ਕੁਲਬੀਰ ਸਿੰਘ ਸਿੱਧੂ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਵਿਚ ਖਾਲਸਾ ਸਿਰਜਣਾ ਦੁਆਰਾ ਇਕ ਜੁਝਾਰੂ ਸੰਤ–ਸਿਪਾਹੀ ਕੌਮ ਦੀ ਉਸਾਰੀ ਕਰਕੇ ਮਾਨਵਤਾ ਨੂੰ ਇਕ ਅਲੌਕਿਕ ਸੌਗਾਤ ਨਾਲ ਨਿਵਾਜਿਆ ਸੀ। ਇਸ ਤਰ ਉਨ ਨੇ ਖਾਲਸਾ ਸਿਰਜਣਾ ਦੇ ਸੰਕਲਪ ਦੇ ਨਾਲ-ਨਾਲ ਅਜੋਕੀ ਲੋਕਤੰਤਰੀ ਪ੍ਰਣਾਲੀ ਦੇ ਬੁਨਿਆਦੀ ਸਿਧਾਂਤ ਲਿਬਰਟੀ ਭਾਵ ਮਨੁੱਖੀ ਅਜ਼ਾਦੀ, ਇਕੁਐਲਿਟੀ ਭਾਵ ਮਨੁੱਖੀ ਬਰਾਬਰੀ ਤੇ ਫਰੈਟਰਨਟੀ ਅਰਥਾਤ ਮਨੁੱਖੀ ਭਾਈਚਾਰੇ ਤੇ ਸਾਂਝੀਵਾਲਤਾ ਜਿਹੇ ਸਿਧਾਂਤਾ ਨੂੰ ਨਸ਼ਰ ਕੀਤਾ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਤੇ ਗੁਰੂ ਸਾਹਿਬਾਨ ਵਲੋਂ ਦਿੱਤੇ ਗਏ ਜ਼ਾਤ–ਪਾਤ ਰਹਿਤ ਸਮਾਜ ਤੇ ਸਾਂਝੀਵਾਲਤਾ ਦੇ ਸੰਕਲਪਾਂ ਨੂੰ ਵੀ ਅਮਲੀ ਤੌਰ ‘ਤੇ ਦ੍ਰਿੜ•ਾਇਆ ਗਿਆ ਸੀ। ਗੌਰਤਲਬ ਹੈ ਕਿ ਅਜੋਕੀ ਦੁਨੀਆਂ ਲੋਕਤੰਤਰੀ ਸਿਧਾਂਤਾਂ ਨੂੰ ਨਸ਼ਰ ਕਰਨ ਦਾ ਸਿਹਰਾ ਸੰਨ 1789 ਵਿਚ ਹੋਈ ਫਰਾਂਸ ਦੀ ਕ੍ਰਾਂਤੀ ਨੂੰ ਦੇ ਰਹੀ ਹੈ, ਜਦੋਂ ਕਿ ਸਮਝਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਖਾਲਸਾ ਸਿਰਜਣਾ ਦੁਆਰਾ ਲੋਕਤੰਤਰੀ ਸਿਧਾਂਤਾਂ ਨੂੰ ਫਰਾਂਸ ਦੀ ਕ੍ਰਾਂਤੀ ਤੋਂ 90 ਸਾਲ ਪਹਿਲਾਂ ਹੀ ਜੱਗ ਜ਼ਾਹਿਰ ਕਰਕੇ ਮਾਨਵਤਾ ਨੂੰ ਕਿਤੇ ਵੱਡੀ ਦੇਣ ਦਿੱਤੀ ਸੀ।
ਫੇਰ ਜੇ ਹੁਣ ਭਾਰਤ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਇਤਿਹਾਸ ਵਿਚ ਖ਼ਾਲਸਾ ਸਿਰਜਣਾ ਦੀ ਥਾਂ ਫਰਾਂਸ ਦੀ ਕ੍ਰਾਂਤੀ ਨੂੰ ਆਧੁਨਿਕ ਸਮੇਂ ਵਿਚ ਲੋਕਤੰਤਰੀ ਸਿਧਾਂਤਾਂ ਨੂੰ ਨਸ਼ਰ ਕਰਨ ਦਾ ਸਿਹਰਾ ਮਿਲ ਰਿਹਾ ਹੈ ਤਾਂ ਬਿਲਾ–ਸ਼ੱਕ ਇਹ ਸਾਡੀ ਅਣਗਹਿਲੀ ਤੇ ਅਲਗਰਜ਼ੀ ਦੇ ਕਾਰਨ ਹੈ। ਇਸ ਤਰ ਹੀ ਖਾਲਸਾ ਸਿਰਜਣਾ ਦੇ ਸਮੇਂ ਲੋਕਤੰਤਰੀ ਸਿਧਾਂਤ ਅਨੁਸਾਰ ਪੰਚਾਇਤੀ ਪ੍ਰਥਾ ਦੀ ਅਹਿਮੀਅਤ ਨੂੰ ‘ਆਪੇ ਗੁਰ–ਚੇਲਾ’ ਦੇ ਸਿਧਾਂਤ ਦੁਆਰਾ ਉਜਾਗਰ ਕੀਤਾ ਗਿਆ ਸੀ। ਇਸ ਸੰਦਰਭ ਵਿਚ ਖਾਲਸਾ ਪੰਚਾਇਤ ਦੇ 22 ਦਸੰਬਰ 1705 ਦੀ ਰਾਤ ਨੂੰ ਕੀਤੇ ਗਏ ‘ਪਹਿਲੇ ਗੁਰਮਤੇ’ ਦੀ ਗਵਾਹੀ ਚਮਕੌਰ ਦੀ ਗੜ•ੀ ਅੱਜ ਵੀ ਦੇ ਰਹੀ ਹੈ। ਪਰ ਪਤਾ ਨਹੀਂ ਕਿ ਸਾਡੇ ਸਵੈਮਾਣ ਤੇ ਖੁਦਦਾਰੀ ਨੂੰ ਉਦੋਂ ਸੱਟ ਕਿਉਂ ਨਹੀਂ ਵੱਜਦੀ ਕਿ ਜਦੋਂ ਅੱਜ ਵੀ ਅਸੀਂ ਆਪਣੇ ਵਿਦਿਅਕ ਕੋਰਸਾਂ ਵਿਚ ਲੋਕਤੰਤਰ ਦੇ ਪਹਿਲੇ ਮਤੇ ਵਜੋਂ ਸੰਨ 1806 ਵਿਚ ਪ੍ਰਾਈਮ ਮਨਿਸਟਰ ਵਿਲੀਅਮ ਪਿੱਟ ਯੰਗਰ ਦੇ ਸਮੇਂ ਵਿਚ ਬ੍ਰਿਟਿਸ਼ ਪਾਰਲੀਮੈਂਟ ਵਿਚ ਪਾਸ ਹੋਏ ਲੋਕਤੰਤਰੀ ਰੈਜੌਲਿਊਸ਼ਨ ਸਬੰਧੀ ਆਪਣੇ ਵਿਦਿਆਰਥੀਆਂ ਨੂੰ ਪੜ•ਾ ਰਹੇ ਹਾਂ?
