ਅਜੈਵੀਰ ਸਿੰਘ ਲਾਲਪੁਰਾ
ਹਲੇਮੀ ਰਾਜ ਦੇ ਗੁਰਮਿਤ ਸਿੰਧਾਤ ,ਜਿਸ ਵਿੱਚ ਰਾਜ ਦੀ ਮਜ਼ਬੂਤੀ , ਇੰਸਾਫ ,ਸਮਾਜ ਸੇਵਾ , ਤਰੱਕੀ ਤੇ ਦਿਆਲੂ ਪਣ ਸਪਸ਼ਟ ਨਜ਼ਰ ਆਵੇ ਮਹਾਰਾਜਾ ਰਣਜੀਤ ਸਿੰਘ ਦੀ ਨੀਯਤ ਸੀ ਤੇ ਉਸ ਦੀਆਂ ਨਿਤੀਆਂ ਵੀ ਇਸ ਨੂੰ ਸਪਸ਼ਟ ਕਰਦੀਆਂ ਹਨ !!
ਭਾਰਤ ਵਿੱਚ ਰਾਜ ਸਕੰਲਪ ਰਾਮ ਰਾਜ ਤੇ ਅਧਾਰਤ ਰਿਹਾ ਹੈ , ਪਰ ਦੇਸ਼ ਦੀ ਗੁਲਾਮੀ ਨੇ ਇਹ ਦੋਵੇਂ ਰਾਜ ਸੰਕਲਪ ਅੱਗੇ ਨਹੀਂ ਵਧਣ ਦਿੱਤੇ !!
ਦੇਸ਼ ਦੀ ਆਜ਼ਾਦੀ ਤੋਂ ਬਾਦ ਰਾਜ ਤੇ ਕਾਬਜ਼ ਪਾਰਟੀ ਦੇ ਆਗੂ ਦੇ ਪਰਿਵਾਰ ਦਾ ਸੰਬੰਧ ਫਰੁਖਸੀਅਰ ਜਿਸ ਨੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ ਦਿੱਲੀ ਵਿੱਚ ਬੇਰਹਿਮੀ ਨਾਲ ਕਤਲ ਕੀਤਾ ਸੀ ,ਨਾਲ ਉਸ ਨੇ ਆਪਣੀ ਆਤਮ ਕਥਾ ਵਿੱਚ ਬਿਆਨ ਕੀਤਾ ਹੈ !!
ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀ ਦੇਣ ਵਾਲੀ ਸਿੱਖ ਕੌਮ ਆਜ਼ਾਦੀ ਤੋਂ ਵਾਦ ਬਰਾਬਰੀ ਦੀ ਆਸ ਰੱਖਦੀ ਸੀ ਪਰ ਸ਼੍ਰੀ ਮੋਤੀ ਲਾਲ ਨੇਹਰੂ ਰਿਪੋਰਟ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਆਜ਼ਾਦੀ ਤੋਂ ਵਾਦ ਵੀ ਸਿੱਖ ਕੌਮ ਨੂੰ ਕੁਝ ਵਿਸ਼ੇਸ਼ ਨਹੀਂ ਮਿਲੇਗਾ !!
ਸਿੱਖ ਗੁਰੂਆਂ ਦੀ ਕੁਰਬਾਨੀ ਤੋਂ ਲੈ ਕੇ ਮੁਗਲ ਨੀਤੀ ਸਿੱਖ ਕੌਮ ਵਿਰੋਧੀ ਰਹੀ ਹੈ , ਸ਼ਾਇਦ ਇਹ ਮੁਗਲਾਂ ਦੇ ਅਹਿਲਕਾਰਾਂ ਦੇ ਖ਼ੂਨ ਵਿੱਚ ਮਿਲ ਗਈ ਹੋਵੈ !!
