Asian Games 2026: ਭਾਰਤੀ ਮਹਿਲਾ ਰਿਲੇਅ ਟੀਮ ਨੇ ਪਹਿਲਾ Gold Medal ਜਿੱਤਿਆ , Gulveer Singh ਨੇ ਰਚਿਆ ਇਤਿਹਾਸ
ਮਹਿਲਾ 4×400 ਮੀਟਰ ਰਿਲੇਅ ਵਿੱਚ ਕਿਰਨ, ਪੂਵੰਮਾ, ਪ੍ਰਾਚੀ ਤੇ ਵਿਥਿਆ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ; 4×100 ਮਿਕਸਡ ਤੇ ਪੁਰਸ਼ ਰਿਲੇਅ ’ਚ ਭਾਰਤ ਨੇ ਕਾਂਸੇ ਦੇ ਤਗ਼ਮੇ ਜਿੱਤੇ; ਗੁਲਵੀਰ ਨੇ 5000 ਮੀਟਰ ’ਚ ਕਾਂਸਾ ਜਿੱਤ ਕੇ ਤਗ਼ਮਿਆਂ ਦੀ ਹੈਟ੍ਰਿਕ ਕੀਤੀ; ਪੂਜਾ ਨੇ ਵੀ ਉੱਚੀ ਛਾਲ ਵਿੱਚ ਦੇਸ਼ ਦੀ ਝੋਲੀ ਕਾਂਸੇ ਦਾ ਤਗ਼ਮਾ ਪਾਇਆ
30 ਸਤੰਬਰ, 2026 – ਨਾਗੋਆ : ਏਸ਼ਿਆਈ ਖੇਡਾਂ ਦੇ ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਅੱਜ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨੇ ਅਤੇ ਚਾਰ ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤੇ। ਮਹਿਲਾ 4×400 ਮੀਟਰ ਰਿਲੇਅ ਵਿੱਚ ਭਾਰਤੀ ਟੀਮ ਨੇ ਇਨ੍ਹਾਂ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਰਤ ਨੂੰ ਪਹਿਲਾ ਸੋਨੇ ਦਾ ਤਗ਼ਮਾ ਜਿੱਤਵਾਇਆ ਹੈ। ਇਸ ਤੋਂ ਇਲਾਵਾ ਗੁਲਵੀਰ ਸਿੰਘ ਨੇ ਆਪਣਾ ਤੀਜਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਕਿਰਨ ਪਾਹਲ, ਪੂਵੰਮਾ ਮਾਚੇਤਿਰਾ, ਪ੍ਰਾਚੀ ਅਤੇ ਵਿਥਿਆ ਰਾਮਰਾਜ ਦੀ ਭਾਰਤੀ ਮਹਿਲਾ ਰਿਲੇਅ ਟੀਮ ਨੇ ਸ਼ਾਨਦਾਰ ਦੌੜ ਲਾਉਂਦਿਆਂ 3:29.69 ਮਿੰਟ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਬਹਿਰੀਨ ਨੇ ਦੂਜਾ ਅਤੇ ਚੀਨ ਨੇ ਤੀਜਾ ਸਥਾਨ ਮੱਲਿਆ। ਇਸ ਤੋਂ ਪਹਿਲਾਂ ਗੁਰਿੰਦਰਵੀਰ ਸਿੰਘ, ਅਨੀਮੇਸ਼ ਕੁਜੂਰ, ਸਨੇਹਾ ਸੱਤਿਆਨਾਰਾਇਣ ਅਤੇ ਹਰਿਤਾ ਭੱਦਰਾ ਦੀ ਮਿਕਸਡ ਰਿਲੇਅ ਟੀਮ ਨੇ 41.06 ਸੈਕਿੰਡ ਦੇ ਨਿੱਜੀ ਸਰਬੋਤਮ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ਵਿੱਚ ਚੀਨ ਨੇ ਸੋਨਾ ਅਤੇ ਥਾਈਲੈਂਡ ਨੇ ਚਾਂਦੀ ਜਿੱਤੀ।