ਇਹ ਸਾਡੀ ਬੇਸਮਝੀ ਹੀ ਹੈ ਕਿ ਅਸੀਂ ਦੁਨੀਆਂ ਨੂੰ ਇਹ ਨਹੀਂ ਦੱਸ ਸਕੇ ਕਿ ਰੈੱਡ ਕਰਾਸ ਦੇ ਬਾਨੀ ਵਜੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਭਾਈ ਘਨੱ•ਈਆ ਜੀ ਨੇ ਸੰਨ 1701 ਦੀ ਅਨੰਦਪੁਰ ਸਾਹਿਬ ਦੀ ਲੜਾਈ ਵਿਚ ਜ਼ਖਮੀਆਂ ਦੀ ਮਲ•ੱਮ ਪੱਟੀ ਤੇ ਪਾਣੀ–ਧਾਣੀ ਦੀ ਸੇਵਾ ਸ਼ੁਰੂ ਕੀਤੀ ਸੀ। ਪਰ ਅਸੀਂ ਆਪ ਸਾਡੇ ਬੀ. ਏ. ਤੇ ਐੱਮ. ਏ. ਦੇ ਇਮਤਿਹਾਨ ਇਹ ਲਿਖ ਕੇ ਪਾਸ ਕੀਤੇ ਹਨ ਕਿ ਹੈਨਰੀ ਡਿਊਨਾ ਤੇ ਫਲੋਰੈਂਸ ਨਾਈਟਇੰਗੇਲ ਕਰੀਮੀਆਂ ਦੀ ਜੰਗ ਸਮੇਂ ਸੈਲਫਰੀਨੋ ਦੀ ਲੜਾਈ ਵਿਚ ਜ਼ਖਮੀਆਂ ਦੀ ਸੇਵਾ ਕਰਨ ਕਰਕੇ ਰੈੱਡ ਕਰਾਸ ਦੇ ਬਾਨੀ ਕਹਾਏ ਗਏ ਸਨ। ਅਫਸੋਸ ਵਾਲੀ ਗੱਲ ਇਹ ਹੈ ਕਿ ਹੁਣ 21ਵੀਂ ਸਦੀ ਵਿਚ ਆ ਕੇ ਵੀ ਸਾਡੀ ਇਹ ਅਗਿਆਨਤਾ ਖਤਮ ਨਹੀਂ ਹੋ ਰਹੀ ਤੇ ਹੁਣ ਵੀ ਸਾਡੇ ਪੁੱਤ–ਪੋਤਰੇ ਆਪਣੇ ਇਮਤਿਹਾਨਾਂ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਰੈੱਡ ਕਰਾਸ ਦੇ ਬਾਨੀ ਅੰਗਰੇਜ਼ਾਂ ਨੂੰ ਹੀ ਮੰਨ ਰਹੇ ਹਨ।
ਇਸ ਤਰ ਹੀ ਮੰਨਿਆ ਜਾ ਰਿਹਾ ਹੈ ਫਰਾਂਸ ਦੇ ‘ਲੀ ਕੌਬਰਤਿਨ’ ਨੇ ਯੂਨਾਨ ਦੀਆਂ ਪ੍ਰਾਚੀਨ ਖੇਡਾਂ ਨੂੰ ਸੰਨ 1896 ਵਿਚ ਮਾਡਰਨ ਓਲੰਪਿਕਸ ਦੇ ਤੌਰ ‘ਤੇ ਪੁਨਰ–ਸੁਰਜੀਤ ਕੀਤਾ ਸੀ। ਪਰ ਬੜੀ ਸੰਜੀਦਗੀ ਨਾਲ ਸੋਚਣ ਦੀ ਗੱਲ ਹੈ ਕਿ ਸੰਨ 1696 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਹੋਲੇ–ਮੁਹੱਲੇ ਦੇ ਰੂਪ ਵਿਚ ਜਿਹੜੇ ਮਾਰਸ਼ਲ ਆਰਟਸ ਜਿਵੇਂ ਕਿ ਘੋਲ–ਦੰਗਲ, ਘੋੜ–ਦੌੜਾਂ, ਤਲਵਾਰ–ਗੱਤਕੇਬਾਜ਼ੀ ਤੇ ਤੀਰ–ਅੰਦਾਜ਼ੀ ਦੀ ਸ਼ੁਰੂਆਤ ਕੀਤੀ ਸੀ; ਉਸ ਦਾ ਜ਼ਿਕਰ ਦੁਨੀਆਂ ਦੇ ਇਤਿਹਾਸ ਵਿਚ ਤਾਂ ਕੀ ਹੋਣਾ ਸੀ; ਸਗੋਂ ਇਹ ਤਾਂ ਭਾਰਤ ਤੇ ਫਿਰ ਸਾਡੇ ਪੰਜਾਬ ਦੇ ਇਤਿਹਾਸ ਵਿਚ ਵੀ ਦਰਜ ਨਹੀਂ ਹੈ। ਕੀ ਇਹ ਇਸ ਲਈ ਹੋ ਰਿਹਾ ਹੈ ਕਿ ਸਾਡਾ ਅੰਗਰੇਜ਼ੀ ਵੱਲੋਂ ਹੱਥ ਤੰਗ ਹੋਣ ਕਰਕੇ ਅਸੀਂ ਦੁਨੀਆਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਇਹ ਨਹੀਂ ਸਮਝਾ ਸਕੇ ਕਿ ਹੋਲੇ–ਮੁਹੱਲੇ ਦੇ ਇਨ•ਾਂ ਘੋਲਾਂ ਤੇ ਦੰਗਲਾਂ ਨੂੰ ਅੰਗਰੇਜ਼ੀ ਵਿਚ ਰੈਸਲਿੰਗ, ਘੋੜ ਦੌੜਾਂ ਨੂੰ ‘ਈਕੁਏਸਟ੍ਰੀਅਨ’, ਤਲਵਾਰ ਤੇ ‘ਗੱਤਕੇਬਾਜ਼ੀ’ ਨੂੰ ‘ਫੈਨਸਿੰਗ’ ਤੇ ਤੀਰ–ਅੰਦਾਜ਼ੀ ਨੂੰ ‘ਆਰਚਰੀ’ ਕਹਿੰਦੇ ਹਨ।