ਆਜ਼ਾਦੀ ਤੋਂ ਵਾਦ ਅੰਗਰੇਜ਼ ਦੇ ਸਿੱਖ ਕੌਮ ਵਿਰੋਧੀ ਪਿਠੂ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਪੰਜਾਬ ਨਾਲ ਬੇਇਨਸਾਫੀ ਤੇ ਵਾਇਦੇ ਖਿਲਾਫੀ ਦੀ ਨੀਤੀਆਂ ਦੀ ਇਕ ਲੰਬੀ ਕਹਾਣੀ ਹੈ !! ਪੰਜਾਬੀ ਬੌਲੀ , ਪੰਜਾਬੀ ਸੂਬਾ ,ਦਰਿਆਈ ਪਾਣੀ ਤੇ ਰਾਜਧਾਨੀ ਵੀ ਪੰਜਾਬੀਆਂ ਲਈ ਮੌਰਚਿਆਂ ਦੇ ਮੁੱਦੇ ਰਹੇ ਹਨ !!
ਸਾਕਾ ਨੀਲਾ ਤਾਰਾ , ਦਿੱਲੀ ਤੇ ਹੋਰ ਥਾਂਵਾਂ ਤੇ ਹੋਏ ਕਤਲੋਗਾਰਤ ਦਾ ਇੰਸਾਫ ਕਿਸ ਦੇਣਾ ਸੀ !! ਚੋਰ ਮਚਾਏ ਸ਼ੋਰ ਦੀ ਗੱਲ ਸੁਣੀਦੀ ਹੈ , ਇਹ ਗੱਲ ਪੰਜਾਬ ਨਾਲ ਵੀ ਹੋਈ !! ਪੰਜਾਬ ਵਿਰੋਧੀਆਂ ਨੇ ਮੀਡੀਆ ਤੇ ਕਬਜ਼ੇ ਨਾਲ ਪੰਜਾਬ ਤੇ ਸਿੱਖ ਕੌਮ ਨੂੰ ਪਿਆਰ ਕਰਨ ਵਾਲ਼ਿਆਂ ਨੂੰ ਹੀ ਸਿੱਖ ਤੇ ਪੰਜਾਬੀ ਵਿਰੋਧੀ ਸਾਬਤ ਕਰਨ ਦਾ ਯਤਨ ਕੀਤਾ ਗਿਆ !!
ਸਾਕਾ ਨੀਲਾ ਤਾਰਾ , ਦਿੱਲੀ ਤੇ ਹੋਰ ਥਾਂਵਾਂ ਤੇ ਹੋਏ ਕਤਲੋਗਾਰਤ ਦਾ ਇੰਸਾਫ ਕਿਸ ਦੇਣਾ ਸੀ
ਗੱਲ ਲੰਬੀ ਨਹੀਂ ਵਿਚਾਰਨ ਦਾ ਵਿਸ਼ਾ ਹੈ , 1984 ਇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਸ਼੍ਰੀ ਗੁਰੂ ਅਰਜਣ ਦੇਵ ਦੇ ਸ਼ਹੀਦੀ ਪੁਰਬ ਮਨਾਉਣ ਆਇਆਂ ਸੰਗਤਾਂ ਤੇ ਸ਼੍ਰੀ ਦਰਬਾਰ ਸਾਹਿਬ ਨੇੜੇ ਕਰਫਿਉ ਲਾਕੇ ਸਾਕਾ ਨੀਲਾ ਤਾਰਾ ਰਾਹੀਂ ,ਆਟੇ ਨਾਲ ਘੁਣ ਪੀਹਣ ਵਾਂਗ ,ਕਈ ਬੇਗੁਨਾਹ ਸ਼ਰਧਾਲੂ ਵੀ ਮਾਰ ਮੁਕਾਏ ਕੁਝ ਗਿਰਫਤਾਰ ਕਰ ਜੇਲਾਂ ਵਿੱਚ ਸੁੱਟ ਦਿੱਤੇ !!
