ਇਕਬਾਲ ਸਿੰਘ ਲਾਲਪੁਰਾ
ਪੰਜਾਬ ਦਾ ਬਦਲਦਾ ਚੇਹਰਾ
ਸਕੰਦਰ ਦੇ ਹਮਲੇ ਤੇ ਪੋਰਸ ਨਾਲ ਲੜਾਈ ਤੋਂ ਪਹਿਲਾਂ ਪੰਜਾਬ ਜ਼ਰਖੇਜ਼ ਤੇ ਅਮੀਰ ਦੇਸ਼ ਸੀ ਤੇ ਵਿੱਦਿਆ ਦਾ ਕੇਂਦਰ ਵੀ !! ਲਗਾਤਾਰ ਵਿਦੇਸ਼ੀ ਹਮਲਿਆਂ ਨੇ ਇਸ ਨੂੰ ਲੜਾਈ ਦਾ ਮੈਦਾਨ ਬਣਾ ਕਾਬੁਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਕਹਾਵਤ ਬਣਾ ਦਿੱਤੀ !!
ਫੇਰ ਇਕ ਮਰਦੇ ਕਾਮਲ, ਗੁਰੂ ਨਾਨਕ ਰੂਪ ਵਿੱਚ ਪ੍ਰਗਟ ਹੋ , ਹਿੰਦੀਆਂ ਨੂੰ ਸਪਨਿਆਂ ਦੀ ਦੁਨੀਆ ਚੋ ਬਾਹਰ ਕਡ ,ਸਚਾਈ ਦਾ ਮੁਕਾਬਲਾ ਕਰਨ ਦਾ ਰਾਹ ਦਸਿਆ!! ਸ਼੍ਰੀ ਗੁਰੂ ਨਾਨਕ ਦੇਵ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 239 ਸਾਲ ਆਪਣੇ ਜੀਵਨ ਦੀਆਂ ਉਧਾਰਨਾ ਪੇਸ਼ ਕਰ । ਜੇ ਜੀਵੈ ਪਤਿ ਲਥੀ ਜਾਏ ! ਸਭ ਹਰਾਮ ਜੇਤਾ ਕਿਛੁ ਖਾਇ !! ਤੇ ਭੈ ਕਾਹੂ ਕੋ ਦੇਤਿ ਨਹਿ !! ਨਹਿ ਭੈ ਮਾਨਤ ਆਨਿ !! ਦੀ ਪਾਣ ਦੇ ਕੇ ਸਿਰ ਲਥ ਜੋਧੇ ਪੈਦਾ ਕਰ ਗੁਲਾਮੀ ਦਾ ਜੂਲਾ ਲਾਹੁਣ ਦਾ ਕੰਮ ਅਰੰਭਿਆ !!
ਬਾਬਾ ਬੰਦਾ ਸਿੰਘ ਬਹਾਦੁਰ 1708 ਤੋਂ 1839 ਈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੱਕ , ਇੱਥੇ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਤੀਸਰੀ ਜਾਤਿ ਆਈ , ਤੇ ਹੋਏਗਾ ਉਹ ਜੋ ਕਰੇਗਾ ਖਾਲਸਾ ਪੰਥ ਮੀਆਂ ਦੀ ਬਾਤ ਪੈਂਦੀ ਰਹੀ !!
