ਇਕਬਾਲ ਸਿੰਘ ਲਾਲਪੁਰਾ
1947 ਤੋਂ ਦੇਸ਼ ਦੀ ਆਜ਼ਾਦੀ ਤੋਂ ਵਾਦ ਉਂਨਾਂ ਆਗੁਆਂ ਦੇ ਹੱਥ ਰਾਜ-ਸੱਤਾ। ਆ ਗਈ ਜਿਨਾ ਨੇ ਆਜ਼ਾਦੀ ਦੀ ਜਦੋ ਜਿਹਦ ਵਿੱਚ ਹਿੱਸਾ ਲਿਆ !! ਆਜ਼ਾਦੀ ਦੇ ਅਸਲੀ ਨਾਇਕ ਕੋਣ ਸਨ ? ਇਸ ਵਾਰੇ ਵਿਵਾਦ ਬਣਿਆ ਰਹੇਗਾ , ਪਰ ਇਹ ਸੱਚ ਹੈ ਕਿ ਅਜ਼ਾਦੀ ਤੋਂ ਵਾਦ ਵਚੇ ਆਗੂਆਂ ਕੋਲ ਪ੍ਰਸ਼ਾਸ਼ਨਿਕ ਤਜਰਬਾ ਨਹੀਂ ਸੀ !!
ਜਵਾਹਰ ਲਾਲ ਨੇਹਰੂ ਜੀ ਨੇ ਆਪਣੀ ਸਵੈ ਜਿਵਨੀ ਵਿੱਚ ਲਿਖਿਆ ਹੈ ਕਿ ਦੇਸ਼ ਦੀ ਸਭ ਤੋਂ ਭੈੜੀ ਸੰਸ਼ਥਾ ਬਉਰੋਕਰੇਸ਼ੀ ਹੈ ਤੇ ਉਹ ਇਸ ਨੂੰ ਬੰਦ ਕਰਨਗੇ !! ਪਰ ਇਹ ਅੱਜ ਵੀ ਦਾੜੀ ਨਾਲ਼ੋਂ ਮੁੱਛਾਂ ਲੰਬੀਆਂ !! ਲੋਕ ਸਭਾ ਦੇ 543 ਮੈਂਬਰਾਂ ਨਾਲ਼ੋਂ 10 ਗੁਣਾ ਤੋਂ ਜ਼ਿਆਦਾ ਹਨ ਆਈ ਏ ਐਸ ਭਾਰਤ ਦੇ ਕੁਲ ਜਿਲਿਆਂ ਨਾਲ਼ੋਂ ਦਸ ਗੁਣਾ !! ਬਾਕੀ ਹੋਰ ਆਈ ਪੀ ਐਸ ਤੇ ਦੂਜਿਆਂ ਦੀ ਵੱਡੀ ਗਿਣਤੀ ਹੈ !! ਕੀ ਇਸਦੀ ਇਸ ਸੰਖਿਆ ਵਿੱਚ ਲੋੜ ਹੈ ?
ਅਗਲੀ ਗੱਲ ਆਖਰੀ ਇਨਸਾਫ਼ ਦੀ ਆਸ ਵਾਲ਼ਿਆਂ ਅਦਾਲਤਾਂ ,ਵੀ ਭਾਈ ਭਤੀਜਾ ਵਾਦ ,uncle ਜੱਜ ਤੇ ਭਰਿਸ਼ਟ ਜੱਜਾਂ ਵਾਰੇ ਵਕੀਲਾਂ ਦੀ ਵਾਰ ਵਿੱਚ ਚਰਚਾਵਾਂ ਕੇਵਲ ਆਮ ਆਦਮੀ ਦੇ ਮਨੋਬਲ ਨੂੰ ਸੱਟ ਨਹੀਂ ਮਾਰ ਰਹਿਆਂ ,ਬਲਕਿ ਉਸ ਨੂੰ ਇਨਸਾਫ਼ ਮੁੱਲ ਖਰੀਦਣ ਜਾਂ ਬਾਗ਼ੀ ਹੋਣ ਵੱਲ ਧੱਕ ਰਹੀਆਂ ਹਨ !!