ਗੁਰੂ ਗੋਲਵਾਲਕਰ ਨੇ ਪੰਜਾਬੀ ਨੂੰ ਮਾਂ ਬੋਲੀ ਪੰਜਾਬੀ ਲਿਖਾਉਣ ਲਈ ਆਖਿਆ ਸੀ ,ਜੋ ਰਿਕਾਰਡ ਦਾ ਹਿੱਸਾ ਹੈ !! ਭਾਰਤੀ ਜਨ ਸੰਘ ਦੇ ਕੇਂਦਰੀ ਆਗੂਆਂ ਨੇ ਆਪਣੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਵੀ ਇਸ ਨੀਤੀ ਤੇ ਚੱਲਣ ਲਈ ਆਦੇਸ਼ ਦਿੱਤੇ ਸਨ , ੋਇਹ ਵੀ ਸੱਚ ਹੈ !!
ਜਦੋਂ ਵੀ ਲੋੜ ਪਈ ਜਨ ਸੰਘ ਜਾ ਭਾਰਤੀ ਜਨਤਾ ਪਾਰਟੀ ਨੇ ਆਪਣੇ ਹੱਕ ਕੁਰਬਾਨ ਕਰ , ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰਾ ਤੇ ਵਿਕਾਸ ਅੱਗੇ ਰੱਖ ਸ਼੍ਰੋਮਣੀ ਅਕਾਲੀ ਦਲ ਨੂੰ ਸਹਿਯੋਗ ਦਿੱਤਾ !!
ਖੇਤੀ ਕਾਨੂੰਨ ਵਾਪਿਸ ਹੋ ਚੁੱਕੇ ਹਨ ਜਿਸ ਦੇ ਚੰਗੇ ਹੋਣ ਜਾ ਬੁਰੇ ਹੋਣ ਵਾਰੇ ਚਰਚਾ ਕਰਨੀ ਬੇ ਲੋੜੀ ਹੈ !!
ਗੱਲ ਨੀਯਤ ਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕਰਨ ਦਾ ਜੋ ਦਿਨ ਤੇ ਤਰੀਕਾ ਚੁਣੀਆ ਉਹ ਖ਼ਾਸ ਧਿਆਨ ਮੰਗਦਾ ਹੈ !!
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇਂ ਜਨਮ ਦਿਵਸ ਤੇ ਇਹ ਕਾਨੂੰਨ ਨਿਮਰਤਾ ਸਹਿਤ ਵਾਪਿਸ ਲੈਣ ਲ਼ਈ ਗੁਰੂ ਚਰਨਾ ਵਿੱਚ ਪੇਸ਼ ਕਰ ਦਿੱਤੇ ਤੇ ਸੇਹਰਾ ਸਿੱਖ ਕੌਮ ਦੇ ਸਿਰ ਬਨ ਦਿੱਤਾ ਜੋ ਦੇਸ਼ ਦੀ ਆਬਾਦੀ ਦਾ ਦੋ ਫਿਸਦੀ ਤੋਂ ਵੀ ਘੱਟ ਹੈ !!
ਕੋਈ ਹੋਰ ਦਿਨ ਚੁਣ ਕਿਸੇ ਹੋਰ ਨੂੰ ਵੀ ਖੁਸ਼ ਕੀਤਾ ਜਾ ਸਕਦਾ ਸੀ !!
ਇਕ ਸਰਕਾਰ ਤੇ ਪ੍ਰਧਾਨ ਮੰਤਰੀ ਸ਼੍ਰੀ ਗੁਰੂ ਅਰਜਣ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਦਰਬਾਰ ਸਾਹਿਬ ਤੇ ਫੌਜ ਭੇਜ ਕੇ ਹਮਲੇ ਕਰਦੇ ਹਨ !!
