ਇਕਬਾਲ ਸਿੰਘ ਲਾਲਪੁਰਾ
ਸ਼੍ਰੀ ਸੁਮੇਧ ਸਿੰਘ ਸੈਣੀ ਵਿਰੁੱਧ ਆਈ ਏ ਐਸ ਅਫਸਰ ਦੇ ਪੁੱਤਰ ਨੂੰ ਅਗਵਾ ਕਰਨ ਤੇ ਜੁਰਮ ਦੇ ਸਬੂਤ ਨਸ਼ਟ ਕਰਨ ਦਾ ਮਾਮਲਾ ਚਰਚਾ ਦਾ ਵਿਸ਼ਾ ਹੈ !!
ਪੰਜਾਬ ਕਾਡਰ ਦਾ ਇਕ ਆਈ ਏ ਐਸ ਦਾ ਪੁੱਤਰ ਅਖੌਤੀ ਰੂਪ ਵਿੱਚ ਚੰਡੀਗੜ੍ਹ ਦੇ ਐਸ ਐਸ ਪੀ ਹੁੰਦਿਆਂ ਸੁਮੇਧ ਸੈਣੀ ਜੀ ਤੇ 1991 ਵਿੱਚ ਹੋਏ ਹਮਲੇ ਦੇ ਸੰਬੰਧ ਵਿੱਚ ਅਖੌਤੀ ਦੋਸ਼ੀਆਂ ਨੂੰ ਪਨਾਹ ਦੇਣ ਦਾ ਦੋਸ਼ੀ ਦਸਿਆ ਗਿਆ ਹੈ !!
ਸਰਕਾਰ ਆਈ ਏ ਐਸ ਅਫਸਰ ਦੇ ਪੁੱਤਰ ਨੂੰ ਨਾ ਲੱਭ ਸਕੀ ਨਾ ਇਨਸਾਫ ਦਿੰਦੇ ਹੋਏ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕੀਤੀ !! ਅਦਾਲਤਾਂ ਵੀ 16 ਸਾਲ ਤੱਕ ਦਰਖ਼ਾਸਤ ਲਮਕਾਈ ਗਇਆਂ , ਭਲਾ ਹੋਵੈ ਜੱਜ ਮਹਿਤਾਬ ਸਿੰਘ ਗਿੱਲ ਦਾ ਭਾਵੇਂ ਟੈਲੀਫੂਨ ਟੇਪਿੰਗ ਤੋਂ ਦੁਖੀ ਉਸਨੇ ਸੀ ਬੀ ਆਈ ਇੰਕੁਆਰੀ ਦੇ ਹੁਕਮ ਦੇ ਕੇ ਸਬੂਤ ਕਲਮਬੰਦ ਕਰਵਾ ਦਿੱਤੇ !! ਉਪਰਲੀ ਅਦਾਲਤ ਨੂੰ ਜੱਜ ਮਹਿਤਾਬ ਸਿੰਘ ਗਿੱਲ ਦਾ ਹੁਕਮ ਚੰਗਾ ਨਾ ਲਗਾ , ਤੇ ਗੱਲ ਫੇਰ ਜੀਰੋ ਤੇ ਪਹੁੰਚ ਗਈ !!
ਸੁਮੇਧ ਸਿੰਘ ਸੈਣੀ 2002 ਤੋਂ 2007 ਤੱਕ ਕੈਪਟਨ ਅਮਰ੍ਰਿੰਦਰ ਸਿੰਘ ਦੀ ਮੁੱਛ ਦਾ ਵਾਲ ਸੀ ! ਬਾਦਲ ਪਰਿਵਾਰ ਤੇ ਪਰਚਾ ਦੇ ਕੇ ਤੇ ਰਵਿੰਦਰ ਸਿਧੂ ਨੂੰ ਫੜਨ ਵਾਲ਼ਿਆਂ ਦਾ ਮੋਹਰੀ ਸੀ !! ਕਾਂਗਰਸ ਸਰਕਾਰ ਗਈ ਤਾਂ ਇਹ ਪੁੱਠੀ ਛਾਲ ਮਾਰ ਅਕਾਲੀ ਬਣ ਗਿਆ ਤੇ ਬਾਦਲ ਪਰਿਵਾਰ ਬਰੀ ਕਰਾਉਣ ਦੇ ਕੰਮ ਲੱਗ ਗਿਆ ਤੇ ਕੈਪਟਨ ਤੇ ਪਰਚੇ ਦੇ ਦਿੱਤੇ !!
ਸੈਣੀ ਹਮਾਇਤੀ ਬਾਦਲ ਸਰਕਾਰ ਸੁਪਰੀਮ ਕੋਰਟ ਜਾ ਪੁੱਜੀ ਤੇ ਜੱਜ ਮਹਿਤਾਬ ਸਿੰਘ ਦਾ ਹੁਕਮ ਰੱਦ ਕਰਵਾ ਦਿੱਤਾ !!