ਸਭ ਤੋਂ ਵੱਡੀ ਸਮੱਸਿਆ ਇਹ ਅਧਿਕਾਰੀ ਤੇ ਜੱਜ ਰਿਟਾਇਰ ਹੀ ਨਹੀਂ ਹੋਣਾ ਚਾਹੁੰਦੇ , ਨੋਕਰੀ ਤੋਂ ਵਾਦ ਕਮਿਸ਼ਨ ਤੇ ਬੋਰਡਾਂ ਦੇ ਮੈਂਬਰਾਂ ਬਨਣ ਲਈ ਨੋਕਰੀ ਵਿੱਚ ਤਾਕਤਵਰ ਰਾਜਸੀ ਸ਼ਕਤੀ ਦੇ ਤਲਬੇ ਚੱਟਦੇ ,ਉਂਨਾਂ ਦੇ ਹਰ ਜਾਇਜ਼ ਤੇ ਨਾਜਾਇਜ਼ ਕੰਮ ਕਰਨ ਲਈ ਉਤਾਵਲੇ ਰਹਿੰਦੇ ਹਨ !! ਸੱਚ ਦਾ ਸੂਰਜ ਛੁਪ ਗਿਆ ਲਗਦਾ ਹੈ , ਜਿਹੜੀ ਗੱਲ ਬਾਬਾ ਨਾਨਕ ਨੇ ਕੀਤੀ ਸੀ ਉਹ ਕੇਵਲ ਗ੍ਰੰਥਾਂ ਦਾ ਸ਼ਿੰਗਾਰ ਹੀ ਰਿਹ ਗਈ !!
ਹੁਣ ਇਸ ਤੋਂ ਵੀ ਅੱਗੇ ਨੋਕਰੀ ਖਤਮ ਹੋਣ ਤੌ ਪਹਿਲਾ ਹੀ ਰਾਜਨੀਤੀ ਵਿੱਚ ਸਰਗਰਮ ਹੋ ਚੋਣਾਂ ਲੜ ਐਮ ਐਲ ਏ ਤੇ ਐਮ ਪੀ ਬਣ ਕੇ ਸਮਾਜ ਸੇਵਾ ਤੋਂ ਰਾਜਨੀਤੀ ਦਾ ਰਾਹ ਬੰਦ ਕਰ ਰਹੇ ਹਨ !! ਇਹ ਹੀ ਨਹੀਂ ਹੁਣ ਤਾਂ ਲੋਕਾਂ ਨੂੰ ਭਰਮਾਉਣ ਲਈ ਗਵੀਏ , ਨਚਇਏ। , ਕਲਾਕਾਰ ਤੇ ਖਿਲਾੜੀਆਂ ਨੂੰ ਰਾਜਨੀਤੀ ਵਿੱਚ ਧੱਕਿਆ ਜਾ ਰਿਹਾ ਹੈ !! ਇਹ ਉਨਾ ਦਾ ਮੈਦਾਨ ਨਹੀਂ ,ਜਿੱਥੇ ਕੁਝ ਕਰ ਸਕਦੇ ਹਨ ਉੱਥੋਂ ਬਾਹਰ !!
ਰਾਜਨੀਤੀ ਸਮਾਜ ਸੇਵਾ ਨਹੀਂ ਪਰਿਵਾਰਕ ਕਾਰੋਵਾਰ ਬਣ ਚੁੱਕਾ ਹੈ ਪਰ ਇਸ ਸਾਰੇ ਸਿਆਪੇ ਲਈ ਜ਼ੁੰਮੇਵਾਰ ਕੋਣ ਹੈ ?
ਦੇਸ਼ ਦਾ ਨਾਗਰਿਕ ਮਾਲਕ ਹੈ ਜੋ ਵਿਧਾਨ ਸਭਾ ਤੇ ਲੋਕ ਸਭਾ ਲਈ ਆਪਣਾ ਮੁਖ਼ਤਿਆਰ ਖ਼ਾਸ ਜਾ ਅਟਾਰਨੀ ਚੁਣਦਾ ਹੈ !! ਸਵੇਰੇ ਉਠਦੇ ਸਾਰ ਇੰਨਾਂ ਮੁਖਤਿਆਰਾਂ ਦੇ ਸਰ੍ਹਾਣੇ ਤਨਖ਼ਾਹ ਰੂਪ ਦਸ ਹਜ਼ਾਰ ਦੀ ਗਠੀ ਦਿੰਦਾ ਹੈ , ਗੱਡੀ ਡਰਾਇਵਰ , ਗਨਮੈਨ , ਦਫਤਰ , ਦਫ਼ਤਰੀ ਅਮਲਾ , ਭੱਤੇ , ਸਹਾਲੁਤਾ ਹੀ ਨਹੀਂ ਉਮਰ ਭਰ ਪੈਨਸ਼ਨ ਦਾ ਇੰਤਜਾਮ ਵੀ ਕਰਦਾ ਹੈ !!