ਇਕ ਪ੍ਰਧਾਨ ਮੰਤਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਿਮਰਤਾ ਸਹਿਤ ਗੁਰੂ ਜੀ ਦੇ ਚਰਣਾਂ ਵਿੱਚ ਖੇਤੀ ਕਾਨੂੰਨ ਵਾਪਿਸ ਕਰਨ ਦਾ ਪ੍ਰਸਤਾਵ ਰੱਖ ਦਿੰਦਾ ਹੈ !!
ਗੁਰੂ ਸਾਹਿਬਾਨ ਵਿੱਚ ਸ਼ਰਧਾ ਤੇ ਵਿਸ਼ਵਾਸ ਕਿਸ-ਦਾ ਹੈ ?
ਸਿੱਖ ਕੌਮ ਨੂੰ ਪਿਆਰ ਕੌਣ ਕਰਦਾ ਹੈ ? ਇਹ ਸਵਾਲ ਮੈਂ ਪਾਠਕਾਂ ਲਈ ਛੱਡਦਾ ਹਾਂ !!
ਕਾਲੀ ਸੂਚੀ ਖਤਮ ਕਰਨ , ਲੰਗਰ ਤੇ ਜੀ ਐਸ ਟੀ ਖਤਮ ਕਰਨ , ਦੁਨੀਆ ਭਰ ਵਿੱਚ ਗੁਰਪੁਰਬ ਮਨਾਉਣ ਆਦਿ ਦੀ ਇਕ ਲੰਬੀ ਫ਼ਰਿਸਤ ਦਾ ਮੈਂ ਜ਼ਿਕਰ ਨਹੀਂ ਕਰਾਂਗਾ , ਨਾ ਹੀ ਗੱਲ ਕਰਾਂਗਾ ਕਿ ਭਾਰਤੀ ਜਨਤਾ ਪਾਰਟੀ ਹੀ ਘੱਟ ਗਿਣਤੀ ਕਮਿਸ਼ਨ ਦੀ ਚੇਅਰਮੈਨੀ ਇਕ ਸਿੱਖ ਨੂੰ ਦੇਣ ਵਾਰੇ ਫੈਸਲਾ ਲੈਂਦੀ ਹੈ !!
ਭਰਮ , ਅਗਿਆਨਤਾ ਤੇ ਅਕ੍ਰਿਤਘਣਤਾ ਵਿੱਚ ਬਹੁਤ ਫਰਕ ਹੁੰਦਾ ਹੈ , ਮੈਨੂੰ ਮਾਣ ਹੈ ਸਿੱਖ ਕੌਮ ਝੂਠ ਦੇ ਧੂੰਏਂ ਨਾਲ ਭਰਮ ਵਿੱਚ ਤਾਂ ਹੋ ਸਕਦੀ ਹੈ ,ਪਰ ਅਕ੍ਰਿਤਘਣ ਤਾਂ ਬਿਲਕੁਲ ਨਹੀਂ !! ਗੁਰੂ ਬਾਬਾ ਨਾਨਕ ਤਾਂ ਝੂਠ ਦੀ ਧੁੰਦ ਦੂਰ ਕਰਨ ਵਾਲਾ ਸੱਚ ਦਾ ਚਾਨਣ ਹੈ , ਗੁਰੂ ਜੀ ਨੇ ਆਪ ਬਖਿਸ਼ਸ਼ ਨਾਲ ਪ੍ਰਧਾਨ ਮੰਤਰੀ ਜੀ ਦੇ ਹਿਰਦੇ ਵਿੱਚ ਬੈਠ ਕੇ ਆਪਣਾ ਕੰਮ ਕਰਵਾਇਆ ਹੈ !!
ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ ਤੇ ਉਨਾ ਦੀ ਸੋਚ ਤੇ ਸਿੱਖ ਕੌਮ ਨਾਲ ਪ੍ਰੇਮ ਦੀ ਗੱਲ ਕਰਦਾ ਰਹਾਂਗਾ !! ਸਿੱਖ ਕੌਮ ਦਾ ਭਲਾ ਕੇਵਲ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਇਸ ਵਾਰੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ !!
test