ਬਹਿਰਾਲ, ਇਹ ਗੱਲ ਸਿਰਫ ਇੰਨੀ ਕੁ ਹੀ ਨਹੀਂ ਹੈ; ਸਗੋਂ ਇਸ ਗੱਲ ਪਿੱਛੇ ਬੜੇ ਭੇਦ ਛੁਪੇ ਹੋਏ ਹਨ ਕਿ ਵਾਕਿਆ ਹੀ ਕੀ ਸਾਡਾ ਹੱਥ ਅੰਗਰੇਜ਼ੀ ਭਾਸ਼ਾ ਦੇ ਗਿਆਨ ਪੱਖੋਂ ਤੰਗ ਹੈ? ਇਹ ਗੱਲ ਮੰਨਣ ਵਾਲੀ ਨਹੀਂ ਲਗਦੀ ਕਿਉਂਕਿ ਅੰਗਰੇਜ਼ੀ ਭਾਸ਼ਾ ਤਾਂ ਸਾਡੀ ਮਤਰੇਈ ਭਾਸ਼ਾ ਹੋਣ ਦੇ ਬਾਵਜੂਦ ਵੀ ਸਾਡੀ ਮਾਂ–ਬੋਲੀ ਪੰਜਾਬੀ ‘ਤੇ ਹੁਣ ਪੂਰਨ ਤੌਰ ‘ਤੇ ਹਾਵੀ ਹੋ ਚੁਕੀ ਹੈ। ਫਿਰ ਆਪਣੀ ਅਮੀਰ ਸਭਿਅਤਾ, ਸੰਸਕ੍ਰਿਤੀ ਤੇ ਸ਼ਾਨਾਮੱਤੇ ਸਭਿਆਚਾਰ ਸਬੰਧੀ ਸਾਡੇ ਵਲੋਂ ਦੁਨੀਆਂ ਨੂੰ ਜਾਣੂੰ ਨਾ ਕਰਵਾਉਣ ਦਾ ਕਾਰਨ ਸਾਡੀ ਗੁਲਾਮ ਮਾਨਸਿਕਤਾ ਹੀ ਰਹਿ ਜਾਂਦਾ ਹੈ। ਇਕ ਕੌੜੀ ਸੱਚਾਈ ਤਾਂ ਇਹ ਹੈ ਕਿ ਇਨ•ਾਂ ਤੱਥਾਂ ਨੂੰ ਹੁਣ ਤੱਕ ਅਣਗੌਲੇ ਕੀਤੇ ਜਾਣ ਦੇ ਕਾਰਨ ਸਾਡੇ ਕੌਮੀ ਸਵੈਮਾਣ ਤੇ ਮਰਿਆਦਾ ਨੂੰ ਚੋਭ ਲੱਗਣੀ ਚਾਹੀਦੀ ਹੈ ਕਿ ਅਸੀਂ ਦੁਨੀਆਂ ਨੂੰ ਜਾਗਰੂਕ ਤਾਂ ਕੀ ਕਰਨਾ ਸੀ, ਸਗੋਂ ਇਸ ਪੱਖੋਂ ਆਪ ਵੀ ਅਣਜਾਣ ਤੇ ਅਲਗਰਜ਼ ਜਿਹੇ ਬਣੇ ਹੋਏ ਹਾਂ।
ਖੈਰ! ਸਾਡੀ ਇਸ ਕੁਤਾਹੀ ਦੀ ਭਰਪਾਈ ਕਰਨ ਦਾ ਹੱਲ ਇਹ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨੌਜਵਾਨ ਪੀੜ•ੀਆਂ ਨੂੰ ਆਪਣੇ ਇਤਿਹਾਸ, ਸਭਿਆਚਾਰ ਤੇ ਸਾਹਿਤ ਸਬੰਧੀ ਜਾਣਕਾਰੀ ਦੇਣ ਦਾ ਆਪਣਾ ਇਕੋ–ਇਕ ਮਿਸ਼ਨ ਤੇ ਟੀਚਾ ਬਣਾਈਏ। ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਨੌਜਵਾਨਾਂ ਨਾਲ ਆਪਣੇ ਸਭਿਆਚਾਰ ਦੀਆਂ ਨੈਤਿਕ ਤੇ ਸਦਾਚਾਰਿਕ ਕਦਰਾਂ–ਕੀਮਤਾਂ ਸਬੰਧੀ ਸਿੱਧੇ ਤੌਰ ‘ਤੇ ਮੁਖਾਤਿਬ ਹੋਈਏ ਅਤੇ ਉਨ•ਾਂ ਨੂੰ ਮੁੱਢਲੀ ਸਿੱਖਿਆ ਦੇ ਪੱਧਰ ‘ਤੇ ਹੀ ਆਪਣੇ ਪੁਰਖਿਆਂ ਨਾਲ ਜੋੜੀਏ । ਪਰ ਇਸ ਦੇ ਉਲਟ ਅੱਜ ਸਪੱਸ਼ਟ ਹੈ ਕਿ ਅਸੀਂ ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਨਿੱਜੀ ਪੱਧਰ ਤੋਂ ਲੈ ਕੇ ਸੰਸਥਾਵਾਂ ਅਤੇ ਸਰਕਾਰੀ ਪੱਧਰ ਤੱਕ ਜਾਣੇ-ਅਣਜਾਣੇ ਅਣਗੌਲਿਆ ਕਰ ਰੱਖਿਆ ਹੈ। ਇਸ ਕਰਕੇ ਕੌਮੀਅਤ ਦੇ ਪੱਧਰ ‘ਤੇ ਸਾਡੀਆਂ ਸਮੱਸਿਆਵਾਂ ਵਿਚ ਬੇਹੱਦ ਤੇ ਬੇਲੋੜਾ ਇਜ਼ਾਫਾ ਹੋਇਆ ਹੈ। ਸਾਡੇ ਵਿਚ ਕੌਮ-ਪ੍ਰਸਤੀ ਦੀ ਥਾਂ ਬਿਗਾਨਿਆਂ ਦੀ ਬੇਮਤਲਬ ਉਸਤਤੀ ਕਰਨ ਦੀ ਪ੍ਰਵਿਰਤੀ ਬਣੀ ਹੋਈ ਹੈ।
