ਇਕਬਾਲ ਸਿੰਘ ਲਾਲਪੁਰਾ
ਇਕ ਨਬੰਵਰ 1966 ਨੂੰ ਪੰਜਾਬੀ ਸੂਬਾ ਬਨਣ ਜਾ ਪੰਜਾਬ ਦੇਸ਼ ਦੀ ਇਕ ਹੋਰ ਵੰਡ ਦੇ ਅੱਜ 55 ਸਾਲ ਪੂਰੇ ਹੋ ਗਏ ਹਨ !!
ਜੇਕਰ ਮਹਾਸ਼ਟਰ , ਤਾਮਿਲ ਨਾਇਡੂ ਤੇ ਗੁਜਰਾਤ ਆਦਿ ਭਾਸ਼ਾ ਦੇ ਆਧਾਰ ਤੇ ਸੂਬੇ ਬਣ ਸਕਦੇ ਸਨ ਤਾਂ ਪੰਜਾਬੀ ਸੂਬੇ ਦੀ ਮੰਗ ਵੀ ਜਾਇਜ ਹੀ ਸੀ , ਪਰ ਕਾਂਗਰਸ ਦੀ ਵਾਅਦਾ ਖਿਲਾਫੀ ਨੇ ਪੰਜਾਬੀਆਂ ਨੂੰ ਹੀ ਵੰਡ ਦਿੱਤਾ !!
ਮਾਂ ਬੋਲੀ ਲਈ ਪੰਜਾਬੀ ਇਕੱਠੇ ਹੁੰਦੇ ਇਸ ਉੱਦਮ ਦਾ ਥਾਂ ,ਪੰਜਾਬੀ ਬੋਲੀ ਧਰਮ ਤੇ ਫਿਰਕੂ ਲੀਹਾਂ ਤੇ ਵੰਡੀ ਗਈ !! ਪੰਜਾਬੀ ਵੀ ਵੰਡੇ ਗਏ ਪੁਆਦੀ , ਮਲਵਈ , ਪਹਾੜੀ ਤੇ ਕੇੰਦਰੀ ਪੰਜਾਬੀ ਬੋਲਦੇ ਇਲਾਕੇ ਹਰਿਆਣਾ , ਚੰਡੀਗੜ੍ਹ ਤੇ ਹਿਮਾਚਲ ਦਾ ਹਿੱਸਾ ਬਣ ਪੰਜਾਬੀ ਪੜਣ ਤੇ ਲਿਖਣ ਨੂੰ ਤਰਸਦੇ ਹਨ !!
ਸੂਬਾ ਪੰਜਾਬ ਅੰਦਿਰ ਵੀ ਪੰਜਾਬੀ ਨਾ ਤਾਂ ਸਰਕਾਰੀ ਭਾਸ਼ਾ ਬਣ ਸਕੀ ਨਾ ਹੀ ਡਾਕਟਰੀ , ਸਾਇੰਸ , ਤਕਨੀਕੀ ਸਿੱਖਿਆ ਲਈ ਮਾਨਤਾ ਪ੍ਰਾਪਤ ਕਰ ਸਕੀ , ਨਾ ਅਦਾਲਤੀ ਬੋਲੀ ਹੀ ਬਣੀ , ਜ਼ੁੰਮੇਵਾਰ ਕੋਣ ਹੈ ?
ਪੰਜਾਬ ਦੇ ਹੱਕਾਂ ਲਈ ਬਣਿਆ 1978 ਸ਼੍ਰੀ ਅਨੰਦ ਪੁਰ ਸਾਹਿਬ ਦਾ ਐਲਾਨ ਨਾਮੇ ਦੀ ਪ੍ਰਾਪਤੀ ਲਈ ਚਲਿਆ ਮੋਰਚਾ ਵੀ ਪੰਜਾਬ ਤੇ ਪੰਜਾਬੀਅਤ ਦਾ ਅਲੰਬਰਦਾਰ ਨਾ ਬਣ ਕੇ ਫਿਰਕੂ ਲੀਹਾਂ ਤੇ ਵੰਡਿਆ ਗਿਆ , ਅੰਮ੍ਰਿਤਸਰ ਪਵਿੱਤਰ ਸ਼ਹਿਰ ਬਣੇ ਦੇ ਮੁਕਾਬਲੇ ਵਿੱਚ ਸਿਗਰਟ ਬੀੜੀ ਪੀਣ ਦੇ ਹੱਕ ਵਿੱਚ ਜਲੂਸ ਮਾਨਸਿਕ ਦਿਵਾਲੀਆ ਪਣ ਤੋ ਵੱਧ ਕੁਝ ਵੀ ਨਹੀਂ ਰਿਹਾ !!
