ਇਕਬਾਲ ਸਿੰਘ ਲਾਲਪੁਰਾ
ਗੁਰ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ !! ਸਭ ਥਾਂਈਂ ਹੋਇ ਸਹਾਇ !!
ਤਿਆਗ ਮੱਲ ਤੋਂ ਤੇਗ ਬਹਾਦੁਰ !! ਭੈ ਕਾਹੂ ਕੋ ਦੇਤਿ ਨਹਿ ਨਹਿ ਭੈ ਮਾਨਤ ਆਨਿ !!
ਆਪਣੇ ਨਾਮ ਦੇ ਹਰ ਅੱਖਰ ਦੇ ਫ਼ਲਸਫ਼ੇ ਨੂੰ ਜੀਵਨ ਵਿੱਚੋਂ ਪ੍ਰਗਟ ਕਰਨ ਵਾਲੇ, ਨੋਵੈ ਨਾਨਕ ਦੇ ਜਨਮ ਪੁਰਬ ਦੀਆਂ ਸਾਰੀ ਮਨੁੱਖਤਾ ਨੂੰ ਕੋਟਿਨ ਕੋਟਿ ਵਧਾਈਆਂ !!
ਸਨ 1621 ਅਪ੍ਰੈਲ ਵਿੱਚ ਅੱਜ ਦੇ ਰੋਜ਼, ਗੁਰੂ ਕੇ ਮਹਿਲ ਸ਼੍ਰੀਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਨੋਵੈ ਨਾਨਕ ਪ੍ਰਗਟ ਹੋਏ !! 399 ਸਾਲ ਪੂਰੇ ਹੋ ਚੁੱਕੇ ਹਨ !! ਅੱਜ ਤੋਂ 400 ਸਾਲਾ ਪ੍ਰਕਾਸ਼ ਪੁਰਬ ਅਗਲੇ ਸਾਲ ਮਨਾਏ ਜਾਣਗੇ !!
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਦੇ 400 ਸਾਲ ਪੁਰਬ ਕਿਵੇਂ ਮਨਾਈਏ, ਇਹ ਖਾਲਸਾ ਨੇ ਵਿਚਾਰਨਾ ਹੈ !!
ਗੁਰੂ ਦੇ ਪੁਰਾਣੇ ਸੇਵਕਾਂ ਰਾਜਾ ਮਾਨ ਸਿੰਘ , ਰਾਜਾ ਰਤਨ ਰਾਏ ਦੇ ਪਰਿਵਾਰਾਂ ਤੇ ਪਟਨਾ ਸਾਹਿਬ , ਬਾਬਾ ਬੁਕਾਲਾ , ਆਗਰਾ , ਦਿੱਲੀ ਵਿਚਲੇ ਗੁਰੂ ਸੇਵਕਾਂ ਦੇ ਪਰਿਵਾਰਾਂ ਦੀ ਖੋਜ ਕਰਕੇ ਸੰਪਰਕ ਕਿਵੇਂ ਕਰਨੇ ਹਨ ?
ਗੁਰੂ ਪਾਤਿਸਾਹ ਦਾ ਵਸਾਇਆ ਨਗਰ ਚੱਕ ਨਾਨਕੀ ਸਭ ਨੂੰ ਵਿੱਸਰ ਗਿਆ ਹੈ , ਸ਼੍ਰੀ ਅਨੰਦ ਪੁਰ ਸਾਹਿਬ ਨੇੜਲਾ ਪਿੰਡ ਚੱਕ ਮੁੜ ਚੱਕ ਨਾਨਕੀ ਬਣੇ , ਇਸ ਲਈ ਸਰਕਾਰ ਨੂੰ ਬੇਨਤੀ ਕਰੀਏ !!
ਗੁਰੂ ਦੇ ਉਚਾਰਿਆ ਹਰ ਸ਼ਬਦ ਖਾਲਸਾ ਦੀ ਜੀਵਨ ਜਾਚ ਵਿੱਚੋਂ ਪ੍ਰਗਟ ਹੋਵੈ , ਇਸ ਲਈ ਕੀ ਉਦਮ ਕਰਨਾ ਹੈ !!
ਸ਼੍ਰੀ ਅਨੰਦ ਪੁਰ ਸਾਹਿਬ ਦੇ ਸਹਿਯੋਗੀਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਵਿੱਚ ਅਗਵਾਈ ਕਰੀਏ !!
ਤਿਲਕ ਜੰਝੂ ਦੇ ਰਾਖੇ ਪ੍ਰਭ ਦੇ ਜਨਮ ਪੁਰਬ ਵਿੱਚ ਜੰਝੂ ਦੇ ਪਹਿਨਣ ਵਾਲ਼ਿਆਂ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਜਾਵੇਗਾ ਦੀ ਆਸ ਨਾਲ !!
ਆਪ ਦਾ ਜੀਵਨ ਗੁਰੂ ਪਾਤਿਸਾਹ ਨੋ ਨਿਧੀਆਂ ਨਾਲ ਭਰ ਦੇਵੇ ਦੀ ਅਰਦਾਸ ਕਰਦਾ ਹਾਂ !!
ਵਾਹਿਗੁਰੂ ਜੀ ਕੀ ਫ਼ਤਿਹ !!
test