ਬਹਿਰਹਾਲ! ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਾਬਰ, ਔਰੰਗਜ਼ੇਬ ਤੇ ਕਲਾਈਵ ਜਿਹੇ ਗੈਰ ਮੁਲਕੀ ਹੁਕਮਰਾਨਾਂ ਦੇ ਸੋਹਿਲੇ ਗਾਉਣ ਵਜੋਂ ਬਾਰੇ ਜੋ ਅਜ਼ਾਦੀ ਤੋਂ ਪਹਿਲਾਂ ਪੜ•ਾਇਆ ਜਾ ਰਿਹਾ ਸੀ, ਉਹ ਹੀ ਹੁਣ ਸਾਡੇ ਬੱਚਿਆਂ ਨੂੰ ਪੜ•ਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਸਾਡੇ ਨੌਜਵਾਨ ਆਪਣੇ ਵਿਦਿਅਕ ਕੋਰਸਾਂ ਤੇ ਇਮਤਿਹਾਨਾਂ ਵਿਚ ਆਪਣੇ ਮਹਾਪੁਰਖਾਂ ਤੇ ਸੰਘਰਸ਼ੀ ਯੋਧਿਆਂ ਦੀ ਥਾਂ ਗੈਰ-ਮੁਲਕੀ ਹੁਕਮਰਾਨਾਂ ਤੇ ਧਾੜਵੀਆਂ ਦੇ ਵਿਖਿਆਨਾਂ ਦਾ ਗੁਣਗਾਣ ਕਰ ਰਹੇ ਹਨ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਨੂੰ ਇਕ ਮੋਟੀ ਜਿਹੀ ਗੱਲ ਸਮਝ ਨਹੀ ਆ ਰਹੀ ਕਿ ਜਿੰਨੀ ਦੇਰ ਅਸੀਂ ਆਪਣੇ ਗੁਰੂ ਸਾਹਿਬਾਨ, ਸ਼ਹੀਦਾਂ ਤੇ ਅਜ਼ਾਦੀ ਵਾਸਤੇ ਲੜਨ ਵਾਲੇ ਸੰਘਰਸ਼ੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਨਹੀਂ ਕਰਦੇ, ਓਨੀ ਦੇਰ ਦੇਸ਼–ਪ੍ਰੇਮ ਤੇ ਕੌਮੀ ਭਾਵਨਾਵਾਂ ਤੇ ਸਦਾਚਾਰੀ ਸਿਫਤਾਂ ਸਾਡੇ ਕੌਮੀ ਆਚਰਣ ਵਿਚ ਨਹੀਂ ਆ ਸਕਣਗੀਆਂ। ਫਿਰ ਸਮਝਣ ਵਾਲੀ ਵੱਡੀ ਗੱਲ ਇਹ ਵੀ ਹੈ ਕਿ ਸਾਡੀ ਇਸ ਅਲਗਰਜ਼ੀ-ਭਰੀ ਕੋਤਾਹੀ ਦਾ ਅਸੀਂ ਪਹਿਲਾਂ ਹੀ ਬਹੁਤ ਖਮਿਆਜ਼ਾ ਭੁਗਤ ਚੁੱਕੇ ਹਾਂ। ਬਸ ਰੱਬ ਹੀ ਜਾਣਦਾ ਹੈ ਕਿ ਦੇਸ਼ ਤੇ ਕੌਮ ਨੂੰ ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਵਿਸਾਰਨ ਦੇ ਪੱਖੋਂ ਹੋਰ ਪਤਾ ਨਹੀਂ ਕਿ ਕਿੰਨਾ ਕੁ ਨੁਕਸਾਨ ਭੁਗਤਣਾ ਪਵੇਗਾ; ਬਸ ਰੱਬ ਖ਼ੈਰ-ਮਿਹਰ ਹੀ ਰੱਖੇ।
ਬੱਸ ਹੁਣ ਸਮੇਂ ਦੀ ਇਕੋ ਹੀ ਲੋੜ ਜਾਪਦੀ ਹੈ ਕਿ ਸਮਾਜ ਵਿਚ ਸਭਿਆਚਾਰਕ ਜਾਗ੍ਰਿਤੀ ਵਜੋਂ ਚੀਨ ਵਾਂਗੂੰ ‘ਕਲਚਰਲ ਇਨਕਲਾਬ’ ਲਿਆਂਦਾ ਜਾਵੇ। ਇਸ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਵਿਦਿਆਰਥੀਆਂ ਤੇ ਨੌਜਵਾਨ ਬੱਚਿਆਂ ਨੂੰ ਅਜ਼ਾਦ ਕੌਮਾਂ ਵਾਂਗ ਆਪਣੇ ਸ਼ਾਨਦਾਰ ਵਿਰਸੇ ਤੇ ਵਿਰਾਸਤ ਬਾਰੇ ਘਰਾਂ ਤੋਂ ਸਕੂਲਾਂ ਤੇ ਕਾਲਜਾਂ ਤੱਕ ਅਤੇ ਫਿਰ ਗਲੀਆਂ–ਮਹੱਲਿਆਂ ਤੇ ਚੌਂਕਾਂ ਤੱਕ ਮੁਢਲੀ ਸਿੱਖਿਆ ਦੇ ਰੂਪ ਵਿਚ ਜਾਣੂ ਕਰਵਾਈਏ। ਆਪਣੇ ਮਹਾਨ ਪੁਰਖਿਆਂ ਦੀ ਸ਼ਾਨਾਮੱਤੀ ਵਿਰਾਸਤ ਹਮੇਸ਼ਾਂ ਦੀ ਕੌਮ ਵਾਸਤੇ ਅਮੀਰ ਕਦਰਾਂ–ਕੀਮਤਾਂ ‘ਤੇ ਅਧਾਰਿਤ ਸਭਿਆਚਾਰ ਹੁੰਦਾ ਹੈ। ਉਹ ਕੌਮਾਂ ਹੀ ਅੱਗੇ ਵਧਦੀਆਂ ਹਨ, ਜੋ ਆਪਣੇ ਵਡੇਰਿਆਂ ਦੇ ਸੰਸਕਿਤੀ ਤੇ ਨੇਕ ਕਾਰਨਾਮਿਆਂ ਨੂੰ ਸੁਰਜੀਤ ਰੱਖਦੀਆਂ ਹਨ ਤੇ ਕਦਰਾਂ–ਕੀਮਤਾਂ ਨੂੰ ਆਪਣੇ ਸਾਹਾਂ ਵਾਂਗ ਆਪਣੀ ਜੀਵਨ–ਸ਼ੈੱਲੀ ਦਾ ਅੰਗ ਬਣਾਉਂਦੀਆਂ ਹਨ।