ਇਹ ਮੁਖ਼ਤਿਆਰ ਮਾਲਕ ਦੇ ਖ਼ਰਚੇ ਭਾਵ ਵੋਟਰ ਦੇ ਖ਼ਰਚੇ ਤੇ ਸਰਕਾਰੀ ਨੋਕਰ ਰੱਖਦੇ ਹਨ ! ਬਦਕਿਸਮਤੀ ਨਾਲ ਮੁਖਿਤਿਆਰ ਤੇ ਨੋਕਰ ਮਿਲ ਮਾਲਕ ਦਾ ਘਰ ਹੀ ਲੁੱਟ ਰਹੇ ਹਨ , ਤੇ ਗ਼ੈਰ ਕਾਨੂੰਨੀ ਕਾਰੋਬਾਰ ਰਾਹੀਂ ਅਮੀਰ ਬਣ ਰਹੇ ਹਨ !!
ਮਾਲਕ ਦੇ ਕੋਲ ਤਾਂ ,ਪਿੰਡ ਪੰਚਾਇਤ ਦਾ ਮੈਂਬਰ ਜਾ ਸ਼ਹਿਰ ਦਾ ਕੌਨਸਲਰ ਚੁਨਣ ਦੀ ਸ਼ਕਤੀ ਵੀ ਨਹੀਂ , ਵਾਰਡ ਬੰਦੀ ਜਾਂ ਰਜਿਰਵੇਸ਼ਨ ਰਾਹੀਂ ਰਾਜਸੀ ਲੋਕਾਂ ਨੇ ,ਰਾਹ ਰੋਕ ਇੰਨਾਂ ਸੰਸ਼ਥਾਵਾ ਨੂੰ ਬੇਅਸਰ, ਮੰਗਤੇ, ਭਰਿਸ਼ਟ ਤੇ ਦਲਾਲ ਬਣਾ ਦਿੱਤਾ। ਹੈ ? ਸਸਤੀ ਤੇ ਮਿਆਰੀ ਵਿੱਦਿਆ ਤੇ ਡਾਕਟਰੀ ਸਹੂਲਤਾਂ ਤਾਂ ਕੋਹਾਂ ਦੂਰ ਹਨ !!
ਮਾਲਕ ਲਈ ਖੇਤੀ , ਬਿਓਪਾਰ ਤੇ ਨੋਕਰੀ ਦੇ ਸਾਧਨ ਬਿਲਕੁਲ ਖਤਮ ਜਾ ਸੁੱਕ ਗਏ ਹਨ ! ਕਿਸਾਨ .ਬਉਪਾਰੀ ਤੇ ਬੇਰੁਜ਼ਗਾਰ ਖ਼ੁਦਕੁਸ਼ੀ ਰਾਹੀਂ ਜੀਵਨ ਖਤਮ ਕਰਨ ਰਾਹੀਂ ਦੁੱਖਾਂ ਤੋਂ ਮੁਕਤੀ ਸਮਝਦੇ ਹਨ !!
ਸਾਇੰਸ , ਟਕਨੋਲਜੀ ਤੇ ਡਾਕਟਰੀ ਖੇਤਰ ਜਾਂ ਕਾਲਜ .ਯੁਨੀਵਰਸਟੀਆਂ ਖੋਜ ਤੇ ਸੇਵਾ ਦੀ ਥਾਂ ਕਮਾਈ ਦਾ ਸਾਧਨ ਬਣ ਗਏ ਹਨ ! ਨੋਜਵਾਨ ਦੇਸ਼ ਛੱਡ ਵਿਦੇਸ਼ ਭੱਜ ਰਹੇ ਹਨ ?
ਕੋਣ ਸਭ ਤੋਂ ਭਰਿਸ਼ਟ ਹੈ ਦੀ ਬਹਿਸ ਛੱਡ ਕੋਣ ਭਰਿਸ਼ਟ ਨਹੀਂ ਚਰਚਾ ਦਾ ਮੁੱਦਾ ਹੈ ?
ਇਸ ਬਿਮਾਰੀ ਦੀ ਗੰਭੀਰਤਾ ਤਾਂ ਬਹੁਤ ਹੈ ਪਰ ਹੱਲ ਕੇਵਲ ਮਾਲਕ ਵੋਟਰ ਕੋਲ ਹੈ ? ਆਪਣੇ ਮੁਖ਼ਤਿਆਰ ਸ਼ਰਾਬ , ਪੈਸੇ , ਜਾਤ , ਧਰਮ ਤੇ ਪਾਰਟੀ ਵੰਡ ਤੋ ਉਤੇ ਉਠ ਖੜਕਾ , ਟਣਕਾ , ਪਰਖ , ਪੜਤਾਲ ਤੇ ਦੂਰ ਅੰਦੇਸ਼ੀ ਨਾਲ ਚੁਣੇ ਤਾਂ ਇਹ ਸਮੱਸਿਆ ਪੰਜ ਸਾਲ ਵਿੱਚ ਹੀ ਖਤਮ ਹੋ ਸਕਦੀ ਹੈ !
test