ਰੂਪਨਗਰ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਔਰਤਾਂ ਦੇ ਕੇਸਾਂ ਦੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਹਨ।
17 ਜੂਨ, 2026 – ਰੂਪਨਗਰ : ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਹਾਟਕਾਰ ਨੇ ਮਹਿਲਾਵਾ ਦੇ ਕੇਸਾਂ ਦੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਸਵਾਲ ਖੜੇ ਕੀਤੇ ਹਨ। ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਹਾਟਕਾਰ ਨੇ “ਰਾਸ਼ਟਰੀ ਮਹਿਲਾ ਆਪਕੇ ਦੁਆਰ” ਪਹਿਲ ਤਹਿਤ ਰੂਪਨਗਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਮਹਿਲਾ ਜਨ ਸੁਣਵਾਈ, ਜੇਲ੍ਹ ਦਾ ਨਿਰੀਖਣ, ਪੋਸ਼ ਐਕਟ ਸਬੰਧੀ ਵਰਕਸ਼ਾਪ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ।
“ਔਰਤਾਂ ਦੇ ਮਾਮਲੇ ਹੱਲ ਕਰਨ ‘ਚ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਪੁਲਿਸ ਸੰਵੇਦਨਸ਼ੀਲ ਨਹੀਂ“
“ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਪੁਲਿਸ ਔਰਤਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸੰਵੇਦਸ਼ੀਲ ਨਹੀਂ ਹੈ। ਜਿਸ ਦੀ ਬਦੌਲਤਾਂ ਪੀੜਤ ਮਹਿਲਾਵਾਂ ਨੂੰ ਐੱਫ.ਆਈ.ਆਰ. ਦਰਜ ਕਰਾਉਣ ਲਈ ਅਦਾਲਤਾਂ ’ਚ ਜਾਣਾ ਪੈ ਰਿਹਾ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਾਟਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤਾ ਹੈ। ਜਿੱਥੇ ਉਹ ਮੰਗਲਵਾਰ ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ ਕਮਿਸ਼ਨ ਦੀ ਰਾਸ਼ਟਰੀ ਮਹਿਲਾ ਆਪ ਕੇ ਦੁਆਰ ਪਹਿਲ ਤਹਿਤ ਵਿਸ਼ੇਸ਼ ਤੌਰ ’ਤੇ ਦੌਰਾ ਕਰਨ ਪਹੁੰਚੇ।
“ਪੰਜਾਬ ਪੁਲਿਸ ਔਰਤਾਂ ਹੱਕ ਵਿੱਚ ਸੰਵੇਦਨਸ਼ੀਲ ਨਹੀਂ“
“ਪੀੜਤ ਮਹਿਲਾ ਇੱਕ ਉਮੀਦ ਰੱਖ ਕੇ ਥਾਣੇ ਵਿਚ ਜਾਂਦੀ ਹੈ ਕਿ ਇੱਥੇ ਮੈਨੂੰ ਇਨਸਾਫ਼ ਮਿਲੇਗਾ। ਪਰ ਉਨ੍ਹਾਂ ਦੀ ਥਾਣਿਆਂ ’ਚ ਬਣਦੀ ਸੁਣਵਾਈ ਨਹੀ ਹੋ ਰਹੀ, ਜਿਸ ਕਾਰਨ ਉਨ੍ਹਾਂ ਦੀ ਪੀੜਾ ਹੋਰ ਵੱਧ ਜਾਂਦੀ ਹੈ। ਥਾਣਿਆਂ ’ਚ ਪੁਲਿਸ ਮਹਿਲਾਵਾਂ ਦੇ ਕੇਸਾਂ ਪ੍ਰਤੀ ਸੰਵੇਦਸ਼ੀਲ ਕਿਉਂ ਨਹੀ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਮਹਿਲਾਵਾਂ ਦੀਆਂ ਸ਼ਿਕਾਇਤਾਂ ਸਬੰਧੀ ਸੰਵੇਦਨਸ਼ੀਲ ਨਹੀਂ ਹਨ। ਜਿਸਦੇ ਲਈ ਪੰਜਾਬ ਦੇ ਡੀਜੀਪੀ ਸਮੇਤ ਮੁੱਖ ਮੰਤਰੀ ਤੇ ਰਾਜਪਾਲ ਨਾਲ ਵੀ ਗੱਲ ਕੀਤੀ ਜਾਵੇਗੀ।