ਨਿਰਸੰਦੇਹ ਹੁਣ ਜਦੋਂ ਕਿ ਸਾਡੀਆਂ ਸਰਕਾਰਾਂ ਨੇ ਲੋਕਤੰਤਰ ਦੀ ਡਗਰ ਛੱਡ ਕੇ ਰਾਜਤੰਤਰ ਦੀ ਸ਼ਾਹਰਾਹ ਫੜ ਲਈ ਹੈ ਤਾਂ ਮੈਂ ਮੌਜੂਦਾ ਸਮੇਂ ਦੇ ਪ੍ਰਚੱਲਤ ਸ਼ਾਹੀ ਤੌਰ–ਤਰੀਕੇ ਤੇ ਸਰਕਾਰੀ ਚਲਣ ਦੇ ਸਨਮੁਖ ਇਹ ਇਲਤਜਾ ਕਰਦਾ ਹਾਂ ਕਿ ਸਾਨੂੰ ਸਮੁੱਚੇ ਤੌਰ ‘ਤੇ ਆਪਣੇ ਸ਼ਾਨਾਮੱਤੇ ਇਤਿਹਾਸ ਤੇ ਸਭਿਆਚਾਰ ਨੂੰ ਸੰਭਾਲਣ ਵਾਸਤੇ ਸਭ ਤੋਂ ਪਹਿਲਾਂ ‘ਵਿਰਾਸਤ ਤੇ ਸਭਿਆਚਾਰ’ ਦੀ ਨੀਤੀ ਦੇ ਨਾਲ-ਨਾਲ ਸਿੱਖਿਆ ਨੀਤੀ, ਖੇਡ ਨੀਤੀ ਅਤੇ ਸੈਰ-ਸਪਾਟੇ ਜਿਹੀਆਂ ਨੀਤੀਆਂ ਬਣਾਉਣ ਤੇ ਸੰਵਾਰਨ ਦੀ ਚਿਰੋਕਣੀ ਲੋੜ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਨੀਤੀਆਂ ਘੜਨ-ਬਣਾਉਣ ਵੇਲੇ ਇਤਿਹਾਸ ਦਾ ਗਿਆਨ ਤੇ ਸਭਿਆਚਾਰਿਕ ਸੋਝੀ ਰੱਖਣ ਵਾਲੇ ਸੂਝਵਾਨ ਬੁੱਧੀਜੀਵੀਆਂ ਤੇ ਤਜਰਬਾਕਾਰ ਅਫਸਰਾਂ ਤੇ ਸਮਾਜ ਦੇ ਕਾਬਿਲ ਬੰਦਿਆਂ ਤੋਂ ਵੀ ਸਲਾਹ ਲੈਣ ਦੀ ਬੜੀ ਜ਼ਰੂਰਤ ਹੈ।
ਫਿਰ ਸਰਕਾਰ, ਧਾਰਮਿਕ ਤੇ ਸਾਰੇ ਵਿਦਿਅਕ ਅਦਾਰਿਆਂ ਵੱਲੋਂ ਇਤਿਹਾਸਕ ਤੇ ਸਭਿਆਚਾਰਕ ਗਿਆਨ–ਵਿਗਿਆਨ ਦੀ ਜਾਣਕਾਰੀ ਦੇਣ ਵਾਸਤੇ ਰੈਗੂਲਰ ਰੂਪ ਵਿਚ ਸੈਮੀਨਾਰ ਤੇ ਗਿਆਨ-ਗੋਸ਼ਟੀਆਂ ਦੇ ਮੁਕਾਬਲੇ ਕਰਵਾਉਣ ਦੀ ਅਹਿਮੀਅਤ ਨੂੰ ਸਮਝਣ ਦੀ ਅਤਿਅੰਤ ਲੋੜ ਹੈ। ਇਸ ਪ੍ਰਸੰਗ ਵਿਚ ਸਵਾਮੀ ਵਿਵੇਕਾਨੰਦ ਦੀ ਇਕ ਬਹੁਤ ਹੀ ਵਧੀਆ ਨਸੀਹਤ ‘ਤੇ ਕੰਨ ਧਰਨ ਤੇ ਅਮਲ ਕਰਨ ਦੀ ਵੀ ਸਾਨੂੰ ਲੋੜ ਹੈ ਕਿ ਸਵਾਮੀ ਜੀ ਨੇ ਕਿਹਾ ਸੀ ਕਿ ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਸਬੰਧੀ ਲਿਖਿਆ ਜਾਣਾ ਤੇ ਪੜਿ•ਆ ਜਾਣਾ ਬੇਸ਼ੱਕ ਜ਼ਰੂਰੀ ਹੈ, ਪਰ ਇਸ ਤੋਂ ਵੀ ਕਿਤੇ ਵੱਧ ਬੇਹੱਦ ਜ਼ਰੂਰੀ ਇਹ ਹੈ ਕਿ ਆਪਣੀ ਸੰਸਕ੍ਰਿਤੀ ਤੇ ਪ੍ਰੰਪਰਾਵਾਂ ਨੂੰ ਬੋਲ ਕੇ ਸ਼ਬਦਾਂ ਦੁਆਰਾ ਪ੍ਰਚਾਰਿਆ ਤੇ ਪ੍ਰਸਾਰਿਆ ਜਾਵੇ। ਇਸ ਪ੍ਰਥਾਇ ਜੱਗ ਜਾਣਦਾ ਹੈ ਕਿ ਬੁੱਧ ਧਰਮ ਤੇ ਈਸਾਈ ਧਰਮ ਦੁਨੀਆਂ ਵਿਚ ਪ੍ਰਚਾਰਕਾਂ ਤੇ ਸਮਾਜ ਸੇਵਕਾਂ ਦੇ ਸਿਰ ‘ਤੇ ਹੀ ਫੈਲੇ ਹਨ।
ਇਸ ਵਾਸਤੇ ਇਸ ਪ੍ਰਸੰਗ ਵਿਚ ਹੁਣ ਸਰਕਾਰ ਅੱਗੇ ਇਕ ਬਹੁਤ ਹੀ ਵੱਡੀ ਚੁਣੌਤੀ ਹੈ ਕਿ ਪੰਜਾਬ ਦੇ ਸ਼ਾਨਦਾਰ ਇਤਿਹਾਸਿਕ, ਸਾਹਿਤਕ ਤੇ ਨਾਯਾਬ ਸਭਿਅਚਾਰਿਕ ਖ਼ਜ਼ਾਨਿਆਂ ਦੀ ਸਾਂਭ-ਸੰਭਾਲ ਲਈ ਸਹੀ ਗਿਆਨ ਤੇ ਸਦਬੁੱਧੀ ‘ਤੇ ਆਧਾਰਿਤ ਕੋਈ ਬਹੁਤ ਹੀ ਆਲ•ਾ ਤੇ ਮਿਆਰੀ ‘ਸਭਿਆਚਾਰ ਤੇ ਵਿਰਾਸਤ’ ਦੀ ਨੀਤੀ ਬਣਾਈ ਜਾਵੇ। ਇਸ ਉਪਰੰਤ ਸਰਕਾਰ ਆਪਣੇ ਸਮੁੱਚੇ ਸਮਾਜ ਨੂੰ ਆਪਣੇ ਵਿਰਸੇ–ਵਿਰਾਸਤ ਪ੍ਰਤੀ ਜਾਗ੍ਰਿਤ ਕਰਨ ਅਤੇ ਖਾਸ ਤੌਰ ‘ਤੇ ਆਪਣੀ ਨੌਜਵਾਨ ਪੀੜ•ੀ ਨੂੰ ਸਹੀ ਦਿਸ਼ਾ ਤੇ ਦਸ਼ਾ ਦੇਣ ਹਿੱਤ ਕੋਈ ਨਿੱਗਰ ਉੱਦਮ ਉਪਰਾਲਾ ਕਰੇ। ਫਿਰ ਸਰਕਾਰ ਲੱਗਦੇ ਹੱਥ ਉੱਤੋ-ਅੜਿੱਤੀ ਆਪਣੀਆਂ ਸਭਿਆਚਾਰਿਕ, ਸਿੱਖਿਆ ਤੇ ਖੇਡ ਅਤੇ ਸੈਰ-ਸਪਾਟੇ ਦੀਆਂ ਨੀਤੀਆਂ ਨੂੰ ਅਪਨਾਉਣ ਤੇ ਲਾਗੂ ਕਰਨ ਵਾਸਤੇ ਕੋਈ ‘ਹੈਰੀਟੇਜ ਤੇ ਕਲਚਰਲ ਕਮਿਸ਼ਨ’ ਬਣਾਵੇ, ਜੋ ਕਿ ਸਹੀ ਪਰਿਪੇਖ ਵਿਚ ਪੰਜਾਬ ਦੀ ਸ਼ਾਨਾਮੱਤੀ ਸੰਸਕ੍ਰਿਤੀ ਨੂੰ ਪਹਿਲਾਂ ਪੰਜਾਬੀ ਜੀਵਨ ਵਿਚ ਸੰਚਾਰ ਕਰਨ ਅਤੇ ਫਿਰ ਇਸ ਨੂੰ ਸਾਰੀ ਦੁਨੀਆਂ ਵਿਚ ਨਸ਼ਰ ਕਰਨ ਦਾ ਆਪਣਾ ਫਰਜ਼ ਨਿਭਾਵੇ।
ਇੱਥੇ ਖਾਸ ਕਰਕੇ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਜਿੰਨੀ ਦੇਰ ਸਾਡੇ ਵਿਦਿਅਕ ਕੋਰਸ ਸਾਡੇ ਕੌਮੀ ਇਤਿਹਾਸ ਤੇ ਸਾਹਿਤ ਸਬੰਧੀ ਜਾਣਕਾਰੀ ਨੂੰ ਸਹੀ ਤਥਾਂ ਅਨੁਸਾਰ ਠੀਕ ਪ੍ਰਸੰਗ ਵਿਚ ਲਿਆ ਕੇ ਸਾਡੀਆਂ ਹੁਣ ਦੀਆਂ ਤੇ ਆਉਣ ਵਾਲੀਆਂ ਪੀੜ•ੀਆਂ ਤੱਕ ਨਹੀਂ ਪਹੁੰਚਾਉਂਦੇ ਤਾਂ ਓਨੀ ਦੇਰ ਅਸੀਂ ਕਦਾਚਿੱਤ ਵੀ ਆਪਣੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਨਹੀਂ ਜੋੜ ਸਕਾਂਗੇ। ਇਸ ਵਾਸਤੇ ਹੁਣ ਇਹ ਅਤਿਅੰਤ ਜ਼ਰੂਰੀ ਹੋ ਗਿਆ ਹੈ ਕਿ ਆਪਣੇ ਗੁਰੂ ਸਾਹਿਬਾਨ, ਸ਼ਹੀਦਾਂ–ਮੁਰੀਦਾਂ ਤੇ ਕੌਮ ਦੇ ਸੰਘਰਸ਼ੀ ਯੋਧਿਆਂ ਦੀ ਮਹਾਨ ਵਿਰਾਸਤ ਨੂੰ ਸੰਭਾਲਿਆ ਜਾਵੇ।
ਹੁਣ ਇਸ ਗਲ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਮਹਾਨ ਪੁਰਖਿਆਂ ਤੇ ਕੌਮੀ ਸਪੂਤਾਂ ਦੀਆਂ ਕੁਰਬਾਨੀਆਂ ਤੇ ਉਨ•ਾਂ ਦੇ ਸੰਘਰਸ਼ੀ ਜੀਵਨਾਂ ਦੀ ਯਾਦ ਨੂੰ ਸੰਭਾਲਦੇ ਹੋਏ, ਪਹਿਲਾਂ ਉਨ•ਾਂ ਬਾਰੇ ਆਪ ਲੋੜੀਂਦੀ ਜਾਣਕਾਰੀ ਹਾਸਿਲ ਕਰੀਏ ਅਤੇ ਫਿਰ ਇਸ ਨੂੰ ਕੌਮੀ ਪੱਧਰ ‘ਤੇ ਦੁਨੀਆਂ ਵਿਚ ਨਸ਼ਰ ਕਰੀਏ। ਨਿਰਸੰਦੇਹ ਸਾਡੇ ਇਸ ਕਰਮ ਸਦਕਾ ਸਾਡਾ ਸ਼ੁਮਾਰ ਦੁਨੀਆਂ ਦੀਆਂ ਸਵੈਮਾਨੀ ਕੌਮਾਂ ਵਿਚ ਹੋ ਸਕੇਗਾ। ਅੱਜ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ, ਸਾਹਿਤ ਤੇ ਸਭਿਆਚਾਰ ਨੂੰ ਸੰਭਾਲਣ ਤੇ ਪ੍ਰਸਾਰਣ ਦਾ ਮਸਲਾ ਪੰਜਾਬ ਦਾ ਸਿਰਫ ਧੁੱਖਦਾ ਮਸਲਾ ਹੀ ਨਹੀਂ, ਸਗੋਂ ਇਹ ਭਖਦਾ ਮਸਲਾ ਬਣ ਚੁਕਾ ਹੈ, ਜਿਸ ਵੱਲ ਸਮੁੱਚੀ ਪੰਜਾਬੀਅਤ ਤੇ ਖਾਸ ਕਰਕੇ ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਤੇ ਸੰਸਥਾਵਾਂ ਵਲੋਂ ਪਹਿਲ ਦੇ ਅਧਾਰ ‘ਤੇ ਧਿਆਨ ਦੇਣ ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੁਣ ਸਮੇਂ ਦੀ ਮੰਗ ਬਣ ਚੁਕੀ ਹੈ।