ਪਰ ਚਲਾਕ ਅੰਗਰੇਜ਼ ਨੇ ਸ਼ੋਰੇ ਪੰਜਾਬ ਦੇ ਅੱਖਾਂ ਮੀਟਦਿਆਂ ਹੀ ਕੱਚੇ ਪਿੱਲੇ ਡਰਾ ਜਾ ਖਰੀਦ ਕੇ ਖਾਲਸਾ ਰਾਜ ਦਾ ਅੰਤ ਕਰ ਦਿੱਤਾ । ਤੇ ਸਿੱਖ ਕੌਮ ਨੂੰ ਹੀ ਖਤਮ ਕਰਨ ਦਾ ਪ੍ਰਣ ਲਿਆ !! ਪੰਜਾਬ ਦਾ ਬਾਲ ਮਹਾਰਾਜਾ ,ਸ਼ੇਰਨੀ ਮਾਂ ਤੋ ਵੱਖਰਾ ਕਰ ਇਸਾਈ ਬਣਾ ਦਿੱਤਾ !! ਮੁਗਲਾਂ ਤੇ ਅਫ਼ਗ਼ਾਨਾਂ ਤੋਂ ਵੱਖਰੀ ਨੀਤੀ ਬਣਾ ਅੰਗਰੇਜ਼ ਨੇ ਤਖਤ ਦੀ ਥਾਂ ਸਿੱਖ ਸਿਧਾਂਤ ਨੂੰ ਸੱਟ ਮਾਰ ਕੇ ਖਤਮ ਕਰਨ ਦੀ ਨੀਤੀ ਅਪਣਾਈ ਤੇ ਕਾਮਯਾਬ ਰਿਹਾ !!
ਮੁੜ ਖੰਡੇ ਬਾਟੇ ਦਾ ਪਾਹੁਲ ਲੈਣ ਤੋਂ ਵਾਦ ਵੀ ਮਹਾਰਾਜਾ ਦਲੀਪ ਸਿੰਘ ਦੇ ਨਾਲ ਲੋਕ ਲਹਿਰ ਖੜੀ ਨਹੀ ਹੋਈ ਕਿਉਕੀ ਪੰਜਾਬ ਦੇ ਹਿੰਦੂ , ਮੁਸਲਮਾਨ ਤੇ ਸਿੱਖ
ਵੰਡੇ ਜਾ ਚੁੱਕੇ ਸਨ , ਰਾਜੇ ਗੁਰੂ ਦੇ ਸਿੱਖ ਬਨਣ ਦੀ ਥਾਂ ਅੰਗਰੇਜ਼ ਦੇ ਰਾਜਕੁਮਾਰ ਬਣ ਤਾਜ ਲਾਈ ਫਿਰਨ ਵਿੱਚ ਸੁਰੱਖਿਅਤ ਸਮਝਦੇ ਸਨ !!
1920- 1925 ਈ ਦੀ ਗੁਰਦਵਾਰਾ ਸੁਧਾਰ ਲਹਿਰ ਅੰਗਰੇਜ਼ ਪ੍ਰਸਤ ਤੇ ਅੰਗਰੇਜ਼ ਵਿਰੋਧੀ ਸਿੱਖਾਂ ਵਿੱਚ ਸੀ !! ਜਨਰਲ ਡਾਇਰ ਦਾ ਸ਼੍ਰੀ ਅਕਾਲ ਤਖਤ ਤੇ ਸਨਮਾਨ ਵੀ ਉਨਾਂ ਨੂੰ ਜਾਇਜ ਲਗਦਾ ਸੀ !!
ਅਜ਼ਾਦੀ ਤੋਂ ਵਾਦ ਬਹੁਤੇ ਅੰਗਰੇਜ਼ ਹਾਮੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸੱਤਾ ਦੇ ਭਾਗੀਦਾਰ ਬਣ ਗਏ ਤੇ ਅੰਗਰੇਜ਼ ਵਿਰੋਧੀ ਆਜ਼ਾਦੀ ਤੋਂ ਵਾਦ ਵੀ ਕਾਂਗਰਸ ਦੇ ਆਜ਼ਾਦੀ ਤੋਂ ਵਾਦ ਨਿੱਘ ਮਾਨਣ ਦੇ ਵਾਇਦੇ ,ਵਫਾ ਹੋਣ ਲਈ ਊਠਂ ਦੇ ਬੁਲ ਡਿਗਣ ਦਾ ਇੰਤਜਾਰ ਕਰਦੇ. ਮੁੜ ਅੰਦੋਲਨ ਦੇ ਰਾਹ ਪੈ ਤੁਰੇ ਤੇ ਅੱਜ ਤੱਕ ਮੰਜਿਲ ਤੇ ਨਹੀਂ ਪਹੁੰਚੇ !!
ਆਜ਼ਾਦੀ ਤੋਂ ਵਾਦ ਵੀ ਨੀਤੀ ਸਿਧਾਂਤ ਤੇ ਹਮਲੇ ਵਾਲੀ ਹੀ ਰਹੀ , ਘਰੋਂ ਪਰਸ਼ਾਦਾ ਲਿਆ ਕੇ ਛਕਣ ਵਾਲੇ ਸਿੱਖਾਂ ਦੀ ਥਾਂ ਗੋਲਕ ਵਰਤਣ ਵਾਲੇ ਸਾਧਾਂ ਨੇ ਗੁਰਦਵਾਰਾ ਪ੍ਰਬੰਧ ਤੇ ਕਬਜ਼ਾ ਕਰ ਲਿਆ !! ਅੱਜ ਨਿਰਮਲ ਪੰਥ ਕਰਮ ਕਾਂਡਾਂ ਦੀ ਗੱਲ ਕਰਨ ਲੱਗ ਪਿਆ !! ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਅਰਦਾਸ ਦੀ ਸ਼ਕਤੀ ਉਸ ਨੂੰ ਕਮਜ਼ੋਰ ਲੱਗਣ ਲੱਗ ਪਈ ਹੈ !!
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰਵਾਉਣ ਵਾਲੇ ਵੋਟਾਂ ਲਈ ਇਕੱਠੇ ਮਿਲ ਬੈਠੇ ਨਜ਼ਰ ਆਉੰਦੇ ਹਨ !!
ਜਿੱਥੇ ਸਿੱਖ ਆਬਾਦੀ 63/ ਤੋ ਘੱਟ ਕੇ 56 / ਫੀਸਦੀ ਅਜੇ ਵੀ ਹੈ ,ਉੱਥੇ ਤੀਜੇ ਧਰਮ ਤੇ ਧਰਮ ਪ੍ਰਵਰਤਣ ਕਰਾਉਣ ਦੇ ਦੋਸ਼ ਤੇ ਡਰ ਹੈ !! ਗੁਰਮਿਤ ਘਰ ਘਰ ਤੇ ਪਿੰਡ ਪਿੰਡ ਕਿਸ ਨੇ ਸਥਾਪਿਤ ਕਰਨੀ ਸੀ ! ਦੋਸਤ ਨੂੰ ਦੁਸ਼ਮਣ ਪੇਸ਼ ਕਰ ਧਰਮ ਤੇ ਸਿਧਾਂਤ ਵਿਰੋਧੀ ਮਾਰਕਸ , ਲੈਨਿਨ ,ਮਾਓ ਦੇ ਰਾਹ ਚੱਲਣ ਵਾਲੇ ਪੰਥ ਦੇ ਆਗੂ ਬਣੇ ਖੜੇ ਹਨ !!
ਕਿਸ ਦੇ ਘਰ ਦਸ ਕਰੋੜ ਦੀ ਨਗਦੀ ਪਈ ਹੈ ?
ਹਮੂ ਗੁਰੂ ਗੋਬਿੰਦ ਹਮੂ ਨਾਨਕ ਆਸਤ !! ਹਮੂ ਸ਼ਬਦੋ ਜੌਹਰ ਮਾਨਕ ਅਸਤ !! ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇ ਹਾਜ਼ਰ ਗੁਰਾਂ ਕੀ ਦੇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਨਾ ਨੂੰ ਅਗਵਾਈ ਦੇ ਸਮਰੱਥ ਨਹੀਂ ਲਗਦਾ !! ਵਿਚਾਰ ਤਾਂ ਦੂਰ ਦੀ ਗੱਲ ਹੈ !!