ਦੂਜੇ ਪਾਸੇ ਭਾਰਤ ਦੇ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ 13 ਮਿੰਟ 32.75 ਸੈਕਿੰਡ ਦਾ ਸਮਾਂ ਕੱਢ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਉਹ 1500 ਅਤੇ 10000 ਮੀਟਰ ਦੌੜ ਵਿੱਚ ਵੀ ਚਾਂਦੀ ਦੇ ਤਗ਼ਮੇ ਜਿੱਤ ਚੁੱਕਾ ਹੈ। ਇਸ ਕਾਂਸੇ ਦੇ ਤਗ਼ਮੇ ਨਾਲ ਉਸ ਨੇ ਤਗ਼ਮਿਆਂ ਦੀ ਹੈਟ੍ਰਿਕ ਪੂਰੀ ਕਰ ਲਈ ਹੈ। ਉਹ ਲੈਵੀ ਪਿੰਟੋ, ਪੀ ਟੀ ਊਸ਼ਾ ਅਤੇ ਕੇ ਐੱਮ ਬੀਨਾਮੋਲ ਤੋਂ ਬਾਅਦ ਇੱਕੋ ਏਸ਼ਿਆਈ ਖੇਡਾਂ ਵਿੱਚ ਐਥਲੈਟਿਕਸ ’ਚ ਤਿੰਨ ਤਗ਼ਮੇ ਜਿੱਤਣ ਵਾਲਾ ਚੌਥਾ ਭਾਰਤੀ ਅਤੇ ਦੂਜਾ ਪੁਰਸ਼ ਐਥਲੀਟ ਬਣ ਗਿਆ ਹੈ। ਇਸੇ ਦੌਰਾਨ ਮਹਿਲਾ ਉੱਚੀ ਛਾਲ ਵਿੱਚ ਪੂਜਾ ਸਿੰਘ ਨੇ 1.84 ਮੀਟਰ ਦੀ ਛਾਲ ਮਾਰ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ।
ਦਿਨ ਦੇ ਆਖਰੀ ਟਰੈਕ ਮੁਕਾਬਲੇ ਵਿੱਚ ਧਰਮਵੀਰ ਚੌਧਰੀ, ਮਨੂ ਥੇਕੀਨਾਲਿਲ, ਜੈ ਕੁਮਾਰ ਅਤੇ ਵਿਸ਼ਾਲ ਥੇਨਾਰਾਸੂ ਦੀ 4×100 ਮੀਟਰ ਪੁਰਸ਼ ਰਿਲੇਅ ਟੀਮ ਨੇ ਤਿੰਨ ਮਿੰਟ 1.61 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਜਪਾਨ ਅਤੇ ਕਤਰ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ।
ਮਹਿਲਾ ਹੈਮਰ ਥਰੋਅ ਮੁਕਾਬਲੇ ਵਿੱਚ ਤਾਨੀਆ ਚੌਧਰੀ 65.35 ਮੀਟਰ ਨਾਲ ਚੌਥੇ ਅਤੇ ਅਨੁਸ਼ਕਾ ਯਾਦਵ 64.56 ਮੀਟਰ ਨਾਲ ਪੰਜਵੇਂ ਸਥਾਨ ’ਤੇ ਰਹੀ। ਪੁਰਸ਼ਾਂ ਦੇ ਪੋਲ ਵਾਲਟ ਵਿੱਚ ਦੇਵ ਕੁਮਾਰ ਮੀਨਾ ਨੇ 5.50 ਮੀਟਰ ਦੀ ਛਾਲ ਨਾਲ ਨਵਾਂ ਕੌਮੀ ਰਿਕਾਰਡ ਬਣਾਇਆ, ਪਰ ਉਹ ਸੱਤਵੇਂ ਸਥਾਨ ’ਤੇ ਰਿਹਾ।
Trap Shooting: ਨੀਰੂ ਢਾਂਡਾ ਨੇ Gold Medal ਜਿੱਤ ਕੇ 48 ਸਾਲਾਂ ਦਾ ਸੋਕਾ ਖ਼ਤਮ ਕੀਤਾ
ਮਹਿਲਾ ਵਿਅਕਤੀਗਤ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ; ਟੀਮ ਮੁਕਾਬਲੇ ਵਿੱਚ ਵੀ ਆਸ਼ਿਮਾ ਤੇ ਮਨੀਸ਼ਾ ਨਾਲ ਰਲ ਕੇ ਚਾਂਦੀ ਦਾ ਤਗ਼ਮਾ ਜਿੱਤਿਆ
ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਮਹਿਲਾ ਟਰੈਪ ਦਾ ਵਿਅਕਤੀਗਤ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਉਸ ਨੇ ਆਸ਼ਿਮਾ ਅਹਿਲਾਵਤ ਅਤੇ ਮਨੀਸ਼ਾ ਕੀਰ ਨਾਲ ਮਿਲ ਕੇ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਵੀ ਭਾਰਤ ਦੀ ਝੋਲੀ ਪਾਇਆ।
ਹਰਿਆਣਾ ਦੇ ਜੀਂਦ ਦੀ ਰਹਿਣ ਵਾਲੀ 26 ਸਾਲਾ ਨੀਰੂ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਹੈ। ਉਸ ਨੇ ਭਾਰੀ ਮੀਂਹ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 30 ’ਚੋਂ 28 ਸਟੀਕ ਨਿਸ਼ਾਨੇ ਲਾਏ। ਨੀਰੂ ਦੀ ਇਸ ਜਿੱਤ ਨਾਲ ਭਾਰਤ ਦਾ ਟਰੈਪ ਸ਼ੂਟਿੰਗ ਵਿੱਚ 48 ਸਾਲਾਂ ਦਾ ਸੋਕਾ ਵੀ ਖ਼ਤਮ ਹੋ ਗਿਆ। ਇਸ ਤੋਂ ਪਹਿਲਾਂ 1978 ਦੀਆਂ ਬੈਂਕਾਕ ਖੇਡਾਂ ਵਿੱਚ ਰਣਧੀਰ ਸਿੰਘ ਨੇ ਪੁਰਸ਼ਾਂ ਦੇ ਟਰੈਪ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ।
ਨੀਰੂ ਦੀ ਇਹ ਪ੍ਰਾਪਤੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਮੁਕਾਬਲੇ ਤੋਂ ਮਹਿਜ਼ 10 ਦਿਨ ਪਹਿਲਾਂ ਉਹ ਕਿਸੇ ਬਿਮਾਰੀ ਕਾਰਨ ਹਸਪਤਾਲ ਦਾਖਲ ਸੀ ਅਤੇ ਪੰਜ ਦਿਨ ਕੁਝ ਵੀ ਨਹੀਂ ਖਾ ਸਕੀ ਸੀ। ਉਸ ਦੇ ਕੋਚ ਮਾਨਸ਼ੇਰ ਸਿੰਘ ਨੇ ਉਸ ਦਾ ਹੌਸਲਾ ਵਧਾਇਆ, ਜਿਸ ਸਦਕਾ ਉਹ ਇਹ ਸ਼ਾਨਦਾਰ ਵਾਪਸੀ ਕਰ ਸਕੀ। ਅੱਜ ਕੁਆਲੀਫਿਕੇਸ਼ਨ ਗੇੜ ’ਚ ਵੀ ਉਹ 118 ਅੰਕਾਂ ਨਾਲ ਸਿਖਰ ਉੱਤੇ ਰਹੀ ਸੀ। ਇਸੇ ਦੇ ਆਧਾਰ ’ਤੇ ਟੀਮ ਮੁਕਾਬਲੇ ਦਾ ਨਤੀਜਾ ਵੀ ਐਲਾਨਿਆ ਗਿਆ, ਜਿਸ ਵਿੱਚ ਨੀਰੂ (118), ਆਸ਼ਿਮਾ (106) ਅਤੇ ਮਨੀਸ਼ਾ (104) ਨੇ ਕੁੱਲ 328 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
Asian Games 2026, : ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਚੀਨ ਨੂੰ ਪਛਾੜ ਕੇ ਜਿੱਤਿਆ ਸੋਨੇ ਦਾ ਤਗ਼ਮਾ
ਓਕਾਜ਼ਾਕੀ ’ਚ ਭਾਰਤੀ ਧੀਆ ਦਾ ਦਬਦਬਾ; ਚੀਨ ਨੂੰ 238-234 ਨਾਲ ਮਾਤ ਦੇ ਕੇ ਬਰਕਰਾਰ ਰੱਖਿਆ ਆਪਣਾ ਖ਼ਿਤਾਬ, ਦੱਖਣੀ ਕੋਰੀਆ ਦੇ ਵਿਸ਼ਵ ਰਿਕਾਰਡ ਦਾ ਕੀਤਾ ਮੁਕਾਬਲਾ