“-ਸ੍ਰੀਮਤੀ ਵਿਜਯਾ ਰਹਾਟਕਾਰ,ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਦੱਸਿਆ ਕਿ ਇਸ ਦੌਰਾਨ ਲਗਭਗ 40 ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਮੌਕੇ ਉੱਤੇ ਆਏ ਸ਼ਿਕਾਇਤਕਰਤਾਵਾਂ ਨੂੰ ਵੀ ਸੁਣਿਆ ਗਿਆ ਅਤੇ ਇੰਨਾਂ ਕੇਸਾਂ ਦਾ ਨਿਪਟਾਰਾ ਕਰਨ ਲਈ ਸਮਾਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ “ਔਰਤਾਂ ਦੀ ਪੁਲਿਸ ਥਾਣਿਆਂ ਵਿੱਚ ਸੁਣਵਾਈ ਨਹੀਂ ਹੁੰਦੀ ਅਤੇ ਮਹਿਲਾਵਾਂ ਦੇ ਕੇਸ ਦੇਖਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਸੁਭਾਅ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਪੁਲਿਸ ਥਾਣਿਆਂ ਵਿੱਚ ਕਾਰਵਾਈ ਨਾ ਹੋਣ ਦੀ ਸ਼ਿਕਾਇਤਾਂ ਮਿਲੀਆਂ ਹਨ।”
ਸ੍ਰੀਮਤੀ ਵਿਜਯਾ ਰਹਾਟਕਾਰ ਨੇ ਕਿਹਾ ਕਿ ਪੁਲਿਸ ਔਰਤਾਂ ਦੇ ਕੇਸਾਂ ਵਿੱਚ ਆਪਣੇ ਅਧਿਕਾਰਾਂ ਤੱਕ ਸੀਮਤ ਰਹੇ ਜਦੋਂ ਕਿ ਕਈ ਔਰਤਾਂ ਨੂੰ ਤਾਂ ਮਾਮਲੇ ਦਰਜ ਕਰਵਾਉਣ ਲਈ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਿੰਨੇ ਤੱਥ ਪੁਲਿਸ ਦੇ ਖ਼ਿਲਾਫ਼ ਦੇਖਣ ਨੂੰ ਮਿਲੇ ਇੰਨੇ ਕਦੇ ਨਹੀਂ ਦੇਖੇ, ਜਿਸਦਾ ਉਨ੍ਹਾਂ ਨੂੰ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਦੁੱਖ ਝੱਲ ਰਹੀਆਂ ਮਹਿਲਾਵਾਂ ਨੂੰ ਕਮਿਸ਼ਨ ਤੇ ਪੁਲਿਸ ਇਕਜੁੱਟ ਕੇ ਇਨਸਾਫ ਦੇਣਗੇ।
ਸੰਸਥਾ ਹੱਕਾਂ ਲਈ ਆਵਾਜ਼ ਨੇ ਔਰਤਾਂ ਦੀਆਂ ਦੱਸਿਆ ਸਮੱਸਿਆਵਾਂ
ਇਸ ਦੌਰਾਨ ਮਹਿਲਾਵਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਸੰਸਥਾਵਾਂ ਵੀ ਕਮਿਸ਼ਨ ਨੂੰ ਮਿਲੀਆ ਅਤੇ ਦਰਪੇਸ਼ ਆ ਰਹੀਆਂ ਸਮੱਸਿਆਵਾਂ ਉਨ੍ਹਾਂ ਸਾਹਮਣੇ ਰੱਖੀਆਂ। ਹੱਕ ਸੱਚ ਦੀ ਅਵਾਜ਼ ਸੰਸਥਾ ਦੀ ਪ੍ਰਧਾਨ ਨਵਪ੍ਰੀਤ ਕੋਰ ਨੇ ਕਿਹਾ “ਅਸੀਂ ਮਹਿਲਾ ਕਮਿਸ਼ਨ ਅੱਗੇ ਪੰਜਾਬ ਦਾ ਇੱਕ ਅਜਿਹਾ ਕੇਸ ਰੱਖਿਆ ਹੈ। ਜਿਸ ਵਿੱਚ ਜਿਆਦਾਤਰ ਮਹਿਲਾਵਾਂ ਪੀੜਤ ਹਨ। ਅੱਜ ਕੱਲ੍ਹ ਦੀ ਜਦੋਂ ਵੀ ਕੁੜੀਆਂ ਨੂੰ ਵਿਆਹ ਤੋਂ ਬਾਅਦ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਮੁੰਡੇ ਨੂੰ ਬੇ–ਦਖ਼ਤ ਕਰ ਦਿੱਤਾ ਜਾਂਦਾ ਹੈ। ਉਹ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਜੋ ਕੁੜੀ ਅਤੇ ਉਸਦੇ ਬੱਚੇ ਨੂੰ ਕੋਈ ਵੀ ਹਿੱਸਾ ਨਾ ਮਿਲ ਸਕੇ। ਜੋ ਕਿ ਅਜਿਹੇ ਕੇਸ ਸਭ ਤੋਂ ਜਿਆਦਾ ਕੁੜੀਆਂ ਨਾਲ ਹੋ ਰਹੇ ਹਨ।”
ਨਵਪ੍ਰੀਤ ਕੋਰ ਨੇ ਕਿਹਾ ਕਿ “ਅੱਜ ਦਾ ਜੋ ਪ੍ਰੋਗਰਾਮ ਔਰਤਾਂ ਲਈ ਰੱਖਿਆ ਗਿਆ ਹੈ। ਉਸ ਵਿੱਚ ਸਾਨੂੰ ਉਮੀਦ ਹੈ ਕਿ ਔਰਤਾਂ ਨੂੰ ਇਸ ਵਿੱਚ ਜਰੂਰ ਇਨਸਾਫ ਮਿਲੇਗਾ।” ਇਹ ਵੀ ਕਿਹਾ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਰਹਾਟਕਾਰ ਦੁਆਰਾ ਔਰਤਾਂ ਦੇ ਕੇਸਾਂ ਦੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਖੜੇ ਕੀਤੇ ਸਵਾਲਾਂ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਹੈ ਤਾਂ ਜੋ ਔਰਤਾਂ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ।
ETV BHARAT