ਦੁੱਖ ਹੈ ਕਿ ਭਾਰਤੀ ਅਦਾਲਤਾਂ ਨੇ ਵੀ ਪੰਜਾਬ ਵਿੱਚ ਅਤਿਵਾਦ ਕਿਵੇਂ ਪੈਦਾ ਹੋਇਆ ਤੇ ਆਮ ਆਦਮੀ ਤੇ ਜ਼ੁਲਮ ਕਿਸ ਨੇ ਤੇ ਕਿਉ ਕੀਤੇ ਵਾਰੇ ਪੜਤਾਲ ਦੇ ਹੁਕਮ ਨਹੀਂ ਦਿੱਤੇ , ਪਰ ਜਿੱਥੇ ਸਿੱਖ ਮੁਦਈ ,ਪੁਲਿਸ ਵਿਰੁੱਧ ਸਕਾਇਤਾ ਕਰਤਾ ਬਣਿਆ ਭਾਵੇਂ ਉਹ ਆਈ ਏ ਐਸ ਔਰਤ ਸੀ ਜਾ ਮਰਦ ਇਨਸਾਫ ਦਾ ਪਲੜਾ ਪੁਲਿਸ ਵੱਲ ਹੀ ਰਿਹਾ !!
ਸ਼੍ਰੋਮਣੀ ਅਕਾਲੀ ਦਲ ਜੋ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਵਾਲਾ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 4 ਅਗਸਤ 1982 ਨੂੰ ਗਿ੍ਰਫਤਾਰੀ ਦੇ ਕੇ ਸ਼ੁਰੂ ਕੀਤਾ ਸੀ , ਬਾਦ ਵਿੱਚ ਤਿੰਨ ਵਾਰ ਮੁੱਖ ਮੰਤਰੀ ਰਹੇ ਨੇ ਰਾਜਸੀ ਮੰਗਾ ਤਾ ਕੀ ਮਨਵਾਉਣੀਆਂ ਸਨ , ਜ਼ਿਆਦਤੀ ਕਰਨ ਵਾਲੇ ਪੁਲਿਸ ਅਫਸਰਾ ਨੂੰ ਇੰਕੁਆਰੀ ਦੀ ਥਾਂ ਤਰੱਕੀਆਂ ਦੇ ਕੇ ਨਿਵਾਜਿਆ !! ਕਾਂਗਰਸ ਤੋਂ ਤਾ ਆਸ ਹੀ ਕਰਨੀ ਸੀ !!
ਸੈਣੀ ਦੇ ਬਚਾਉ ਲਈ ਗੁਰਦਵਾਰਾ ਜੁਡੀਸ਼ਲ ਕਮਿਸ਼ਨ ਦਾ ਚੇਅਰਮੈਨ ਵਕੀਲ ਬਣ ਅਦਾਲਤ ਵਿੱਚ ਪੇਸ਼ ਹੋ , ਸੈਣੀ ਤੇ ਅਕਾਲੀ ਦਲ ਦੀ ਸਾਂਝ ਨੰਗੀ ਕਰ ਗਿਆ , ਬਾਦ ਵਿੱਚ ਭਾਵੇਂ ਉਹ ਅੰਤਰ ਰਾਸ਼ਟਰੀ ਦਬਾਉ ਕਾਰਣ ਪਿੱਛੇ ਹੱਟ ਗਿਆ !!
ਇੰਨਸਾਫ ਹਰ ਇਕ ਦੀ ਲੋੜ ਤੇ ਹੱਕ ਹੈ , ਟੈਲੀਵੀਜ਼ਨ ਚੈਨਲਾ ਤੇ ਸੈਣੀ ਦੀ ਹਮਾਇਤ ਕਰਨ ਵਾਲੇ ਦੱਸਣ ਦੀ ਖੇਚਲ ਕਰਨ ਕਿ ਉਹ ਇਸ ਨੂੰ ਕਿਵੇਂ ਬੇਗੁਨਾਹ ਸਾਬਤ ਕਰਦੇ ਹਨ ?
ਸੈਣੀ ਦੀ ਗਿਰਫਤਾਰੀ ਤੇ ਚਲਾਨ , ਪੰਜਾਬ ਦੇ ਦਰਦ ਦੀ ਇਕ ਛੋਟੀ ਕਹਾਣੀ ਹੈ , ਪੂਰਨ ਇੰਸਾਫ ਤਾ ਜੇਲ ਵਿੱਚ ਲੰਮੇ ਸਮੇਂ ਤੇ ਬੰਦ ਸਿੱਖਾਂ ਦੀ ਰਿਹਾਈ , ਝੂਠੇ ਮੁਕਾਬਲੇ ਕਰਨ ਵਾਲ਼ਿਆਂ ਵਿਰੁੱਧ ਕਾਰਵਾਈ ਤੇ ਰਾਜਸੀ ਮੰਗਾ ਦੀ ਪੂਰਤੀ ਨਾਲ ਹੀ ਹੋ ਸਕਦਾ ਹੈ !!
ਸਿੱਖ ਇਕ ਮਨੁੱਖਤਾ ਨੂੰ ਪਿਆਰ , ਸਤਿਕਾਰ ਤੇ ਸੇਵਾ ਕਰਨ ਵਾਲੀ ਕੌਮ ਹੈ !! ਦੂਜਿਆਂ ਦੀ ਰਾਖੀ ਤੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿਤਿਆ ਹਨ , ਇਹ ਵੀ ਇਨਸਾਫ ਤੇ ਸਤਿਕਾਰ ਮੰਗਦੇ ਹਨ !!
ਇਹ ਸੰਬੰਧਤ ਰਾਜਸੀ ਆਗੂਆ ਨੂੰ ਮੇਰੀ ਬੇਨਤੀ ਹੈ !!
ਵਾਹਿਗੁਰੂ ਜੀ ਕੀ ਫ਼ਤਿਹ !!
test