ਏਸ਼ੀਆਈ ਖੇਡਾਂ ਦੇ ਮਹਿਲਾ ਕੰਪਾਊਂਡ ਟੀਮ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਕ ਵਾਰ ਫਿਰ ਸੋਨੇ ਦੇ ਤਗ਼ਮੇ ’ਤੇ ਕਬਜ਼ਾ ਜਮਾਇਆ ਹੈ। ਓਕਾਜ਼ਾਕੀ ਚੂਓ ਸੋਗੋ ਪਾਰਕ ਮਲਟੀਪਰਪਜ਼ ਸਕੇਅਰ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਚਿਕਿਥਾ ਤਾਨੀਪਾਰਥੀ(Chikitha Taniparthi,), ਪ੍ਰਿਥਿਕਾ ਪ੍ਰਦੀਪ ਅਤੇ ਜਯੋਤੀ ਸੁਰੇਖਾ ਵੇਨਮ(Jyothi Surekha Vennam ) ਦੀ ਭਾਰਤੀ ਤਿਕੜੀ ਨੇ ਚੀਨ ਨੂੰ 238-234 ਦੇ ਫਰਕ ਨਾਲ ਮਾਤ ਦੇ ਕੇ ਪੋਡੀਅਮ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਖ਼ਿਤਾਬੀ ਜਿੱਤ ਬਰਕਰਾਰ ਰੱਖਣ ਦਾ ਮਾਣ ਪ੍ਰਾਪਤ ਕੀਤਾ ਹੈ।
ਭਾਰਤੀ ਤੀਰਅੰਦਾਜ਼ਾਂ ਨੇ ਇਸ ਮੁਕਾਬਲੇ ਦੌਰਾਨ 238 ਅੰਕਾਂ ਦਾ ਸਕੋਰ ਬਣਾ ਕੇ ਸਾਲ 2014 ਵਿੱਚ ਇੰਚੋਨ ਏਸ਼ੀਆਈ ਖੇਡਾਂ ਦੌਰਾਨ ਦੱਖਣੀ ਕੋਰੀਆ ਵੱਲੋਂ ਕਾਇਮ ਕੀਤੇ ਗਏ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ। ਇਸ ਤੋਂ ਪਹਿਲਾਂ ਹੋਏ ਵਿਸ਼ਵ ਕੱਪ ਸਟੇਜ-4 ਦੌਰਾਨ ਵੀ ਇਸੇ ਭਾਰਤੀ ਤਿਕੜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਅਤੇ ਉਸ ਲੜੀ ਦੌਰਾਨ ਵੀ ਭਾਰਤ ਨੇ ਸੈਮੀਫਾਈਨਲ ਵਿੱਚ ਮਜ਼ਬੂਤ ਕੋਰੀਆਈ ਟੀਮ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਇਸ ਈਵੈਂਟ ’ਚ 2014 ਵਿੱਚ ਕਾਂਸੀ ਅਤੇ 2018 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
Asian Games 2026, : ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਚੀਨ ਨੂੰ ਪਛਾੜ ਕੇ ਜਿੱਤਿਆ ਸੋਨੇ ਦਾ ਤਗ਼ਮਾ
ਓਕਾਜ਼ਾਕੀ ’ਚ ਭਾਰਤੀ ਧੀਆ ਦਾ ਦਬਦਬਾ; ਚੀਨ ਨੂੰ 238-234 ਨਾਲ ਮਾਤ ਦੇ ਕੇ ਬਰਕਰਾਰ ਰੱਖਿਆ ਆਪਣਾ ਖ਼ਿਤਾਬ, ਦੱਖਣੀ ਕੋਰੀਆ ਦੇ ਵਿਸ਼ਵ ਰਿਕਾਰਡ ਦਾ ਕੀਤਾ ਮੁਕਾਬਲਾ
