ਇਕਬਾਲ ਸਿੰਘ ਲਾਲਪੁਰ
ਸ਼ਹੀਦਾਂ ਦੇ ਸਰਤਾਜ ਸਰਦਾਰ ਭਗਤ ਸਿੰਘ ਨੇ ਭਾਰਤ ਦੇਸ਼ ਦੇ ਮਾਨ ਸਨਮਾਨ ਦੀ ਰੱਖਿਆ ਲਈ ਫਾਂਸੀ ਨੂੰ ਚੁੰਮਿਆ ਸੀ । ਕੇਵਲ ਤੇਈ ਸਾਲ ਦੇ ਕਰੀਬ ਉਮਰ ਭੋਗਣ ਵਾਲੇ ਨੌਜਵਾਨ ਕ੍ਰਾਂਤੀਕਾਰੀ ਦਾ ਮੰਨਣਾ ਸੀ ,ਕਿ ਭਾਂਵੇ ਉਹ ਲਾਲਾ ਲਾਜਪਤ ਰਾਏ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਸੀ ,ਪਰ ਕਿਸੇ ਨੂੰ ਅਧਿਕਾਰ ਨਹੀਂ ਕਿ ,ਇੱਕ ਭਾਰਤੀ ਬਜ਼ੁਰਗ ਨੂੰ ਬੇਇੱਜ਼ਤ ਕਰੇ ਤੇ ਕੁੱਟ ਮਾਰ ਕਰੇ । ਸ਼ਹੀਦੇ ਆਜਮ ਆਪ ਹੀ ਲਿਖਦੇ ਹਨ ਕਿ ਉਹ ਰੋਮੇਨਿਟਕ ਕਾਤਲ ਨਹੀਂ ਹੈ , ਹਥਿਆਰ ਆਖਰੀ ਵਸੀਲਾ ਹੈ !
ਸਰਦਾਰ ਭਗਤ ਸਿੰਘ ਅਸੂਲਾਂ ਦਾ ਪੱਕਾ ਤੇ ਸਾਥੀਆਂ ਲਈ ਸਬ ਕੁਝ ਕੁਰਬਾਨ ਕਰਨ ਵਾਲਾ ਸੀ । ਭਾਰਤ ਨੌਜਵਾਨ ਸਭਾ ਰਾਹੀਂ ਉਹ ਦੇਸ਼ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਚਾਹੁੰਦਾ ਸੀ ।
ਭਾਰਤੀ ਮਹਾ ਦੀਪ ਦਾ ਹਰ ਨੌਜਵਾਨ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਹੈ । ਇਸ ਗੱਲ ਦਾ ਫਾਇਦਾ ਕਈ ਵਿਅਕਤੀ ਤੇ ਸੰਸਥਾਂਵਾਂ ਕਰਨ ਦਾ ਯਤਨ ਕਰਦੀਆਂ ਆ ਰਹੀਆਂ ਹਨ । ਫਿਲਮਾਂ ਬਣਾਉਣ ਵਾਲਿਆਂ ਨੇ ਭਗਤ ਸਿੰਘ ਦੇ ਨਾਂ ਤੇ ਬਹੁਤ ਕਮਾਈ ਕੀਤੀ ਹੈ । ਉਸ ਦੀ ਪਗੜੀ ਤੇ ਹੇਟ ਵੀ ਖੂਬ ਪ੍ਰਚਲਿਤ ਹੋਇਆ ਹੈ । ਬਸੰਤੀ ਰੰਗ ਦੀ ਪਗੜੀ ਇੱਕ ਵਿਲੱਖਣ ਸੋਚ ਦਾ ਪ੍ਰਤੀਕ ਹੈ ।