ਲੋਕ ਤੰਤਰ ਅੰਦਿਰ ਰਾਜਸੀ ਵਿਚਾਰ ਤੇ ਸੋਚ ਰੱਖਣ ਦਾ ਅਧਿਕਾਰ ਹਰ ਇਕ ਬਾਲਗ਼ ਨੂੰ ਹੈ ,ਫੇਰ ਇਕ ਕੇਂਦਰੀ ਪਾਰਟੀ ਨਾਲ ਸਿੱਖ ਦਾ ਜੁੜਨਾ ਕਿੰਵੇ ਮੰਦਭਾਗਾ ਹੈ ਤੇ ਸਾਕਾ ਨੀਲਾ ਤਾਰਾ , ਦਿੱਲੀ ਤੇ ਹੋਰ ਕਤਲੇਯਾਮ ਕਰਨ ਵਾਲ਼ਿਆਂ ਨਾਲ ਮਿਲਣਾ ਕਿਵੇਂ ਜਾਇਜ ਹੈ ? ਕਿਵੇਂ ਜਾਇਜ ਕਹੋਗੇ ਸਰੋਵਰ ਪੂਰ ਕੇ ਝੌਣਾ ਬੀਜਣ ਦੀ ਗੱਲ ਕਰਨ ਵਾਲ਼ਿਆਂ ਨਾਲ ਮਿਲਣ ਨੂੰ ?
ਗੁਰੂ ਫ਼ਲਸਫ਼ਾ ਸੱਚ ਦਾ ਗਾਡੀ ਰਾਹ ਹੈ ਕਦੇ ਕਿਸਾਨ ਬਿੱਲਾਂ ਦੇ ਹੱਕ ਵਿੱਚ ਬਿਲ ਪਾਸ ਕਰਨ ਵਾਲੇ ਤੇ ਕਦੇ ਮੁੱਕਰਨ ਵਾਲੇ ਕਿਵੇਂ ਚੰਗੇ ਹਨ ?
ਸਿੰਘੋਂ ਖ਼ਬਰਦਾਰ ਰਾਹੀਂ 2006 ਈ ਵਿੱਚ ਸੁਚੇਤ ਕੀਤਾ ਸੀ ਕਿ 2010 ਤੋਂ ਵਾਦ ਦਸਤਾਰਧਾਰੀ ਗੁਰਸਿੱਖ ਨਾ ਪੰਜਾਬ ਦਾ ਡੀ ਜੀ ਪੀ ਬਣੇਗਾ ਨਾ ਹੀ ਚੀਫ ਸੈਕਟਰੀ , ਪਰ ਬਚਿਆਂ ਨੂੰ ਕੇਂਦਰੀ ਸਰਕਾਰ ਦੀਆਂ ਨੋਕਰੀਆਂ ਲਈ ਤਿਆਰ ਕਰਨ ਦਾ ਕਿਸੇ ਨੂੰ ਚੇਤਾ ਨਹੀਂ ਆਇਆ !! ਅੱਜ ਆਪ ਵੇਖੋ ਸਿੱਖ ਪੰਜਾਬ ਦੇ ਕਿਹੜੇ ਵੱਡੇ ਅਹੁਦੇ ਤੇ ਹਨ ?
10+2 ਪਾਸ ਕਰ ਨੋਜਵਾਨ ਬੱਚੇ ਬਚੀਆਂ ਵੇਦੇਸ਼ਾ ਵੱਲ ਤੁਰ ਰਹੇ ਹਨ , ਬੇਰੋਜਗਾਰੀ , ਨਸ਼ੇ , ਅਮਨ ਕਾਨੂੰਨ ਦੀ ਮਾੜੀ ਹਾਲਤ ਤੇ ਗੁੰਡਾ ਰਾਜ ਉਸ ਨੂੰ ਪੰਜਾਬ ਤੋਂ ਭੱਜਣ ਲਈ ਮਜਬੂਰ ਕਰ ਰਿਹਾ ਹੈ !!ਇਹ ਗੁੰਡਾ ਟੈਕਸ ਤੇ ਪਰਚੀ ਵਾਲੇ ਕਿਸ ਦੇ ਹਨ ਕੀ ਮੁੱਖ ਮੰਤਰੀ ਦੱਸਣਗੇ ?