ਏਸ਼ੀਆਈ ਖੇਡਾਂ ਦੇ ਮਹਿਲਾ ਕੰਪਾਊਂਡ ਟੀਮ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਕ ਵਾਰ ਫਿਰ ਸੋਨੇ ਦੇ ਤਗ਼ਮੇ ’ਤੇ ਕਬਜ਼ਾ ਜਮਾਇਆ ਹੈ। ਓਕਾਜ਼ਾਕੀ ਚੂਓ ਸੋਗੋ ਪਾਰਕ ਮਲਟੀਪਰਪਜ਼ ਸਕੇਅਰ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਚਿਕਿਥਾ ਤਾਨੀਪਾਰਥੀ(Chikitha Taniparthi,), ਪ੍ਰਿਥਿਕਾ ਪ੍ਰਦੀਪ ਅਤੇ ਜਯੋਤੀ ਸੁਰੇਖਾ ਵੇਨਮ(Jyothi Surekha Vennam ) ਦੀ ਭਾਰਤੀ ਤਿਕੜੀ ਨੇ ਚੀਨ ਨੂੰ 238-234 ਦੇ ਫਰਕ ਨਾਲ ਮਾਤ ਦੇ ਕੇ ਪੋਡੀਅਮ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਖ਼ਿਤਾਬੀ ਜਿੱਤ ਬਰਕਰਾਰ ਰੱਖਣ ਦਾ ਮਾਣ ਪ੍ਰਾਪਤ ਕੀਤਾ ਹੈ।
ਭਾਰਤੀ ਤੀਰਅੰਦਾਜ਼ਾਂ ਨੇ ਇਸ ਮੁਕਾਬਲੇ ਦੌਰਾਨ 238 ਅੰਕਾਂ ਦਾ ਸਕੋਰ ਬਣਾ ਕੇ ਸਾਲ 2014 ਵਿੱਚ ਇੰਚੋਨ ਏਸ਼ੀਆਈ ਖੇਡਾਂ ਦੌਰਾਨ ਦੱਖਣੀ ਕੋਰੀਆ ਵੱਲੋਂ ਕਾਇਮ ਕੀਤੇ ਗਏ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ। ਇਸ ਤੋਂ ਪਹਿਲਾਂ ਹੋਏ ਵਿਸ਼ਵ ਕੱਪ ਸਟੇਜ-4 ਦੌਰਾਨ ਵੀ ਇਸੇ ਭਾਰਤੀ ਤਿਕੜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਅਤੇ ਉਸ ਲੜੀ ਦੌਰਾਨ ਵੀ ਭਾਰਤ ਨੇ ਸੈਮੀਫਾਈਨਲ ਵਿੱਚ ਮਜ਼ਬੂਤ ਕੋਰੀਆਈ ਟੀਮ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਇਸ ਈਵੈਂਟ ’ਚ 2014 ਵਿੱਚ ਕਾਂਸੀ ਅਤੇ 2018 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਇਸ ਇਤਿਹਾਸਕ ਜਿੱਤ ਵਿੱਚ ਭਾਰਤ ਦੀਆਂ ਤਿੰਨੋਂ ਖਿਡਾਰਨਾਂ ਦਾ ਅਹਿਮ ਯੋਗਦਾਨ ਰਿਹਾ। ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੀ ਰਹਿਣ ਵਾਲੀ 30 ਸਾਲਾ ਜਯੋਤੀ ਸੁਰੇਖਾ ਵੇਨਮ ਭਾਰਤ ਦੀ ਸਭ ਤੋਂ ਸਫਲ ਕੰਪਾਊਂਡ ਤੀਰਅੰਦਾਜ਼ ਹੈ, ਜੋ ਇਨ੍ਹਾਂ ਖੇਡਾਂ ਤੋਂ ਪਹਿਲਾਂ ਹੀ ਤਿੰਨ ਸੋਨੇ ਦੇ ਤਗ਼ਮਿਆਂ ਸਮੇਤ ਕੁੱਲ ਪੰਜ ਏਸ਼ੀਆਈ ਤਗ਼ਮੇ ਆਪਣੇ ਨਾਮ ਕਰ ਚੁੱਕੀ ਹੈ। ਉੱਥੇ ਹੀ ਤੇਲੰਗਾਨਾ ਦੇ ਪੈਦਾਪੱਲੀ ਦੀ 21 ਸਾਲਾ ਚਿਕਿਥਾ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਕੰਪਾਊਂਡ ਵਰਗ ਵਿੱਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ।