ਗੌਰਤਲਬ ਹੈ ਕਿ ਅਸੀਂ ਹੁਣ ਗਲੋਬਲ ਤੇ ਦੁਨਿਆਵੀ ਪ੍ਰਭਾਵਾਂ ਦੇ ਮੱਦੇਨਜ਼ਰ ਆਪਣੇ ਸਮਿਆਂ ਦੇ ਹਾਣੀ ਜ਼ਰੂਰ ਬਣੀਏ। ਇਸ ਵਾਸਤੇ ਅਸੀਂ ਬੇਸ਼ੱਕ ਸੱਤ ਸਮੁੰਦਰਾਂ ਦੇ ਤਾਰੂ ਤੇ ਸੱਤ ਅਕਾਸ਼ਾਂ ਦੇ ਉਡਾਰੂ ਬਣ ਕੇ ਨਵੀਂ ਤਹਿਜ਼ੀਬ ਦੀਆਂ ਨਵੀਆਂ ਫ਼ਿਜ਼ਾਵਾਂ ਤੇ ਬਹਾਰਾਂ ਮਾਣੀਏ; ਪਰ ਇਸ ਦੇ ਨਾਲ ਹੀ ਅਸੀਂ ਆਪਣੇ ਸਮਾਜ ਦੀਆਂ ਅਧਿਆਤਮਿਕ, ਸਦਾਚਾਰਿਕ ਤੇ ਨੈਤਿਕ ਕਦਰਾਂ–ਕੀਮਤਾਂ ਨੂੰ ਬਰਕਰਾਰ ਰੱਖੀਏ। ਇਸ ਲਈ ਅੱਜ ਲੋੜ ਹੈ ਕਿ ਸਾਡੇ ਸਮਾਜ ਦੇ ‘ਵੈਲਿਯੂ ਸਿਸਟਮ’ ਭਾਵ ਕਦਰਾਂ–ਕੀਮਤਾਂ ਅਨੁਸਾਰ ‘ਪ੍ਰੇਮ ਦੇ ਢਾਈ ਅੱਖਰ’ ਵਾਲੀ ਪ੍ਰਾਚੀਨ ਪ੍ਰੰਪਰਾ ਤੇ ਮਰਿਆਦਾ ਕਾਇਮ ਰੱਖੀ ਜਾਵੇ। ਖੈਰ! ਮੁੱਕਦੀ ਗੱਲ ਕਿ ਅਸੀਂ ਬੇਸ਼ੱਕ ਅਸੀਂ ਭਾਵੇਂ ਹੋਰ ਕਿੰਨਾ ਕੁੱਝ ਛੱਡ ਦੇਈਏ, ਪਰ ਦੇਸ਼ ਪ੍ਰੇਮ, ਭਰਾਤਰੀ ਭਾਵ ਤੇ ਸਦਾਚਾਰੀ ਆਚਰਣ ਕਿਸੇ ਕੀਮਤ ‘ਤੇ ਵੀ ਨਾ ਛੱਡੀਏ।
ਮੇਰੇ ਖਿਆਲ ਅਨੁਸਾਰ ਲੰਮੀ–ਚੌੜੀ ਫ਼ਿਲਾਸਫ਼ੀ ਵਿਚ ਨਾ ਪੈਂਦੇ ਹੋਏ, ਪੰਜਾਬ ਦੇ ਸਮੁੱਚੇ ਸਭਿਆਚਾਰ ਦੀ ਵਿਆਖਿਆ ਦੋ ਲਾਈਨਾਂ ਵਿਚ ਹੀ ਕੀਤੀ ਜਾ ਸਕਦੀ ਹੈ। ਉਹ ਇਹ ਕਿ ਸਦੀਆਂ ਤੋਂ ਸਾਡੇ ਸਭਿਆਚਾਰ ਦਾ ਮੂਲ ਅਧਾਰ ”ਵੱਡਿਆਂ ਦਾ ਸਤਿਕਾਰ, ਭੈਣ–ਭਾਈ ਨੂੰ ਸਤਿ ਸ੍ਰੀ ਅਕਾਲ ਤੇ ਬੱਚਿਆਂ ਨੂੰ ਪਿਆਰ” ਰਿਹਾ ਹੈ। ਇਸ ਵਾਸਤੇ ਜੇ ਅਸੀਂ ਆਪਣੀ ਸਭਿਆਚਾਰਿਕ ਨੀਤੀ ਤੇ ਵਿਦਿਅਕ ਪ੍ਰਣਾਲੀ ਵਿਚ ਇਹ ਦੋ ਸਤਰਾਂ ਦੇ ‘ਬੀਜ ਮੰਤਰ’ ਦੀ ਹੀ ਬਹਾਲੀ ਤੇ ਬਕਾਇਮੀ ਕਰ ਦੇਈਏ ਤਾਂ ਵੀ ਸਾਡੀ ਸਾਰੀ ਉਖੜੀ-ਬਿਖੜੀ ਸਭਿਆਚਾਰਿਕ ਨੀਤੀ ਸੱਚਮੁਚ ਹੀ ਇਕ ਵਾਰ ਫਿਰ ਤੋਂ ਥਾਂ–ਸਿਰ ਆ ਸਕਦੀ ਹੈ। ਬਹਿਰਹਾਲ! ਇਸ ਵਾਸਤੇ ਅੱਜ ਲੋੜ ਹੈ ਕਿ ਅਸੀਂ ਪਹਿਲਾਂ ਤਾਂ ਸਾਡੇ ਸਮਿਆਂ ਤੋਂ ਚੱਲੇ ਆ ਰਹੇ, ਪਿਆਰ ਦੇ ਇਸ ਸਮਾਜਿਕ ਮੰਤਰ ਨੂੰ ਆਪ ਨਾ ਭੁੱਲੀਏ ਅਤੇ ਫਿਰ ਇਸ ਗੁਰ–ਟੋਟਕੇ ਨੂੰ ਅੱਗੇ ਆਪਣੇ ਬੱਚਿਆਂ ਨੂੰ ਦ੍ਰਿੜ• ਕਰਵਾਈਏ। ਇਸ ਸੰਦਰਭ ਵਿਚ ਉਦੋਂ ਹੀ ਸਾਡਾ ਜੀਵਨ ਸਾਰਥਕ ਮੰਨਿਆ ਜਾਵੇਗਾ ਕਿ ਜਦੋਂ ਅਸੀਂ ਖ਼ੁਦ ਆਪਣੇ ਵਡੇਰਿਆਂ ਅਤੇ ਆਪਣੇ ਬੱਚਿਆਂ ਦੇ ਵਿਚਕਾਰ ਲਿੰਕ ਪੀੜ•ੀ ਹੋਣ ਦੇ ਨਾਤੇ ਆਪਣੇ ਮਹਾਨ ਪੁਰਖ਼ਿਆਂ ਦੇ ਜੀਵਨਾਂ ਤੋਂ ਮਿਲੇ ਮਾਰਗ-ਦਰਸ਼ਨ ਨੂੰ ਆਪਣੇ ਭਵਿੱਖ ਦੇ ਸੂਤਰਧਾਰ ਬੱਚਿਆਂ ਦੀ ਪੀੜ•ੀ ਤੱਕ ਪਹੁੰਚਾ ਸਕਾਂਗੇ।