ਕਿਸ ਦੇ ਘਰ ਦਸ ਕਰੋੜ ਦੀ ਨਗਦੀ ਪਈ ਹੈ ?
ਬਉਪਾਰ ਤੇ ਕਾਰਖ਼ਾਨੇ ਅਮਨ ਮੰਗਦੇ ਹਨ , 75 ਸਾਲ ਤੋਂ ਪੰਜਾਬ ਨੂੰ ਲਾਬੂੰ ਲਾ ਇੱਥੋਂ ਕਾਰੋਬਾਰੀ ਤੇ ਬਉਪਾਰੀ ਭੱਜਣ ਲਈ ਮਜਬੂਰ ਕਰ ਦਿੱਤੇ ਹਨ । ਦੋਸ਼ੀ ਕੌਣ ਹੈ ?
1956 ਤੋਂ ਗੁਰੂਆਂ ਦੀ ਧਰਤੀ ਤੇ ਜਿੱਥੇ ਬਾਬਾ ਨਾਨਕ ਦਾ ਫ਼ਲਸਫ਼ਾ ਪ੍ਰਧਾਨ ਸੀ ਬਹੁਤੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਵਾਂਗ ਗੁਰੂ ਦੇ ਰਾਹ ਚੱਲਣ ਤੇ ਦਰਸ਼ਨੀ ਦਿੱਖ ਵਾਲੇ ਹੁੰਦੇ ਰਹੇ ਹਨ , ਅੱਜ ਦਾੜੀ ਕੇਸਾਂ ਦੀ ਬੇਅਦਬੀ ਕਰਨ ਵਾਲੇ ਅਖੌਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਨੂੰ ਵੀ ਬੂਰੇ ਨਹੀਂ ਲੱਗਦੇ !
ਗੁਰਮੁਖ ਚੇਹਰਾ , ਗੁਰਮਿਤ ਫ਼ਲਸਫ਼ੇ ਦੇ ਧਾਰਨੀ , ਬਹਾਦੁਰ ਤੇ ਇਮਾਨਦਾਰ ਸ਼ਾਇਦ ਸਰਦਾਰ ਹਰਜੀਤ ਸਿੰਘ ਸੱਜਣ ਵਾਗਂ ਹੁਣ ਕਨੇਡਾ ਆਦਿ ਦੇਸ਼ਾਂ ਦੀ ਰਾਜਨੀਤੀ ਵਿੱਚ ਲੱਭਣੇ ਪੈਣਗੇ , ਪੰਜਾਬ ਤਾਂ ਸ਼ਰਾਬੀ , ਨਸ਼ੇ ਤੇ ਰੇਤ ਬਜਰੀ , ਪਾ੍ਰਪਰਟੀ , ਟਰਾਂਸਪੋਰਟ ਮਾਫੀਆ ਲਈ ਹੀ ਰਹਿ ਗਿਆ ਲਗਦਾ ਹੈ !!
ਗੁਰੂਆਂ ਦੀ ਧਰਤੀ ਨੂੰ ਨਜ਼ਰ ਲੱਗ ਗਈ ਹੈ , ਜਿੱਥੇ ਗੁਰਮਿਤ ਦਾ ਪ੍ਰੇਮ ਮਾਰਗ ਧੁੰਦਲਾ ਪਾ ਕੇ ਗੋਲੀ ਨਾਲ ਤਬਦੀਲੀ ਲਿਆਉਣ ਵਾਲੇ ਆਗੂ ਬਨਣ ਦੀ ਕੋਸ਼ਿਸ਼ ਵਿੱਚ ਹਨ !!
ਪੰਜਾਬ ਦੀ ਬਿਹਤਰੀ ਲਈ ਗੁਰੂ ਚਰਨਾ ਵਿੱਚ ਅਰਦਾਸ !!
ਵਾਹਿਗੁਰੂ ਜੀ ਕਾ ਖ਼ਾਲਸਾ !!
ਵਾਹਿਗੁਰੂ ਜੀ ਕੀ ਫ਼ਤਿਹ !!
test