ਟੀਮ ਦੀ ਸਭ ਤੋਂ ਨੌਜਵਾਨ ਖਿਡਾਰਨ, 17 ਸਾਲਾ ਪ੍ਰਿਥਿਕਾ ਪ੍ਰਦੀਪ (ਜਿਸ ਦਾ ਜਨਮ ਨਾਗਰਕੋਇਲ, ਤਾਮਿਲਨਾਡੂ ’ਚ ਹੋਇਆ ਅਤੇ ਪਰਵਰਿਸ਼ ਪੁਣੇ ’ਚ ਹੋਈ) ਵੀ ਲਗਾਤਾਰ ਬਹਿਤਰੀਨ ਫਾਰਮ ਵਿੱਚ ਹੈ। ਪ੍ਰਿਥਿਕਾ ਨੇ 2024 ਏਸ਼ੀਅਨ ਕੈਡੇਟ ਚੈਂਪੀਅਨਸ਼ਿਪ ਵਿੱਚ ਸੋਨਾ, ਵਿਸ਼ਵ ਕੈਡੇਟ ਅਤੇ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ, ਅਤੇ ਮੈਡ੍ਰਿਡ ਵਿਸ਼ਵ ਕੱਪ ਸਟੇਜ-4 ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤੀ ਤੀਰਅੰਦਾਜ਼ੀ ਦਾ ਭਵਿੱਖ ਰੌਸ਼ਨ ਕੀਤਾ ਹੈ।
India Asian Games Gold: ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਛੇਵਾਂ ਸੋਨ ਤਗਮਾ; ਮਹਿਲਾ ਰਿਲੇਅ ਟੀਮ ਨੇ ਰਚਿਆ ਇਤਿਹਾਸ
4×400 ਮੀਟਰ ਮਹਿਲਾ ਰਿਲੇਅ ਵਿੱਚ ਭਾਰਤ ਨੇ ਜਿੱਤਿਆ ਸੋਨ ਤਗਮਾ; ਭਾਰਤ ਨੇ ਲਗਾਤਾਰ ਛੇਵੀਂ ਵਾਰ ਹਾਸਲ ਕੀਤੇ 50 ਤੋਂ ਵੱਧ ਤਗਮੇ
India Asian Games Gold: ਭਾਰਤ ਨੇ ਏਸ਼ਿਆਈ ਖੇਡਾਂ ਵਿੱਚ 4×400 ਮੀਟਰ ਮਹਿਲਾ ਰਿਲੇਅ ਦੌੜ ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਭਾਰਤੀ ਟੀਮ ਨੇ 3 ਮਿੰਟ 29.69 ਸਕਿੰਟ ਦੇ ਸਮੇਂ ਨਾਲ ਦੌੜ ਪੂਰੀ ਕਰਦਿਆਂ ਸੋਨ ਤਗਮਾ ਆਪਣੇ ਨਾਂ ਕੀਤਾ। ਇਹ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਛੇਵਾਂ ਸੋਨ ਤਗਮਾ ਹੈ।
ਇਸ ਦੇ ਨਾਲ ਹੀ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਲਗਾਤਾਰ ਛੇਵੀਂ ਵਾਰ 50 ਜਾਂ ਇਸ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਵੀ ਕਾਇਮ ਰੱਖਿਆ ਹੈ। ਸਾਲ 2006 ਤੋਂ ਭਾਰਤ ਨੇ ਹਰ ਏਸ਼ਿਆਈ ਖੇਡਾਂ ਵਿੱਚ ਘੱਟੋ-ਘੱਟ 50 ਤਗਮੇ ਜਿੱਤੇ ਹਨ।
