਾਨ ਯੁੱਗ ਤੀਕਰ ਇਹ ਧਰਤੀ ਦੂਰ ਦੁਰਾਡੇ ਦੇ ਵਪਾਰੀਆਂ, ਵਿਦਵਾਨਾਂ ਅਤੇ ਯਾਤਰੂਆਂ ਨੂੰ ਆਕਰਸ਼ਕ ਕਰਦੀ ਰਹੀ ਹੈ। ਸਿੱਟੇ ਵਜੋਂ ਪੰਜਾਬ ਦੀ […]

ਨਹੀਂ ਰੀਸਾਂ ਪੰਜਾਬੀਏ ਤੇਰੀਆਂ…

ਪ੍ਰੋ. ਅੱਛਰੂ ਸਿੰਘ ਆਪਣੇ ਚਾਲ਼ੀ ਸਾਲਾਂ ਤੋਂ ਵੀ ਲੰਮੇ ਅਰਸੇ ਦੇ ਅਧਿਆਪਨ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦਿਆਂ ਕਈ ਤਰ੍ਹਾਂ ਦੀਆਂ ਸਥਤਿੀਆਂ ਦਾ ਸਾਹਮਣਾ ਕਰਨਾ ਪਿਆ। ਮੇਰੀ ਕਰਮ-ਭੂਮੀ ਨਿਰੋਲ ਪੇਂਡੂ ਪਿਛੋਕੜ ਵਾਲੀ ਸੀ ਅਤੇ ਮੇਰੇ ਵਿਦਿਆਰਥੀਆਂ ਦਾ ਅੰਗਰੇਜ਼ੀ ਵਿਚ ਹੱਥ ਅਕਸਰ ਤੰਗ ਹੀ ਹੁੰਦਾ ਸੀ। ਕਦੇ ਕਿਸੇ ਦਾ ਉਚਾਰਣ ਵਿਗੜ ਜਾਂਦਾ ਅਤੇ ਕਦੇ […]

Twitter Feed

Twitter feed is not available at the moment.

EMAIL NEWSLETTER

Signup to receive regular updates and to hear what's going on with us.

  • Email
  • Facebook
  • Phone
  • Twitter
  • YouTube

TAGS

Academics Activities Agriculture Areas of Study Art and Culture Book Reviews Books & Publications Communism Conferences & Seminars Discussions Enviourment General Governance & Politics Icons of Punjab International Perspectives Media National Perspectives News Religious Studies Resources Science Social & Cultural Studies Stories & Articles Technology Uncategorized Videos

Footer

About Us

The Punjab Pulse is an independent, non-partisan think tank engaged in research and in-depth study of all aspects the impact the state of Punjab and Punjabis at large. It strives to provide a platform for a wide ranging dialogue that promotes the interest of the state and its peoples.

Read more

Follow Us

  • Email
  • Facebook
  • Phone
  • Twitter
  • YouTube

Copyright © 2023 · The Punjab Pulse

Developed by Web Apps Interactive