ਪਰ ਪਿਛਲੇ ਕਰੀਬ ਚੌਦਾਂ ਸਾਲ ਵਿੱਚ ਕੁਝ ਰਾਜਨੀਤਿਕ ਲੋਕਾਂ ਨੇ ਖਟਕੜ ਕਲਾਂ ਪੁੱਜ ਕੇ , ਉਸ ਪਵਿੱਤਰ ਮਿੱਟੀ ਦੀ ਸੋੰਹ ਖਾਣ ਦਾ ਡਰਾਮਾ ਕਰ ਨੋਜਵਾਨਾਂ ਨੂੰ ਭਰਮਾਇਆ ਹੈ । ਜੋ ਵਿਅਕਤੀ ਨੋਕਰੀ ਵਿੱਚ ਸਰਕਾਰ ਦਾ ਵਫ਼ਾਦਾਰ ਨਹੀਂ ਰਿਹਾ ਤੇ ਉੱਥੋਂ ਦੇ ਗੁਪਤ ਕਾਗਜ ਖਿਸਕਾ ਕੇ ਜਨਤਕ ਕਰਨ ਨਾਲ ਖੁਦ ਨੂੰ ,ਇਮਾਨਦਾਰੀ ਤੇ ਬਦਲਾਉ ਦਾ ਮਸਕਟ ਪਾ ,ਭਗਤ ਸਿੰਘ ਵਰਗੇ ਮਹਾਨ ਵਿਅਕਤੀ ,ਦੇ ਜੀਵਨ ਦਾ ਵੀ ਮੁੱਲ ਵੱਟਣਾ ਸ਼ੁਰੂ ਕਰ ਦਿੱਤਾ ।
ਕੁਦਰਤ ਬੜੀ ਸ਼ਕਤੀ ਸ਼ਾਲੀ ਹੈ ,ਝੂਠ ਦੀ ਦੁਕਾਨ ਜਲਦੀ ਨੰਗੀ ਹੋ ਜਾਂਦੀ ਹੈ । ਅੱਜ ਉਹ ਵਿਅਕਤੀ ਭ੍ਰਿਸ਼ਟ ਚਾਰ ਵਿੱਚ ਲਿਪਤ ਲੋਕਾਂ ਦੇ ਸਾਹਮਣੇ ਹੈ ।
ਚੌਰ ਸਮਾਂ ਪਾ ਕੇ ਫੜੇ ਜਾਂਦੇ ਹਨ , ਫੜੇ ਗਏ ਹਨ ਤੇ ਫੜੇ ਜਾਂਦੇ ਰਹਿਣਗੇ ,ਪਰ ਮੇਰੀ ਚਿੰਤਾ ਸ਼ਹੀਦੇ ਆਜਮ ਦਾ ਨਾਂ , ਉਸਦੀ ਪਗੜੀ ਤੇ ਪਵਿਤਰ ਬਸੰਤੀ ਰੰਗ ਦੀ ਹੈ , ਜਿਸਨੂੰ ਬੇਅਸੂਲੇ ਸਵਾਰਥੀ ਬਦਨਾਮ ਕਰ ਰਹੇ ਹਨ । ਮੇਰੀ ਇਨਾ ਨੂੰ ਨਸੀਹਤ ਹੈ ਕਿ ਪਹਿਲਾਂ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਤੇ ਉਸਦੇ ਆਦਰਸ਼ ਜੀਵਨ ਦੀ ਝਲਕ ਤੁਹਾਡੇ ਕਿਰਦਾਰ ਵਿੱਚੋਂ ਪ੍ਰਗਟ ਹੋਵੈ ਤਾਂ ਉਸ ਵਰਗੇ ਬਸਤਰ ਧਾਰਨ ਕਰੋ ।
ਸੱਚ ਦੇ ਪੁਜਾਰੀ ਦੇ ਨਾਂ ਵਰਤਣ ਵਾਲਿਉ ਮੰਨੋ ਕਿ ਤੁਸੀਂ ਭ੍ਰਿਸ਼ਟਾਚਾਰ ਕੀਤਾ ਹੈ ਤੇ ਰਾਜਨੀਤੀ ਤੋਂ ਪਿੱਛੇ ਹਟੋ ।
ਭ੍ਰਿਸ਼ਟਾਚਾਰ ਤੇ ਸ਼੍ਰੀ ਮਤੀ ਇੰਦਰਾ ਗਾਂਧੀ ਦੀ ਅਮਰਜੈੰਸੀ ਦੋ ਅਲੱਗ ਅਲੱਗ ਵਿਸ਼ੇ ਹਨ , ਲੋਕ ਬੜੇ ਸਿਆਣੇ ਹਨ ਝੂਠ ਤੇ ਸੱਚ ਦਾ ਫਰਕ ਸਮਝਦੇ ਹਨ ।
ਝੂਠਿਆਂ ਤੇ ਭ੍ਰਿਸ਼ਟਾਚਾਰੀਆਂ ਦੇ ਘਰ ਤੇ ਦਫਤਰ ਸ਼ਹੀਦੇ ਆਜਮ ਦੀ ਫੋਟੋ ਤੇ ਸ਼ਰੀਰ ਤੇ ਬਸੰਤੀ ਰੰਗ ਦੀ ਪਗੜੀ ਸ਼ੋਭਾ ਨਹੀ ਦਿੰਦੀ , ਜਿਸ ਨੂੰ ਤੁਰੰਤ ਲਾਹ ਦੇਣਾ ਚਾਹੀਦਾ ਹੈ ।
test