ਸਾਂਝੇ ਪੰਜਾਬ ਸਮੇਂ ਬਣੀ ਖੇਤੀ ਬਾੜੀ ਯੁਨੀਵਰਸਟੀ ਲੁਧਿਆਣਾ ਤੱਕ ਹੀ ਸੀਮਤ ਰਿਹ ਗਈ , ਖੇਤੀ ਵਾਰੇ ਖੌਜ ਤੇ ਵਿਕਾਸ ਕੇੰਦਰ ਮਾਝਾ , ਦੁਆਵਾ , ਪੁਆਦ ਤੇ ਰਿਆੜਕੀ ਤੱਕ ਨਾ ਪਹੁੰਚ ਸਕੇ !! ਪੰਜਾਬ ਦਾ ਕਿਸਾਨ ਖ਼ੁਦ ਕੁਸ਼ੀ ਕਿਉਂ ਕਰ ਰਿਹਾ ਹੈ ?
ਕੋਣ ਹਨ ਨਸ਼ੇ ਦੇ ਬਿਉਪਾਰ ਦੇ ਸਰਗਨਾ ? ਕੀ ਸਰਕਾਰੀ ਤੰਤਰ ਦੀ ਨਾਲਾਇਕੀ ਜਾ ਮਿਲੀਭੁਗਤ ਬਿਨਾ ਅਪਰਾਧ ਹੋ ਸਕਦਾ ਹੈ ?
ਮੈਡੀਕਲ ਕਾਲੇਜ ਵੀ ਹਰ ਜਿਲੇ ਵਿੱਚ ਨਹੀਂ ਬਣ ਸਕਿਆ , ਅੱਜ ਵੀ ਟੇਕ ਪੀ ਜੀ ਆਈ ਤੇ ਹੀ ਹੈ !
ਮਿਆਰੀ ਉਚ ਸਿੱਖਿਆ ਤੇ ਨੋਕਰੀਆ ਲਈ ਨੋਜਵਾਨ ਪੀੜੀ ਵਿਦੇਸ਼ ਜਾ ਰਹੀ ਹੈ , 55 ਸਾਲ ਵਿੱਚ ਹਾਕਮਾਂ ਨੇ ਕੀ ਕੀਤਾ ?
Sant Fateh Singh, architect of Punjabi Suba
ਸਮਾਜਿਕ ਰੂਪ ਵਿੱਚ ਖਾਲਸਾ ਤੇ ਖਾਲਸਾ ਦੀ ਪਨੀਰੀ ਵਿੱਚ ਕੋਈ ਅੰਤਿਰ ਨਹੀਂ , ਪਰ ਧਾਰਮਿਕ ਰੂਪ ਵਿੱਚ ਅੰਗਰੇਜ਼ ਤੇ ਵਾਹਰਲਿਆ ਦੀ ਸੁੱਟੀ ਅੱਗ ਨਾਲ ਝੁਲ਼ਸੇ ਜਾ ਰਹੇ ਹਾਂ ਤੇ ਇਸਦਾ ਲਾਭ ਲੈ ਵਿਦੇਸ਼ੀ ਪਿਛੋਕੜ ਵਾਲੇ ਧਰਮ ਬਦਲਾਉਣ ਵੱਲ ਸਰਗਰਮ ਹਨ ,ਇਹ ਦੋਸ਼ ਕੋਈ ਹੋਰ ਨਹੀਂ ਉਹ ਲਾ ਰਹੇ ਹਨ , ਜਿਨਾਂ ਦੀ ਜ਼ੁਮੇਵਾਰੀ ਧਰਮ ਪ੍ਰਚਾਰ ਹੈ !! ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ 55 ਸਾਲ ਵਿੱਚ ਕੀ ਉੱਦਮ ਹੋਇਆ ?
