ਅਮਰਜੀਤ ਸਿੰਘ ਗਰੇਵਾਲ
(Symbolic Image – Not Related to Project Shabd Langar Pathshala)
ਕੋਈ ਸਮਾਂ ਸੀ ਜਦੋਂ ਕੇਵਲ ਭੂਮੀਂ ਹੀ ਉਤਪਾਦਨ, ਆਮਦਨ ਅਤੇ ਰੁਜ਼ਗਾਰ ਦਾ ਪ੍ਰਮੁਖ ਸਾਧਨ ਹੋਇਆ ਕਰਦੀ ਸੀ। ਫੇਰ ਇਸਦੀ ਥਾਂ ਪੂੰਜੀ ਨੇ ਲੈ ਲਈ। ਭੂਮੀ ਦੋ ਨੰਬਰ ਤੇ ਆ ਗਈ। ਹੁਣ ਤਕਨਾਲੋਜੀ ਦੀ ਚੌਧਰ ਹੈ। ਤਕਨਾਲੋਜੀ ਵੈਲਯੂ ਉਤਪਾਦਨ ਦਾ ਪ੍ਰਮੁਖ ਸਾਧਨ ਬਣ ਗਈ ਹੈ। ਤਕਨਾਲੋਜੀ ਨੂੰ ਵਰਤੋਂ ਵਿਚ ਲਿਆਉਣ ਲਈ ਗਿਆਨ ਅਤੇ ਸਕਿਲਜ਼ ਨਾਲ ਲੈਸ ਮਾਨਵੀ ਵਸੀਲਿਆ ਦੀ ਲੋੜ ਹੁੰਦੀ ਹੈ। ਗੱਲ ਕੀ ਅੱਜ ਦੇ ਸਮਿਆਂ ਵਿਚ ਮਾਨਵੀ ਪੂੰਜੀ ਹੀ ਆਮਦਨ ਅਤੇ ਰੁਜ਼ਗਾਰ ਦਾ ਪ੍ਰਮੁਖ ਸਾਧਨ ਬਣ ਗਈ ਹੈ। ਬੇਜ਼ਮੀਨੇ ਅਤੇ ਸਾਧਨ/ ਪੂੰਜੀ ਵਿਹੂਣੇ ਲੋਕਾਂ ਲਈ ਕੇਵਲ ਸਾਰਥਕ, ਕਿਫਾਇਤੀ ਅਤੇ ਰੁਜ਼ਗਾਰ-ਯੋਗ ਸਿਖਿਆ ਹੀ ਜੀਣ ਥੀਣ ਦਾ ਇਕੋ ਇਕ ਸਾਧਨ ਰਹਿ ਗਈ ਹੈ। ਹਰ ਕਿਸੇ ਨੂੰ ਬਰਾਬਰੀ ਦੇ ਆਧਾਰ ਤੇ ਅਜਿਹੀ ਸਿਖਿਆ ਉਪਲਭਦ ਕਰਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਇਸ ਕੰਮ ਲਈ ਮੈਂ ਅਤੇ ਮੇਰੇ ਵਰਗੇ ਅਨੇਕਾਂ ਲੋਕ ਸਰਕਾਰਾਂ ਦੇ ਚੱਕਰ ਕੱਟ ਕੱਟ ਕੇ ਥੱਕ ਚੁਕੇ ਹਨ। ਸਰਕਾਰਾਂ ਤਾਂ ਸਿਖਿਆ ਦੀ ਜ਼ਿੰਮੇਵਾਰੀ ਆਪਣੇ ਗਲੋਂ ਲਾਹ ਕੇ ਵਿਉਪਾਰਕ ਅਦਾਰਿਆ ਨੂੰ ਸੌਪਣ ਦਾ ਕਾਰਜ ਕਦੋਂ ਦਾ ਆਰੰਭ ਕਰ ਚੁਕੀਆਂ ਹਨ। ਵਿਉਪਾਰਕ ਅਦਾਰਿਆ ਦੁਆਰਾ ਕੀਤੀ ਜਾ ਰਹੀ ਸਿਖਿਆ ਦੀ ਬਰਬਾਦੀ ਅਤੇ ਵਿਦਿਆਰਥੀਆਂ/ ਅਧਿਆਪਕਾਂ ਦੀ ਲੁਟ ਖਸੁਟ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ।
ਅਜਿਹੀ ਸਥਿਤੀ ਵਿਚ ਇਕੋ ਵਿਕਲਪ ਬਚਦਾ ਹੈ। ਸਿਵਲ ਸੁਸਾਇਟੀ/ ਭਾਈਚਾਰਾ ਇਹ ਜ਼ਿੰਮੇਵਾਰੀ ਖੁਦ ਉਠਾਏ। ਪਿਛਲੇ ਕਈ ਸਾਲਾਂ ਤੋਂ ਮੈਂ ਅਪਣੇ ਸਾਥੀਆਂ ਸਮੇਤ ਇਸੇ ਪਰਾਜੈਕਟ ਤੇ ਕੰਮ ਕਰ ਰਿਹਾ ਹਾਂ ਕਿ ਵਿਦਿਆਰਥੀਆਂ ਨੂੰ ਅਫੋਰਡੇਬਲ, ਇੰਪਲਾਏਬਲ ਅਤੇ ਰੈਲੇਵੈਂਟ ਕੁਆਲਿਟੀ ਐਜੂਕੇਸ਼ਨ ਕਿਵੇਂ ਪ੍ਰਦਾਨ ਕੀਤੀ ਜਾਵੇ।
ਸੋ ਮੈਂ ਆਪਣਾ ਪਰਾਜੈਕਟ “ਸ਼ਬਦ ਲੰਗਰ” ਲੈ ਕੇ ਆਪ ਸਭ ਦੇ ਸਨਮੁਖ ਹਾਜ਼ਰ ਹਾਂ। ਬਿਲਕੁਲ ਸਪਸ਼ਟ ਹੈ ਕਿ ਇਹ ਪਰਾਜੈਕਟ ਆਪ ਸਭ ਦੇ ਕਰੀਏਟਿਵ ਸਹਿਯੋਗ ਨਾਲ ਹੀ ਸਿਰੇ ਚੜ੍ਹੇਗਾ। ਇਸ ਪਰਾਜੈਕਟ ਦੀ ਇੰਪਲੀਮੈਂਟੇਸ਼ਨ ਲਈ ਪੋਰਟਲ ਦੇ ਨਿਰਮਾਣ ਉਪ੍ਰੰਤ ਹਰ ਪਿੰਡ ਅਤੇ ਕਸਬੇ ਵਿਚ “ਸ਼ਬਦ ਲੰਗਰ ਪਾਠਸਾਲਾ” ਦੀ ਸਥਾਪਨਾ ਲਈ 13000 ਇਨੋਵੇਟਿਵ ਅਧਿਆਪਕਾਂ ਦੀ ਇਕ ਵਚਨਬੱਧ ਟੀਮ ਤਿਆਰ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਆਪ ਸਭ ਦੇ ਹੁੰਗਾਏ ਦੀ ਉਡੀਕ ਵਿਚ
test