ਭਾਰਤੀ ਅਥਲੀਟ ਗੁਲਵੀਰ ਸਿੰਘ ਨੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਤਗਮਿਆਂ ਦੀ ਹੈਟ੍ਰਿਕ ਪੂਰੀ ਕਰ ਲਈ। ਉਨ੍ਹਾਂ ਨੇ 13 ਮਿੰਟ 32.75 ਸਕਿੰਟ ਦੇ ਸਮੇਂ ਨਾਲ ਦੌੜ ਪੂਰੀ ਕੀਤੀ।
ਇਸ ਤੋਂ ਪਹਿਲਾਂ ਗੁਲਵੀਰ 10 ਹਜ਼ਾਰ ਮੀਟਰ ਅਤੇ 1500 ਮੀਟਰ ਦੌੜ ਵਿੱਚ ਚਾਂਦੀ ਦੇ ਤਗਮੇ ਜਿੱਤ ਚੁੱਕੇ ਹਨ। ਉਹ ਏਸ਼ਿਆਈ ਖੇਡਾਂ ਦੇ ਇੱਕੋ ਗੇੜ ਵਿੱਚ ਤਿੰਨ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਦੌੜਾਕ ਬਣ ਗਏ ਹਨ।
ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮਹਿਲਾਵਾਂ ਦੀ ਟਰੈਪ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ।
ਨੀਰੂ 10 ਦਿਨ ਪਹਿਲਾਂ ਫਲੂ ਕਾਰਨ ਹਸਪਤਾਲ ਵਿੱਚ ਦਾਖ਼ਲ ਸੀ। ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਸੋਨ ਤਗਮਾ ਜਿੱਤਿਆ।
ਏਸ਼ਿਆਈ ਖੇਡਾਂ ਦੇ 10ਵੇਂ ਦਿਨ ਭਾਰਤ ਨੇ ਕੁੱਲ ਅੱਠ ਤਗਮੇ ਜਿੱਤੇ। ਇਨ੍ਹਾਂ ਵਿੱਚ ਸੋਨ ਤਗਮੇ ਵੀ ਸ਼ਾਮਲ ਹਨ। ਇਸ ਦੇ ਨਾਲ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 53 ਹੋ ਗਈ ਹੈ। ਤਗਮਾ ਸੂਚੀ ਵਿੱਚ ਭਾਰਤ ਇਸ ਵੇਲੇ 10ਵੇਂ ਸਥਾਨ ’ਤੇ ਹੈ।
Gulveer Asian Games Record: ਏਸ਼ਿਆਈ ਖੇਡਾਂ ਵਿੱਚ ਗੁਲਵੀਰ ਦੀ ਤਗਮਿਆਂ ਦੀ ਹੈਟ੍ਰਿਕ
5000 ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਬਣਾਇਆ ਨਵਾਂ ਰਿਕਾਰਡ
Gulveer Asian Games Record: ਅਥਲੀਟ ਗੁਲਵੀਰ ਸਿੰਘ ਨੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਤਗਮਿਆਂ ਦੀ ਹੈਟ੍ਰਿਕ ਮੁਕੰਮਲ ਕਰ ਲਈ ਹੈ। ਉਸ ਨੇ 13 ਮਿੰਟ 42.75 ਸਕਿੰਟ ਵਿੱਚ ਦੌੜ ਪੂਰੀ ਕੀਤੀ। ਉਹ ਏਸ਼ਿਆਈ ਖੇਡਾਂ ਵਿੱਚ ਤਿੰਨ ਤਗਮੇ ਜਿੱਤਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਦੌੜਾਕ ਬਣ ਗਏ ਹਨ। ਇਸ ਤੋਂ ਪਹਿਲਾਂ ਗੁਲਵੀਰ 10 ਹਜ਼ਾਰ ਮੀਟਰ ਅਤੇ 1500 ਮੀਟਰ ਦੌੜ ਵਿੱਚ ਚਾਂਦੀ ਦੇ ਤਗਮੇ ਜਿੱਤ ਚੁੱਕੇ ਹਨ।