ਪੰਜਾਬੀਆਂ ਦੇ ਆਪਸੀ ਗਿਲੇ ਸ਼ਿਕਵੇ ਤੇ ਸ਼ੰਕਾ ਸਰਕਾਰਾਂ ਨੇ ਨਹੀਂ ਅਸੀਂ ਆਪ ਮਿਲ ਕੇ ਦੂਰ ਕਰਨੇ ਹਨ !! ਹੁਣ ਤੱਕ ਕੀ ਉੱਦਮ ਹੋਇਆ ? ਲਾਭ ਅਪਰਾਧੀ ਤੇ ਰਾਜਸੀ ਲੋਕ ਲੈ ਰਹੇ ਹਨ !! ਪੰਜਾਬ ਜਿਉੰਦਾ ਗੁਰਾਂ ਦੇ ਨਾਂ ਤੇ ਸਭਿਯਤਾ ਦੇ ਕਾਤਲ ਕੋਣ ਹਨ ?
ਖਾੜਕੂਵਾਦ ਦਾ ਝੰਬਿਆ ਪੰਜਾਬੀ ਨੋਜਵਾਨ ਖੇਡ ਦੇ ਮੈਦਾਨ ਤੋ ਹੀ ਬਾਹਰ ਹੋ ਗਇਆ , ਸਰਦਾਰ ਮਿਲਖਾ ਸਿੰਘ , ਦਾਰਾ ਸਿੰਘ , ਬਿਸ਼ਨ ਸਿੰਘ ਬੇਦੀ , ਬਲਵੀਰ ਸਿੰਘ , ਅਜੀਤਪਾਲ ਸਿੰਘ ਦੀ ਲੀਹ, ਅੱਗੇ ਕਿਉਂ ਬੰਦ ਹੁੰਦੀ ਜਾ ਰਹੀ ਹੈ , ਕਪਿਲ ਦੇਵ , ਯਸ਼ਪਾਲ , ਮਦਨ ਲਾਲ , ਮਹਿੰਦਰ ਅਮਰਨਾਥ ਪੰਜਾਬੀ ਬੋਲ ਕੇ ਪੰਜਾਬੀਆਂ ਦਾ ਅੱਜ ਵੀ ਦਿਲ ਜਿੱਤਦੇ ਹਨ , ਕਿਸੇ ਉਨਾ ਦਾ ਸਨਮਾਨ ਨਹੀਂ ਕਰਨਾ ?
ਸੁਰਿੰਦਰ ਕੌਰ , ਪ੍ਰਕਾਸ਼ ਕੌਰ , ਲਾਲ ਚੰਦ ਜਮਲਾ ਜੱਟ ,ਆਸ਼ਾ ਸਿੰਘ ਮਸਤਾਨਾ , ਮੁਹੰਮਦ ਰਫੀ ਤੇ ਦਿਦਾਰ ਸਿੰਘ ਪ੍ਰਦੇਸੀ ਵਾਗਂ ਪ੍ਰੇਮ ਤੇ ਪੰਜਾਬੀ ਸਭਿਆਚਾਰ ਦੀ ਥਾਂ ਹੁਣ ਗਾਇਕ ਵੀ ਨਫ਼ਰਤ ਵੇਚਣ ਬੰਦੂਕਾਂ ਤੇ ਗੌਲ਼ੀਆਂ ਦੀ ਗੱਲ ਕਰਦੇ ਹਨ !!
ਕਮਾਲ ਦੀ ਗੱਲ ਹੈ ਨਫ਼ਰਤ ਦੇ ਭਰੇ ਲੋਕ ਸਿਗਰਟ ਬੀੜੀ ਦੀ ਵਕਾਲਤ ਵਾਂਗ ਪਰਾਲ਼ੀ ਸਾੜਨ ਤੋ ਰੋਕਣਾ ਜ਼ੁਲਮ ਸਮਝਦੇ ਹਨ , ਕਿਉ ਨਹੀਂ ਜਾਪਾਨ ਤੇ ਧਾਨ ਪੈਦਾ ਕਰਨ ਵਾਲੇ ਦੇਸ਼ਾਂ ਵਾਂਗ ਪਰਾਲ਼ੀ ਦੀ ਵਰਤੋਂ ਸੁਯੋਗ ਢੰਗ ਨਾਲ ਕਰ ,ਪੈਸੇ ਕਮਾਉਣ ਤੇ ਤਰੱਕੀ ਦਾ ਸਾਧਨ ਵਣਾਉੰਦੇ ?