ਇਥੇ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅੱਜ ਦੁਨੀਆਂ ਬੜੀ ਸ਼ਿੱਦਤ ਨਾਲ ਸਾਡੇ ਬਾਰੇ ਬਹੁਤ ਕੁਝ ਜਾਨਣ ਲਈ ਬੇਕਰਾਰ ਤੇ ਤਲਬਗਾਰ ਹੈ। ਜੇ ਸਰਕਾਰ ਇਸ ਵਾਸਤੇ ਆਪਣੇ ਕੌਮੀ ਸਪੂਤਾਂ ਪ੍ਰਤੀ ਬਣਦਾ ਆਪਣਾ ਇਹ ਫਰਜ਼ ਅਵੱਲ ਨਿਭਾ ਦੇਵੇ ਤਾਂ ਸਰਕਾਰ ਵਲੋਂ ਕੌਮੀ ਕਲਿਆਣ ਹਿੱਤ ਇਹ ਇਕ ਵੱਡਾ ਕਾਰਨਾਮਾ ਸਿੱਧ ਹੋਵੇਗਾ। ਜ਼ਾਹਿਰ ਹੈ ਕਿ ਸਾਡੀ ਕੌਮ ਦੇ ਅਮਰ ਸ਼ਹੀਦਾਂ ਤੇ ਕੌਮੀ ਸਪੂਤਾਂ ਦੀ ਦੇਣ ਨੂੰ ਇਸ ਤਰ•ਾਂ ਦੁਨੀਆਂ ਵਿਚ ਉਜਾਗਰ ਕਰਨ ਨਾਲ ਕੋਈ ਵੀ ਸਰਕਾਰ ਪ੍ਰਸਿਧੀ ਨੂੰ ਪ੍ਰਾਪਤ ਹੋ ਕੇ ਇਤਿਹਾਸ ਵਿਚ ਅਮਰਤਾ ਨੂੰ ਪਹੁੰਚ ਸਕਦੀ ਹੈ। ਇਸ ਪ੍ਰਸੰਗ ਵਿਚ ਸਮਝਣ ਦੀ ਲੋੜ ਹੈ ਕਿ ਜੇ ਸਰਕਾਰ ਇਨ•ਾਂ ਕੌਮੀ ਮੁੱਦਿਆਂ ਤੋਂ ਥਿੜਕਦੀ ਹੈ ਤਾਂ ਸਿਆਸੀ ਪੱਧਰ ਤੇ ਇਲੈਕਸ਼ਨਾਂ ਦੀਆਂ ਜੰਗਾਂ ਜਿੱਤ ਕੇ ਵੀ ਹਾਰੀ ਸਮਝੀ ਜਾ ਸਕਦੀ ਹੈ। ਉਧਰ ਦੂਜੇ ਪਾਸੇ ਜੇ ਸਰਕਾਰ ਪੰਜਾਬ ਦੀ ਅਧਿਆਤਮਕ ਤੇ ਸੱਭਿਆਚਾਰਿਕ ਵਿਰਾਸਤ ਨੂੰ ਸੰਭਾਲ ਲੈਂਦੀ ਹੈ ਤਾਂ ਕਿਸੇ ਸੂਰਤ ਵਿਚ ਸਿਆਸੀ ਲੜਾਈ ਹਾਰਨ ਦੇ ਬਾਵਜੂਦ ਵੀ ਇਹ ਸਰਕਾਰ ਦੀ ਇਕ ਚਿਰ–ਸਥਾਈ ਕਾਇਮ ਰਹਿਣ ਵਾਲੀ ਕੌਮੀ ਦੇਣ ਨੂੰ ਇਤਿਹਾਸ ਇਕ ਵੱਡੀ ਜਿੱਤ ਦੇ ਰੂਪ ਵਿਚ ਅੰਕਿਤ ਕਰੇਗਾ।
ਸ਼ਾਲਾ! ਇਸ ਵਾਸਤੇ ਹੁਣ ਅਸੀਂ ਅਜ਼ਾਦ ਕੌਮਾਂ ਵਾਂਗੂੰ ਕੌਮੀ ਪੱਧਰ ‘ਤੇ ਘੱਟੋ–ਘੱਟ ਆਪਣੀ ਸਭਿਅਤਾ, ਸੰਸਕ੍ਰਿਤੀ ਤੇ ਸਭਿਆਚਾਰ ਦੀ ਪ੍ਰਤੀਕ ਹੈਰੀਟੇਜ ਤੇ ਕਲਚਰ ਦੀ ਕੋਈ ਨਿੱਗਰ ਨੀਤੀ ਬਣਾਈਏ। ਇਸ ਵਾਸਤੇ ਇਸ ਅਹਿਮ ਕੌਮੀ ਮੁੱਦੇ ‘ਤੇ ਕੁਝ ਕੁ ਲੋੜੀਂਦੀ ਸੰਜੀਦਗੀ ਨਾਲ ਵਿਚਾਰ ਕਰਨ ਅਤੇ ਉਸ ਤੋਂ ਵੱਧ ਸਮੁੱਚੇ ਤੌਰ ‘ਤੇ ਸਾਡੇ ਸਭ ਵਲੋਂ ਜੰਗੀ ਪੱਧਰ ‘ਤੇ ਸੰਗਰਾਮ ਵਿੱਢਣ ਦੀ ਲੋੜ ਹੈ। ਮੁੱਕਦੀ ਗੱਲ! ਜੇ ਅਸੀਂ ਆਪਣੀ ਹੈਰੀਟੇਜ ਤੇ ਕਲਚਰਲ ਪਾਲਿਸੀ ਵਿਚ ਪੰਜਾਬ, ਪੰਜਾਬੀਅਤ, ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਦੇ ਸਵੈਮਾਣ, ਵਿਕਾਸ ਤੇ ਖੁਸ਼ਹਾਲੀ ਜਿਹੇ ਮੁੱਖ ਉਦੇਸ਼ਾਂ ਤੇ ਮੰਤਵਾਂ ਨੂੰ ਸ਼ਾਮਲ ਕਰਕੇ ਪੂਰੀ ਨਿਸ਼ਠਾ ਤੇ ਦ੍ਰਿੜ•ਤਾ ਨਾਲ ‘ਸ਼ਹੀਦੀ ਪਹਿਰਾ’ ਦੇ ਦਿੰਦੇ ਹਾਂ ਤਾਂ ਸਾਡੇ ਸੋਹਣੇ ਪੰਜਾਬ ਤੇ ਪੰਜਾਬੀਆਂ ਨੂੰ ਰੱਬ ਦੀਆਂ ਸੱਤੋਂ ਹੀ ਖੈਰਾਂ ਹਨ। ਰੱਬ ਰਾਖਾ।
test