ਨੀਰੂ ਨੇ ਮਹਿਲਾਵਾਂ ਦੀ ਟਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ
ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮਹਿਲਾਵਾਂ ਦੀ ਟਰੈਪ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। 10 ਦਿਨ ਪਹਿਲਾਂ ਫਲੂ ਕਾਰਨ ਹਸਪਤਾਲ ਵਿੱਚ ਦਾਖ਼ਲ ਰਹੀ ਨੀਰੂ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਮਿਕਸਡ ਰਿਲੇਅ ਵਿੱਚ ਭਾਰਤ ਨੇ ਜਿੱਤਿਆ ਕਾਂਸੀ
ਭਾਰਤ ਨੇ 4×100 ਮੀਟਰ ਮਿਕਸਡ ਰਿਲੇਅ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਟੀਮ ਨੇ ਇਹ ਦੌੜ 41.06 ਸਕਿੰਟ ਵਿੱਚ ਪੂਰੀ ਕੀਤੀ। ਗੁਰਿੰਦਰਵੀਰ ਸਿੰਘ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ ਅਤੇ ਸਨੇਹਾ ਨੇ ਲੀਡ ਕਾਇਮ ਰੱਖੀ। ਇਸ ਤੋਂ ਬਾਅਦ ਅਨਿਮੇਸ਼ ਨੂੰ ਥਾਈਲੈਂਡ ਦੇ ਬੂਨਸਨ ਨੇ ਪਿੱਛੇ ਛੱਡ ਦਿੱਤਾ। ਆਖ਼ਰੀ ਪੜਾਅ ਵਿੱਚ ਹਰਿਤਾ ਨੇ ਤੇਜ਼ ਦੌੜ ਲਾਉਂਦਿਆਂ ਭਾਰਤ ਨੂੰ ਪੋਡੀਅਮ ’ਤੇ ਪਹੁੰਚਾ ਦਿੱਤਾ।
ਇਨ੍ਹਾਂ ਤਗਮਿਆਂ ਨਾਲ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 49 ਹੋ ਗਈ ਹੈ, ਜਿਨ੍ਹਾਂ ਵਿੱਚ ਪੰਜ ਸੋਨ ਤਗਮੇ ਸ਼ਾਮਲ ਹਨ। ਤਗਮਾ ਸੂਚੀ ਵਿੱਚ ਭਾਰਤ 11ਵੇਂ ਸਥਾਨ ’ਤੇ ਹੈ।
10 ਦਿਨ ਪਹਿਲਾਂ ਜਦੋਂ ਨੀਰੂ ਹਸਪਤਾਲ ਵਿੱਚ ਦਾਖ਼ਲ ਸੀ ਤਾਂ ਉਹ ਪੰਜ ਦਿਨਾਂ ਤੱਕ ਕੁਝ ਖਾ-ਪੀ ਵੀ ਨਹੀਂ ਸਕੀ ਸੀ। ਇਸ ਦੌਰਾਨ ਉਨ੍ਹਾਂ ਦੇ ਕੋਚ ਮਨਸ਼ੇਰ ਸਿੰਘ ਨੇ ਨੀਰੂ ਨੂੰ ਬਿਮਾਰੀ ਨੂੰ ਭੁਲਾ ਕੇ ਆਪਣਾ ਪੂਰਾ ਜ਼ੋਰ ਲਾਉਣ ਲਈ ਪ੍ਰੇਰਿਤ ਕੀਤਾ। ਜਿੱਤ ਤੋਂ ਬਾਅਦ ਨੀਰੂ ਨੇ ਕਿਹਾ, ‘‘ਮਨਸ਼ੇਰ ਸਰ ਨੇ ਸਿਰਫ਼ ਇਹ ਕਿਹਾ ਕਿ ਜੋ ਕੁਝ ਹੋਇਆ, ਉਸ ਨੂੰ ਭੁੱਲ ਜਾਓ ਅਤੇ ਨਿਸ਼ਾਨੇ ’ਤੇ ਧਿਆਨ ਲਾਓ। ਮੈਂ ਵੀ ਉਹੀ ਕੀਤਾ।’’
ਪੰਜਾਬੀ ਟ੍ਰਿਬਯੂਨ