ਖੇਤੀ ਪ੍ਰਧਾਨ ਸੂਬੇ ਵਿੱਚ ਫੂਡ ਪ੍ਰਾਸਿੰਗ ਦੇ ਕਾਰਖ਼ਾਨੇ ਲਾਉਣਾ ਤੇ ਕਾਰਖ਼ਾਨੇ ਦਾਰਾਂ ਲਈ ਸ਼ਾਂਤੀ ਦਾ ਮਾਹੌਲ ਬਣਾਉਣ ਤੇ ਕੇੰਦਰ ਸਰਕਾਰ ਤੋ ਰਿਆਇਤਾਂ ਕੀ ਅਮਨ ਕਾਨੂੰਨ ਖ਼ਰਾਬ ਕਰ ਕੇ ਮਿਲਣਗੀਆਂ ?
55 ਸਾਲ ਨਫ਼ਰਤ , ਟਕਰਾਓ , ਆਪਸੀ ਫੁੱਟ ਤੇ ਕਤਲੋ ਗਾਰਤ ਦੇ ਹਵਾਲੇ ਕਰ ਅਸੀਂ ,ਪੰਜਾਬ ਸਿਫਤੀ ਦੇ ਘਰ ਤੋ ਨਸ਼ਿਆ ਦਾ ਘਰ ਬਣਾ ਉਜਾੜ ਲਇਆ ਹੈ , ਅੱਜ ਵੀ ਕੀ ਕਿਸਾਨੀ ਮੁੱਦੇ ਤੇ ਪੇਂਡੂ ਤੇ ਸ਼ਹਰੀ ਵੰਡੇ ਨਜ਼ਰ ਨਹੀਂ ਆਉੰਦੇ ?
ਅੱਗ ਕੋਣ ਲਾ ਰਿਹਾ ਹੈ ? ਉਨਾ ਨੇ ਪੰਜਾਬ ਦੇ ਵਿਕਾਸ ਲਈ 55 ਸਾਲ ਕੀ ਕੀਤਾ ? ਆਉਣ ਵਾਲ਼ੀਆਂ ਨਸਲਾਂ ਜਬਾਬ ਮੰਗਣ ਗੀਆਂ ? ਪੰਜਾਬੀਆਂ ਦੇ ਦਿਲਾਂ ਵਿਚ ਅੱਗ ਲਾਉਣ ਵਾਲਿਉ ਬੁਝਾਉਣ ਦਾ ਉੱਦਮ ਕਰਾਏ ਜੋ ਅਜੇ ਤੱਕ ਕਿਸੇ ਨਹੀਂ ਕੀਤਾ ਹੈ ਨਾ ਕਰਨਾ ਹੈ !! ਆਓ ਨੇਲਸਨ ਮੇੰਡਲਾ ਜੀ ਵਾਗਂ ਕੇਂਦਰ ਨਾਲ ਗੱਲ-ਬਾਤ ਰਾਹੀਂ ਮਸਲੇ ਹੱਲ ਕਰੀਏ , ਕੇਂਦਰ ਜੱਫੀ ਪਾਉਣ ਲਈ ਤਿਆਰ ਹੈ !!
ਆਉ ਡਰ ,ਨਫ਼ਰਤ ਤੇ ਸ਼ੱਕ ਦੀ ਬਿਮਾਰੀ ਦਾ ਇਲਾਜ ਆਪ ਹੀ ਕਰੀਏ ਤੇ ਪੰਜਾਬ ਦੀ ਤਰੱਕੀ ਲਈ ਮਿਲ ਕੇ ਉੱਦਮ ਕਰੀਏ !!
ਪੰਜਾਬ ਦਿਵਸ ਦੀਆ ਮੁਬਾਰਕਾਂ !!
ਵਾਹਿਗੁਰੂ ਜੀ ਕੀ ਫ਼ਤਿਹ !!
test